ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਆਮਦਨ ਉੱਤੇ ਟੈਕਸਾਂ ਦੇ ਸਬੰਧ ਵਿੱਚ ਦੋਹਰੇ ਟੈਕਸੇਸ਼ਨ ਅਤੇ ਵਿੱਤੀ ਚੋਰੀ ਰੋਕਣ ਲਈ ਭਾਰਤ ਅਤੇ ਹਾਂਗਕਾਂਗ ਸਪੈਸ਼ਲ ਐਡਮਿਨਿਸਟ੍ਰੇਟਿਵ ਰੀਜਨ ਆਵ੍ ਚਾਈਨਾ ਦਰਮਿਆਨ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

ਕੇਂਦਰੀ ਮੰਤਰੀ ਮੰਡਲ ਦੀ ਅੱਜ ਇੱਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਾਰਤ ਅਤੇ ਹਾਂਗਕਾਂਗ ਸਪੈਸ਼ਲ ਐਡਮਿਨਿਸਟ੍ਰੇਟਿਵ ਰੀਜਨ ਆਵ੍ ਚਾਈਨਾ (ਐੱਚਕੇਐੱਸਏਆਰ) ਦਰਮਿਆਨ ਦੋਹਰੇ ਟੈਕਸੇਸ਼ਨ ਅਤੇ ਵਿੱਤੀ ਚੋਰੀ ਰੋਕਣ ਦੇ ਸਬੰਧ ਵਿੱਚ ਇੱਕ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ।

ਇਸ ਸਮਝੌਤੇ ਨਾਲ ਨਿਵੇਸ਼, ਟੈਕਨੋਲੋਜੀ ਅਤੇ ਐੱਚਕੇਐੱਸਏਆਰ ਤੋਂ ਭਾਰਤ ਅਤੇ ਭਾਰਤ ਤੋਂ ਹਾਂਗਕਾਂਗ ਵਿੱਚ ਨਿਵੇਸ਼ ਉੱਤੇ ਦੋਹਰੇ ਟੈਕਸੇਸ਼ਨ ਨੂੰ ਰੋਕਣ ਅਤੇ ਦੋਹਾਂ ਧਿਰਾਂ ਦਰਮਿਆਨ ਸੂਚਨਾ ਦੇ ਅਦਾਨ-ਪ੍ਰਦਾਨ ਵਿੱਚ ਤੇਜ਼ੀ ਆਵੇਗੀ। ਇਸ ਨਾਲ ਟੈਕਸ ਮਾਮਲਿਆਂ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਟੈਕਸ ਚੋਰੀ ਅਤੇ ਟੈਕਸ ਤੋਂ ਬਚਾਅ ਵਿੱਚ ਰੋਕ ਲਗਾਉਣ ਵਿੱਚ ਮਦਦ ਮਿਲੇਗੀ।

*****

AKT/VBA/SH