ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹਰਿਦੁਆਰ ਦੇ ਉਮਿਆ ਧਾਮ ਆਸ਼ਰਮ(Umiya Dham Ashram) ਦੇ ਉਦਘਾਟਨ ਸਮੇਂ ਇਕੱਠ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ

ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਹਰਿਦੁਆਰ ਦੇ ਉਮਿਆ ਧਾਮ ਆਸ਼ਰਮ(Umiya Dham Ashram) ਦੇ ਉਦਘਾਟਨ ਸਮੇਂ ਇਕੱਠ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਰੂਹਾਨੀ ਸੰਸਥਾਵਾਂ ਸਮਾਜ ਸੁਧਾਰ ਦੇ ਪ੍ਰਚਾਰ ਦੇ ਕੇਂਦਰ ਹਨ। ਉਨ੍ਹਾਂ ਨੇ ਸੈਰ-ਸਪਾਟੇ ਨੂੰ ਭਾਰਤ ਦੀ ਇੱਕ ਪੁਰਾਤਨ ਵਿਚਾਰਧਾਰਾ ਅਤੇ ਇੱਕ ਰੂਹਾਨੀ ਰਵਾਇਤ ਕਰਾਰ ਦਿੱਤਾ । ਉਨ੍ਹਾਂ ਕਿਹਾ ਕਿ ਅੱਜ ਜਿਸ ਆਸ਼ਰਮ ਦਾ ਉਦਘਾਟਨ ਹੋ ਰਿਹਾ ਹੈ ਉਹ ਹਰਿਦੁਆਰ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਲਾਭ ਪਹੁੰਚਾਵੇਗਾ। ਉਨ੍ਹਾਂ ਕਿਹਾ ਕਿ ਯਾਤਰਾ ਦਾ ਵਿਚਾਰ ਭਾਰਤ ਦੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ। ਇੱਕ ਯਾਤਰਾ ਰਾਹੀਂ ਅਸੀਂ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਵਾਕਿਫ ਹੋ ਜਾਂਦੇ ਹਾਂ, ਜਿਨ ਨੂੰ ਅਸੀਂ ਵੈਸੇ ਨਹੀਂ ਦੇਖਿਆ ਹੁੰਦਾ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਂ ਉਮਿਆ ਦੇ ਭਗਤਾਂ ਵਲੋਂ ਜੋ ਕੰਮ ਕੀਤਾ ਗਿਆ ਹੈ, ਉਸ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਨੂੰ ਛੂਹ ਲਿਆ ਹੈ। ਉਨ੍ਹਾਂ ਲਿੰਗਕ ਸਮਾਨਤਾ ਪ੍ਰਤੀ ਜਾਗਰੂਕਤਾ ਫੈਲਾਈ ਹੈ। ਉਨ੍ਹਾਂ ਨੇ ਮਹਿਸਾਨਾ ਜ਼ਿਲੇ ਦੀਆਂ ਔਰਤਾਂ ਵੱਲੋਂ  ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਸੰਦੇਸ਼ ਨੂੰ ਹੋਰ ਫੈਲਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। 

ਪ੍ਰਧਾਨ ਮੰਤਰੀ ਨੇ ਮਾਂ ਉਮਿਆ ਦੇ ਸਾਰੇ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਸਵੱਛਾਗ੍ਰਹੀ ਬਣਕੇ  ਸਵੱਛ ਭਾਰਤ ਮਿਸ਼ਨ ਨੂੰ ਮਜ਼ਬੂਤੀ ਪ੍ਰਦਾਨ ਕਰਨ।

                                                          ***

 

AKT/HS