ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ

ਦੀਨਦਿਆਲ ਹਸਤਕਲਾ ਸੰਕੁਲ ਰਾਸ਼ਟਰ ਨੂੰ ਸਮਰਪਿਤ

ਵਾਰਾਣਸੀ ਅਤੇ ਵਡੋਦਰਾ ਦਰਮਿਆਨ ਮਹਾਮਾਨਾ ਐਕਸਪ੍ਰੈੱਸ ਨੂੰ ਰਵਾਨਾ ਕੀਤਾ

ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਨੇ ਅੱਜ ਵਾਰਾਣਸੀ ਵਿਖੇ ਹਸਤਸ਼ਿਲਪ ਲਈ ਵਪਾਰਕ ਸੁਵਿਧਾ ਕੇਂਦਰ ਦੀਨਦਿਆਲ ਹਸਤਕਲਾ ਸੰਕੁਲ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਨਵੰਬਰ, 2014 ਵਿੱਚ ਇਸ ਕੇਂਦਰ ਦਾ ਨੀਂਹ ਪੱਥਰ ਰੱਖਿਆ ਸੀ। ਅੱਜ ਉਨ੍ਹਾਂ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਮੰਚ ‘ਤੇ ਪਹੁੰਚਣ ਤੋਂ ਪਹਿਲਾਂ ਕੇਂਦਰ ਦਾ ਦੌਰਾ ਕੀਤਾ ਅਤੇ ਉੱਥੇ ਵਿਕਸਤ ਕੀਤੀਆਂ ਸੁਵਿਧਾਵਾਂ ‘ਤੇ ਨਜ਼ਰ ਮਾਰੀ। ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਲਿੰਕ ਰਾਹੀਂ ਮਹਾਮਾਨਾ ਐਕਸਪ੍ਰੈੱਸ ਨੂੰ ਝੰਡੀ ਦਿਖਾਈ। ਇਹ ਰੇਲ ਗੁਜਰਾਤ ਵਿੱਚ ਸੂਰਤ ਅਤੇ ਵਡੋਦਰਾ ਨੂੰ ਵਾਰਾਣਸੀ ਨਾਲ ਜੋੜੇਗੀ। ਪ੍ਰਧਾਨ ਮੰਤਰੀ ਨੇ ਸ਼ਹਿਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਨੂੰ ਸਮਰਪਿਤ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਤਖਤੀ ਤੋਂ ਵੀ ਪਰਦਾ ਲਾਹਿਆ ਕੀਤਾ। ਉਨ੍ਹਾਂ ਉੱਤਕਰਸ਼ ਬੈਂਕ ਦੀਆਂ ਬੈਕਿੰਗ ਸੇਵਾਵਾਂ ਦਾ ਉਦਘਾਟਨ ਕੀਤਾ ਅਤੇ ਬੈਂਕ ਦੇ ਮੁੱਖ ਦਫ਼ਤਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਲਈ ਤਖ਼ਤੀ ਤੋਂ ਪਰਦਾ ਹਟਾਇਆ।

ਪ੍ਰਧਾਨ ਮੰਤਰੀ ਨੇ ਵੀਡੀਓ ਲਿੰਕ ਰਾਹੀਂ ਵਾਰਾਣਸੀ ਦੇ ਲੋਕਾਂ ਲਈ ਜਲ ਐਂਬੂਲੈਂਸ ਸੇਵਾਵਾਂ ਅਤੇ ਜਲ ਸ਼ਵ ਵਾਹਨ ਸੇਵਾਵਾਂ ਵੀ ਸਮਰਪਿਤ ਕੀਤੀਆਂ। ਉਨ੍ਹਾਂ ਨੇ ਬੁਣਕਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਟੂਲ ਕਿੱਟਾਂ ਅਤੇ ਸੌਰ ਲੈਂਪ ਵੰਡੇ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਮੰਚ ਤੇ ਇੱਕ ਪ੍ਰੋਗਰਾਮ ਰਾਹੀਂ 1000 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਸਮਰਪਿਤ ਕੀਤੇ ਗਏ ਜਾਂ ਉਨ੍ਹਾਂ ਦੇ ਨੀਂਹ ਪੱਥਰ ਰੱਖੇ ਗਏ।

ਉਨ੍ਹਾਂ ਨੇ ਵਪਾਰ ਸੁਵਿਧਾ ਕੇਂਦਰ ਨੂੰ ਵਾਰਾਣਸੀ ਲਈ ਲੰਬੇ ਸਮੇਂ ਲਈ ਇੱਕ ਵੱਡੇ ਪ੍ਰੋਜੈਕਟਾਂ ਵਜੋਂ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਕਾਰੀਗਰਾਂ ਅਤੇ ਬੁਣਕਰਾਂ ਨੂੰ ਆਪਣਾ ਹੁਨਰ ਵਿਸ਼ਵ ਨੂੰ ਦਿਖਾਉਣ ਵਿੱਚ ਮਦਦ ਕਰੇਗਾ ਅਤੇ ਉਨ੍ਹਾਂ ਲਈ ਸੁਨਹਿਰੇ ਭਵਿੱਖ ਲਈ ਸੁਵਿਧਾ ਦੇਵੇਗਾ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਸੈਲਾਨੀਆਂ ਨੂੰ ਇਸ ਕੇਂਦਰ ਦਾ ਦੌਰਾ ਕਰਨ ਲਈ ਪ੍ਰੋਤਸਾਹਿਤ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਹਸਤਸ਼ਿਲਪ ਦੀ ਮੰਗ ਵਧੇਗੀ ਅਤੇ ਵਾਰਾਣਸੀ ਦੀ ਸੈਰ ਸਪਾਟਾ ਸਮਰੱਥਾ ਅਤੇ ਅਸਲ ਵਿੱਚ ਸ਼ਹਿਰ ਦੀ ਆਰਥਿਕਤਾ ਵਿੱਚ ਵਾਧਾ ਹੋਏਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਵਿਕਾਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਧਿਆਨ ਗਰੀਬਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਤਬਦੀਲੀ ਲਿਆ ਕੇ ਉਨ੍ਹਾਂ ਨੂੰ ਸਫ਼ਲ ਕਰਨਾ ਹੈ। ਇਸ ਸੰਦਰਭ ਵਿੱਚ ਉਨ੍ਹਾਂ ਉਤਰਾਕਸ਼ ਬੈਂਕ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਅੱਜ ਸ਼ੁਰੂ ਕੀਤੀ ਜਲ ਐਂਬੂਲੈਂਸ ਅਤੇ ਜਲ ਸ਼ਵ ਵਾਹਨੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਮਾਰਗ ਰਾਹੀਂ ਵਿਕਾਸ ਦੇ ਮਾਰਗ ਦੀ ਪ੍ਰਤੀਨਿਧਤਾ ਕਰਦੇ ਹਨ।

ਮਹਾਮਾਨਾ ਐਕਸਪ੍ਰੈੱਸ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਦੀਆਂ ਸੰਸਦੀ ਚੋਣਾਂ ਵਿੱਚ ਦੋ ਹਲਕੇ ਵਡੋਦਰਾ ਅਤੇ ਵਾਰਣਸੀ ਜੋ ਉਨ੍ਹਾਂ ਨੇ ਜਿੱਤੇ ਸਨ, ਹੁਣ ਰੇਲਵੇ ਰਾਹੀਂ ਜੁੜ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਤੇਜੀ ਨਾਲ ਪ੍ਰਗਤੀ ਕਰ ਰਿਹਾ ਹੈ ਅਤੇ ਰਾਸ਼ਟਰ ਦੇ ਹਿਤ ਵਿੱਚ ਠੋਸ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰਬੀ ਭਾਰਤ ਨੂੰ ਦੇਸ਼ ਦੇ ਪੱਛਮੀ ਭਾਗ ਦੀ ਪ੍ਰਗਤੀ ਨਾਲ ਜ਼ਰੂਰ ਮਿਲਣਾ ਚਾਹੀਦਾ ਹੈ ਅਤੇ ਅੱਜ ਸ਼ੁਰੂ ਕੀਤੇ ਪ੍ਰੋਜੈਕਟਾਂ ਨਾਲ ਇਸ ਉਦੇਸ਼ ਨੂੰ ਹਾਸਲ ਕਰਨ ਵਿੱਚ ਕਾਫ਼ੀ ਮਦਦ ਮਿਲੇਗੀ।

*****

ਅਤੁਲ ਕੁਮਾਰ ਤਿਵਾਰੀ / ਐੱਨ ਟੀ