ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਧਵ ਦਾਸ ਪਾਰਕ, ਲਾਲ ਕਿਲ੍ਹੇ ਵਿਖੇ ਦੁਸਹਿਰਾ ਸਮਾਰੋਹ ਵਿੱਚ ਹਿੱਸਾ ਲਿਆ, ਲੋਕਾਂ ਨੂੰ ਰਾਸ਼ਟਰ ਪ੍ਰਤੀ ਜ਼ਰੂਰੀ ਤੌਰ `ਤੇ ਹਿੱਸਾ ਪਾਉਣ ਦਾ ‘ਸੰਕਲਪ’ ਲੈਣ ਲਈ ਉਤਸ਼ਾਹਿਤ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਸਥਿੱਤ ਮਾਧਵ ਦਾਸ ਪਾਰਕ ਵਿਖੇ ਆਯੋਜਿਤ ਦੁਸਹਿਰਾ ਸਮਾਰੋਹ ਵਿੱਚ ਹਿੱਸਾ ਲਿਆ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਹਰ ਇੱਕ ਨੂੰ 2022 ਤੱਕ, ਜਦੋਂ ਕਿ ਰਾਸ਼ਟਰ ਆਪਣੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਵੇਗਾ,ਰਾਸ਼ਟਰ ਪ੍ਰਤੀ ਜ਼ਰੂਰੀ ਤੌਰ `ਤੇ ਹਿੱਸਾ ਪਾਉਣ ਦਾ ‘ਸੰਕਲਪ’ ਲੈਣ ਲਈ ਉਤਸ਼ਾਹਿਤ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ,”ਭਾਰਤੀ ਤਿਉਹਾਰ ਸਿਰਫ ਖੁਸ਼ੀਆਂ ਮਨਾਉਣ ਦੇ ਮੌਕੇ ਨਹੀਂ ਹਨ ਸਗੋਂ ਇਹ ਸਮਾਜ ਨੂੰ ਸਿੱਖਿਅਤ ਕਰਨ ਦਾ ਇੱਕ ਮਾਧਿਅਮ ਵੀ ਹਨ। ਤਿਉਹਾਰ ਸਾਨੂੰ ਸਮਾਜ ਦੀਆਂ ਕਦਰਾਂ-ਕੀਮਤਾਂ ਤੋਂ ਜਾਣੂ ਰੱਖਦੇ ਹਨ, ਉਹ ਸਾਨੂੰ ਇੱਕ ਭਾਈਚਾਰੇ ਵਿੱਚ ਰਹਿਣਾ ਵੀ ਸਿਖਾਉਂਦੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਉਹਾਰ ਸਾਡੀ ਸਾਂਝੀ ਤਾਕਤ, ਸਮਾਜਿਕ -ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਅਮੀਰ ਸੱਭਿਆਚਾਰਕ ਪਰੰਪਰਾਵਾਂ ਦਾ ਪ੍ਰਤੀਬਿੰਬ ਹਨ। ਇਸ ਤੋਂ ਇਲਾਵਾ ਉਹ ਖੇਤ-ਖਲਿਹਾਨ, ਦਰਿਆਵਾਂ, ਪਹਾੜਾਂ ਅਤੇ ਕੁਦਰਤ ਨਾਲ ਸਬੰਧਤ ਹੁੰਦੇ ਹਨ।

ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਸੜਦਿਆਂ ਵੀ ਦੇਖਿਆ।

*****

AKT/NT