ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਵੱਛਤਾ ਸ਼੍ਰਮਦਾਨ ਕੀਤਾ, ਪਸ਼ੂਧਨ ਅਰੋਗਯ ਮੇਲੇ ਦਾ ਦੌਰਾ ਕੀਤਾ, ਸ਼ਹਿਨਸ਼ਾਹਪੁਰ, ਵਾਰਾਣਸੀ ਵਿਖੇ ਇਕੱਠ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ, ਸ਼਼ੀ ਨਰੇਂਦਰ ਮੋਦੀ ਨੇ ਵਾਰਾਣਸੀ ਦੇ ਪਿੰਡ ਸ਼ਹਿਨਸ਼ਾਹਪੁਰ ਵਿਖੇ ਦੋ ਟੋਇਆਂ ਵਾਲੇ ਪਾਖਾਨੇ (twin pit toilet) ਦੀ ਉਸਾਰੀ ਲਈ ਸ਼੍ਰਮਦਾਨ ਕੀਤਾ । ਉਨ੍ਹਾਂ ਨੇ ਪਿੰਡ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਕਰਨ ਦਾ ਅਹਿਦ ਲੈਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ । ਪ੍ਰਧਾਨ ਮੰਤਰੀ ਨੇ ਉਨ੍ਹਾਂ ਵੱਲੋਂ ਪਖਾਨੇ ਦਾ ਨਾਮ ਇਜ਼ਤ-ਘਰ ਰੱਖੇ ਜਾਣ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ।

ਪ੍ਰਧਾਨ ਮੰਤਰੀ ਨੇ ਪਿੰਡ ਵਿੱਚ ਲਗਾਏ ਗਏ ਪਸ਼ੂਧਨ ਅਰੋਗਯ ਮੇਲੇ ਦਾ ਦੌਰਾ ਕੀਤਾ । ਮੇਲੇ ਵਿੱਚ ਚਲ ਰਹੀਆਂ ਵੱਖ – ਵੱਖ ਡਾਕਟਰੀ ਅਤੇ ਸਿਹਤ ਸਰਗਰਮੀਆਂ ਬਾਰੇ ਉਨ੍ਹਾਂ ਨੂੰ ਸੰਖੇਪ ਜਾਣਕਾਰੀ ਦਿੱਤੀ ਗਈ । ਇਨ੍ਹਾਂ ਵਿੱਚ ਪਸ਼ੂਆਂ ਦੀ ਸਰਜਰੀ ਅਤੇ ਅਲਟਰਾਸੋਨੋਗ੍ਰਾਫੀ ਆਦਿ ਵੀ ਸ਼ਾਮਲ ਸਨ ।

ਇਸ ਮੌਕੇ ਲੋਕਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਉੱਤਰਪ੍ਰਦੇਸ਼ ਦੇ ਮੁੰਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਰਾਜ ਸਰਕਾਰ ਨੂੰ ਸਫਲਤਾ ਪੂਰਵਕ ਪਸ਼ੂ-ਧਨ ਅਰੋਗਤਯਾ ਮੇਲੇ ਦੇ ਆਯੋਜਨ ਵਾਸਤੇ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਇਹ ਇੱਕ ਨਵਾਂ ਪ੍ਰਜਤਨ ਹੈ ਜਿਸ ਨਾਲ ਰਾਜ ਵਿੱਚ ਪਸ਼ੂ ਪਾਲਣ ਦੇ ਖੇਤਰ ਵਿੱਚ ਲਾਭ ਹੋਏਗਾ । ਉਨ੍ਹਾਂ ਕਿਹਾ ਕਿ ਦੁੱਧ-ਉਤਪਾਦਨ ਵਿੱਚ ਵਾਧੇ ਨਾਲ ਲੋਕਾਂ ਨੁੰ ਆਰਥਕ ਲਾਭ ਮਿਲੇਗਾ । ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਏਥੇ ਵੀ ਸਹਿਕਾਰਤਾ, ਡੇਅਰੀ ਖੇਤਰ ਵਿੱਚ ਲਾਭਾਂ ਨੂੰ ਯਕੀਨੀ ਬਣਾ ਸਕਦੀ ਹੈ ।

ਲੋਕ ਭਲਾਈ ਨੂੰ ਪ੍ਰਸ਼ਾਸਨ ਦੀ ਪ੍ਰਾਥਮਿਕਤਾ ਦੱਸਦਿਆਂ ਪ੍ਰਧਾਨ ਮੰਤਰੀ ਨੇ 2022 ਤੱਕ ਖੇਤੀ ਆਮਦਨ ਦੁੱਗਣੀ ਕਰਨ ਦੀ ਵਚਨਬੱਧਤਾ ਨੁੰ ਮੁੜ ਦੁਹਾਰਾਇਆ । ਉਨ੍ਹਾਂ ਕਿਹਾ ਕਿ ਭੂਮੀ ਸਿਹਤ ਕਾਰਡ (Soil Helath Card) ਕਿਸਾਨਾਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਰਹੇ ਹਨ । ਉਨ੍ਹਾਂ ਕਿਹਾ ਕਿ 2022 ਤੱਕ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਵਾਲਾ ਭਾਰਤ ਹਾਸਲ ਕਰਨ ਲਈ ਸਾਡੇ ਵਿੱਚੋਂ ਹਰ ਇੱਕ ਨੂੰ ਸਾਕਾਰਾਤਮਕ ਯੋਗਦਾਨ ਪਾਉਣ ਲਈ ਸਹੁੰ ਚੁੱਕਣੀ ਚਾਹੀਦੀ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ “ਸਫਾਈ ਸਾਡੀ ਜ਼ਿੰਮੇਵਾਰੀ ਹੈ “, ਦੇ ਅਹਿਸਾਸ ਨੂੰ ਸਾਰਿਆਂ ਦੇ ਮਨ ਵਿੱਚ ਬੈਠਾਉਣ ਦੀ ਜ਼ਰੂਰਤ ਹੈ । ਇਸ ਨਾਲ ਤੰਦਰੁਸਤੀ ਅਤੇ ਗਰੀਬ ਦੀ ਸਿਹਤ ਸੰਭਾਲ ਲੰਮੇ ਸਮੇਂ ਤੱਕ ਯਕੀਨੀ ਬਣਾਈ ਜਾ ਸਕਦੀ ਹੈ । ਉਨ੍ਹਾਂ ਕਿਹਾ ਇੱਕ ਰਸਤਾ ਹੈ ਕਿ ਉਨ੍ਹਾਂ ਲਈ ਸਵੱਛਤਾ ਇੱਕ ਦੁਆ ਦੀ ਤਰ੍ਹਾਂ ਹੈ ਅਤੇ ਸਫਾਈ ਗਰੀਬਾਂ ਦੀ ਸੇਵਾ ਕਰਨ ਲਈ ।

*****

ਅਤੁਲ ਕੁਮਾਰ ਤਿਵਾਰੀ / ਐੱਸ ਐੱਚ