ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੇ 29 ਅਕਤੂਬਰ, 2017 ਨੂੰ ਉਜੀਰ (Ujire), ਕਰਨਾਟਕ ਵਿਖੇ ਜਨਤਕ ਮੀਟਿੰਗ ਨੂੰ ਕੀਤੇ ਸੰਬੋਧਨ ਦਾ ਮੂਲ-ਪਾਠ

ਵਿਸ਼ਾਲ ਸੰਖਿਆ ਵਿੱਚ ਪੁੱਜੇ ਹੋਏ ਪਿਆਰੇ ਭਾਈਓ ਅਤੇ ਭੈਣੋਂ।

ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਅੱਜ ਭਗਵਾਨ ਮੰਜੁਨਾਥ ਦੇ ਚਰਨਾਂ ਵਿੱਚ ਆ ਕੇ ਤੁਹਾਡੇ ਸਭ ਦੇ ਦਰਸ਼ਨ ਕਰਨ ਦਾ ਵੀ ਅਵਸਰ ਮਿਲਿਆ ਹੈ। ਪਿਛਲੇ ਹਫ਼ਤੇ ਮੈਂ ਕੇਦਾਰਨਾਥ ਜੀ ਵਿੱਚ ਸੀ। ਆਦਿ ਸ਼ੰਕਰਾਚਾਰਿਆ ਜੀ ਨੇ ਹਜ਼ਾਰਾਂ ਸਾਲ ਪਹਿਲਾਂ ਉਸ ਥਾਂ ‘ਤੇ ਰਾਸ਼ਟਰੀ ਏਕਤਾ ਲਈ ਕਿੰਨੀ ਵੱਡੀ ਸਾਧਨਾ ਕੀਤੀ ਹੋਏਗੀ। ਅੱਜ ਮੈਨੂੰ ਫਿਰ ਇੱਕ ਵਾਰ ਦੱਖਣ ਦੀ ਤਰਫ਼ ਮੰਜੁਨਾਥੇਸ਼ਵਰ ਦੇ ਚਰਨਾਂ ਵਿੱਚ ਆਉਣ ਦਾ ਸੁਭਾਗ ਮਿਲਿਆ ਹੈ।

ਮੈਂ ਨਹੀਂ ਮੰਨਦਾ ਹਾਂ ਕਿ ਨਰੇਂਦਰ ਮੋਦੀ ਨਾਂ ਦੇ ਕਿਸੇ ਵਿਅਕਤੀ ਨੂੰ ਡਾਕਟਰ ਵੀਰੇਂਦਰ ਹੇਗੜੇ ਜੀ ਦਾ ਸਨਮਾਨ ਕਰਨ ਦਾ ਹੱਕ ਹੈ ਜਾਂ ਨਹੀਂ ਹੈ? ਉਨ੍ਹਾਂ ਦਾ ਤਿਆਗ, ਉਨ੍ਹਾਂ ਦੀ ਤਪੱਸਿਆ, ਉਨ੍ਹਾਂ ਦਾ ਜੀਵਨ, 20 ਸਾਲ ਦੀ ਛੋਟੀ ਉਮਰ ਵਿੱਚ ਇੱਕ ਜ਼ਿੰਦਗੀ ਇੱਕ ਮਿਸ਼ਨ (One Life, One Mission) ਇਹ ਆਪਣੇ ਆਪ ਨੂੰ ਸਮਰਪਿਤ ਕੀਤਾ ਅਤੇ ਅੱਜ ਬਹੁਤ ਦੇਰ ਬਾਅਦ ਸੁਣਿਆ, ਨੈਚੂਰਲ ਹੈ ਇੰਨੀ ਦੇਰ ਨਾਲ? ਅਜਿਹਾ ਇੱਕ ਵਿਸਤ੍ਰਿਤ ਜੀਵਨ-ਉਨ੍ਹਾਂ ਦਾ ਸਨਮਾਨ ਕਰਨ ਲਈ ਵਿਅਕਤੀ ਦੇ ਨਾਤੇ ਮੈਂ ਬਹੁਤ ਛੋਟਾ ਹਾਂ, ਪਰ ਸਵਾ ਸੌ ਕਰੋੜ ਦੇਸ਼ਵਾਸੀਆਂ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਜਿਸ ਪਦ ‘ਤੇ ਤੁਸੀਂ ਮੈਨੂੰ ਬਿਠਾਇਆ ਹੈ, ਉਸ ਪਦ ਦੀ ਗਰਿਮਾ ਕਾਰਨ ਮੈਂ ਇਸ ਕੰਮ ਨੂੰ ਕਰਦੇ ਹੋਏ ਆਪਣੇ ਆਪ ਨੂੰ ਬਹੁਤ ਵੱਡਾ ਕਿਸਮਤ ਵਾਲਾ ਮੰਨਦਾ ਹਾਂ।

ਜਨਤਕ ਜੀਵਨ ਵਿੱਚ ਅਤੇ ਉਹ ਵੀ ਅਧਿਆਤਮਕ ਪੱਧਰ ‘ਤੇ ਈਸ਼ਵਰ ਨੂੰ ਸਾਹਮਣੇ ਰੱਖ ਕੇ, ਆਚਾਰ ਅਤੇ ਵਿਚਾਰ ਵਿੱਚ ਇੱਕ ਸੂਤਰਤਾ, ਮਨ ਵਚਨ ਕਰਮ ਵਿੱਚ ਉਹੀ ਪਵਿੱਤਰਤਾ ਅਤੇ ਜਿਸ ਟੀਚੇ ਨੂੰ ਜੀਵਨ ਵਿੱਚ ਤੈਅ ਕੀਤਾ, ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਖੁਦ ਦੇ ਲਈ ਨਹੀਂ ਸਾਰਿਆਂ ਲਈ, ਅਹਿਮ ਦੀ ਖਾਤਰ ਨਹੀਂ, ਵਿਸ਼ਾਲ ਲਈ, ਮੈਂ ਨਹੀਂ ਤੂੰ ਹੀ, ਉਸ ਜੀਵਨ ਨੂੰ ਜਿਊਣਾ, ਹਰ ਕਦਮ ‘ਤੇ ਕਸੌਟੀ ਤੋਂ ਗੁਜਰਨਾ ਪੈਂਦਾ ਹੈ। ਹਰ ਕਸੌਟੀ ਤੋਂ, ਹਰ ਤਰਾਜੂ ਤੋਂ, ਆਪਣੇ ਹਰ ਵਚਨ ਤੋਂ, ਆਪਣੇ ਹਰ ਕਰਮ ਨੂੰ ਤੋਲਿਆ ਜਾਂਦਾ ਹੈ। ਅਤੇ ਇਸ ਲਈ 50 ਸਾਲ ਦੀ ਇਹ ਸਾਧਨਾ, ਇਹ ਆਪਣੇ ਆਪ ਵਿੱਚ ਸਾਡੇ ਵਰਗੇ ਕੋਟਿ ਕੋਟਿ ਜਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ ਅਤੇ ਇਸ ਲਈ ਮੈਂ ਤੁਹਾਨੂੰ ਆਦਰਪੂਰਵਕ ਵੰਦਨ ਕਰਦਾ ਹਾਂ, ਤੁਹਾਨੂੰ ਨਮਨ ਕਰਦਾ ਹਾਂ।

ਅਤੇ ਜਦੋਂ ਮੈਨੂੰ ਸਨਮਾਨ ਕਰਨ ਦਾ ਮੌਕਾ ਮਿਲਿਆ ਵੱਡੀ ਸਹਿਜਤਾ ਨਾਲ, ਅਤੇ ਮੈਂ ਦੇਖਿਆ ਹੈ ਹੇਗੜੇ ਜੀ ਨੂੰ ਜਿੰਨੀ ਵਾਰ ਮਿਲਿਆ ਹਾਂ, ਉਨ੍ਹਾਂ ਦੇ ਚਿਹਰੇ ‘ਤੇ ਮੁਸਕਰਾਹਟ ਕਦੇ ਹਟਦੀ ਨਹੀਂ ਹੈ। ਕੋਈ ਭਾਰੀ ਕੰਮ ਦਾ ਬੋਝ ਨਜ਼ਰ ਨਹੀਂ ਆਉਂਦਾ ਹੈ। ਸਰਲ ਸਹਿਜ ਜਿਵੇਂ ਗੀਤਾ ਵਿੱਚ ਕਿਹਾ ਹੈ ਨਿਸ਼ਕਾਮ ਕਰਮਯੋਗ। ਅਤੇ ਸਨਮਾਨ ਕਰ ਰਿਹਾ ਸੀ, ਉਨ੍ਹਾਂ ਨੇ ਸਹਿਜ ਰੂਪ ਨਾਲ ਮੈਨੂੰ ਕਿਹਾ- ਮੋਦੀ ਜੀ ਇਹ 50 ਸਾਲ ਪੂਰੇ ਹੋਏ, ਇਸ ਦਾ ਸਨਮਾਨ ਨਹੀਂ ਹੈ, ਤੁਸੀਂ ਤਾਂ ਮੇਰੇ ਤੋਂ ਅੱਗੇ 50 ਸਾਲ ਅਜਿਹੇ ਹੀ ਕੰਮ ਕਰਾਂ ਇਸ ਦੀ ਗਰੰਟੀ ਮੰਗ ਰਹੇ ਹੋ। ਇੰਨਾ ਮਾਨ ਸਨਮਾਨ, ਪ੍ਰਤਿਸ਼ਠਾ ਪ੍ਰਾਪਤ ਹੁੰਦੀ ਹੈ, ਈਸ਼ਵਰ ਦਾ ਆਸ਼ੀਰਵਾਦ ਹੋਵੇ, 800 ਸਾਲ ਦੀ ਮਹਾਨ ਤਪੱਸਿਆ ਵਿਰਾਸਤ ਵਿੱਚ ਮਿਲੀ ਹੋਵੇ, ਉਸ ਦੇ ਬਾਵਜੂਦ ਵੀ ਜੀਵਨ ਨੂੰ ਪ੍ਰਤੀਫਲ ਕਰਮ ਪਥ ‘ਤੇ ਹੀ ਅੱਗੇ ਵਧਾਉਣਾ, ਇਹ ਮੈਂ ਸਮਝਦਾ ਹਾਂ ਹੇਗੜੇ ਜੀ ਤੋਂ ਹੀ ਸਿੱਖਣਾ ਹੋਏਗਾ। ਚਾਹੇ ਵਿਸ਼ਾ ਯੋਗ ਦਾ ਹੋਵੇ, ਸਿੱਖਿਆ ਦਾ ਹੋਵੇ, ਸਿਹਤ ਦਾ ਹੋਵੇ, ਗ੍ਰਾਮੀਣ ਵਿਕਾਸ ਦਾ ਹੋਵੇ, ਗਰੀਬਾਂ ਦੇ ਕਲਿਆਣ ਦਾ ਹੋਵੇ, ਭਾਵੀ ਪੀੜ੍ਹੀ ਦੇ ਉਥਾਨ ਲਈ ਯੋਜਨਾਵਾਂ ਦਾ ਹੋਵੇ, ਡਾਕਟਰ ਵੀਰੇਂਦਰ ਹੇਗੜੇ ਜੀ ਨੇ ਆਪਣੇ ਚਿੰਤਨ ਰਾਹੀਂ, ਆਪਣੇ ਕੁਸ਼ਲ ਰਾਹੀਂ, ਉਨ੍ਹਾਂ ਨੇ ਇਨ੍ਹਾਂ ਸਭ ਚੀਜ਼ਾਂ ਨੂੰ ਇੱਥੋਂ ਦੀ ਸਥਿਤੀ, ਕਾਲ, ਪਰਿਸਥਿਤੀ ਅਨੁਸਾਰ ਢਾਲ ਕੇ ਅੱਗੇ ਵਧਾਇਆ ਹੈ। ਅਤੇ ਮੈਨੂੰ ਇਸ ਗੱਲ ਨੂੰ ਕਹਿਣ ਤੋਂ ਸੰਕੋਚ ਨਹੀਂ ਹੈ, ਕਈ ਰਾਜਾਂ ਵਿੱਚ ਅਤੇ ਦੇਸ਼ ਵਿੱਚ ਵੀ ਹੁਨਰ ਵਿਕਾਸ (skill development) ਨੂੰ ਲੈ ਕੇ ਜਿੰਨੇ ਕੰਮ ਚਲ ਰਹੇ ਹਨ, ਉਸ ਦੇ ਤੌਰ ਤਰੀਕੇ, ਕੰਮ ਦੀ ਪੱਧਤੀ ਕੀ ਹੈ, ਕਿਸ ਪ੍ਰਕਾਰ ਨਾਲ ਕੀਤਾ ਜਾਏ, ਉਸ ਦਾ ਬਹੁਤ ਸਾਰਾ ਮਾਡਲ (model) ਡਾਕਟਰ ਵੀਰੇਂਦਰ ਹੇਗੜੇ ਜੀ ਨੇ ਇੱਥੇ ਜੋ ਪ੍ਰਯੋਗ ਕੀਤੇ ਹਨ, ਉਨ੍ਹਾਂ ਨਾਲ ਮਿਲਿਆ ਹੈ।

ਅੱਜ 21ਵੀਂ ਸਦੀ ਵਿੱਚ ਦੁਨੀਆ ਦਾ ਖੁਸ਼ਹਾਲ ਤੋਂ ਖੁਸ਼ਹਾਲ ਦੇਸ਼ ਵੀ ਹੁਨਰ ਵਿਕਾਸ (skill development) ਦੀ ਚਰਚਾ ਕਰਦਾ ਹੈ। ਹੁਨਰ ਵਿਕਾਸ (skill development), ਪ੍ਰਮੁੱਖ ਖੇਤਰ (prime sector) ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਭਾਰਤ ਵਰਗਾ ਦੇਸ਼ ਜਿਸ ਕੋਲ 800 ਮਿਲੀਅਨ (million), 65 ਪ੍ਰਤੀਸ਼ਤ ਲੋਕ 35 ਸਾਲ ਤੋਂ ਘੱਟ ਉਮਰ ਦੇ ਹੋਣ, ਜਨਸੰਖਿਆ ਲਾਭਅੰਸ਼ (demographic dividend) ਦਾ ਅਸੀਂ ਮਾਣ ਕਰਦੇ ਹਾਂ, ਉਸ ਦੇਸ਼ ਵਿੱਚ ਹੁਨਰ ਵਿਕਾਸ (skill development), ਉਹ ਵੀ ਸਿਰਫ਼ ਪੇਟ ਪੂਜਾ ਲਈ ਨਹੀਂ, ਭਾਰਤ ਦੇ ਵਿਸ਼ਾਲ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੁਸ਼ਲਤਾ ਨੂੰ ਵਧਾਉਣਾ, ਵਿਸ਼ਵ ਭਰ ਵਿੱਚ ਮਨੁੱਖੀ ਵਸੀਲਿਆਂ (human resource) ਦੀ ਜੋ ਲੋੜ (requirement) ਹੋਏਗੀ ਆਉਣ ਵਾਲੇ ਯੁੱਗਾਂ ਵਿੱਚ, ਉਸ ਨੂੰ ਪੂਰਾ ਕਰਨ ਲਈ ਆਪਣੀਆਂ ਬਾਹਾਂ ਵਿੱਚ ਉਹ ਸਮਰੱਥਾ ਲਿਆਉਣੀ, ਆਪਣੇ ਹੱਥ ਦੇ ਅੰਦਰ ਉਹ ਸਮਰੱਥਾ ਲਿਆਉਣੀ, ਉਸ ਹੁਨਰ ਨੂੰ ਪ੍ਰਾਪਤ ਕਰਨਾ, ਇਹ ਚੀਜ਼ ਡਾਕਟਰ ਵੀਰੇਂਦਰ ਹੇਗੜੇ ਜੀ ਨੇ ਬਹੁਤ ਸਾਲ ਪਹਿਲਾਂ ਦੇਖੀ ਸੀ, ਅਤੇ ਉਸ ਕੰਮ ਨੂੰ ਅੱਗੇ ਵਧਾਇਆ।

ਅਤੇ ਮੈਂ ਇਸ ਕੰਮ, ਇਸ ਮਹੱਤਵਪੂਰਨ ਕੰਮ ਨੂੰ ਗਤੀ ਦੇਣ ਲਈ, ਸਾਡੇ ਇੱਥੇ ਤੀਰਥ ਖੇਤਰ ਕਿਵੇਂ ਹੋਣੇ ਚਾਹੀਦੇ ਹਨ? ਸੰਪਰਦਾਏ, ਆਸਥਾ, ਪਰੰਪਰਾਵਾਂ, ਉਨ੍ਹਾਂ ਦਾ ਟੀਚਾ ਕੀ ਹੋਣਾ ਚਾਹੀਦਾ ਹੈ? ਉਸ ਵਿਸ਼ੇ ਵਿੱਚ ਜਿੰਨਾ ਅਧਿਐਨ ਹੋਣਾ ਚਾਹੀਦਾ ਹੈ, ਬਦਕਿਸਮਤੀ ਨਾਲ ਨਹੀਂ ਹੋਇਆ ਹੈ। ਅੱਜ ਵਿਸ਼ਵ ਵਿੱਚ ਉੱਤਮ ਪ੍ਰਕਾਰ ਦਾ ਬਿਜ਼ਨਸ ਪ੍ਰਬੰਧਨ (business management) ਸਕੂਲ ਕਿਵੇਂ ਚਲ ਰਿਹਾ ਹੈ, ਉਸ ਦੀ ਤਾਂ ਚਰਚਾ ਹੁੰਦੀ ਹੈ। ਉਸ ਦੀ ਦਰਜਾਬੰਦੀ (ranking) ਵੀ ਹੁੰਦੀ ਹੈ। ਦੇਸ਼ ਦੇ ਵੱਡੇ ਵੱਡੇ ਮੈਗਜ਼ੀਨ ਵੀ ਉਸ ਦੀ ਦਰਜਾਬੰਦੀ (ranking) ਕਰਦੇ ਹਨ, ਪਰ ਅੱਜ ਮੈਂ ਜਦੋਂ ਧਰਮ ਸਥਾਨ ਵਰਗੇ ਪਵਿੱਤਰ ਸਥਾਨ ‘ਤੇ ਆਇਆ ਹਾਂ ਤਾਂ ਜਦੋਂ ਤੋਂ ਸ਼੍ਰੀ ਵੀਰੇਂਦਰ ਹੇਗੜੇ ਜੀ ਦੇ ਸ਼੍ਰੀ ਚਰਨਾਂ ਵਿੱਚ ਪਹੁੰਚਿਆ ਹਾਂ ਉਦੋਂ ਮੈਂ ਦੁਨੀਆ ਦੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਨੂੰ ਸੱਦਾ ਦਿੰਦਾ ਹਾਂ, ਹਿੰਦੁਸਤਾਨ ਦੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ (Universities) ਨੂੰ ਸੱਦਾ ਦਿੰਦਾ ਹਾਂ ਕਿ ਅਸੀਂ ਹਸਪਤਾਲਾਂ ਦਾ ਸਰਵੇ ਕਰਦੇ ਹਾਂ, ਉਨ੍ਹਾਂ ਦੀ ਕਾਰਜ-ਸ਼ੈਲੀ ਦਾ ਅਧਿਐਨ ਕਰਦੇ ਹਾਂ। ਅਸੀਂ ਇੰਜਨੀਅਰਿੰਗ ਕਾਲਜਾਂ ਦੀ ਦਰਜਾਬੰਦੀ (ranking) ਕਰਦੇ ਹਾਂ। ਕਈ ਪ੍ਰਕਾਰ ਦੀ ਦਰਜਾਬੰਦੀ (ranking) ਦੀ ਚਰਚਾ ਵੀ ਹੁੰਦੀ ਹੈ, ਪਰ ਸਮੇਂ ਦੀ ਮੰਗ ਹੈ, ਸਦੀਆਂ ਤੋਂ ਸਾਡੇ ਦੇਸ਼ ਵਿੱਚ, ਸਾਡੀ ਇਸ ਰਿਸ਼ੀ- ਮੁਨੀ ਪਰੰਪਰਾ ਨੇ ਕਿਸ ਪ੍ਰਕਾਰ ਨਾਲ ਸੰਸਥਾਵਾਂ ਨੂੰ ਬਣਾਇਆ ਹੈ, ਕਿਸ ਪ੍ਰਕਾਰ ਨਾਲ ਇਸ ਨੂੰ ਅੱਗੇ ਵਧਾਇਆ ਹੈ, ਪੀੜ੍ਹੀ ਦਰ ਪੀੜ੍ਹੀ ਉਹ ਸੰਸਕਾਰ ਅੱਗੇ ਕਿਵੇਂ ਪਹੁੰਚਾਏ ਹਨ, ਉਨ੍ਹਾਂਦੀਆਂ ਫੈਸਲਾ ਪ੍ਰਕਿਰਿਆਵਾਂ ਕੀ ਹੁੰਦੀਆਂ ਹਨ, ਉਨ੍ਹਾਂ ਦਾ ਵਿੱਤ ਪ੍ਰਬੰਧਨ (financial management ) ਕੀ ਹੁੰਦਾ ਹੈ। ਪਾਰਦਰਸ਼ਤਾ ਅਤੇ ਏਕੀਕਰਨ (Transparency and integration) ਨੂੰ ਉਨ੍ਹਾਂ ਨੇ ਕਿਸ ਪ੍ਰਕਾਰ ਨਾਲ ਅਪਣਾਇਆ ਹੋਇਆ ਹੈ, ਯੁੱਗਾਂ ਅਨੁਕੂਲ ਤਬਦੀਲੀ ਕਿਵੇਂ ਲਿਆਉਂਦੇ ਹਨ? ਸਮਾਂ ਅਤੇ ਕਾਲ ਅਨੁਸਾਰ, ਸਮਾਂ ਅਤੇ ਲੋੜਾਂ ਅਨੁਸਾਰ ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਦੀਆਂ ਪ੍ਰੇਰਣਾਵਾਂ ਨੂੰ ਜੀਵੰਤ ਕਿਵੇਂ ਰੱਖਿਆ ਹੈ ਅਤੇ ਮੈਂ ਮੰਨਦਾ ਹਾਂ ਹਿੰਦੁਸਤਾਨ ਵਿੱਚ ਅਜਿਹੀਆਂ ਇੱਕ ਦੋ ਨਹੀਂ, ਹਜ਼ਾਰਾਂ ਸੰਸਥਾਵਾਂ ਹਨ, ਹਜ਼ਾਰਾਂ ਅੰਦੋਲਨ ਹਨ, ਹਜ਼ਾਰਾਂ ਸੰਗਠਨ ਹਨ ਜੋ ਅਜੇ ਵੀ ਕੋਟਿ ਕੋਟਿ ਜਨਾਂ ਦੇ ਜੀਵਨ ਨੂੰ ਪ੍ਰੇਰਣਾ ਦਿੰਦੇ ਹਨ, ਖੁਦ ਤੋਂ ਨਿਕਲ ਕੇ ਸਾਰਿਆਂ ਲਈ ਜਿਊਣ ਦੀ ਪ੍ਰੇਰਣਾ ਦਿੰਦੇ ਹਨ। ਅਤੇ ਉਸ ਵਿੱਚ ਧਰਮ ਸਥਾਨ, 800 ਸਾਲ ਦੀ ਵਿਰਾਸਤ, ਇਹ ਆਪਣੇ ਆਪ ਵਿੱਚ ਇੱਕ ਉਦਾਹਰਨ ਹੈ।

ਚੰਗਾ ਹੋਏਗਾ ਦੁਨੀਆ ਦੀਆਂ ਯੂਨੀਵਰਸਿਟੀਆਂ (universities) ਭਾਰਤ ਦੇ ਅਹਿਹੇ ਅੰਦੋਲਨਾਂ ਦਾ ਅਧਿਐਨ ਕਰਨ। ਦੇਖਣ, ਦੁਨੀਆ ਨੂੰ ਹੈਰਾਨੀ ਹੋਏਗੀ ਕਿ ਸਾਡੇ ਇੱਥੇ ਕੀ ਵਿਵਸਥਾਵਾਂ ਸਨ? ਕਿਵੇਂ ਵਿਵਸਥਾਵਾਂ ਚਲਦੀਆਂ ਸਨ? ਸਮਾਜ ਦੇ ਅੰਦਰ ਜੋ ਸਦੀਆਂ ਤੋਂ ਪਲੀਆਂ ਚੰਗਿਆਈਆਂ ਹਨ, ਉਨ੍ਹਾਂ ਚੰਗਿਆਈਆਂ ਦੇ ਪ੍ਰਤੀ ਮਾਣ ਕਰਦੇ ਹੋਏ ਸਮੇਂ ਅਨੁਕੂਲ ਅਤੇ ਚੰਗੇ ਬਣਨ ਲਈ ਇੱਕ ਬਹੁਤ ਵੱਡਾ ਅਵਸਰ ਸਾਡੇ ਸਾਹਮਣੇ ਹੁੰਦਾ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਸਿਰਫ਼ ਆਸਥਾ ਤੱਕ ਸੀਮਿਤ ਨਾ ਰਹਿੰਦੇ ਹੋਏ ਉਸ ਦੇ ਵਿਗਿਆਨਕ ਤੌਰ ਤਰੀਕਿਆਂ ਦੀ ਤਰਫ਼ ਵੀ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਆਕਰਸ਼ਿਤ ਕਰਨ ਦੀ ਲੋੜ ਹੈ।

ਹੁਣ ਅੱਜ ਮੈਨੂੰ ਇੱਥੇ ਮਹਿਲਾ ਸਵੈ-ਸਹਾਇਤਾ ਸਮੂਹ (Women Self Help Group), ਉਨ੍ਹਾਂ ਨੂੰ ਰੁਪਏ ਕਾਰਡ (Rupay Card) ਦੇਣ ਦਾ ਅਵਸਰ ਮਿਲਿਆ। ਜਿਨ੍ਹਾਂ ਲੋਕਾਂ ਨੇ ਸੰਸਦ ਵਿੱਚ ਪਿਛਲੇ ਨਵੰਬਰ, ਦਸੰਬਰ, ਜਨਵਰੀ, ਫਰਵਰੀ ਦੇ ਦਰਮਿਆਨ ਜੋ ਭਾਸ਼ਣ ਦਿੱਤੇ ਹਨ, ਉਨ੍ਹਾਂ ਨੂੰ ਜੇਕਰ ਸੁਣਿਆ ਹੋਏਗਾ, ਨਾ ਸੁਣਿਆ ਹੋਵੇ ਤਾਂ ਰਿਕਾਰਡ ‘ਤੇ ਤੁਸੀਂ ਪੜ੍ਹ ਲਓ। ਸਾਡੇ ਵੱਡੇ ਵੱਡੇ ਦਿਗਜ ਲੋਕ, ਆਪਣੇ ਆਪ ਨੂੰ ਵੱਡਾ ਤੀਸ ਮਾਰ ਖਾਂ ਮੰਨਣ ਵਾਲੇ ਲੋਕ, ਵਿਦਵਤਾ ਵਿੱਚ ਆਪਣੇ ਆਪ ਨੂੰ ਬਹੁਤ ਚੋਟੀ ਦੇ ਵਿਅਕਤੀ ਮੰਨਣ ਵਾਲੇ ਲੋਕ ਸਦਨ ਵਿੱਚ ਇਹ ਗੱਲਾਂ ਬੋਲਦੇ ਸਨ ਕਿ ਹਿੰਦੁਸਤਾਨ ਵਿੱਚ ਤਾਂ ਅਨਪੜ੍ਹਤਾ ਹੈ, ਗਰੀਬੀ ਹੈ, ਇਹ ਡਿਜੀਟਲ ਲੈਣਦੇਣ (digital transaction) ਕਿਵੇਂ ਹੋਏਗਾ? ਲੋਕ ਨਕਦੀ ਰਹਿਤ (cashless) ਕਿਵੇਂ ਬਣਨਗੇ? ਇਹ ਅਸੰਭਵ (impossible) ਹੈ। ਲੋਕਾਂ ਕੋਲ ਮੋਬਾਇਲ ਫੋਨ ਨਹੀਂ ਹੈ। ਨਾ ਜਾਣੇ ਜਿੰਨਾ ਬੁਰਾ ਬੋਲ ਸਕਦੇ ਹਨ, ਜਿੰਨਾ ਬੁਰਾ ਸੋਚ ਸਕਦੇ ਹਨ, ਕੋਈ ਕਸਰ ਨਹੀਂ ਛੱਡੀ। ਪਰ ਅੱਜ ਡਾਕਟਰ ਵੀਰੇਂਦਰ ਹੇਗੜੇ ਜੀ ਨੇ ਸਦਨ ਵਿੱਚ ਉੱਠੀਆਂ ਉਨ੍ਹਾਂ ਅਵਾਜ਼ਾਂ ਨੂੰ ਜਵਾਬ ਦੇ ਦਿੱਤਾ ਹੈ।

ਪਿੰਡ ਵਿੱਚ ਵਸਣ ਵਾਲੀਆਂ ਮੇਰੀਆਂ ਮਾਵਾਂ-ਭੈਣਾਂ ਸਿੱਖਿਅਤ ਹਨ ਕਿ ਨਹੀਂ ਹਨ, ਪੜ੍ਹੀਆਂ ਲਿਖੀਆਂ ਹਨ ਕਿ ਨਹੀਂ ਹਨ, ਅੱਜ ਉਨ੍ਹਾਂਨੇ ਸੰਕਲਪ ਕੀਤਾ ਹੈ ਅਤੇ 12 ਲੱਖ ਲੋਕ, ਘੱਟ ਨਹੀਂ। 12 ਲੱਖ ਲੋਕਾਂ ਨੇ ਸੰਕਲਪ ਕੀਤਾ ਹੈ ਕਿ ਉਹ ਆਪਣੇ ਸਵੈ ਸਹਾਇਤਾ ਸਮੂਹ (Self Help Group) ਦਾ ਪੂਰਾ ਕਾਰੋਬਾਰ ਨਕਦੀ ਰਹਿਤ (cashless) ਕਰਨਗੇ। ਨਕਦ ਤੋਂ ਬਿਨਾਂ ਕਰਨਗੇ, ਡਿਜੀਟਲ ਲੈਣਦੇਣ (digital transaction) ਕਰਨਗੇ, ਰੁਪੇ ਕਾਰਡ ਨਾਲ ਕਰਨਗੇ, ਭੀਮਐਪ (BhimApp) ਨਾਲ ਕਰਨਗੇ। ਜੇਕਰ ਚੰਗਾ ਕਰਨ ਦਾ ਇਰਾਦਾ ਹੋਵੇ ਤਾਂ ਰੁਕਾਵਟਾਂ ਵੀ ਕਦੇ ਕਦੇ ਤੇਜ ਗਤੀ ਹਾਸਲ ਕਰਨ ਦਾ ਅਵਸਰ ਪ੍ਰਦਾਨ ਕਰ ਦਿੰਦੀਆਂ ਹਨ ਅਤੇ ਉਹ ਅੱਜ ਡਾਕਟਰ ਵੀਰੇਂਦਰ ਹੇਗੜੇ ਜੀ ਨੇ ਦਿਖਾ ਦਿੱਤਾ ਹੈ।

ਮੈਂ ਤੁਹਾਨੂੰ ਦਿਲ ਤੋਂ ਵਧਾਈ ਦਿੰਦਾ ਹਾਂ ਕਿ ਤੁਸੀਂ ਭਾਵੀ ਭਾਰਤ ਦੇ ਬੀਜ ਬੀਜਣ ਦੀ ਇੱਕ ਉੱਤਮ ਕੋਸ਼ਿਸ਼ ਡਿਜੀਟਲ ਇੰਡੀਆ, ਘੱਟ ਨਕਦੀ ਸਮਾਜ (Digital India, Less Cash Society), ਉਸ ਤਰਫ਼ ਦੇਸ਼ ਨੂੰ ਲੈ ਜਾਣ ਲਈ ਅਤੇ ਉਸ ਖੇਤਰ ਦੇ ਲੋਕਾਂ ਨੂੰ ਸਪਰਸ਼ ਕੀਤਾ ਹੈ, ਜਿਨ੍ਹਾਂ ਤੱਕ ਸ਼ਾਇਦ ਸਰਕਾਰ ਜਾਂ ਬੈਕਿੰਗ ਪ੍ਰਣਾਲੀ (banking system) ਨੂੰ ਜਾਂਦੇ ਜਾਂਦੇ ਪਤਾ ਨਹੀਂ ਕਿੰਨੇ ਦਹਾਕੇ ਲੱਗ ਜਾਂਦੇ।

ਪਰ ਤੁਸੀਂ ਹੇਠ ਤੋਂ ਵਿਵਸਥਾ ਨੂੰ ਸ਼ੁਰੂ ਕੀਤਾ ਹੈ ਅਤੇ ਅੱਜ ਉਸ ਨੂੰ ਕਰਕੇ ਦਿਖਾਇਆ ਹੈ। ਮੈਂ ਉਨ੍ਹਾਂ ਸਵੈ-ਸਹਾਇਤਾ ਸਮੂਹ (Self Help Group) ਦੀਆਂ ਭੈਣਾਂ ਨੂੰ ਵੀ ਵਧਾਈ ਦਿੰਦਾ ਹਾਂ, ਡਾਕਟਰ ਵੀਰੇਂਦਰ ਹੇਗੜੇ ਜੀ ਨੂੰ ਵਧਾਈ ਦਿੰਦਾ ਹਾਂ ਕਿ ਅੱਜ ਉਨ੍ਹਾਂ ਨੇ ਦੇਸ਼ ਲਈ ਉਪਯੋਗੀ ਇੱਕ ਬਹੁਤ ਵੱਡੇ ਅਭਿਆਨ ਨੂੰ ਸ਼ੁਰੂ ਕੀਤਾ ਹੈ। ਹੁਣ ਵਕਤ ਬਦਲ ਚੁੱਕਿਆ ਹੈ ਅਤੇ ਇਹ ਜੋ ਕਰੰਸੀ (currency) ਹੈ ਜੋ ਨਕਦ ਹੈ, ਹਰ ਯੁੱਗ ਵਿੱਚ ਬਦਲਦੀ ਰਹੀ ਹੈ। ਕਦੇ ਪੱਥਰ ਦੇ ਸਿੱਕੇ ਹੁੰਦੇ ਸਨ, ਕਦੇ ਚਮੜੇ ਦੇ ਸਿੱਕੇ ਹੁੰਦੇ ਸਨ, ਕਦੇ ਸੋਨੇ ਚਾਂਦੀ ਦੇ ਹੁੰਦੇ ਸਨ, ਕਦੇ ਹੀਰੇ ਜਵਾਹਰਾਤ ਦੇ ਰੂਪ ਵਿੱਚ ਹੁੰਦੇ ਸਨ, ਕਦੇ ਕਾਗਜ਼ ਦੇ ਵੀ ਆਏ, ਕਦੇ ਪਲਾਸਟਿਕ ਦੇ ਆਏ। ਬਦਲਦਾ ਗਿਆ ਹੈ, ਸਮਾਂ ਰਹਿੰਦੇ ਬਦਲ ਗਿਆ ਹੈ। ਹੁਣ, ਹੁਣ ਉਹ ਡਿਜੀਟਲ ਕਰੰਸੀ (digital currency) ਦਾ ਯੁੱਗ ਸ਼ੁਰੂ ਹੋ ਚੁੱਕਾ ਹੈ, ਭਾਰਤ ਨੂੰ ਦੇਰ ਨਹੀਂ ਕਰਨੀ ਚਾਹੀਦੀ।

ਅਤੇ ਮੈਂ ਦੇਖਿਆ ਹੈ ਕਿ ਜ਼ਿਆਦਾ ਨਕਦੀ ਸਮਾਜਿਕ ਬੁਰਾਈਆਂ ਨੂੰ ਖਿੱਚ ਕੇ ਲੈ ਆਉਂਦੀ ਹੈ। ਪਰਿਵਾਰ ਵਿੱਚ ਵੀ ਜੇਕਰ ਬੇਟਾ ਵੱਡਾ ਹੁੰਦਾ ਹੈ, ਬੇਟੀ ਵੱਡੀ ਹੁੰਦੀ ਹੈ, ਮਾਂ ਬਾਪ ਸੁਖੀ ਹੋਣ, ਸਪੰਨ ਹੋਣ, ਪੈਸੇ ਦੀ ਕੋਈ ਕਮੀ ਨਾ ਹੋਵੇ ਤਾਂ ਵੀ ਇੱਕ ਸੀਮਾ ਵਿੱਚ ਹੀ ਉਸ ਨੂੰ ਪੈਸੇ ਦਿੰਦੇ ਹਨ। ਇਸ ਲਈ ਨਹੀਂ-ਪੈਸੇ ਖਰਚ ਕਰਨ ਤੋਂ ਉਹ ਡਰਦੇ ਹਨ, ਪਰ ਉਹ ਚਾਹੁੰਦੇ ਹਨ ਕਿ ਜੇਕਰ ਜ਼ਿਆਦਾ ਧਨ ਉਸ ਦੀ ਜੇਬ ਵਿੱਚ ਹੋਏਗਾ ਤਾਂ ਬੱਚਿਆਂ ਦੀ ਆਦਤ ਵਿਗੜ ਜਾਏਗੀ। ਅਤੇ ਇਸ ਲਈ ਥੋੜ੍ਹਾ ਥੋੜ੍ਹਾ ਦਿੰਦੇ ਹਨ ਅਤੇ ਪੁੱਛਦੇ ਰਹਿੰਦੇ ਹਨ ਭਾਈ ਕੀ ਕੀਤਾ, ਠੀਕ ਖਰਚ ਕੀਤਾ ਕਿ ਨਹੀਂ ਕੀਤਾ? ਜੋ ਪਰਿਵਾਰ ਵਿੱਚ ਸੰਤਾਨਾਂ ਦੀ ਚਿੰਤਾ ਕਰਨ ਵਾਲੇ ਮਾਂ ਬਾਪ ਹਨ ਉਹ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇਕਰ ਜੇਬ ਵਿੱਚ ਪੈਸੇ ਹੁੰਦੇ ਹਨ ਤਾਂ ਪਤਾ ਨਹੀਂ ਕਿੱਥੇ ਤੋਂ ਕਿੱਥੇ ਰਸਤੇ ਭਟਕ ਜਾਂਦੇ ਹਨ। ਅਤੇ ਇਸ ਲਈ ਇਹ ਬਹੁਤ ਵੱਡਾ ਕੰਮ ਸਮਾਜ ਨੂੰ ਖੁਦ ਦੀ ਜਵਾਬਦੇਹੀ (accountability), ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਖੁਦ ਦੀ ਖੁਦ ਨਾਲ ਜਵਾਬਦੇਹੀ (accountability) ਇਹ ਬਹੁਤ ਵੱਡੀ ਗੱਲ ਹੁੰਦੀ ਹੈ।

ਅੱਜ ਜਿਸ ਦਿਸ਼ਾ ਵਿੱਚ ਡਾਕਟਰ ਹੇਗੜੇ ਜੀ ਲਈ ਜਾ ਰਹੇ ਹਨ, ਮੈਂ ਸਮਝਦਾ ਹਾਂ ਬਾਅਦ ਲਈ ਬਹੁਤ ਵੱਡਾ ਮਹਾਮਾਰਗ ਖੋਲ੍ਹ ਰਹੇ ਹਨ। ਅੱਜ ਹੋਰ ਵੀ ਇੱਕ ਕੰਮ ਹੋਇਆ ਹੈ। ਇਸ ਲੋਗੋ (Logo) ਨੂੰ ਜਾਰੀ ਕੀਤਾ ਗਿਆ ਹੈ ਅਤੇ ਉਹ ਵੀ ਪ੍ਰਿਥਵੀ ਦੇ ਪ੍ਰਤੀ, ਇਹ ਧਰਤੀ ਮਾਤਾ ਦੇ ਪ੍ਰਤੀ ਸਾਨੂੰ ਆਪਣਾ ਕਰਜ਼ ਚੁਕਾਉਣ ਦੀ ਪ੍ਰੇਰਣਾ ਦਿੰਦਾ ਹੈ। ਅਸੀਂ ਤਾਂ ਇਹ ਮੰਨਦੇ ਹਾਂ, ਇਹ ਦਰੱਖਤ ਦੀ ਜ਼ਿੰਮੇਵਾਰੀ ਹੈ ਕਿ ਇਹ ਸਾਨੂੰ ਆਕਸੀਜਨ ਦਿੰਦਾ ਰਹੇ, ਸਾਡੀ ਜ਼ਿੰਮੇਵਾਰੀ ਨਹੀਂ, ਇਸ ਦਰੱਖਤ ਨੂੰ ਬਚਾਉਣਾ, ਅਸੀਂ ਤਾਂ ਹੱਕ ਲੈ ਕੇ ਆਏ ਹਾਂ ਕਿ ਉਹ ਉੱਥੇ ਖੜ੍ਹਾ ਰਹੇ ਅਤੇ ਸਾਨੂੰ ਆਕਸੀਜਨ ਦਿੰਦਾ ਰਹੇ। ਅਸੀਂ ਤਾਂ ਜਿਵੇਂ ਹੱਕ ਲੈ ਕੇ ਆਏ ਹਾਂ, ਇਹ ਧਰਤੀ ਮਾਤਾ ਹੈ ਉਸ ਦੀ ਜ਼ਿੰਮੇਵਾਰੀ ਹੈ ਸਾਡਾ ਪੇਟ ਭਰਦੀ ਰਹੇ। ਜੀ ਨਹੀਂ, ਜੇਕਰ ਇਸ ਧਰਤੀ ਮਾਂ ਦੀ ਜ਼ਿੰਮੇਵਾਰੀ ਹੈ ਤਾਂ ਉਸ ਦੇ ਬੇਟੇ ਦੇ, ਸੰਤਾਨ ਦੇ ਨਾਤੇ ਸਾਡੀ ਵੀ ਜ਼ਿੰਮੇਵਾਰੀ ਹੈ। ਜੇਕਰ ਦਰੱਖਤ ਦੀ ਸਾਨੂੰ ਆਕਸੀਜਨ ਦੇਣ ਦੀ ਜ਼ਿੰਮੇਵਾਰੀ ਸਾਨੂੰ ਲੱਗਦੀ ਹੈ ਤਾਂ ਮੇਰਾ ਵੀ ਕਰਤੱਵ ਬਣਦਾ ਹੈ, ਉਸ ਦਾ ਲਾਲਣ ਪਾਲਣ ਕਰਾਂ। ਅਤੇ ਜਦੋਂ ਇਹ ਸੌਦਾ, ਇਹ ਜ਼ਿੰਮੇਵਾਰੀਆਂ ਅਸੰਤੁਲਨ ਪੈਦਾ ਕਰਦੀਆਂ ਹਨ, ਦੇਣ ਵਾਲਾ ਤਾਂ ਦਿੰਦਾ ਰਹੇ, ਲੈਣ ਵਾਲਾ ਕੁਝ ਨਾ ਕਰੇ, ਉਹ ਭੋਗਦਾ ਰਹੇ, ਤਾਂ ਸਮਾਜ ਵਿੱਚ ਅਸੰਤੁਲਨ ਪੈਦਾ ਹੁੰਦਾ ਹੈ, ਵਿਵਸਥਾਵਾਂ ਵਿੱਚ ਅਸੰਤੁਲਨ ਪੈਦਾ ਹੁੰਦਾ ਹੈ, ਪ੍ਰਕਿਰਤੀ ਵਿੱਚ ਅਸੰਤੁਲਨ ਪੈਦਾ ਹੁੰਦਾ ਹੈ ਅਤੇ ਤਾਂ ਜਾ ਕੇ ਆਲਮੀ ਤਪਿਸ਼ (Global warming ) ਦੀ ਸਮੱਸਿਆ ਪੈਦਾ ਹੁੰਦੀ ਹੈ।

ਅੱਜ ਸਾਰੀ ਦੁਨੀਆ ਕਹਿ ਰਹੀ ਹੈ ਕਿ ਪਾਣੀ ਦਾ ਸੰਕਟ ਮਾਨਵ ਜਾਤੀ ਲਈ ਬਹੁਤ ਵੱਡੀ ਚੁਣੌਤੀ ਬਣਨ ਵਾਲਾ ਹੈ। ਅਤੇ ਇਹ ਅਸੀਂ ਨਾ ਭੁੱਲੀਏ ਜੇਕਰ ਅਸੀਂ ਅੱਜ ਇੱਕ ਗਿਲਾਸ ਵੀ ਪਾਣੀ ਪੀਂਦੇ ਹਾਂ ਜਾਂ ਬਾਲਟੀ ਇਸ਼ਨਾਨ ਵੀ ਕਰਦੇ ਹਾਂ ਤਾਂ ਉਹ ਸਾਡੀ ਮਿਹਨਤ ਦਾ ਪਰਿਣਾਮ ਨਹੀਂ ਹੈ, ਅਤੇ ਨਾ ਹੀ ਉਹ ਸਾਡੇ ਹੱਕ ਦਾ ਹੈ। ਸਾਡੇ ਬਜ਼ੁਰਗਾਂ ਨੇ ਸਜਗਤਾ ਨਾਲ ਕੰਮ ਕੀਤਾ ਅਤੇ ਸਾਡੇ ਲਈ ਕੁਝ ਛੱਡ ਕੇ ਗਏ। ਉਸ ਕਾਰਨ ਉਹ ਪ੍ਰਾਪਤ ਹੋਇਆ ਹੈ ਅਤੇ ਇਹ ਹੈ ਸਾਡੀ ਭਾਵੀ ਪੀੜ੍ਹੀ ਦੇ ਹੱਕ ਦਾ। ਮੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਮੇਰੇ ਬਜ਼ੁਰਗ ਜਿਸ ਪ੍ਰਕਾਰ ਨਾਲ ਮੇਰੇ ਲਈ ਛੱਡ ਕੇ ਗਏ, ਉਸ ਤਰ੍ਹਾਂ ਹੀ ਮੈਨੂੰ ਵੀ ਅੱਗੇ ਆਉਣ ਵਾਲੀ ਪੀੜ੍ਹੀ ਲਈ ਛੱਡ ਕੇ ਜਾਣਾ ਹੋਏਗਾ। ਇਸੇ ਭਾਵਨਾ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼, ਵਾਤਾਵਰਣ ਦੀ ਰੱਖਿਆ ਦਾ ਇੱਕ ਬਹੁਤ ਵੱਡਾ ਅੰਦੋਲਨ ਧਰਮ ਸਥਾਨ ਤੋਂ ਸ਼ੁਰੂ ਹੋ ਰਿਹਾ ਹੈ। ਮੈਂ ਸਮਝਦਾ ਹਾਂ ਇਹ ਪੂਰੇ ਬ੍ਰਹਿਮੰਡ ਦੀ ਸੇਵਾ ਦਾ ਕੰਮ ਹੈ।

ਅਸੀਂ ਕਿਸ ਪ੍ਰਕਾਰ ਨਾਲ ਪ੍ਰਕਿਰਤੀ ਨਾਲ ਜੁੜੀਏ। 2022, ਭਾਰਤ ਦੀ ਅਜ਼ਾਦੀ ਦੇ 75 ਸਾਲ ਹੋ ਰਹੇ ਹਨ। ਧਰਮ ਸਥਾਨ ਤੋਂ ਇੰਨਾ ਵੱਡਾ ਅੰਦੋਲਨ ਸ਼ੁਰੂ ਹੋਇਆ ਹੈ। ਅਤੇ ਇੱਕ ਵਾਰ ਧਰਮ ਸਥਾਨ ਤੋਂ ਅੰਦੋਲਨ ਸ਼ੁਰੂ ਹੋਇਆ ਹੋਵੇ, ਡਾਕਟਰ ਹੇਗੜੇ ਜੀ ਦੇ ਆਸ਼ੀਰਵਾਦ ਮਿਲੇ ਹੋਣ ਤਾਂ ਮੇਰਾ ਤਾਂ ਭਰੋਸਾ ਹੈ ਕਿ ਸਫ਼ਲਤਾ ਨਿਸ਼ਚਤ ਹੋ ਜਾਂਦੀ ਹੈ।

ਅੱਜ ਅਸੀਂ ਆਪਣੀ ਬੁੱਧੀ, ਸ਼ਕਤੀ, ਲੋਭ ਕਾਰਨ ਇਸ ਧਰਤੀ ਮਾਤਾ ਨੂੰ ਜਿੰਨਾ ਚੂਸਦੇ ਹਾਂ, ਚੂਸਦੇ ਹੀ ਰਹਿੰਦੇ ਹਾਂ। ਅਸੀਂ ਕਦੇ ਇਸ ਮਾਂ ਦੀ ਪਰਵਾਹ ਨਹੀਂ ਕਰਦੇ ਹਾਂ ਕਿ ਕਿਧਰੇ ਇਹ ਮੇਰੀ ਮਾਂ ਬਿਮਾਰ ਤਾਂ ਨਹੀਂ ਹੋ ਗਈ ਹੈ। ਪਹਿਲਾਂ ਇੱਕ ਫਸਲ ਲੈਂਦਾ ਸੀ, ਦੋ ਲੈਣ ਲੱਗ ਗਿਆ, ਤਿੰਨ ਲੈਣ ਲੱਗ ਗਿਆ, ਤਰ੍ਹਾਂ ਤਰ੍ਹਾਂ ਦੀ ਲੈਣ ਲੱਗ ਗਿਆ। ਜ਼ਿਆਦਾ ਪਾਉਣ ਲਈ ਇਹ ਦਵਾਈ ਪਾਉਂਦਾ ਰਿਹਾ, ਉਹ ਕੈਮੀਕਲ (chemical) ਪਾਉਂਦਾ ਰਿਹਾ, ਉਹ ਫਰਟੀਲਾਇਜ਼ਰ (fertilizer) ਪਾਉਂਦਾ ਰਿਹਾ। ਉਸ ਦਾ ਹੋਏਗਾ ਜੋ ਹੋਏਗਾ, ਮੈਨੂੰ ਤਤਕਾਲ ਲਾਭ ਮਿਲਦਾ ਜਾਏਗਾ, ਇਸੀ ਭਾਵ ਨਾਲ ਅਸੀਂ ਚਲਦੇ ਰਹੇ। ਜੇਕਰ ਇਹੀ ਸਥਿਤੀ ਚਲੀ ਤਾਂ ਪਤਾ ਨਹੀਂ ਅਸੀਂ ਕਿੱਥੇ ਜਾ ਕੇ ਰੁਕਾਂਗੇ।

ਕੀ ਧਰਮ ਸਥਾਨ ਤੋਂ ਡਾਕਟਰ ਹੇਗੜੇ ਜੀ ਦੀ ਅਗਵਾਈ ਵਿੱਚ ਅਸੀਂ ਅੱਜ ਇੱਕ ਸੰਕਲਪ ਕਰ ਸਕਦੇ ਹਾਂ? ਕੀ ਸਾਡੇ ਇਸ ਪੂਰੇ ਖੇਤਰ ਵਿੱਚ ਸਾਰੇ ਕਿਸਾਨ ਇਹ ਸੰਕਲਪ ਕਰ ਸਕਦੇ ਹਨ? ਕਿ 2022 ਜਦੋਂ ਅਜ਼ਾਦੀ ਦੇ 75 ਸਾਲ ਹੋਣਗੇ ਤਾਂ ਅਸੀਂ ਜੋ ਯੂਰੀਆ ਦਾ ਉਪਯੋਗ ਕਰਦੇ ਹਾਂ, ਉਸ ਯੂਰੀਆ ਨੂੰ 50 ਪ੍ਰਤੀਸ਼ਤ ‘ਤੇ ਲੈ ਆਵਾਂਗੇ। ਅੱਜ ਜਿੰਨਾ ਕਰਦੇ ਹਾਂ, ਉਸ ਨੂੰ ਅੱਧਾ ਕਰ ਦੇਣਗੇ। ਤੁਸੀਂ ਦੇਖੋ ਧਰਤੀ ਮਾਂ ਦੀ ਰਾਖੀ ਲਈ ਕਿੰਨੀ ਵੱਡੀ ਸੇਵਾ ਹੋਏਗੀ। ਕਿਸਾਨ ਦਾ ਪੈਸਾ ਤਾਂ ਬਚੇਗਾ, ਉਸ ਦਾ ਖਰਚ ਬਚੇਗਾ, ਉਤਪਾਦਨ ਵਿੱਚ ਕੋਈ ਕਮੀ ਨਹੀਂ ਆਏਗੀ। ਅਤੇ ਉਸ ਦੇ ਬਾਵਜੂਦ ਵੀ ਉਸ ਦਾ ਖੇਤ ਅਤੇ ਖਲਿਆਣ, ਉਹ ਧਰਤੀ ਮਾਤਾ ਸਾਨੂੰ ਆਸ਼ੀਰਵਾਦ ਦੇਵੇਗੀ, ਉਹ ਜ਼ਿਆਦਾ ਵਾਧੂ ਮੁਨਾਫ਼ੇ ਦਾ ਕਾਰਨ ਬਣੇਗਾ।

ਉਸੇ ਪ੍ਰਕਾਰ ਨਾਲ ਪਾਣੀ, ਅਸੀਂ ਜਾਣਦੇ ਹਾਂ ਕਰਨਾਟਕ ਦੇ ਅੰਦਰ ਕਾਲ ਕਾਰਨ ਕਿਵੇਂ ਸਥਿਤੀ ਪੈਦਾ ਹੁੰਦੀ ਹੈ। ਬਿਨਾਂ ਪਾਣੀ ਕਿਵੇਂ ਸੰਕਟ ਆਉਂਦਾ ਹੈ। ਅਤੇ ਮੈਂ ਤਾਂ ਦੇਖਿਆ ਹੈ ਇਹ ਸਾਡੇ ਯੇਦੁਰੱਪਾ ਜੀ, ਸੁਪਾਰੀ ਦੇ ਦਾਮ ਡਿੱਗ ਜਾਣ ਤਾਂ ਮੇਰਾ ਗਲਾ ਆ ਕੇ ਫੜਦੇ ਸਨ ਗੁਜਰਾਤ ਦਾ ਮੈਂ ਮੁੱਖ ਮੰਤਰੀ ਸੀ ਤਾਂ ਵੀ। ਉਹ ਕਹਿੰਦੇ ਸਨ ਮੋਦੀ ਜੀ ਤੁਸੀਂ ਖਰੀਦ ਲਓ ਪਰ ਸਾਡੇ ਮੰਗਲੌਰ ਇਲਾਕੇ ਨੂੰ ਬਚਾ ਲਓ, ਦੌੜ ਕੇ ਆਉਂਦੇ ਸਨ।

ਪਾਣੀ, ਕੀ ਸਾਡੇ ਕਿਸਾਨ ਮਾਇਕਰੋ ਸਿੰਚਾਈ (micro irrigation) ਦੀ ਤਰਫ਼ 2022 ਤੱਕ, ਤੁਪਕਾ ਸਿੰਚਾਈ ਪ੍ਰਤੀ ਬੂੰਦ-ਜ਼ਿਆਦਾ ਫਸਲ ( Per Drop – More Crop) ਕੀ ਇਸ ਸੰਕਲਪ ਨੂੰ ਲੈ ਕੇ ਅੱਗੇ ਵਧ ਸਕਦੇ ਹਾਂ? ਬੂੰਦ ਬੂੰਦ ਪਾਣੀ, ਇੱਕ ਮੋਤੀ ਦੀ ਤਰ੍ਹਾਂ ਉਸ ਦਾ ਉਪਯੋਗ ਕਿਵੇਂ ਹੋਵੇ, ਮੋਤੀ ਦੇ ਮੁੱਲ ਵਰਗਾ ਬੂੰਦ ਬੂੰਦ ਪਾਣੀ ਦਾ ਮੁੱਲ ਸਮਝ ਕੇ ਕਿਵੇਂ ਕੰਮ ਕਰੀਏ, ਜੇਕਰ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਅਸੀਂ ਚਲਦੇ ਹਾਂ ਤਾਂ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇੱਕ ਬਹੁਤ ਵੱਡੀ ਤਬਦੀਲੀ ਲਿਆ ਸਕਦੇ ਹਾਂ।

ਜਦੋਂ ਡਿਜੀਟਲ ਇੰਡੀਆ (Digital India) ਦੀ ਗੱਲ ਕਰ ਰਹੇ ਸੀ, ਭਾਰਤ ਸਰਕਾਰ ਨੇ ਇੱਕ ਨਵੀਂ ਪਹਿਲ (initative) ਲਈ ਹੈ, ਜੀਈਐੱਮ (GeM) ਇਹ ਇੱਕ ਅਜਿਹੀ ਵਿਵਸਥਾ ਹੈ ਜੋ ਖਾਸ ਕਰਕੇ ਸਾਡੇ ਜੋ ਮਹਿਲਾ ਸਵੈ-ਸਹਾਇਤਾ ਸਮੂਹ (Women Self Help Group) ਹਨ, ਉਨ੍ਹਾਂ ਨੂੰ ਮੈਂ ਸੱਦਾ ਦਿੰਦਾ ਹਾਂ। ਜੋ ਵੀ ਕੋਈ ਉਤਪਾਦਨ ਕਰਦਾ ਹੈ, ਜੋ ਆਪਣੇ ਉਤਪਾਦ (product) ਵੇਚਣਾ ਚਾਹੁੰਦਾ ਹੈ, ਉਹ ਭਾਰਤ ਸਰਕਾਰ ਦਾ ਇਹ ਜੋ ਜੀਈਐੱਮ ਪੋਰਟਲ (GeM Portal) ਹੈ, ਉਸ ‘ਤੇ ਆਪਣੀ ਰਜਿਸਟਰੀ ਕਰਵਾ ਸਕਦਾ ਹੈ ਆਨਲਾਈਨ (Online) ਅਤੇ ਭਾਰਤ ਸਰਕਾਰ ਨੂੰ ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ, ਰਾਜ ਸਰਕਾਰਾਂ ਨੂੰ ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ, ਉਹ ਵੀ ਉਸ ‘ਤੇ ਜਾਂਦੇ ਹਨ, ਕਹਿੰਦੇ ਹਨ ਭਾਈ ਸਾਨੂੰ ਇੰਨੀਆਂ ਕੁਰਸੀਆਂ (chair ) ਚਾਹਦੀਆਂ ਹਨ, ਇੰਨੇ ਟੇਬਲ ਚਾਹੀਦੇ ਹਨ, ਇੰਨੇ ਗਲਾਸ ਚਾਹੀਦੇ ਹਨ, ਇੰਨੇ ਫਰਿੱਜ (refrigerator) ਚਾਹੀਦੇ ਹਨ। ਜੋ ਵੀ ਉਨ੍ਹਾਂ ਦੀ ਲੋੜ ਹੈ ਉਹ ਉਸ ‘ਤੇ ਪਾਉਂਦੇ ਹਨ। ਅਤੇ ਜੋ ਜੀਈਐੱਮ (GeM) ਰਜਿਸਟਰਡ ਹੁੰਦੇ ਹਨ, ਪਿੰਡ ਦੇ ਲੋਕ ਵੀ ਉਹ ਆਉਂਦੇ ਹਨ ਭਾਈ ਮੇਰਾ ਮਾਲ ਹੈ, ਮੇਰੇ ਕੋਲ ਪੰਜ ਚੀਜ਼ਾਂ ਹਨ ਮੈਂ ਵੇਚਣਾ ਚਾਹੁੰਦਾ ਹਾਂ। ਸਾਰੀ ਪਾਰਦਰਸ਼ੀ (transparence) ਵਿਵਸਥਾ ਹੈ।

ਪਿਛਲੇ ਸਾਲ ਮੈਂ 9 ਅਗਸਤ ਨੂੰ ਇਸ ਨੂੰ ਸ਼ੁਰੂ ਕੀਤਾ ਸੀ, ਨਵੀਂ ਚੀਜ਼ ਸੀ। ਪਰ ਦੇਖਦੇ ਹੀ ਦੇਖਦੇ ਦੇਸ਼ ਦੇ ਲਗਪਗ 40 ਹਜ਼ਾਰ ਅਜਿਹੇ ਉਤਪਾਦਨ ਕਰਨ ਵਾਲੇ ਲੋਕ ਉਸ ਜੀਈਐੱਮ (GeM) ਨਾਲ ਜੁੜ ਗਏ। ਦੇਸ਼ ਦੇ 15 ਰਾਜ, ਉਨ੍ਹਾਂ ਨੇ ਸਮਝੌਤੇ ( MoU ) ਕਰ ਲਏ ਅਤੇ ਹਜ਼ਾਰਾਂ ਕਰੋੜਾਂ ਰੁਪਏ ਦਾ ਕਾਰੋਬਾਰ, ਸਰਕਾਰ ਨੂੰ ਜੋ ਖਰੀਦਣਾ ਹੁੰਦਾ ਹੈ ਉਹ ਜੀਈਐੱਮ (GeM ) ਜ਼ਰੀਏ ਆਉਂਦਾ ਹੈ। ਟੈਂਡਰ (Tender) ਨਹੀਂ ਹੁੰਦਾ ਹੈ, ਪਰਦੇ ਦੇ ਪਿੱਛੇ ਕੁਝ ਨਹੀਂ ਹੁੰਦਾ ਹੈ, ਸਾਰੀਆਂ ਚੀਜ਼ਾਂ ਕੰਪਿਊਟਰ ‘ਤੇ ਸਾਹਮਣੇ ਹੁੰਦੀਆਂ ਹਨ। ਜੋ ਚੀਜ਼ ਪਹਿਲਾਂ 100 ਰੁਪਏ ਵਿੱਚ ਮਿਲਦੀ ਸੀ, ਅੱਜ ਸਥਿਤੀ ਆ ਗਈ ਹੈ ਉਹ ਸਰਕਾਰ ਨੂੰ 50 ਅਤੇ 60 ਰੁਪਏ ਵਿੱਚ ਮਿਲਣਾ ਸ਼ੁਰੂ ਹੋ ਗਿਆ ਹੈ।

ਚੋਣ (Selection) ਲਈ ਖੇਤਰ (scope) ਮਿਲਦਾ ਹੈ ਅਤੇ ਪਹਿਲਾਂ ਵੱਡੇ ਵੱਡੇ ਲੋਕ ਸਪਲਾਈ ਕਰਦੇ ਸਨ, ਅੱਜ ਪਿੰਡ ਦਾ ਇੱਕ ਗਰੀਬ ਵਿਅਕਤੀ ਵੀ ਕੋਈ ਚੀਜ਼ ਬਣਾਉਂਦਾ ਹੈ, ਉਹ ਵੀ ਸਰਕਾਰ ਨੂੰ ਸਪਲਾਈ ਕਰ ਸਕਦਾ ਹੈ। ਇਹ ਸਖੀ, ਇਹ ਸਾਡੇ ਜੋ ਮਹਿਲਾ ਸਵੈ ਸਹਾਇਤਾ ਸਮੂਹ (Women Self Help Group) ਹਨ, ਉਹ ਆਪਣੇ ਉਤਪਾਦ (product) ਉਸ ਵਿੱਚ ਵੇਚ ਸਕਦੇ ਹਨ। ਮੈਂ ਉਨ੍ਹਾਂ ਨੂੰ ਸੱਦਾ ਦਿੰਦਾ ਹਾਂ।

ਅਤੇ ਮੈਂ ਕਰਨਾਟਕ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ। ਹਿੰਦੁਸਤਾਨ ਦੇ 15 ਰਾਜ, ਇਨ੍ਹਾਂ ਨੇ ਭਾਰਤ ਸਰਕਾਰ ਨਾਲ ਜੀਈਐੱਮ (GeM) ਦਾ ਸਮਝੌਤਾ (MOU) ਕੀਤਾ ਹੈ। ਕਰਨਾਟਕ ਸਰਕਾਰ ਵੀ ਦੇਰ ਨਾ ਕਰੇ, ਅੱਗੇ ਆਏ। ਇਸ ਨਾਲ ਕਰਨਾਟਕ ਦੇ ਅੰਦਰ ਜੋ ਆਮ ਵਿਅਕਤੀ ਉਤਪਾਦਨ ਕਰਦਾ ਹੈ ਉਸ ਨੂੰ ਇੱਕ ਬਹੁਤ ਵੱਡਾ ਬਜ਼ਾਰ ਮਿਲ ਜਾਏਗਾ। ਸਰਕਾਰ ਇੱਕ ਬਹੁਤ ਵੱਡੀ ਖਰੀਦਦਾਰ ਹੁੰਦੀ ਹੈ। ਜਿਸ ਦਾ ਲਾਭ ਇੱਥੋਂ ਦੇ ਗਰੀਬ ਤੋਂ ਗਰੀਬ ਵਿਅਕਤੀ ਵੀ ਜੋ ਚੀਜ਼ ਉਤਪਾਦਿਤ ਕਰਦਾ ਹੈ, ਉਸ ਨੂੰ ਇੱਕ ਚੰਗਾ ਯਕੀਨੀ ਬਜ਼ਾਰ (Assured Market) ਮਿਲ ਜਾਏਗਾ ਅਤੇ ਉਸ ਨੂੰ ਗਰੰਟੀ ਰਾਸ਼ੀ (amount) ਵੀ ਮਿਲੇਗੀ।

ਮੈਂ ਚਾਹੁੰਦਾ ਹਾਂ ਕਿ ਕਰਨਾਟਕ ਸਰਕਾਰ ਇਸ ਸੱਦੇ ਨੂੰ ਸਵੀਕਾਰ ਕਰੇਗੀ ਅਤੇ ਕਰਨਾਟਕ ਦੇ ਜੋ ਆਮ ਲੋਕ ਹਨ ਉਨ੍ਹਾਂ ਦੇ ਫਾਇਦੇ ਵਿੱਚ ਜੋ ਚੀਜ਼ ਜਾਂਦੀ ਹੈ ਉਹ ਉਨ੍ਹਾਂ ਨੂੰ ਲਾਭ ਮਿਲੇਗਾ।

ਅਸੀਂ ਆਧਾਰ, ਅੱਜ ਦੇਖਿਆ ਤੁਸੀਂ, ਰੁਪੇ ਕਾਰਡ ਨੂੰ ਆਧਾਰ ਨਾਲ ਜੋੜਿਆ ਹੈ, ਮੋਬਾਇਲ ਫੋਨ ਨਾਲ ਜੋੜਿਆ ਹੈ, ਬੈਂਕ ਦੀਆਂ ਸੇਵਾਵਾਂ ਮਿਲ ਰਹੀਆਂ ਹਨ। ਸਾਡੇ ਦੇਸ਼ ਵਿੱਚ ਗਰੀਬਾਂ ਨੂੰ ਲਾਭ ਮਿਲੇ, ਅਜਿਹੀਆਂ ਕਈ ਯੋਜਨਾਵਾਂ ਚਲਦੀਆਂ ਹਨ। ਪਰ ਪਤਾ ਹੀ ਨਹੀਂ ਚਲਦਾ ਹੈ ਕਿ ਜਿਸ ਲਈ ਯੋਜਨਾ ਹੈ ਉਸ ਨੂੰ ਜਾਂਦਾ ਹੈ ਕਿ ਕਿਸੇ ਹੋਰ ਥਾਂ ‘ਤੇ ਜਾਂਦਾ ਹੈ? ਵਿਚਕਾਰ ਕਿਧਰੇ ਲੀਕੇਜ਼ (leakage) ਤਾਂ ਨਹੀਂ ਹੋ ਰਹੀ ਹੈ?

ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਦੇ ਕਿਹਾ ਸੀ ਕਿ ਦਿੱਲੀ ਤੋਂ ਇੱਕ ਰੁਪਇਆ ਨਿਕਲਦਾ ਹੈ, ਪਿੰਡ ਜਾਂਦੇ ਜਾਂਦੇ ਸਮੇਂ 15 ਪੈਸੇ ਹੋ ਜਾਂਦਾ ਹੈ। ਇਹ ਰੁਪਇਆਂ ਨੂੰ ਘਿਸਣ ਵਾਲਾ ਪੰਜਾ ਕਿਹੜਾ ਹੁੰਦਾ ਹੈ? ਇਹ ਕਿਹੜਾ ਪੰਜਾ ਹੈ ਜੋ ਰੁਪਏ ਨੂੰ ਘਿਸਦਾ ਘਿਸਦਾ 15 ਪੈਸੇ ਬਣਾ ਦਿੰਦਾ ਹੈ? ਅਸੀਂ ਤੈਅ ਕੀਤਾ ਕਿ ਦਿੱਲੀ ਤੋਂ ਇੱਕ ਰੁਪਇਆ ਨਿਕਲੇਗਾ ਤਾਂ ਗਰੀਬ ਦੇ ਹੱਥ ਵਿੱਚ 100 ਦੇ 100 ਪੈਸੇ ਪਹੁੰਚਣਗੇ, 99 ਨਹੀਂ। ਅਤੇ ਉਸੇ ਗਰੀਬ ਦੇ ਹੱਥ ਵਿੱਚ ਪਹੁੰਚਣਗੇ ਜਿਸ ਦਾ ਇਸ ‘ਤੇ ਹੱਕ ਹੈ। ਅਸੀਂ ਸਿੱਧੇ ਲਾਭ ਟਰਾਂਸਫਰ (direct benefit transfer) ਦੀ ਵਿਵਸਥਾ ਚਲਾਈ, ਰਜਿਸਟ੍ਰੇਸ਼ਨ (registration) ਕੀਤੀ ਅਤੇ ਮੈਂ ਇਸ ਪਵਿੱਤਰ ਸਥਾਨ ‘ਤੇ ਬੈਠਾ ਹਾਂ, ਡਾਕਟਰ ਵਰਿੰਦਰ ਹੇਗੜੇ ਜੀ ਦੇ ਨਾਲ ਮੈਂ ਬੈਠਾ ਹਾਂ, ਇੱਥੋਂ ਦੀ ਪਵਿੱਤਰਤਾ ਦਾ ਮੈਨੂੰ ਪੂਰਾ ਅੰਦਾਜ਼ਾ ਹੈ, ਇਮਾਨਦਾਰੀ ਦਾ ਪੂਰਾ ਅੰਦਾਜ਼ਾ ਹੈ ਅਤੇ ਉਸ ਪਵਿੱਤਰ ਸਥਾਨ ਤੋਂ ਮੈਂ ਕਹਿ ਰਿਹਾ ਹਾਂ, ਸਾਡੇ ਇਸ ਇੱਕ ਯਤਨ ਦੇ ਕਾਰਨ ਹੁਣ ਤੱਕ, ਅਜੇ ਤਾਂ ਸਾਰੇ ਰਾਜ ਸਾਡੇ ਨਾਲ ਜੁੜੇ ਨਹੀਂ ਹਨ, ਕੁਝ ਰਾਜਾਂ ਨੇ ਪਹਿਲ (initiative) ਕੀਤੀ ਹੈ, ਭਾਰਤ ਸਰਕਾਰ ਨੇ ਕਈ ਸਾਰੀਆਂ ਪਹਿਲਾਂ (initiative) ਕੀਤੀਆਂ ਹਨ, ਹੁਣ ਤੱਕ 57 ਹਜ਼ਾਰ ਕਰੋੜ ਰੁਪਏ (Fifty seven thousand crore rupees) ਜੋ ਕਿਸੇ ਗੈਰ ਕਾਨੂੰਨੀ ਲੋਕਾਂ ਦੇ ਹੱਥਾਂ ਵਿੱਚ ਚਲੇ ਜਾਂਦੇ ਸਨ, ਚੋਰੀ ਹੋ ਜਾਂਦੇ ਸਨ, ਉਹ ਸਾਰਾ ਬੰਦ ਹੋ ਗਿਆ ਅਤੇ ਸਹੀ ਲੋਕਾਂ ਦੇ ਹੱਥਾਂ ਵਿੱਚ ਸਹੀ ਪੈਸਾ ਜਾ ਰਿਹਾ ਹੈ।

ਹੁਣ ਮੈਨੂੰ ਦੱਸੋ ਜਿਨ੍ਹਾਂ ਦੀ ਜੇਬ ਵਿੱਚ ਹਰ ਸਾਲ 50-60 ਹਜ਼ਾਰ ਕਰੋੜ ਜਾਂਦਾ ਸੀ, ਉਨ੍ਹਾਂ ਦੀ ਜੇਬ ਵਿੱਚ ਜਾਣਾ ਬੰਦ ਹੋ ਗਿਆ-ਉਹ ਮੋਦੀ ਨੂੰ ਪਸੰਦ ਕਰਨਗੇ ਕੀ? ਉਹ ਮੋਦੀ ‘ਤੇ ਗੁੱਸਾ ਕਰਨਗੇ ਕਿ ਨਹੀਂ ਕਰਨਗੇ? ਮੋਦੀ ਦੇ ਵਾਲ ਨੋਚ ਲੈਣਗੇ ਕਿ ਨਹੀਂ ਨੋਚ ਲੈਣਗੇ?

ਤੁਸੀਂ ਹੈਰਾਨ ਹੋ ਦੋਸਤੋ, ਪਰ ਮੈਂ ਇੱਕ ਅਜਿਹੇ ਪਵਿੱਤਰ ਸਥਾਨ ‘ਤੇ ਖੜ੍ਹਾ ਹੋ ਕੇ ਕਹਿ ਰਿਹਾ ਹਾਂ ਅਸੀਂ ਰਹੀਏ ਜਾਂ ਨਾ ਰਹੀਏ, ਇਸ ਦੇਸ਼ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ। ਅਸੀਂ ਆਪਣੇ ਲਈ ਜਿਊਣਾ ਹੀ ਨਹੀਂ ਸਿੱਖਿਆ ਹੈ, ਅਸੀਂ ਬਚਪਨ ਤੋਂ ਦੂਜਿਆਂ ਲਈ ਹੀ ਜਿਊਣਾ ਸਿੱਖ ਕੇ ਆਏ ਹਾਂ।

ਅਤੇ ਇਸ ਲਈ ਭਾਈਓ ਭੈਣੋਂ ਮੇਰੇ ਲਈ ਸੁਭਾਗ ਹੈ-ਇੱਕ ਵਿਚਾਰ ਮੇਰੇ ਮਨ ਵਿੱਚ ਆਉਂਦਾ ਹੈ, ਉਹ ਵੀ ਮੈਂ ਡਾਕਟਰ ਵੀਰੇਂਦਰ ਜੀ ਦੇ ਸਾਹਮਣੇ ਰੱਖਣ ਦੀ ਹਿੰਮਤ ਕਰਦਾ ਹਾਂ। ਮੈਂ ਉਸ ਦੀਆਂ ਵਿਗਿਆਨਕ ਚੀਜ਼ਾਂ ਨੂੰ ਜ਼ਿਆਦਾ ਜਾਣਦਾ ਨਹੀਂ ਹਾਂ, ਇੱਕ ਆਮ ਆਦਮੀ (lay man) ਦੇ ਨਾਤੇ ਦੱਸਦਾ ਹਾਂ। ਅਤੇ ਮੈਂ ਮੰਨਦਾ ਹਾਂ ਤੁਸੀਂ ਕਰਕੇ ਦਿਖਾਓਗੇ। ਸਾਡੇ ਜੋ ਸਮੁੰਦਰੀ ਤੱਟ ਹਨ ਮੰਗਲੌਰ ਦੇ ਨਾਲ ਸਮੁੰਦਰੀ ਤੱਟ ਹਨ। ਸਮੁੰਦਰੀ ਤੱਟ ‘ਤੇ ਸਾਡੇ ਜੋ ਮਛੇਰੇ ਭਾਈ ਭੈਣ ਕੰਮ ਕਰਦੇ ਹਨ, ਉਹ ਸਾਲ ਵਿੱਚ ਕੁਝ ਮਹੀਨੇ ਹੀ ਉਨ੍ਹਾਂ ਨੂੰ ਕੰਮ ਮਿਲਦਾ ਹੈ, ਬਾਅਦ ਵਿੱਚ ਬਾਰਸ਼ ਆ ਜਾਂਦੀ ਹੈ ਤਾਂ ਛੁੱਟੀ ਦਾ ਸਮਾਂ ਹੋ ਜਾਂਦਾ ਹੈ। ਇੱਕ ਹੋਰ ਕੰਮ ਹੈ ਜੋ ਅਸੀਂ ਸਮੁੰਦਰੀ ਤੱਟ ‘ਤੇ ਕਰ ਸਕਦੇ ਹਾਂ, ਚੰਗੀ ਤਰ੍ਹਾਂ ਕਰ ਸਕਦੇ ਹਾਂ, ਅਤੇ ਉਹ ਹੈ ਸਮੁੰਦਰੀ ਬੂਟੀ (sea weed) ਦੀ ਖੇਤੀ। ਲੱਕੜੀ ਦਾ ਇੱਕ ਬਣਾਉਣਾ ਪੈਂਦਾ ਹੈ ਕਰਾਪਾ-ਉਸ ਵਿੱਚ ਕੁਝ ਬੂਟੀ (weed) ਪਾ ਕੇ ਸਮੁੰਦਰ ਦੇ ਕਿਨਾਰੇ ‘ਤੇ ਛੱਡ ਦੇਣੀ ਹੁੰਦੀ ਹੈ ਪਾਣੀ ਵਿੱਚ। ਉਹ ਤੈਰਦੀ ਰਹਿੰਦੀ ਹੈ ਅਤੇ 45 ਦਿਨ ਵਿੱਚ ਫਸਲ ਤਿਆਰ ਹੋ ਜਾਂਦੀ ਹੈ। ਦੇਖਣ ਵਿੱਚ ਬਹੁਤ ਸੁੰਦਰ ਹੁੰਦੀ ਹੈ, ਬਹੁਤ ਹੀ ਸੁੰਦਰ ਹੁੰਦੀ ਹੈ ਅਤੇ ਭਰਪੂਰ ਪਾਣੀ ਨਾਲ ਭਰੀ ਹੁੰਦੀ ਹੈ।

ਅੱਜ ਫਰਮਾਸਿਊਟੀਕਲ ਦੁਨੀਆ (pharmaceutical world) ਲਈ ਇਹ ਬਹੁਤ ਵੱਡਾ ਤਾਕਤਵਰ ਪੌਦਾ ਮੰਨਿਆ ਜਾਂਦਾ ਹੈ, ਪਰ ਮੈਂ ਇੱਕ ਹੋਰ ਕੰਮ ਲਈ ਸੁਝਾਅ ਦਿੰਦਾ ਹਾਂ। ਸਾਡੇ ਇੱਥੋਂ ਦੇ ਸਮੁੰਦਰੀ ਤੱਟ ‘ਤੇ ਮਹਿਲਾ ਸਵੈ ਸਹਾਇਤਾ ਸਮੂਹ (Women Self Help Group) ਰਾਹੀਂ ਇਸ ਪ੍ਰਕਾਰ ਦੀ ਸਮੁੰਦਰੀ ਬੂਟੀ (sea weed) ਦੀ ਖੇਤੀ ਸ਼ੁਰੂ ਕੀਤੀ ਜਾਏ। 45 ਦਿਨ ਵਿੱਚ ਫਸਲ ਆਉਣੀ ਸ਼ੁਰੂ ਹੋਏਗੀ। 12 ਮਹੀਨੇ ਫਸਲ ਮਿਲਦੀ ਰਹੇਗੀ ਅਤੇ ਉਹ ਜੋ ਪੌਦੇ ਹਨ, ਜਦੋਂ ਕਿਸਾਨ ਜ਼ਮੀਨ ਨੂੰ ਜੋਤਦੇ ਹਨ, ਉਸ ਦੇ ਨਾਲ ਜ਼ਮੀਨ ਵਿੱਚ ਮਿਕਸ ਕਰ ਦਿੱਤਾ ਜਾਏ। ਉਸ ਦੇ ਅੰਦਰ ਭਰਪੂਰ ਪਾਣੀ ਹੁੰਦਾ ਹੈ ਅਤੇ ਉਸ ਵਿੱਚ ਬਹੁਤ ਪੌਸ਼ਟਿਕ ਤੱਤ ( nutrition value) ਹੁੰਦੇ ਹਨ। ਇੱਕ ਵਾਰ ਅਸੀਂ ਧਰਮ ਸਥਾਨ ਦੇ ਆਸ ਪਾਸ ਦੇ ਪਿੰਡ ਵਿੱਚ ਪ੍ਰਯੋਗ ਕਰਕੇ ਦੇਖੀਏ। ਮੈਨੂੰ ਵਿਸ਼ਵਾਸ ਹੈ ਕਿ ਇੱਥੋਂ ਦੀ ਜ਼ਮੀਨ ਨੂੰ ਸੁਧਾਰਨ ਲਈ ਇਹ ਸਮੁੰਦਰੀ ਬੂਟੀ ( sea weed) ਦੇ ਪੌਦੇ ਬਹੁਤ ਵੱਡੀ ਸੇਵਾ ਕਰ ਸਕਦੇ ਹਨ, ਬਹੁਤ ਮੁਫ਼ਤ ਵਿੱਚ ਤਿਆਰ ਹੋ ਜਾਂਦੇ ਹਨ। ਉਸ ਨਾਲ ਸਾਡੇ ਮਛੇਰੇ ਭਾਈਆਂ ਨੂੰ ਵੀ ਆਮਦਨ (income) ਹੋ ਜਾਏਗੀ ਅਤੇ ਉਸ ਵਿੱਚ ਪਾਣੀ ਦਾ ਤੱਤ ਹੈ ਉਹ ਜ਼ਮੀਨ ਨੂੰ ਪਾਣੀਦਾਰ ਬਣਾਉਂਦੇ ਹਨ। ਬਹੁਤ ਤਾਕਤਵਰ ਬਣਾਉਂਦੇ ਹਨ। ਮੈਂ ਚਾਹਾਂਗਾ ਕਿ ਧਰਮ ਸਥਾਨ ਤੋਂ ਇਹ ਪ੍ਰਯੋਗ ਹੋਵੇ। ਜੇਕਰ ਇੱਥੇ ਕੁਝ ਪ੍ਰਯੋਗ ਹੋਣ ਤਾਂ ਤੁਹਾਡੇ ਵਿਗਿਆਨੀਕ (scientist) ਹਨ, ਤੁਹਾਡੇ ਸਿੱਖਿਆ (education) ਦੇ ਲੋਕ ਹਨ, ਉਸ ਦਾ ਜੋ ਅਧਿਐਨ ਕਰਨਗੇ, ਮੈਨੂੰ ਜ਼ਰੂਰ ਰਿਪੋਰਟ (report ) ਭੇਜੋ। ਸਰਕਾਰ ਨੂੰ ਮੈਂ ਇਹ ਕੰਮ ਕਦੇ ਕਿਹਾ ਨਹੀਂ ਹੈ, ਮੈਂ ਪਹਿਲੀ ਵਾਰ ਇੱਥੇ ਕਹਿ ਰਿਹਾ ਹਾਂ ਕਿਉਂਕਿ ਇਹ ਥਾਂ ਅਜਿਹੀ ਹੈ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਪ੍ਰਯੋਗ ਕਰੋਗੇ ਅਤੇ ਸਰਕਾਰ ਦੇ ਨੀਤੀ ਨਿਯਮਾਂ ਦਾ ਬੰਧਨ ਆ ਜਾਂਦਾ ਹੈ। ਤੁਸੀਂ ਖੁੱਲ੍ਹੇ ਮਨ ਨਾਲ ਕਰ ਸਕਦੇ ਹੋ। ਅਤੇ ਤੁਸੀਂ ਦੇਖਣਾ ਉਹ ਜ਼ਮੀਨ ਇੰਨੀ ਬਦਲ ਜਾਏਗੀ, ਉਤਪਾਦਨ ਇੰਨਾ ਵਧ ਜਾਏਗਾ, ਕਦੇ ਸੋਕੇ ਦੀ ਸਥਿਤੀ ਵਿੱਚ ਵੀ ਸਾਡਾ ਕਿਸਾਨ ਕਦੇ ਪ੍ਰੇਸ਼ਾਨ ਨਹੀਂ ਹੋਏਗਾ। ਤਾਂ ਧਰਤੀ ਮਾਤਾ ਦੀ ਰਾਖੀ ਦੇ ਅਨੇਕ ਸਾਡੇ ਪ੍ਰਾਜੈਕਟ ਹਨ, ਉਨ੍ਹਾਂ ਸਾਰਿਆਂ ਨੂੰ ਲੈ ਕੇ ਚਲਾਂਗੇ।

ਮੈਂ ਫਿਰ ਇੱਕ ਵਾਰ ਅੱਜ ਇਸ ਸਥਾਨ ‘ਤੇ ਆਇਆ, ਡਾਕਟਰ ਵੀਰੇਂਦਰ ਜੀ ਦੇ ਮੈਨੂੰ ਆਸ਼ੀਰਵਾਦ ਮਿਲੇ। ਮੰਜੁਨਾਥੇਸ਼ਵਰ ਦੇ ਆਸ਼ੀਰਵਾਦ ਮਿਲੇ, ਇੱਕ ਨਵੀਂ ਪ੍ਰੇਰਣਾ ਮਿਲੀ, ਨਵਾਂ ਉਤਸ਼ਾਹ ਮਿਲਿਆ। ਜੇਕਰ ਇਸ ਇਲਾਕੇ ਦੀਆਂ ਆਮ ਪੜ੍ਹੀਆਂ ਲਿਖੀਆਂ ਮਾਵਾਂ-ਭੈਣਾਂ, 12 ਲੱਖ ਭੈਣਾਂ, ਜੇਕਰ ਨਕਦੀ ਰਹਿਤ (cashless) ਅੱਗੇ ਆਉਂਦੀਆਂ ਹਨ ਤਾਂ ਮੈਂ ਇਸ ਪੂਰੇ ਜ਼ਿਲ੍ਹਾ ਨੂੰ ਬੇਨਤੀ ਕਰਾਂਗਾ, ਸਾਨੂੰ ਉਨ੍ਹਾਂ ਭੈਣਾਂ ਦੇ ਪਿੱਛੇ ਨਹੀਂ ਰਹਿਣਾ ਚਾਹੀਦਾ, ਉਨ੍ਹਾਂਮਹਿਲਾ ਸਵੈ ਸਹਾਇਤਾ ਸਮੂਹ (Women Self Help Group) ਤੋਂ। ਅਸੀਂ ਵੀ ਭੀਮਐਪ (BhimApp) ਦਾ ਉਪਯੋਗ ਕਰਨਾ ਸਿੱਖੀਏ। ਅਸੀਂ ਵੀ ਨਕਦੀ ਰਹਿਤ ਲੈਣ ਦੇਣ ( cashless transaction) ਨੂੰ ਸਿੱਖੀਏ। ਤੁਸੀਂ ਦੇਖਣਾ ਦੇਸ਼ ਵਿੱਚ ਇਮਾਨਦਾਰੀ ਦਾ ਯੁੱਗ ਸ਼ੁਰੂ ਹੋਇਆ ਹੈ। ਇਮਾਨਦਾਰੀ ਨੂੰ ਜਿੰਨੀ ਅਸੀਂ ਤਾਕਤ ਦੇਵਾਂਗੇ, ਬੇਈਮਾਨੀ ਦੀ ਸੰਖਿਆ ਘੱਟ ਹੋਣੀ ਬਹੁਤ ਸੁਭਾਵਿਕ ਹੋ ਜਾਏਗੀ। ਕੋਈ ਵਕਤ ਸੀ ਜਦੋਂ ਬੇਈਮਾਨੀ ਨੂੰ ਤਾਕਤ ਮਿਲੀ ਸੀ, ਹੁਣ ਵਕਤ ਹੈ ਇਮਾਨਦਾਰੀ ਨੂੰ ਤਾਕਤ ਮਿਲੇਗੀ। ਅਤੇ ਇਹੀ ਤਾਕਤ ਹੈ ਜੇਕਰ ਅਸੀਂ ਦੀਵਾ ਜਲਾਵਾਂਗੇ ਤਾਂ ਹਨੇਰੇ ਦਾ ਜਾਣਾ ਤੈਅ ਹੁੰਦਾ ਹੈ। ਜੇਕਰ ਅਸੀਂ ਇਮਾਨਦਾਰੀ ਨੂੰ ਤਾਕਤ ਦੇਵਾਂਗੇ ਤਾਂ ਬੇਈਮਾਨੀ ਦਾ ਹਟਣਾ ਤੈਅ ਹੁੰਦਾ ਹੈ। ਉਸੇ ਇੱਕ ਸੰਕਲਪ ਨਾਲ ਅੱਗੇ ਵਧੀਏ। ਮੇਰੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਹਨ। ਡਾਕਟਰ ਵੀਰੇਂਦਰ ਹੇਗੜੇ ਜੀ ਨੂੰ ਮੇਰੀਆਂ ਬਹੁਤ ਸ਼ੁਭਕਾਮਨਾਵਾਂ ਹਨ ਅਤੇ ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ। 50 ਸਾਲ ਦੇ ਲੰਬੇ ਅਤੇ ਆਉਣ ਵਾਲੇ 50 ਸਾਲ ਤੱਕ, ਉਹ ਦੇਸ਼ ਨੂੰ, ਇਸ ਖੇਤਰ ਦੀ ਓਨੀ ਹੀ ਸੇਵਾ ਕਰਦੇ ਰਹਿਣ।

ਬਹੁਤ ਬਹੁਤ ਧੰਨਵਾਦ।

***

अतुल तिवारी / शाहबाज हसीबी / निर्मल शर्मा