ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 7 ਤੇ 8 ਅਕਤੂਬਰ, 2017 ਨੂੰ ਗੁਜਰਾਤ ਦਾ ਦੌਰਾ ਕਰਨਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 7 ਤੇ 8 ਅਕਤੂਬਰ, 2017 ਨੂੰ ਗੁਜਰਾਤ ਦਾ ਦੌਰਾ ਕਰਨਗੇ।

ਪ੍ਰਧਾਨ ਮੰਤਰੀ 7 ਅਕਤੂਬਰ ਸਵੇਰੇ ਦਵਾਰਕਾਧੀਸ਼ (Dwarkadheesh) ਮੰਦਰ ਜਾਣਗੇ। ਦਵਾਰਕਾ ਵਿਖੇ ਉਹ ਓਖਾ ਅਤੇ ਬੇਟ ਦਵਾਰਕਾ (Okha and Beyt Dwarka) ਦਰਮਿਆਨ ਪੁਲ ਦਾ ਨੀਂਹ ਪੱਥਰ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ। ਉਹ ਜਨਤਕ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਪ੍ਰਧਾਨ ਮੰਤਰੀ ਦਵਾਰਕਾ ਤੋਂ ਸੁਰੇਂਦਰਨਗਰ ਜ਼ਿਲ੍ਹਾ ਵਿੱਚ ਚੋਟੀਲਾ ਵਿਖੇ ਪੁੱਜਣਗੇ। ਉਹ ਰਾਜਕੋਟ ਵਿਖੇ ਗ੍ਰੀਨਫੀਲਡ ਏਅਰਪੋਰਟ, ਛੇ ਮਾਰਗੀ ਅਹਿਮਦਾਬਾਦ-ਰਾਜਕੋਟ ਰਾਸ਼ਟਰੀ ਰਾਜ ਮਾਰਗ ਅਤੇ ਚਾਰ ਮਾਰਗੀ ਰਾਜਕੋਟ-ਮੋਰਬੀ ਰਾਜ ਮਾਰਗ ਦਾ ਨੀਂਹ ਪੱਥਰ ਰੱਖਣਗੇ। ਉਹ ਆਟੋਮੈਟਿਕ ਮਿਲਕ ਪ੍ਰੋਸੈੱਸਿੰਗ ਅਤੇ ਪੈਕੇਜਿੰਗ ਪਲਾਂਟ ਅਤੇ ਸੁਰੇਂਦਰਨਗਰ ਦੇ ਜੋਰਾਵਰਨਗਰ ਅਤੇ ਰਤਨਾਪੁਰ ਖੇਤਰ ਲਈ ਪੇਅ ਜਲ ਵੰਡ ਪਾਈਪਲਾਈਨ ਵੀ ਸਮਰਪਿਤ ਕਰਨਗੇ। ਇੱਥੇ ਉਹ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਗਾਂਧੀਨਗਰ ਨੂੰ ਰਵਾਨਾ ਹੋਣਗੇ। ਉਹ ਆਈਆਈਟੀ ਗਾਂਧੀਨਗਰ ਦੀ ਨਵ ਬਣੀ ਇਮਾਰਤ ਸਮਰਪਿਤ ਕਰਨਗੇ ਅਤੇ ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਖਰਤਾ ਅਭਿਆਨ (ਪੀਐੱਜੀਡੀਆਈਐੱਸਐੱਚਏ) ਦੀ ਸ਼ੁਰੂਆਤ ਕਰਨਗੇ।

ਪੀਐੱਜੀਡੀਆਈਐੱਸਐੱਚਏ ਦਾ ਉਦੇਸ਼ ਗ੍ਰਾਮੀਣ ਖੇਤਰਾਂ ਵਿੱਚ ਡਿਜੀਟਲ ਸਾਖਰਤਾ ਲਿਆਉਣਾ ਹੈ। ਇਹ ਸੂਚਨਾ, ਗਿਆਨ, ਸਿੱਖਿਆ ਅਤੇ ਸਿਹਤ ਸੰਭਾਲ ਤੱਕ ਪਹੁੰਚ ਪ੍ਰਦਾਨ ਕਰੇਗਾ। ਇਹ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ ਅਤੇ ਡਿਜੀਟਲ ਅਦਾਇਗੀ ਰਾਹੀਂ ਵਿੱਤੀ ਸਮਾਵੇਸ਼ ਕਰੇਗਾ। ਉਹ ਇੱਥੇ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ 8 ਅਕਤੂਬਰ ਸਵੇਰੇ ਵਡਨਗਰ (Vadnagar) ਪੁੱਜਣਗੇ। ਸ਼੍ਰੀ ਨਰੇਂਦਰ ਮੋਦੀ ਦਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਇਸ ਸ਼ਹਿਰ ਦਾ ਪਹਿਲਾ ਦੌਰਾ ਹੋਏਗਾ। ਉਹ ਹਟਕੇਸ਼ਵਰ ਮੰਦਰ ਜਾਣਗੇ। ਜਨਤਕ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮਿਸ਼ਨ ਇੰਦਰਧਨੁਸ਼ ਦੇ ਤੀਬਰ ਰੂਪ ਨੂੰ ਸ਼ੁਰੂ ਕਰਨਗੇ ਤਾਂ ਕਿ ਸੰਪੂਰਨ ਟੀਕਾਕਰਨ ਦਾ ਟੀਚਾ ਹਾਸਲ ਕਰਨ ਲਈ ਗਤੀਸ਼ੀਲਤਾ ਵਧਾਈ ਜਾ ਸਕੇ। ਇਹ ਸ਼ਹਿਰੀ ਖੇਤਰਾਂ ਅਤੇ ਘੱਟ ਟੀਕਾਕਰਨ ਵਾਲੇ ਹੋਰ ਖੇਤਰਾਂ ‘ਤੇ ਵਧੇਰੇ ਧਿਆਨ ਕੇਂਦਰਿਤ ਕਰੇਗਾ। ਪ੍ਰਧਾਨ ਮੰਤਰੀ ਇਮਟੈਕੋ (ImTeCHO) ਦੀ ਸ਼ੁਰੂਆਤ ਦੀ ਯਾਦਗਾਰ ਵਜੋਂ ਸਿਹਤ ਵਰਕਰਾਂ ਨੂੰ ਈ-ਟੈਬਲੈਟਸ ਵੀ ਵੰਡਣਗੇ। ਇਮਟੈਕੋ (ImTeCHO) ਇੱਕ ਨਵੀਨ ਮੋਬਾਈਲ ਫੋਨ ਐਪਲੀਕੇਸ਼ਨ ਹੈ ਜੋ ਭਾਰਤ ਵਿੱਚ ਸਰੋਤਾਂ ਤੋਂ ਵਾਂਝੇ ਜੱਚਾ ਬੱਚਾ ਅਤੇ ਬਾਲਾਂ ਦੀ ਸਿਹਤ ਦੀ ਬਿਹਤਰ ਨਿਗਰਾਨੀ, ਸਮਰਥਨ ਅਤੇ ਇਸ ਦਿਸ਼ਾ ਵਿੱਚ ਪ੍ਰੇਰਣਾ ਦੇਣ ਲਈ ਆਸ਼ਾ ਵਰਕਰਾਂ ਦੀ ਕਾਰਗੁਜ਼ਾਰੀ ਸੁਧਾਰੇਗੀ। ਇਮਟੈਕੋ (ImTeCHO) ਦਾ ਅਰਥ ਹੈ ‘ਇਨੋਵੇਟਿਵ ਮੋਬਾਈਲ ਫੋਨ ਟੈਕਨੋਲੋਜੀ ਫਾਰ ਕਮਿਊਨਿਟੀ ਹੈਲਥ ਅਪਰੇਸ਼ਨਜ਼।” (Innovative mobile-phone Technology for Community Health Operations) ਗੁਜਰਾਤੀ ਵਿੱਚ ”ਤੇਛੋਅ” ਦਾ ਅਰਥ ‘ਸਹਾਰਾ’ ਹੁੰਦਾ ਹੈ। ਇਸ ਲਈ ”ਇਮਤੇਛੋ” ਦਾ ਅਰਥ ਹੈ ‘ਮੈਂ ਸਹਾਰਾ ਹਾਂ।” ਪ੍ਰਧਾਨ ਮੰਤਰੀ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ।

ਉਸੇ ਦਿਨ ਦੁਪਹਿਰ ਤੋਂ ਬਾਅਦ ਪ੍ਰਧਾਨ ਮੰਤਰੀ ਭਰੁੱਚ (Bharuch) ਪੁੱਜਣਗੇ। ਉਹ ਭੜਭੁੱਤ ਬੈਰਾਜ (Bhadbhut Barrage) ਦਾ ਨੀਂਹ ਪੱਥਰ ਰੱਖਣਗੇ ਜੋ ਨਰਮਦਾ ਨਦੀ ‘ਤੇ ਬਣਾਇਆ ਜਾਏਗਾ। ਉਹ ਉਧਨਾ (ਸੂਰਤ-ਗੁਜਰਾਤ) ਅਤੇ ਜੈਨਗਰ (ਬਿਹਾਰ) ਦਰਮਿਆਨ ਅੰਤੋਦਿਆ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣਗੇ। ਉਹ ਨੀਂਹ ਪੱਥਰ ਰੱਖਣ ਲਈ ਤਖਤੀਆਂ ਤੋਂ ਪਰਦਾ ਹਟਾਉਣਗੇ ਅਤੇ ਗੁਜਰਾਤ ਨਰਮਦਾ ਫਰਟੀਲਾਈਜ਼ਰ ਕਾਰਪੋਰੇਸ਼ਨ ਦੇ ਵਿਭਿੰਨ ਪਲਾਂਟਾਂ ਦਾ ਉਦਘਾਟਨ ਕਰਨਗੇ। ਉਹ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ 8 ਅਕਤੂਬਰ ਦੀ ਸ਼ਾਮ ਨੂੰ ਦਿੱਲੀ ਪਰਤਣਗੇ।

***

AKT/SH