ਪੀਐੱਮਇੰਡੀਆ

ਪ੍ਰਧਾਨ ਮੰਤਰੀ ਬਾਰੇ ਜਾਣੋ

know_the_pm

26 ਮਈ, 2014 ਨੂੰ ਨਰੇਂਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਭਾਰਤ ਦੇ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਪੈਦਾ ਹੋਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ। ਇੱਕ ਗਤੀਸ਼ੀਲ, ਆਪਣੇ ਇਰਾਦਿਆਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਅਤੇ ਦ੍ਰਿੜ੍ਹ ਨਰੇਂਦਰ ਮੋਦੀ ਇੱਕ ਅਰਬ ਤੋਂ ਵੱਧ ਭਾਰਤੀਆਂ ਦੀਆਂ ਇੱਛਾਵਾਂ ਤੇ ਉਮੀਦਾਂ ਦੇ ਪ੍ਰਤੀਬਿੰਬ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਮਈ 2014 ’ਚ ਜਦ ਤੋਂ ਉਨ੍ਹਾਂ ਅਹੁਦਾ ਸੰਭਾਲਿਆ ਹੈ, ਤਦ ਤੋਂ ਹੀ ਉਨ੍ਹਾਂ ਇੱਕ ਸਰਬ-ਪੱਖੀ ਤੇ ਸਭਨਾਂ ਦੀ ਸ਼ਮੂਲੀਅਤ ਵਾਲੇ ਵਿਕਾਸ ਦੀ ਇੱਕ ਯਾਤਰਾ ਅਰੰਭ ਕੀਤੀ ਹੈ, ਜਿੱਥੇ ਹਰੇਕ ਭਾਰਤੀ ਆਪਣੀਆਂ ਆਸਾਂ ਤੇ ਇੱਛਾਵਾਂ ਦੀ ਪੂਰਤੀ ਕਰ ਸਕਦਾ ਹੈ। ਉਹ ‘ਅੰਤਯੋਦਯਾ’ ਦੇ ਸਿਧਾਂਤ ਤੋਂ ਬਹੁਤ ਡੂੰਘੀ ਤਰ੍ਹਾਂ ਪ੍ਰਭਾਵਿਤ ਹਨ, ਜਿਸ ਅਧੀਨ ਕਤਾਰ ਵਿੱਚ ਖੜ੍ਹੇ ਆਖ਼ਰੀ ਵਿਅਕਤੀ ਤੱਕ ਵੀ ਸੇਵਾਵਾਂ ਪਹੁੰਚਾਈਆਂ ਜਾਂਦੀਆਂ ਹਨ।

ਸਰਕਾਰ ਨੇ ਨਵੀਨਤਮ ਵਿਚਾਰਾਂ ਅਤੇ ਪਹਿਲਕਦਮੀਆਂ ਰਾਹੀਂ ਇਹ ਯਕੀਨੀ ਬਣਾਇਆ ਹੈ ਕਿ ਤਰੱਕੀ ਦੇ ਪਹੀਏ ਤੇਜ਼ ਰਫ਼ਤਾਰ ਨਾਲ ਘੁੰਮਣ ਅਤੇ ਵਿਕਾਸ ਦੇ ਫਲ ਹਰੇਕ ਨਾਗਰਿਕ ਤੱਕ ਪੁੱਜਣ। ਸ਼ਾਸਨ ਹੁਣ ਖੁੱਲ੍ਹਾ, ਸੌਖਾ ਅਤੇ ਪਾਰਦਰਸ਼ੀ ਹੈ।

ਪਹਿਲੀ ਵਾਰ, ਪ੍ਰਧਾਨ ਮੰਤਰੀ ਜਨ ਧਨ ਯੋਜਨਾ ਅਧੀਨ ਇਹ ਯਕੀਨੀ ਬਣਾਉਣ ਲਈ ਇੱਕ ਆਦਰਸ਼ਕ ਤਬਦੀਲੀ ਲਿਆਂਦੀ ਗਈ ਹੈ ਕਿ ਹਰੇਕ ਨਾਗਰਿਕ ਰਾਸ਼ਟਰ ਦੀ ਵਿੱਤੀ ਪ੍ਰਣਾਲੀ ਵਿੱਚ ਸੰਗਠਤ ਹੋਵੇ। ‘ਮੇਕ ਇਨ ਇੰਡੀਆ’ ਲਈ ਉਨ੍ਹਾਂ ਦੇ ਉੱਚੇ ਅਤੇ ਸਪੱਸ਼ਟ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਅਧੀਨ ਕਾਰੋਬਾਰ ਕਰਨ ਨੂੰ ਸੌਖਾ ਬਣਾਉਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ; ਇਸ ਨਾਲ ਨਿਵੇਸ਼ਕਾਂ ਤੇ ਉੱਦਮੀਆਂ ਵਿੱਚ ਇੱਕ ਨਵਾਂ ਜੋਸ਼ ਭਰ ਗਿਆ ਹੈ। ‘ਸ਼੍ਰਮੇਵਾ ਜਯਤੇ’ ਪਹਿਲਕਦਮੀ ਅਧੀਨ ਕਿਰਤ ਖੇਤਰ ’ਚ ਕੀਤੇ ਗਏ ਸੁਧਾਰਾਂ ਨੇ ਜਿੱਥੇ ਕਾਮਿਆਂ ਦੇ ਸਵੈ-ਮਾਣ ਵਿੱਚ ਵਾਧਾ ਕੀਤਾ ਹੈ, ਉੱਥੇ ਲਘੂ ਤੇ ਦਰਮਿਆਨੇ ਉਦਯੋਗਾਂ ਦੇ ਅਨੇਕਾਂ ਕਾਮਿਆਂ ਦੀ ਹਾਲਤ ਮਜ਼ਬੂਤ ਹੋਈ ਹੈ। ਤੇ ਸਾਡੇ ਹੁਨਰਮੰਦ ਨੌਜਵਾਨਾਂ ਨੂੰ ਵੀ ਇੱਕ ਹੁਲਾਰਾ ਮਿਲਿਆ ਹੈ।

ਪਹਿਲੀ ਵਾਰ, ਭਾਰਤ ਸਰਕਾਰ ਨੇ ਭਾਰਤ ਦੀ ਜਨਤਾ ਲਈ ਸਮਾਜਕ ਸੁਰੱਖਿਆ ਨਾਲ ਸਬੰਧਤ ਤਿੰਨ ਯੋਜਨਾਵਾਂ ਸ਼ੁਰੂ ਕੀਤੀਆਂ ਅਤੇ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਤੇ ਗ਼ਰੀਬਾਂ ਨੂੰ ਬੀਮੇ ਦੀ ਸੁਰੱਖਿਆ ਦੇਣ ਉੱਤੇ ਵੀ ਧਿਆਨ ਕੇਂਦ੍ਰਿਤ ਕੀਤਾ। ਜੁਲਾਈ 2015 ’ਚ, ਪ੍ਰਧਾਨ ਮੰਤਰੀ ਨੇ ਇੱਕ ‘ਡਿਜੀਟਲ ਭਾਰਤ’ ਦੀ ਸਿਰਜਣਾ ਲਈ ‘ਡਿਜੀਟਲ ਇੰਡੀਆ ਮਿਸ਼ਨ’ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਲੋਕਾਂ ਦੇ ਜੀਵਨਾਂ ਵਿੱਚ ਇੱਕ ਗੁਣਾਤਮਕ ਤਬਦੀਲੀ ਲਿਆਉਣ ਵਿੱਚ ਤਕਨਾਲੋਜੀ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ।

l2014100257537

2 ਅਕਤੂਬਰ, 2014 ਨੂੰ, ਮਹਾਤਮਾ ਗਾਂਧੀ ਦੀ ਜਨਮ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨੇ ‘ਸਵੱਛ ਭਾਰਤ ਮਿਸ਼ਨ’ ਦੀ ਸ਼ੁਰੂਆਤ ਕੀਤੀ, ਜੋ ਸਮੁੱਚੇ ਰਾਸ਼ਟਰ ਵਿੱਚ ਸਫ਼ਾਈ ਦੀ ਇੱਕ ਲੋਕ-ਲਹਿਰ ਬਣ ਚੁੱਕੀ ਹੈ।

ਨਰੇਂਦਰ ਮੋਦੀ ਦੀਆਂ ਵਿਦੇਸ਼ ਨੀਤੀ ਨਾਲ ਸਬੰਧਤ ਪਹਿਲਕਦਮੀਆਂ ਨੇ ਵਿਸ਼ਵ ਦੇ ਸਭ ਤੋਂ ਵਿਸ਼ਾਲ ਲੋਕਤੰਤਰ, ਭਾਰਤ ਦੀ ਵਿਸ਼ਵ ਮੰਚ ’ਤੇ ਭੂਮਿਕਾ ਦੀ ਸੱਚੀ ਸੰਭਾਵਨਾ ਦਾ ਅਹਿਸਾਸ ਕਰਵਾਇਆ ਹੈ। ਉਨ੍ਹਾਂ ਸਾਰਕ ਦੇਸ਼ਾਂ ਦੇ ਸਮੂਹ ਮੁਖੀਆਂ ਦੀ ਮੌਜੂਦਗੀ ਵਿੱਚ ਆਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ ਸੀ। ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ਦੌਰਾਨ ਉਨ੍ਹਾਂ ਵੱਲੋਂ ਦਿੱਤੇ ਗਏ ਭਾਸ਼ਣ ਦੀ ਸਮੁੱਚੇ ਵਿਸ਼ਵ ’ਚ ਸ਼ਲਾਘਾ ਹੋਈ ਸੀ। ਨਰੇਂਦਰ ਮੋਦੀ; 17 ਸਾਲਾਂ ਦੇ ਲੰਮੇ ਅਰਸੇ ਬਾਅਦ ਨੇਪਾਲ ਦੀ, 28 ਸਾਲਾਂ ਬਾਅਦ ਆਸਟਰੇਲੀਆ ਦੀ, 31 ਸਾਲਾਂ ਬਾਅਦ ਫਿਜੀ ਦੀ ਅਤੇ 34 ਸਾਲਾਂ ਬਾਅਦ ਸੇਸ਼ਲਜ਼ ਦੀ ਦੁਵੱਲੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਅਹੁਦਾ ਸੰਭਾਲਣ ਤੋਂ ਬਾਅਦ ਨਰੇਂਦਰ ਮੋਦੀ ਨੇ ਸੰਯੁਕਤ ਰਾਸ਼ਟਰ, ਬ੍ਰਿਕਸ, ਸਾਰਕ ਅਤੇ ਜੀ-20 ਦੇਸ਼ਾਂ ਦੇ ਸਿਖ਼ਰ ਸੰਮੇਲਨਾਂ ਵਿੱਚ ਭਾਗ ਲਿਆ ਹੈ, ਜਿੱਥੇ ਵਿਸ਼ਵ ਦੇ ਅਨੇਕਾਂ ਆਰਥਿਕ ਤੇ ਸਿਆਸੀ ਮੁੱਦਿਆਂ ’ਤੇ ਭਾਰਤ ਦੇ ਦਖ਼ਲਾਂ ਅਤੇ ਪ੍ਰਗਟਾਏ ਵਿਚਾਰਾਂ ਦੀ ਵਿਆਪਕ ਸ਼ਲਾਘਾ ਹੋਈ ਹੈ। ਉਨ੍ਹਾਂ ਦੀ ਜਾਪਾਨ ਯਾਤਰਾ ਨਾਲ ਭਾਰਤ-ਜਾਪਾਨ ਸਬੰਧਾਂ ਦੇ ਇੱਕ ਨਵੇਂ ਜੁੱਗ ਦਾ ਬਹੁਤ ਹੀ ਅਹਿਮ ਅਧਿਆਇ ਅਰੰਭ ਹੋਇਆ। ਉਹ ਮੰਗੋਲੀਆ ਜਾਣ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਅਤੇ ਚੀਨ ਤੇ ਦੱਖਣੀ ਕੋਰੀਆ ਦੇ ਉਨ੍ਹਾਂ ਦੇ ਦੌਰੇ ਭਾਰਤ ਵਿੱਚ ਨਿਵੇਸ਼ ਖਿੱਚਣ ’ਚ ਸਫ਼ਲ ਰਹੇ ਹਨ। ਯੂਰੋਪ ਨਾਲ ਉਨ੍ਹਾਂ ਦੀ ਨਿਰੰਤਰ ਗੱਲਬਾਤ ਉਨ੍ਹਾਂ ਦੀ ਫ਼ਰਾਂਸ ਅਤੇ ਜਰਮਨੀ ਦੇ ਦੌਰੇ ਮੌਕੇ ਵੇਖੀ ਗਈ ਸੀ।

ਸ੍ਰੀ ਨਰੇਂਦਰ ਮੋਦੀ ਨੇ ਅਰਬ ਵਿਸ਼ਵ ਨਾਲ ਮਜ਼ਬੂਤ ਸਬੰਧਾਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਹੈ। ਅਗਸਤ 2015 ’ਚ ਉਨ੍ਹਾਂ ਵੱਲੋਂ ਕੀਤੀ ਗਈ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕਿਸੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ 34 ਸਾਲਾਂ ਪਿੱਛੋਂ ਕੀਤੀ ਗਈ ਪਹਿਲੀ ਯਾਤਰਾ ਸੀ, ਉਨ੍ਹਾਂ ਦੀ ਇਸ ਫੇਰੀ ਨੇ ਖਾੜੀ ਦੇਸ਼ਾਂ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਵਧਾਉਣ ਲਈ ਇੱਕ ਵੱਡੀ ਬੁਨਿਆਦ ਦਾ ਕੰਮ ਕੀਤਾ ਸੀ। ਸ੍ਰੀ ਮੋਦੀ ਇੱਕੋ ਵਾਰੀ ’ਚ ਕੇਂਦਰੀ ਏਸ਼ੀਆ ਦੇ ਪੰਜ ਦੇਸ਼ਾਂ ਦੀ ਯਾਤਰਾ ’ਤੇ ਗਏ ਸਨ, ਜਿਸ ਨੂੰ ਇੱਕ ਨਿਵੇਕਲਾ ਦੌਰਾ ਮੰਨਿਆ ਗਿਆ ਸੀ। ਤਦ ਭਾਰਤ ਨੇ ਇਨ੍ਹਾਂ ਦੇਸ਼ਾਂ ਨਾਲ ਊਰਜਾ, ਵਪਾਰ, ਸਭਿਆਚਾਰ ਅਤੇ ਅਰਥ-ਸ਼ਾਸਤਰ ਜਿਹੇ ਖੇਤਰਾਂ ਵਿੱਚ ਅਹਿਮ ਸਮਝੌਤੇ ਕੀਤੇ ਸਨ। ਅਕਤੂਬਰ 2015 ’ਚ ਨਵੀਂ ਦਿੱਲੀ ਵਿਖੇ ਇੱਕ ਇਤਿਹਾਸਕ ਭਾਰਤ-ਅਫ਼ਰੀਕਾ ਸਿਖ਼ਰ ਸੰਮੇਲਨ ਰੱਖਿਆ ਗਿਆ ਸੀ, ਜਿਸ ਵਿੱਚ 54 ਅਫ਼ਰੀਕੀ ਦੇਸ਼ਾਂ ਨੇ ਭਾਗ ਲਿਆ ਸੀ। 41 ਅਫ਼ਰੀਕੀ ਰਾਸ਼ਟਰਾਂ ਦੇ ਆਗੂਆਂ ਨੇ ਉਸ ਸਿਖ਼ਰ ਸੰਮੇਲਨ ਦੀ ਸ਼ੋਭਾ ਵਧਾਈ ਸੀ ਅਤੇ ਉਸ ਦੌਰਾਨ ਭਾਰਤ-ਅਫ਼ਰੀਕਾ ਸਬੰਧ ਹੋਰ ਮਜ਼ਬੂਤ ਕਰਨ ਲਈ ਵਿਆਪਕ ਵਿਚਾਰ-ਵਟਾਂਦਰੇ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨੇ ਖ਼ੁਦ ਮਹਿਮਾਨ ਅਫ਼ਰੀਕੀ ਆਗੂਆਂ ਨਾਲ ਦੁਵੱਲੀਆਂ ਮੁਲਾਕਾਤਾਂ ਕੀਤੀਆਂ ਸਨ।

ਨਵੰਬਰ 2015 ’ਚ ਪ੍ਰਧਾਨ ਮੰਤਰੀ ਨੇ ਪੈਰਿਸ ’ਚ ਸੀ.ਓ.ਪੀ.21 ਸਿਖ਼ਰ ਸੰਮੇਲਨ ਵਿੱਚ ਭਾਗ ਲਿਆ ਸੀ, ਜਿੱਥੇ ਉਨ੍ਹਾਂ ਨੇ ਹੋਰਨਾਂ ਕਈ ਵਿਸ਼ਵ ਆਗੂਆਂ ਨਾਲ ਜਲਵਾਯੂਦੀ ਤਬਦੀਲੀ ਬਾਰੇ ਵਿਚਾਰ-ਚਰਚਾ ਕੀਤੀ ਸੀ। ਸ੍ਰੀ ਮੋਦੀ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਓਲਾਂਦ ਨੇ ‘ਕੌਮਾਂਤਰੀ ਸੋਲਰ ਗੱਠਜੋੜ’ (ਇੰਟਰਨੈਸ਼ਨਲ ਸੋਲਰ ਅਲਾਇੰਸ) ਨਾਂਅ ਦੀ ਇੱਕ ਫ਼ੋਰਮ ਦੀ ਸ਼ੁਰੂਆਤ ਕੀਤੀ ਸੀ, ਜਿਹੜੀ ਸੂਰਜ ਦੀ ਊਰਜਾ ਦੀ ਸਹੀ ਵਰਤੋਂ ਕਰ ਕੇ ਘਰਾਂ ਨੂੰ ਰੌਸ਼ਨ ਕਰਨ ਦੇ ਉਦੇਸ਼ ਨੂੰ ਸਮਰਪਿਤ ਹੈ।

ਅਪ੍ਰੈਲ 2016 ’ਚ ਪ੍ਰਧਾਨ ਮੰਤਰੀ ਨੇ ਪ੍ਰਮਾਣੂ ਸੁਰੱਖਿਆ ਸਿਖ਼ਰ ਸੰਮੇਲਨ ਵਿੱਚ ਭਾਗ ਲਿਆ, ਜਿੱਥੇ ਉਨ੍ਹਾਂ ਵਿਸ਼ਵ ਮੰਚ ’ਤੇ ਪ੍ਰਮਾਣੂ ਸੁਰੱਖਿਆ ਦੇ ਮਹੱਤਵ ਬਾਰੇ ਇੱਕ ਬਹੁਤ ਹੀ ਮਜ਼ਬੂਤ ਸੁਨੇਹਾ ਦੁਨੀਆ ਨੂੰ ਦਿੱਤਾ। ਉਹ ਸਊਦੀ ਅਰਬ ਗਏ, ਜਿੱਥੇ ਉਨ੍ਹਾਂ ਨੂੰ ਬਾਦਸ਼ਾਹ ਅਬਦੁਲਅਜ਼ੀਜ਼ ਨੇ ‘ਸਊਦੀ ਅਰੈਬੀਆ ਸੈਸ਼’ ਨਾਂਅ ਦੇ ਉੱਚਤਮ ਸ਼ਹਿਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਐਬਟ, ਚੀਨ ਗਣਰਾਜ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਸ੍ਰੀ ਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਜਰਮਨੀ ਦੇ ਚਾਂਸਲਰ ਏਂਜਲਾ ਮਰਕੇਲ ਸਮੇਤ ਅਨੇਕਾਂ ਵਿਸ਼ਵ ਆਗੂ ਭਾਰਤ ਆ ਚੁੱਕੇ ਹਨ ਅਤੇ ਇਨ੍ਹਾਂ ਦੌਰਿਆਂ ਨਾਲ ਭਾਰਤ ਅਤੇ ਇਨ੍ਹਾਂ ਰਾਸ਼ਟਰਾਂ ਵਿਚਾਲੇ ਸਹਿਯੋਗ ਸੁਧਾਰਨ ਵਿੱਚ ਬਹੁਤ ਜਿ਼ਆਦਾ ਮਦਦ ਮਿਲੀ ਹੈ। 2015 ਦੇ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਦੇ ਮੁੱਖ ਮਹਿਮਾਨ ਸਨ, ਅਜਿਹਾ ਵੀ ਭਾਰਤ-ਅਮਰੀਕਾ ਸਬੰਧਾਂ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਸੀ। ਅਗਸਤ 2015 ’ਚ, ਭਾਰਤ ਨੇ ਐਫ਼.ਆਈ.ਪੀ.ਆਈ.ਸੀ. ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ, ਜਿਸ ਵਿੱਚ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂਆਂ ਦੇ ਸਿਖ਼ਰਲੇ ਆਗੂਆਂ ਨੇ ਭਾਗ ਲਿਆ ਸੀ। ਤਦ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂਆਂ ਨਾਲ ਭਾਰਤ ਦੇ ਸਬੰਧਾਂ ਦੇ ਪ੍ਰਮੁੱਖ ਪੱਖਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ।

ਸੰਯੁਕਤ ਰਾਸ਼ਟਰ ’ਚ ਨਰੇਂਦਰ ਮੋਦੀ ਵੱਲੋਂ ਇੱਕ ਦਿਨ ‘ਕੌਮਾਂਤਰੀ ਯੋਗਾ ਦਿਵਸ’ ਵਜੋਂ ਮਨਾਉਣ ਬਾਰੇ ਦਿੱਤੇ ਬੇਹੱਦ ਸਪੱਸ਼ਟ ਸੱਦੇ ਨੂੰ ਬਹੁਤ ਜ਼ਬਰਦਸਤ ਹੁੰਗਾਰਾ ਮਿਲਿਆ ਸੀ। ਪਹਿਲੀ ਵਾਰ ਵਿਸ਼ਵ ਦੇ 177 ਦੇਸ਼ ਇਕੱਠੇ ਹੋੲ ਸਨ ਅਤੇ ਉਨ੍ਹਾਂ 21 ਜੂਨ ਨੂੰ ‘ਸੰਯੁਕਤ ਰਾਸ਼ਟਰ ’ਚ ਕੌਮਾਂਤਰੀ ਯੋਗਾ ਦਿਵਸ’ ਵਜੋਂ ਐਲਾਨਣ ਬਾਰੇ ਮਤਾ ਪਾਸ ਕੀਤਾ ਸੀ।

ਉਨ੍ਹਾਂ ਦਾ ਜਨਮ 17 ਸਤੰਬਰ 1950 ਨੂੰ ਗੁਜਰਾਤ ਦੇ ਛੋਟੇ ਜਿਹੇ ਸ਼ਹਿਰ ਵਿੱਚ ਹੋਇਆ, ਜਿੱਥੇ ਉਹ ਗ਼ਰੀਬ ਪਰੰਤੂ ਸਨੇਹਪੂਰਨ ਪਰਿਵਾਰ ਵਿੱਚ ਵੱਡੇ ਹੋਏ। ਜੀਵਨ ਦੀਆਂ ਸ਼ੁਰੂਆਤੀ ਕਠਿਨਾਈਆਂ ਨੇ ਨਾ ਕੇਵਲ ਉਨ੍ਹਾਂ ਨੂੰ ਕਠਿਨ ਮਿਹਨਤ ਦਾ ਮੁੱਲ ਸਿਖਾਇਆ ਬਲਕਿ ਉਨ੍ਹਾਂ ਟਾਲਣਯੋਗ ਦੁਖਾਂ ਨਾਲ ਵੀ ਜਾਣ-ਪਛਾਣ ਕਰਵਾਈ, ਜਿਨ੍ਹਾਂ ਨਾਲ ਆਮ ਲੋਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਗੁਜਰਨਾ ਪੈਦਾ ਹੈ। ਇਸ ਨਾਲ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਖ਼ੁਦ ਨੂੰ ਆਮ ਜਨ ਅਤੇ ਰਾਸ਼ਟਰ ਦੀ ਸੇਵਾ ਵਿੱਚ ਸਮਰਪਿਤ ਹੋਣ ਦੀ ਪ੍ਰੇਰਨਾ ਮਿਲੀ। ਸ਼ੁਰੂਆਤੀ ਸਾਲਾਂ ਵਿੱਚ, ਉਨ੍ਹਾਂ ਨੇ ਰਾਸ਼ਟਰ ਨਿਰਮਾਣ ਲਈ  ਸਮਰਪਿਤ ਰਾਸ਼ਟਰਵਾਦੀ ਸੰਗਠਨ, ਰਾਸ਼ਟਰੀ ਸਵੈਸੇਵਕ ਸੰਘ (ਆਰਐੱਸਐੱਸ) ਨਾਲ ਕਾਰਜ ਕੀਤਾ ਅਤੇ ਇਸ ਦੇ ਬਾਅਦ ਉਹ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ‘ਤੇ ਭਾਰਤੀ ਜਨਤਾ ਪਾਰਟੀ ਸੰਗਠਨ ਨਾਲ ਕਾਰਜ ਕਰਦੇ ਹੋਏ ਰਾਜਨੀਤੀ ਨਾਲ ਜੁੜ ਗਏ।

ਸਾਲ 2001 ’ਚ ਉਹ ਆਪਣੇ ਜੱਦੀ ਸੂਬੇ ਗੁਜਰਾਤ ਦੇ ਮੁੱਖ ਮੰਤਰੀ ਬਣੇ ਤੇ ਲਗਾਤਾਰ ਚਾਰ ਕਾਰਜਕਾਲਾਂ ਲਈ ਮੁੱਖ ਮੰਤਰੀ ਬਣੇ, ਜੋ ਕਿ ਇੱਕ ਰਿਕਾਰਡ ਹੈ। ਉਨ੍ਹਾਂ ਭੂਚਾਲ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਗੁਜਰਾਤ ਵਿੱਚ ਵੱਡੀਆਂ ਤਬਦੀਲੀਆਂ ਲਿਆ ਕੇ ਉਸ ਨੂੰ ਵਿਕਾਸ ਦਾ ਇੰਜਣ ਬਣਾਇਆ ਤੇ ਇੰਝ ਭਾਰਤ ਦੇ ਵਿਕਾਸ ਵਿੱਚ ਇੱਕ ਮਜ਼ਬੂਤ ਯੋਗਦਾਨ ਪਾਇਆ।

ਉਹ ‘ਲੋਕਾਂ ਦੇ ਇੱਕ ਨੇਤਾ’ ਹਨ, ਜੋ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਤੇ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਲਈ ਸਮਰਪਿਤ ਹਨ। ਸ਼੍ਰੀ ਮੋਦੀ ਲਈ ਆਮ ਲੋਕਾਂ ਵਿੱਚ ਰਹਿਣ, ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਤੇ ਉਨ੍ਹਾਂ ਦੇ ਦੁੱਖ ਵੰਡਾਉਣ ਤੋਂ ਵੱਡੀ ਹੋਰ ਕੋਈ ਖੁਸ਼ੀ ਨਹੀਂ ਹੈ। ਜ਼ਮੀਨੀ ਪੱਧਰ ਤੇ ਉਨ੍ਹਾਂ ਦੇ ‘ਨਿਜੀ ਸਬੰਧ’ ਬਹੁਤ ਸ਼ਕਤੀਸ਼ਾਲੀ ਹਨ, ਜਿਸ ਦੀ ਮੌਜੂਦਗੀ ਆਨ-ਲਾਈਨ ਵੇਖੀ ਜਾ ਸਕਦੀ ਹੈ। ਜਿੱਥੇ ਉਹ ਭਾਰਤ ਦੇ ਇੱਕ ‘ਬਹੁਤ ਹੀ ਜ਼ਿਆਦਾ ਤਕਨੀਕੀ ਕੁਸ਼ਲਤਾ ਵਾਲੇ ਨੇਤਾ’ ਵਜੋਂ ਜਾਣੇ ਜਾਂਦੇ ਹਨ, ਜੋ ਲੋਕਾਂ ਤੱਕ ਪਹੁੰਚਣ ਲਈ ਵੈੱਬਸਾਈਟ ਦਾ ਇਸਤੇਮਾਲ ਕਰਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਦੇ ਇੱਛੁਕ ਹਨ। ਸ਼੍ਰੀ ਮੋਦੀ ਫੇਸਬੁੱਕ, ਟਵਿੱਟਰ, ਗੂਗਲ ਪਲੱਸ, ਇੰਸਟਾਗ੍ਰਾਮ, ਸਾਊਂਡ ਕਲਾਊਡ, ਲਿੰਕਡਇਨ, ਵੀਬੋ ਤੇ ਹੋਰ ਫ਼ੋਰਮਾਂ ਸਮੇਤ ਸੋਸ਼ਲ ਮੀਡੀਆ ਦੇ ਹੋਰ ਮੰਚਾਂ ‘ਤੇ ਬਹੁਤ ਸਰਗਰਮ ਹਨ।

ਰਾਜਨੀਤੀ ਤੋਂ ਇਲਾਵਾ ਸ਼੍ਰੀ ਨਰੇਂਦਰ ਮੋਦੀ ਲੇਖਣ ਕਲਾ ਦਾ ਆਨੰਦ ਉਠਾਉਂਦੇ ਹਨ ਅਤੇ ਕਵਿਤਾਵਾਂ ਸਮੇਤ ਉਹ ਕਈ ਪੁਸਤਕਾਂ ਦੇ ਲੇਖਕ ਹਨ। ਉਨ੍ਹਾਂ ਦਾ ਦਿਨ ਹਮੇਸ਼ਾ ਯੋਗਾ ਨਾਲ ਸ਼ੁਰੂ ਹੁੰਦਾ ਹੈ, ਜੋ ਉਨ੍ਹਾਂ ਨੂੰ ਸਤੁੰਲਿਤ ਰੱਖਦਾ ਹੈ ਅਤੇ ਉਨ੍ਹਾਂ ਦੀ ਤੇਜ ਰਫ਼ਤਾਰ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਂਤੀ ਦੀ ਭਾਵਨਾ ਪੈਦਾ ਕਰਦਾ ਹੈ।

ਉਹ ਇੱਕ ਅਜਿਹੇ ਆਦਮੀ ਹਨ ਜੋ ਦਲੇਰ, ਦਿਆਲੂ ਅਤੇ ਵਿਸ਼ਵਾਸ ਦਾ ਪੁੰਜ ਹਨ। ਜਿਨ੍ਹਾਂ ਨੂੰ ਦੇਸ਼ ਨੇ ਆਪਣਾ ਫ਼ਤਵਾ ਦਿੱਤਾ ਹੈ ਇਸ ਆਸ ਨਾਲ ਕਿ ਉਹ ਭਾਰਤ ਦੀ ਮੁੜ ਤੋਂ ਕਾਇਆ ਕਲਪ ਕਰਨਗੇ ਅਤੇ ਇਸ ਨੂੰ ਵਿਸ਼ਵ ਦਾ ਚਾਨਣ ਮੁਨਾਰਾ ਬਣਾਉਣਗੇ।

http://www.narendramodi.in/categories/timeline
http://www.narendramodi.in/humble-beginnings-the-early-years
http://www.narendramodi.in/the-activist
http://www.narendramodi.in/organiser-par-excellence-man-with-the-midas-touch