ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬੰਗਲੁਰੂ ਵਿਖੇ ਦਸ਼ਾਮਾਹ ਸੌਂਦਰਯ ਲਹਰੀ ਪ੍ਰਯਾਨੋਤਸਵ ਮਹਾਸਮਰਪਣੇ (Dashamah Soundarya Lahari Parayanotsava Mahasamarpane) ਵਿਚ ਹਿੱਸਾ ਲਿਆ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੁਰੂ ਵਿਖੇ ਦਸ਼ਾਮਾਹ ਸੌਂਦਰਯ ਲਹਰੀ ਪ੍ਰਯਾਨੋਤਸਵ ਮਹਾਸਮਰਪਣੇ (Dashamah Soundarya Lahari Parayanotsava Mahasamarpane) ਵਿਚ ਹਿੱਸਾ ਲਿਆ।

ਸੌਂਦਰਯ ਲਹਰੀ ਆਦਿ ਸ਼ੰਕਰਾਚਾਰੀਆ ਵੱਲੋਂ ਉਚਾਰਣ ਕੀਤੇ ਗਏ ਸਲੋਕਾਂ ਦਾ ਇਕ ਸੈੱਟ ਹੈ। ਇਸ ਸਮਾਰੋਹ ਵਿਚ ਸਮੂਹਿਕ ਪੱਧਰ ਉੱਤੇ ਸੌਂਦਰਯ ਲਹਰੀ ਦਾ ਉਚਾਰਣ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੂਹਿਕ ਸਲੋਕ ਉਚਾਰਣ ਦੇ ਮੌਕੇ ਉੱਤੇ ਉਹ ਇਸ ਮਾਹੌਲ ਵਿੱਚੋਂ ਆਪਣੇ ਅੰਦਰ ਇੱਕ ਨਵੀਂ ਊਰਜਾ ਭਰੀ ਮਹਿਸੂਸ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਕੁਝ ਹੀ ਦਿਨ ਪਹਿਲਾਂ ਕੀਤੀ ਗਈ ਕੇਦਾਰਨਾਥ ਯਾਤਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਦੂਰ ਦੁਰਾਡੇ ਟਿਕਾਣੇ ਅਤੇ ਦੇਸ਼ ਦੇ ਹੋਰ ਇਲਾਕਿਆਂ ਵਿਚ ਆਦਿ ਸ਼ੰਕਰਾਚਾਰੀਆ ਵਲੋਂ ਆਪਣੇ ਛੋਟੇ ਜਿਹੇ ਜੀਵਨ ਵਿਚ ਕੀਤੇ ਗਏ ਕੰਮਾਂ ਨੂੰ ਵੇਖ ਸੁਣਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਆਦਿ ਸ਼ੰਕਰਾਚਾਰੀਆ ਨੇ ਵੇਦਾਂ ਅਤੇ ਉਪਨਿਸ਼ਦਾਂ ਰਾਹੀਂ ਸਾਰੇ ਭਾਰਤ ਨੂੰ ਜੋੜਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਆਮ ਆਦਮੀ ਵੀ ਆਪਣੇ ਆਪ ਨੂੰ ਆਦਿ ਸ਼ੰਕਰਾਚਾਰੀਆ ਦੀ ਰਚਨਾ -ਸੌਂਦਰਯ ਲਹਰੀ- ਨਾਲ ਸਬੰਧਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਆਦਿ ਸ਼ੰਕਰਾਚਾਰੀਆ ਨੇ ਸਮਾਜ ਤੋਂ ਬੁਰਾਈਆਂ ਨੂੰ ਸਮਾਪਤ ਕੀਤਾ ਅਤੇ ਇਨ੍ਹਾਂ ਬੁਰਾਈਆਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਤੱਕ ਜਾਣੋਂ ਰੋਕਿਆ। ਉਨ੍ਹਾਂ ਕਿਹਾ ਕਿ ਆਦਿ ਸ਼ੰਕਰਾਚਾਰੀਆ ਨੇ ਵੱਖ-ਵੱਖ ਵਿਚਾਰਧਾਰਾਵਾਂ ਅਤੇ ਵਿਚਾਰਾਂ ਦੀਆਂ ਚੰਗੀਆਂ ਭਾਵਨਾਵਾਂ ਨੂੰ ਅਪਣਾਇਆ। ਉਨ੍ਹਾਂ ਕਿਹਾ ਕਿ ਭਾਰਤੀ ਸਭਿਆਚਾਰ, ਇਕ ਅਜਿਹਾ ਸਭਿਆਚਾਰ ਹੈ ਜੋ ਕਿ ਸਭ ਨੂੰ ਪ੍ਰਵਾਨ ਕਰਕੇ ਮਿਲ ਕੇ ਅੱਗੇ ਵੱਧਦਾ ਹੈ, ਵਿਚ ਅੱਜ ਵੀ ਆਦਿ ਸ਼ੰਕਰਾਚਾਰੀਆ ਦੀ ਤਪੱਸਿਆ ਦੀ ਝਲਕ ਮਿਲਦੀ ਹੈ। ਇਹ ਸੱਭਿਆਚਾਰ ਹੀ ਨਵੇਂ ਭਾਰਤ ਦੀ ਨੀਂਹ ਹੈ ਅਤੇ ਇਸ ਵਿੱਚ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਨੂੰ ਅਪਣਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਤਰ੍ਹਾਂ ਨਾਲ ਭਾਰਤੀ ਸਭਿਆਚਾਰ ਵਿਚ ਸਾਰੀਆਂ ਵਿਸ਼ਵ ਸਮੱਸਿਆਵਾਂ ਦਾ ਹੱਲ ਮੌਜੂਦ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕੁਦਰਤ ਦੇ ਸ਼ੋਸ਼ਣ ਨੂੰ ਰੋਕਣ ਉੱਤੇ ਹਮੇਸ਼ਾ ਜ਼ੋਰ ਦਿੱਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਲਈਡੀ ਬੱਲਬ ਜੋ ਕਿ ਪਹਿਲਾਂ 350 ਰੁਪਏ ਦਾ ਪੈਂਦਾ ਸੀ, ਹੁਣ ਉਜਾਲਾ ਸਕੀਮ ਵਿਚ 40 ਤੋਂ 45 ਰੁਪਏ ਵਿਚ ਮਿਲਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 27 ਕਰੋੜ ਅਜਿਹੇ ਬਲਬ ਵੰਡੇ ਜਾ ਚੁੱਕੇ ਹਨ। ਇਸ ਸਦਕਾ ਬਿਜਲੀ ਬਿਲਾਂ ਦੀ ਕਾਫੀ ਬੱਚਤ ਹੋਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਜਵਲਾ ਯੋਜਨਾ ਅਧੀਨ ਹੁਣ ਤੱਕ 3 ਕਰੋੜ ਐੱਲਪੀਜੀ ਕੁਨੈਕਸ਼ਨ ਵੰਡੇ ਜਾ ਚੁੱਕੇ ਹਨ। ਇਸ ਨਾਲ ਦਿਹਾਤੀ ਔਰਤਾਂ ਦੇ ਜੀਵਨ ਵਿਚ ਹੀ ਸਕਾਰਾਤਮਕ ਤਬਦੀਲੀ ਨਹੀਂ ਆਈ ਸਗੋਂ ਵਾਤਾਵਰਣ ਦੀ ਸਫਾਈ ਵਿਚ ਵੀ ਮਦਦ ਹੋਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੇਂ ਦੀ ਲੋੜ ਇਹ ਹੈ ਕਿ ਭਾਰਤ ਨੂੰ ਅਨਪੜ੍ਹਤਾ, ਅਗਿਆਨਤਾ, ਕੁਪੋਸ਼ਣ, ਕਾਲਾ ਧੰਨ ਅਤੇ ਭ੍ਰਿਸ਼ਟਾਚਾਰ ਵਰਗੀਆਂ ਬਿਮਾਰੀਆਂ ਤੋਂ ਮੁਕਤ ਕੀਤਾ ਜਾਵੇ।

ਏਕੇਟੀ/ਐੱਸਐੱਚ