ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਈਸੀਐੱਸਆਈ ਦੇ ਗੋਲਡਨ ਜੁਬਲੀ ਵਰ੍ਹੇ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਨੇ ਕੰਪਨੀ ਸੈਕ੍ਰੇਟਰੀਜ਼ ਨੂੰ ਸੰਬੋਧਨ ਕੀਤਾ

ਆਈਸੀਐੱਸਆਈ ਦੇ ਗੋਲਡਨ ਜੁਬਲੀ ਵਰ੍ਹੇ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਨੇ ਕੰਪਨੀ ਸੈਕ੍ਰੇਟਰੀਜ਼ ਨੂੰ ਸੰਬੋਧਨ ਕੀਤਾ

ਆਈਸੀਐੱਸਆਈ ਦੇ ਗੋਲਡਨ ਜੁਬਲੀ ਵਰ੍ਹੇ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਨੇ ਕੰਪਨੀ ਸੈਕ੍ਰੇਟਰੀਜ਼ ਨੂੰ ਸੰਬੋਧਨ ਕੀਤਾ

ਆਈਸੀਐੱਸਆਈ ਦੇ ਗੋਲਡਨ ਜੁਬਲੀ ਵਰ੍ਹੇ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਨੇ ਕੰਪਨੀ ਸੈਕ੍ਰੇਟਰੀਜ਼ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਆਈਸੀਐੱਸਆਈ—ਦਿ ਇੰਸਟੀਟਿਊਟ ਆਵ੍ ਕੰਪਨੀ ਸੈਕ੍ਰੇਟਰੀਜ਼ ਆਵ੍ ਇੰਡੀਆ ਦੇ ਗੋਲਡਨ ਜੁਬਲੀ ਵਰ੍ਹੇ ਦੇ ਉਦਘਾਟਨ ਦੇ ਮੌਕੇ ਉੱਤੇ ਕੰਪਨੀ ਸੈਕ੍ਰੇਟਰੀਜ਼ ਨੂੰ ਸੰਬੋਧਨ ਕੀਤਾ।

ਇਸ ਮੌਕੇ ਉੱਤੇ ਪ੍ਰਧਾਨ ਮੰਤਰੀ ਨੇ ਆਈਸੀਐੱਸਆਈ ਨਾਲ ਸਬੰਧਤ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਉਨ੍ਹਾਂ ਲੋਕਾਂ ਵਿਚ ਮੌਜੂਦ ਹਨ ਜੋ ਕਿ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਨ ਕਿ ਕੰਪਨੀਆਂ ਕਾਨੂੰਨ ਅਨੁਸਾਰ ਚਲਣ ਅਤੇ ਆਪਣੇ ਖਾਤੇ ਸਹੀ ਢੰਗ ਨਾਲ ਕਾਇਮ ਰੱਖਣ । ਉਨ੍ਹਾਂ ਕਿਹਾ ਕਿ  ਉਨ੍ਹਾਂ ਦਾ ਕੰਮ ਦੇਸ਼ ਦੇ ਕਾਰਪੋਰੇਟ ਸੱਭਿਆਚਾਰ ਨੂੰ ਕਾਇਮ ਰੱਖਣ ਵਿਚ ਸਹਾਈ ਹੁੰਦਾ ਹੈ। ਉਨ੍ਹਾਂ ਦੀ ਸਲਾਹ ਦੇਸ਼ ਦੇ ਕਾਰਪੋਰੇਟ ਪ੍ਰਬੰਧਨ ਉੱਤੇ ਆਪਣਾ ਪ੍ਰਭਾਵ ਰੱਖਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਥੋੜੇ ਹੀ ਅਜਿਹੇ ਲੋਕ ਹਨ ਜੋ ਕਿ ਸਾਡੇ ਸਮਾਜਿਕ ਢਾਂਚੇ ਦੀ ਇਮਾਨਦਾਰੀ ਨੂੰ ਕਮਜ਼ੋਰ ਕਰਨ ਅਤੇ ਦੇਸ਼ ਦੇ ਵੱਕਾਰ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਅਨਸਰਾਂ ਤੋਂ ਢਾਂਚੇ ਨੂੰ ਮੁਕਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਆਰਥਿਕਤਾ ਨਕਦੀ ਰਹਿਤ ਚਲ ਰਹੀ ਹੈ। ਜੀ ਡੀ ਪੀ ਦੇ ਅਨੁਪਾਤ ਨਾਲ ਨਕਦੀ ਨੋਟਬੰਦੀ ਤੋਂ ਪਹਿਲਾਂ ਦੇ 12 ਪ੍ਰਤੀਸ਼ਤ ਤੋਂ ਘਟ ਕੇ 9 ਪ੍ਰਤੀਸ਼ਤ ਉੱਤੇ ਆ ਗਈ ਹੈ। ਉਹ ਲੋਕ ਜੋ ਕਿ ਨਿਰਾਸ਼ਾਵਾਦ  ਫੈਲਾਉਣਾ ਚਾਹੁੰਦੇ ਹਨ ਉਨ੍ਹਾਂ ਬਾਰੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੁਚੇਤ ਕੀਤਾ। ਪ੍ਰਧਾਨ ਮੰਤਰੀ ਨੇ ਬੀਤੇ ਸਮੇਂ ਦੀਆਂ ਉਨ੍ਹਾਂ ਘਟਨਾਵਾਂ ਨੂੰ ਯਾਦ ਕੀਤਾ ਜਦੋਂ ਕਿ ਵਿਕਾਸ ਦਰ ਘਟ ਕੇ 5.7 ਫੀਸਦੀ ਰਹਿ ਗਈ, ਜਦ ਕਿ ਪਿਛਲੀ ਤਿਮਾਹੀ ਵਿਚ ਵੀ ਅਜਿਹਾ ਹੋਇਆ ਸੀ। ਉਨ੍ਹਾਂ ਕਿਹਾ ਕਿ  ਅਜਿਹੇ ਮੌਕਿਆਂ ਉੱਤੇ ਵਿਕਾਸ ਦੀ ਦਰ ਘਟਣ  ਨਾਲ ਉੱਚ ਪ੍ਰਸਾਰ ਦਰ ਵੀ ਆਉਂਦੀ ਹੈ, ਚਾਲੂ ਖਾਤੇ ਦਾ ਘਾਟਾ ਵੀ ਉੱਚ ਹੀ ਹੁੰਦਾ ਹੈ ਅਤੇ ਮਾਲੀ ਘਾਟਾ ਵੀ ਵਧਦਾ ਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਅਜਿਹਾ ਸਮਾਂ ਵੀ ਸੀ ਜਦੋਂ ਕਿ ਭਾਰਤ ਦੀ ਆਰਥਿਕਤਾ ਨੂੰ ਪੰਜ ਕਮਜ਼ੋਰ ਆਰਥਿਕਤਾਵਾਂ ਵਿਚ ਗਿਣਿਆ ਜਾਂਦਾ ਸੀ, ਜੋ ਕਿ ਵਿਸ਼ਵ ਵਸੂਲੀ ਨੂੰ ਪਿਛਾਂਹ ਵੱਲ ਧੱਕ ਰਹੀਆਂ ਸਨ।

ਪਿਛਲੀ ਤਿਮਾਹੀ ਵਿਚ ਵਿਕਾਸ ਦਰ ਵਿਚ ਆਈ ਕਮੀ ਬਾਰੇ ਮੰਨਦੇ ਹੋਏ ਪ੍ਰਧਾਨ ਮੰਤਰੀ ਨੇ ਸਰਕਾਰ ਇਸ ਰੁਝਾਨ ਵਿਚ ਤਬਦੀਲੀ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਸੁਧਾਰ ਸਬੰਧੀ ਕਈ ਅਹਿਮ ਫੈਸਲੇ ਲਏ ਗਏ ਹਨ ਅਤੇ ਇਹ ਕੰਮ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਵਿੱਤੀ ਸਥਿਰਤਾ ਕਾਇਮ ਰੱਖੀ ਜਾਵੇਗੀ। ਉਨ੍ਹਾਂ ਯਕੀਨ ਦਿਵਾਇਆ ਕਿ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਨਾਲ ਦੇਸ਼ ਆਉਣ ਵਾਲੇ ਸਾਲਾਂ ਵਿਚ ਵਿਕਾਸ ਦੇ ਇਕ ਨਵੇਂ ਦੌਰ ਵੱਲ ਵਧੇਗਾ। ਉਨ੍ਹਾਂ ਕਿਹਾ ਕਿ ਈਮਾਨਦਾਰੀ ਉੱਤੇ ਇਨਾਮ ਰੱਖਿਆ ਜਾਵੇਗਾ ਅਤੇ ਇਮਾਨਦਾਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਪ੍ਰਮੁੱਖ ਖੇਤਰਾਂ ਵਿਚ ਪਿਛਲੇ ਤਿੰਨ ਸਾਲਾਂ ਵਿਚ ਨਿਵੇਸ਼ ਅਤੇ ਰੱਖੇ ਬੱਜਟ ਵਿਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ  21 ਖੇਤਰਾਂ ਵਿਚ 87 ਸੁਧਾਰ ਕੀਤੇ ਗਏ ਹਨ। ਉਨ੍ਹਾਂ ਇਸ ਸੰਬੰਧ ਵਿਚ ਨਿਵੇਸ਼ ਵਿਚ ਹੋਏ ਵਾਧੇ ਦੇ ਅੰਕੜੇ ਵੀ ਪੇਸ਼ ਕੀਤੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਨੀਤੀ ਅਤੇ ਯੋਜਨਾਬੰਦੀ ਵਿਚ ਇਹ ਯਕੀਨੀ ਬਣਾਉਣ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਗਰੀਬਾਂ ਅਤੇ ਦਰਮਿਆਨੇ ਵਰਗ ਦੇ ਲੋਕਾਂ ਦੀ ਬੱਚਤ ਵਧੇ ਅਤੇ ਨਾਲ ਹੀ ਉਨ੍ਹਾਂ ਦੇ ਜੀਵਨ ਵਿਚ ਚੰਗੀ ਤਬਦੀਲੀ ਆਵੇ।

ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਉਹ ਦੇਸ਼ ਦੇ ਲੋਕਾਂ ਨੂੰ ਤਾਕਤ ਦੇਣ ਲਈ ਕੰਮ ਕਰ ਰਹੇ ਹਨ , ਭਾਵੇਂ ਕਿ ਉਨ੍ਹਾਂ ਨੂੰ ਕੁਝ ਮੌਕਿਆਂ ਉੱਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਪਰ ਫੇਰ ਵੀ ਉਹ ਆਪਣੇ ਮੌਜੂਦਾ ਸਮੇਂ ਲਈ ਦੇਸ਼ ਦੇ ਭਵਿੱਖ ਨੂੰ ਗਹਿਣੇ ਨਹੀਂ ਰੱਖ ਸਕਦੇ।

ਆਈਸੀਐੱਸਆਈ ਦੇ ਗੋਲਡਨ ਜੁਬਲੀ ਵਰ੍ਹੇ ਦੇ ਉਦਘਾਟਨ ਦੇ ਮੌਕੇ ਉੱਤੇ ਵਿਖਾਈਆਂ ਗਈਆਂ ਪੇਸ਼ਕਾਰੀਆਂ।

 

Presentation shown at the inauguration of the golden jubilee year of ICSI)

NT/HS