ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸੁਭਾਗਯ ਯੋਜਨਾ ਦੀ ਸ਼ੁਰੂਆਤ ਕੀਤੀ ;ਦੀਨ ਦਿਆਲ ਊਰਜਾ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ ਜਾਂ ਸੁਭਾਗਯ ਦਾ ਸ਼ੁਭ ਅਰੰਭ ਕੀਤਾ । ਇਸ ਯੋਜਨਾ ਦਾ ਉਦੇਸ਼ ਸਾਰੇ ਘਰਾਂ ਨੂੰ ਬਿਜਲੀ ਪ੍ਰਦਾਨ ਕਰਨਾ ਹੈ ।

ਪੰਡਤ ਦੀਨ ਦਿਆਲ ਉਪਾਧਿਆਏ ਦੀ ਜਯੰਤੀ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਇੱਕ ਨਵੀਂ ਓਐੱਨਜੀਸੀ
ਦੀ ਇਮਾਰਤ-ਦੀਨ ਦਿਆਲ ਊਰਜਾ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ ।

ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਬੇਸੀਨ ਗੈਸ ਖੇਤਰ ਵਿੱਚ ਬੂਸਟਰ ਕੰਪਰੈਸਰ ਸੁਵਿਧਾ ਵੀ ਸਮਰਪਿਤ ਕੀਤੀ ।

ਇਸ ਮੌਕੇ ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਜਨ-ਧਨ ਯੋਜਨਾ, ਬੀਮਾ ਯੋਜਨਾ, ਮੁਦਰਾ ਯੋਜਨਾ, ਉੱਜਵਲ ਯੋਜਨਾ ਅਤੇ
ਉਡਾਨ ਦੀਆਂ ਸਹੂਲਤਾਂ ਦੀ ਉਦਾਹਰਣ ਦੇ ਕੇ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ ਅਤੇ ਇਨ੍ਹਾਂ ਦਾ ਲਾਭ ਗਰੀਬ ਤੋਂ ਗਰੀਬ ਵਿਅਕਤੀ ਤੱਕ ਪਹੁੰਚ ਰਿਹਾ ਹੈ ।

ਇਸ ਸੰਦਰਭ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ ਦਾ ਉਲੇਖ ਕੀਤਾ ਜੋ ਅੰਦਾਜ਼ਨ ਉਨ੍ਹਾਂ ਚਾਰ ਕਰੋੜ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਪ੍ਰਦਾਨ ਕਰੇਗੀ ਜਿਹਨਾਂ ਕੋਲ ਇਸ ਵਕਤ ਬਿਜਲੀ ਕੁਨੈਕਸ਼ਨ ਨਹੀਂ ਹੈ । ਇਸ ਯੋਜਨਾ ਦੀ ਲਾਗਤ 16000 ਕਰੋੜ ਰੁਪਏ ਤੋਂ ਜ਼ਿਆਦਾ ਹੋਏਗੀ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੁਨੈਕਸ਼ਨ ਗਰੀਬਾਂ ਨੂੰ ਮੁਫ਼ਤ ਦਿੱਤੇ ਜਾਣਗੇ ।

ਇਸ ਅਵਸਰ ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ 1,000 ਦਿਨਾਂ ਦੇ ਅੰਦਰ ਅੰਦਰ 18,000 ਤੋਂ ਅਧਿਕ ਬਿਜਲੀ ਤੋਂ ਸੱਖਣੇ ਪਿੰਡਾਂ ਵਾਸਤੇ ਬਿਜਲੀ ਪਹੁੰਚਾਉਣ ਦਾ ਲਕਸ਼ ਨਿਰਧਾਰਤ ਕੀਤਾ ਸੀ । ਉਹਨਾਂ ਕਿਹਾ ਕਿ ਹੁਣ ਕੇਵਲ 3000 ਤੋਂ ਵੀ ਘੱਟ ਪਿੰਡਾਂ ਵਿੱਚ ਬਿਜਲੀ ਪਹੁੰਚਾਉਣਾ ਬਾਕੀ ਹੈ ।

ਉਹਨਾਂ ਦੱਸਿਆ ਕਿ ਕਿਵੇਂ ਕੋਲੇ ਦੀ ਕਮੀ ਹੁਣ ਅਤੀਤ ਦੀ ਗੱਲ ਬਣ ਚੁੱਕੀ ਹੈ ਅਤੇ ਬਿਜਲੀ ਉਤਪਾਦਨ ਵਿੱਚ ਵਧੇਰੇ ਸਮੱਰਥਾ ਦੇ ਮਾਧਿਅਮ ਨਾਲ ਲਕਸ਼ ਤੋਂ ਵੀ ਵੱਧ ਪ੍ਰਾਪਤੀ ਹੋਈ ਹੈ ।

ਪ੍ਰਧਾਨ ਮੰਤਰੀ ਨੇ ਅਖੁੱਟ ਊਰਜਾ ਸਥਾਪਤ ਸਮਰੱਥਾ ਵਿੱਚ ਵਾਧੇ ਦੀ ਗੱਲ ਕੀਤੀ ਅਤੇ 2022 ਤੱਕ 175 ਗੀਗਾਵਾਟ ਦੇ ਲਕਸ਼ ਦੀ ਗੱਲ ਕੀਤੀ । ਉਹਨਾਂ ਉਲੇਖ ਕੀਤਾ ਕਿ ਕਿਸ ਤਰ੍ਹਾਂ ਅਖੁੱਟ ਊਰਜਾ ਦੇ ਮਾਮਲੇ ਵਿੱਚ ਪਾਵਰ ਟੈਕਸ ਵਿੱਚ ਭਾਰੀ ਕਮੀ ਆਈ ਹੈ । ਟ੍ਰਾਂਸਮਿਸ਼ਨ ਲਾਈਨਾਂ ਵਿੱਚ ਵੀ ਮਹੱਤਵਪੂਰਣ ਵਾਧਾ ਹੋਇਆ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸ ਤਰ੍ਹਾਂ ਉਦੈ ਯੋਜਨਾ ਨੇ ਬਿਜਲੀ ਵਿਤਰਣ ਕੰਪਨੀਆਂ ਦੇ ਨੁਕਸਾਨ ਨੂੰ ਘਟਾਇਆ ਹੈ, ਇਸ ਨੂੰ ਉਹਨਾਂ ਨੇ ਸਹਿਕਾਰੀ, ਪ੍ਰਤੀਯੋਗੀ ਸੰਘਵਾਦ ਦਾ ਇੱਕ ਉਦਾਹਰਣ ਦੱਸਿਆ ।

ਊਜਾਲਾ ਯੋਜਨਾ ਦੇ ਅਰਥ-ਵਿਵਸਥਾ ‘ਤੇ ਪ੍ਰਭਾਵ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਲਈਡੀ ਬਲਬ ਦੀ ਲਾਗਤ ਵਿੱਚ ਕਮੀ ਆਈ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਨੂੰ ਇਕ ਅਜਿਹੇ ਊਰਜਾ-ਤੰਤਰ ਦੀ ਜ਼ਰੂਰਤ ਹੋਵੇਗੀ ਜੋ ਨਿਰਪੱਖਤਾ,ਦਕਸ਼ਤਾ ਅਤੇ ਸਥਿਰਤਾ ਦੇ ਸਿਧਾਂਤ ਤੇ ਕੰਮ ਕਰਦਾ ਹੈ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਕਾਰਜਸ਼ੈਲੀ ਵਿੱਚ ਪਰਿਵਰਤਨ ਹੋਣ ਨਾਲ ਵੀ ਊਰਜਾ ਖੇਤਰ ਨੂੰ ਮਜ਼ਬੂਤੀ ਮਿਲ ਰਹੀ ਹੈ । ਉਹਨਾਂ ਕਿਹਾ, ਬਦਲੇ ਵਿੱਚ ਇਹ ਪਰਿਵਰਤਨ ਪੂਰੇ ਦੇ਼ਸ ਦੀ ਕਾਰਜ-ਸ਼ਸਕ੍ਰਿਤੀ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਿਤ ਕਰੇਗਾ ।

***

AKT/HS