ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਜ ਸਭਾ ਵਿੱਚ, ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦੇ ਸਵਾਗਤ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

ਮਾਨਯੋਗ ਸਭਾਪਤੀ ਜੀ, ਸਦਨ ਵੱਲੋਂ, ਦੇਸ਼ ਵਾਸੀਆਂ ਵੱਲੋਂ ਤੁਹਾਨੂੰ ਬਹੁਤ -ਬਹੁਤ ਵਧਾਈ ਅਤੇ ਬਹੁਤ-ਬਹੁਤ ਸ਼ੁਭ-ਕਾਮਨਾਵਾਂ।

ਅੱਜ 11 ਅਗਸਤ ਇਤਿਹਾਸ ਲਈ ਇੱਕ ਅਹਿਮ ਤਰੀਕ ਨਾਲ ਜੁੜਿਆ ਹੋਇਆ ਹੈ। ਅੱਜ ਹੀ ਦੇ ਦਿਨ 18 ਸਾਲ ਦੀ ਇੱਕ ਛੋਟੀ ਉਮਰ ਵਾਲੇ ਖੁਦੀਰਾਮ ਬੋਸ ਨੂੰ ਫਾਂਸੀ ਦੇ ਤਖ਼ਤੇ ਤੇ ਚਾੜ੍ਹ ਦਿੱਤਾ ਗਿਆ ਸੀ। ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਕਿਵੇਂ ਹੋਇਆ, ਬਲੀਦਾਨ ਕਿੰਨੇ ਹੋਏ ਅਤੇ ਉਸਦੇ ਸੰਦਰਭ ਵਿੱਚ ਸਾਡੇ ਸਭ ਦੀ ਜ਼ਿਮੇਵਾਰੀ ਕਿੰਨੀ ਵੱਡੀ ਹੈ, ਇਸ ਬਾਰੇ ਇਹ ਘਟਨਾ ਯਾਦ ਕਰਾਉਂਦੀ ਹੈ।

ਸਾਡਾ ਸਭ ਦਾ ਇਸ ਗੱਲ ਵੱਲ ਧਿਆਨ ਜ਼ਰੂਰ ਜਾਵੇਗਾ ਕਿ ਮਾਨਯੋਗ ਸ਼੍ਰੀ ਵੈਂਕਈਆ ਜੀ ਨਾਇਡੂ ਦੇਸ਼ ਦੇ ਪਹਿਲੇ ਐਸੇ ਉਪ-ਰਾਸ਼ਟਰਪਤੀ ਬਣੇ ਹਨ, ਜਿਨ੍ਹਾਂ ਨੇ ਅਜ਼ਾਦ ਭਾਰਤ ਵਿੱਚ ਜਨਮ ਲਿਆ। ਸ਼੍ਰੀਮਾਨ ਵੈਂਕਈਆ ਜੀ ਇਹ ਐਸੇ ਪਹਿਲੇ ਉਪ ਰਾਸ਼ਟਰਪਤੀ ਬਣੇ ਹਨ, ਮੈਂ ਸਮਝਦਾ ਹਾਂ ਸ਼ਾਇਦ ਉਹ ਇਕੱਲੇ ਅਜਿਹੇ ਹਨ, ਜੋ ਏਨੇ ਸਾਲਾਂ ਤੱਕ ਇਸੇ ਕੰਪਲੈਕਸ ਵਿੱਚ, ਇਨ੍ਹਾਂ ਸਭ ਦਰਮਿਆਨ ਪਲੇ ਹਨ, ਵਧੇ ਹਨ। ਸਾਇਦ ਇਸ ਦੇਸ਼ ਨੂੰ ਪਹਿਲੇ ਅਜਿਹੇ ਉਪ ਰਾਸ਼ਟਰਪਤੀ ਮਿਲੇ ਹਨ, ਜੋ ਇਸ ਸਦਨ ਦੀ ਹਰ ਬਰੀਕੀ ਤੋਂ ਜਾਣੂ ਹਨ। ਮੈਂਬਰਾਂ ਤੋਂ ਲੈਕੇ ਕਮੇਟੀਆਂ ਤੱਕ, ਕਮੇਟੀਆਂ ਤੋਂ ਲੈ ਕੇ ਸਦਨ ਤੱਕ ਦੀ ਕਾਰਵਾਈ ਤੋਂ, ਆਪ ਇਸ ਪ੍ਰਕਿਰਿਆ ਤੋਂ ਨਿਕਲੇ ਹੋਏੇ ਹਨ , ਇਹ ਪਹਿਲੇ ਉਪ ਰਾਸ਼ਟਰਪਤੀ ਦੇਸ਼ ਨੂੰ ਮਿਲ ਰਹੇ ਹਨ।

ਜਨਤਕ ਜੀਵਨ ਵਿੱਚ ਜੇ ਪੀ ਅੰਦੋਲਨ ਦੀ ਉਹ ਪੈਦਾਇਸ਼ ਹਨ। ਵਿਦਿਆਰਥੀ ਕਾਲ ਵਿਚ ਜੈ ਪ੍ਰਕਾਸ਼ ਨਾਰਾਇਣ ਦੇ ਸੱਦੇ ਨੂੰ ਲੈ ਕੇ ਸ਼ੁਚਿਤਾ ਨੂੰ ਲੈ ਕੇ, ਸੁਸ਼ਾਸਨ ਲਈ ਜੋ ਰਾਸ਼ਟਰ ਵਿਆਪੀ ਅੰਦੋਲਨ ਚੱਲਿਆ ਸੀ, ਆਂਧਰਾ ਪ੍ਰਦੇਸ਼ ਵਿੱਚ ਇਕ ਵਿਦਿਆਰਥੀ ਨੇਤਾ ਵਜੋਂ ਉਨ੍ਹਾਂ ਨੇ ਆਪਣੇ ਆਪ ਨੂੰ ਝੋਕ ਦਿੱਤਾ ਸੀ ਅਤੇ ਤਦ ਤੋਂ ਲੈ ਕੇ ਵਿਧਾਨ ਸਭਾ ਜਾਂ ਰਾਜ ਸਭਾ ਹੋਵੇ, ਉਨ੍ਹਾਂ ਨੇ ਆਪਣੀ ਸ਼ਖਸੀਅਤ ਦਾ ਵੀ ਵਿਕਾਸ ਕੀਤਾ ਅਤੇ ਕਾਰਜ ਖੇਤਰ ਦਾ ਵੀ ਵਿਕਾਸ ਕੀਤਾ। ਅਤੇ ਅੱਜ ਉਸ ਦੀ ਬਦੌਲਤ ਅਸੀਂ ਸਭ ਨੇ ਉਨ੍ਹਾਂ ਨੂੰ ਪਸੰਦ ਕੀਤਾ ਅਤੇ ਇਸ ਅਹੁਦੇ ਦੀ ਇਕ ਗੌਰਵਮਈ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ।

ਵੈਂਕਈਆ ਜੀ ਕਿਸਾਨ ਦੇ ਬੇਟੇ ਹਨ। ਕਈ ਸਾਲਾਂ ਤੱਕ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਸੁਭਾਗ ਮਿਲਿਆ। ਪਿੰਡ ਹੋਵੇ, ਗਰੀਬ ਹੋਵੇ, ਕਿਸਾਨ ਹੋਵੇ ਇਨ੍ਹਾਂ ਵਿਸ਼ਿਆਂ ਉੱਤੇ ਉਹ ਬਰੀਕੀ ਨਾਲ ਅਧਿਅਨ ਕਰਦੇ ਸਨ, ਹਰ ਸਮੇਂ ਆਪਣੇ ਆਪ ਨੂੰ Input ਦਿੰਦੇ ਰਹਿੰਦੇ ਹਨ। ਕੈਬਨਿਟ ਵਿਚ ਵੀ ਉਹ ”Urban Development Minister ਸਨ, ਪਰ ਮੈਨੂੰ ਹਮੇਸ਼ਾ ਅਜਿਹਾ ਲਗਦਾ ਸੀ ਕਿ ਉਹ ਕੈਬਨਿਟ ਦੇ ਅੰਦਰ ਚਰਚਾਵਾਂ ਵਿੱਚ ਜਿੰਨਾ ਸਮਾਂ ” Urban ਵਿਸ਼ਿਆਂ ਉੱਤੇ ਗੱਲ ਕਰਦੇ ਸਨ, ਉਸ ਤੋਂ ਵੀ ਵੱਧ ਸਮਾਂ ਉਹ rural ਅਤੇ ਕਿਸਾਨਾਂ ਦੇ ਵਿਸ਼ਿਆਂ ਉੱਤੇ ਚਰਚਾ ਕਰਦੇ ਸਨ। ਇਹ ਉਨ੍ਹਾਂ ਦੇ ਦਿਲ ਨੂੰ ਪਿਆਰਾ ਰਿਹਾ, ਅਤੇ ਸ਼ਾਇਦ ਉਨ੍ਹਾਂ ਦੇ ਬਚਪਨ ਅਤੇ ਉਨ੍ਹਾਂ ਦੇ ਪਰਿਵਾਰਕ background ਕਾਰਨ ਹੀ ਹੈ।

ਵੈਂਕਈਆ ਜੀ ਉਪ ਰਾਸ਼ਟਰਪਤੀ ਅਹੁਦੇ ਉੁੱਤੇ ਬੈਠੇ ਹੋਏ ਹਨ , ਤਦ ਪੂਰੀ ਦੁਨੀਆ ਨੂੰ ਇਸ ਗੱਲ ਤੋਂ ਸਾਨੂੰ ਜਾਣੂ ਕਰਵਾਉਣਾ ਪਵੇਗਾ, ਅਤੇ ਮੈਂ ਮੰਨਦਾ ਹਾਂ ਕਿ ਇਹ ਸਾਡਾ ਸਭ ਦਾ ਫਰਜ਼ ਹੈ, ਸਿਆਸੀ ਦਾਇਰਿਆਂ ਤੋਂ ਪਰੇ ਵੀ ਇਹ ਜ਼ਿੰਮੇਵਾਰੀ ਹੈ ਅਤੇ ਇਹ ਜ਼ਿੰਮੇਵਾਰੀ ਇਹ ਹੈ ਕਿ ਭਾਰਤ ਦਾ ਲੋਕਤੰਤਰ ਕਿੰਨਾ ਪਰਿਪੱਕ ਹੈ। ਭਾਰਤ ਦੇ ਸੰਵਿਧਾਨ ਦੀਆਂ ਬਰੀਕੀਆਂ ਦੀਆਂ ਕਿੰਨੀ ਵੱਡੀ ਤਾਕਤ ਹੈ। ਸਾਡੇ ਉਨ੍ਹਾਂ ਮਹਾਪੁਰਖਾਂ ਨੇ ਜੋ ਸੰਵਿਧਾਨ ਦਿੱਤਾ ਸੀ,ਉਸ ਸੰਵਿਧਾਨ ਦੀ ਸਮਰੱਥਾ ਕੀ ਹੈ ਕਿ ਅੱਜ ਹਿੰਦੁਸਤਾਨ ਦੇ ਸੰਵਿਧਾਨਕ ਅਹੁਦਿਆਂ ਉੱਤੇ ਉਹ ਲੋਕ ਬੈਠੇ ਹਨ ਜਿਨ੍ਹਾਂ ਦਾ ਪਿਛੋਕੜ ਗਰੀਬੀ ਦਾ ਹੈ, ਪਿੰਡ ਦਾ ਹੈ, ਆਮ ਪਰਿਵਾਰ ਦਾ ਹੈ। ਉਹ ਕਿਸੇ ਰਈਸ ਖਾਨਦਾਨ ਤੋਂ ਨਹੀਂ ਆਏ। ਪਹਿਲੀ ਵਾਰੀ ਦੇਸ਼ ਦੇ ਸਰਬ ਉੱਚ ਅਹੁਦਿਆਂ ਉੱਤੇ ਇਸ ਪਿਛੋਕੜ ਦੇ ਵਿਅਕਤੀਆਂ ਦਾ ਹੋਣਾ ਇਹ ਆਪਣੇ ਆਪ ਵਿਚ ਭਾਰਤ ਦੇ ਸੰਵਿਧਾਨ ਦੇ ਵੱਕਾਰ ਅਤੇ ਭਾਰਤ ਦੇ ਲੋਕਤੰਤਰ ਦੀ ਪਰਿਪੱਕਤਾ ( maturity) ਨੂੰ ਦਰਸਾਉਂਦਾ ਹੈ ਅਤੇ ਜਿਸ ਦਾ ਮਾਣ ਹਿੰਦੁਸਤਾਨ ਦੇ ਸਵਾ ਸੌ ਕਰੋੜ ਦੇਸ਼ ਵਾਸੀਆਂ ਨੂੰ ਹੈ। ਸਾਡੇ ਪੂਰਵਜਾਂ ਨੇ ਸਾਨੂੰ ਜੋ ਵਿਰਾਸਤ ਦਿੱਤੀ ਹੈ, ਉਨ੍ਹਾਂ ਪੂਰਵ ਜਾਂਦਾ ਸਨਮਾਨ ਇਸ ਘਟਨਾ ਨਾਲ ਮੈਂ ਵੇਖ ਰਿਹਾ ਹਾਂ। ਮੈਂ ਫਿਰ ਤੋਂ ਇੱਕ ਵਾਰੀ ਉਨ੍ਹਾਂ ਸੰਵਿਧਾਨ ਨਿਰਮਾਤਾਵਾਂ ਨੂੰ ਵੀ ਨਮਨ ਕਰਨਾ ਚਾਹਾਂਗਾ।

ਵੈਂਕਈਆ ਜੀ , ਉਨ੍ਹਾਂ ਦੀ ਸ਼ਖਸੀਅਤ ਵੀ ਹੈ, ਕੰਮਕਾਜ ਵੀ ਹਨ, ਵਿਚਾਰ ਵੀ ਹਨ। ਇਨ੍ਹਾਂ ਸਭ ਦੇ ਉਹ ਧਨੀ ਹਨ ਅਤੇ ਉਨ੍ਹਾਂ ਦੀ ਤੁਕਬੰਦੀ ਤੋਂ ਤਾਂ ਸਭ ਭਲੀਭਾਂਤ ਜਾਣੂ ਹਨ। ਅਤੇ ਕਦੇ-ਕਦੇ ਉਹ ਜਦ ਭਾਸ਼ਣ ਕਰਦੇ ਹਨ ਤਾਂ ਉਹ ਜਦੋਂ ਤੇਲਗੂ ਵਿਚ ਕਰਦੇ ਹਨ ਤਾਂ ਅਜਿਹਾ ਲਗਦਾ ਹੈ ਕਿ ਸੁਪਰ ਫਾਸਟ (Super-fast ) ਚੱਲਾ ਰਹੇ ਹੋਣ । ਪਰ ਉਨ੍ਹਾਂ ਲਈ ਇਹ ਤਾਂ ਸੰਭਵ ਹੁੰਦਾ ਹੈ, ਜਦੋਂ ਵਿਚਾਰਾਂ ਦੇ ਅੰਦਰ ਸਪਸ਼ਟਤਾ ਹੋਵੇ, ਸਰੋਤਿਆਂ (Audience) ਨਾਲ ਕਨੈਕਟ ( connect ) ਹੋਵੇ। ਉਹ ਸ਼ਬਦਾਂ ਦੀ ਖੇਡ ਨਹੀਂ ਹੁੰਦੀ। ਜੋ ਸ਼ਖਸੀਅਤ ਦੀ ਦੁਨੀਆ ਨਾਲ ਜੁੜੇ ਹਨ ਉਨ੍ਹਾਂ ਨੂੰ ਪਤਾ ਹੈ ਸ਼ਬਦਾਂ ਦੀ ਖੇਡ ਕਿਸੇ ਦੇ ਮਨ ਮੰਦਰ ਨੂੰ ਛੂਹ ਨਹੀਂ ਸਕਦੀ। ਪਰ ਸ਼ਰਧਾ ਭਾਵਨਾ ਨਾਲ ਪਣਪੀਆਂ ਹੋਈਆਂ ਵਿਚਾਰਧਾਰਾਵਾਂ ਦੇ ਅਧਾਰ ਉੱਤੇ ਆਪਣੇ ਨਿਸ਼ਚੇ (conviction) ਅਤੇ ਵਿਜ਼ਨ (vision) ਨਾਲ ਚੀਜ਼ਾਂ ਨਿਕਲਦੀਆਂ ਹਨ ਤਾਂ ਜਨਤਾ ਦੇ ਮਨ ਨੂੰ ਆਪਣੇ ਆਪ ਛੂਹ ਜਾਂਦੀਆਂ ਹਨ ਅਤੇ ਵੈਂਕਈਆ ਜੀ ਦੇ ਜੀਵਨ ਵਿਚ ਇਹ ਵੇਖਿਆ ਗਿਆ ਹੈ, ਪਾਇਆ ਗਿਆ ਹੈ।

ਇਹ ਵੀ ਸਹੀ ਹੈ, ਦਿਹਾਤੀ ਵਿਕਾਸ ਦੇ ਅੰਦਰ ਅੱਜ ਕੋਈ ਵੀ ਅਜਿਹਾ ਸੰਸਦ ਮੈਂਬਰ ਨਹੀਂ ਹੈ, ਜੋ ਇਕ ਵਿਸ਼ੇ ਉੱਤੇ ਸਰਕਾਰ ਨੂੰ ਵਾਰ ਵਾਰ ਬੇਨਤੀ ਨਾ ਕਰਦਾ ਹੋਵੇ। ਭਾਵੇਂ ਸਰਕਾਰ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਹੋਵੇ, ਭਾਵੇਂ ਉਹ ਸਰਕਾਰ ਮੇਰੀ ਅਗਵਾਈ ਵਾਲੀ ਹੋਵੇ। ਸੰਸਦ ਮੈਂਬਰਾਂ ਦੀ ਇਕ ਮੰਗ ਲਗਾਤਾਰ ਰਹਿੰਦੀ ਹੈ ਅਤੇ ਉਹ ਆਪਣੇ ਖੇਤਰ ਵਿਚ ਪ੍ਰਧਾਨ ਮੰਤਰੀ ਗ੍ਰਮ ਸੜਕ ਯੋਜਨਾ ਲਈ ਕੰਮ ਦੀ ਹੈ। ਸਾਡੇ ਸਾਰੇ ਸੰਸਦ ਮੈਂਬਰਾਂ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੀ ਕਲਪਨਾ, ਉਸ ਦੀ ਯੋਜਨਾ ਇਹ ਤੋਹਫਾ ਜੇ ਕਿਸੇ ਨੇ ਦਿੱਤਾ ਹੈ ਤਾਂ ਉਹ ਸਾਡੇ ਉਪ ਰਾਸ਼ਟਰਪਤੀ ਜੀ ਨੇ ਦਿੱਤਾ, ਮਾਨਯੋਗ ਵੈਂਕਈਆ ਜੀ ਨੇ ਦਿੱਤਾ । ਜੋ ਅੱਜ … ਅਤੇ ਇਹ ਚੀਜ਼ਾਂ ਤਦ ਨਿਕਲਦੀਆਂ ਕਿ ਪਿੰਡ ਪ੍ਰਤੀ, ਗਰੀਬ ਪ੍ਰਤੀ, ਕਿਸਾਨ ਪ੍ਰਤੀ, ਦਲਿਤ ਪ੍ਰਤੀ, ਪੀੜਿਤ ਸ਼ੋਸ਼ਿਤ ਪ੍ਰਤੀ ਆਪਣਾਪਣ ਹੁੰਦਾ ਹੈ। ਉਨ੍ਹਾਂ ਨੂੰ ਮੁਸ਼ਕਿਲਾਂ ਤੋਂ ਬਾਹਰ ਕੱਢਣ ਦਾ ਸੰਕਲਪ ਹੁੰਦਾ ਹੈ,ਤਦ ਇਹ ਹੁੰਦਾ ਹੈ।

ਅੱਜ ਜਦੋਂ ਉਪ-ਰਾਸ਼ਟਰਪਤੀ ਅਹੁਦੇ ਉੱਤੇ ਵੈਂਕਈਆ ਜੀ ਸਾਡੇ ਦਰਮਿਆਨ ਹਨ, ਇਸ ਸਦਨ ਵਿੱਚ ਸਾਨੂੰ ਸਭ ਨੂੰ ਇੱਕ ਮੁਸ਼ਕਿਲ ਰਹੇਗੀ, ਕੁਝ ਪਲ ਲਈ, ਕਿਉਂਕਿ ਬਾਰ (bar) ਵਿੱਚੋਂ ਕੋਈ ਵਕੀਲ ਜੇ ਜੱਜ ਬਣ ਜਾਂਦਾ ਹੈ ਤਾਂ ਸ਼ੁਰੂ-ਸ਼ੁਰੂ ਵਿੱਚ ਅਦਾਲਤ (Court) ਵਿੱਚ ਉਸ ਦੇ ਨਾਲ ਹੀ ਹੇਠਾਂ (bar) ਦੇ ਮੈਂਬਰ (Members) ਗੱਲ ਕਰਦੇ ਹਨ, ਤਾਂ ਜ਼ਰਾ ਅਟਪਟਾ ਜਿਹਾ ਲਗਦਾ ਹੈ ਕਿ ਕਲ੍ਹ ਤਾਂ ਇਹ ਮੇਰੇ ਨਾਲ ਖੜ੍ਹਾ ਰਹਿੰਦਾ ਸੀ, ਮੇਰੇ ਨਾਲ ਬਹਿਸ ਕਰਦਾ ਸੀ ਅਤੇ ਅੱਜ ਇਥੇ, ਮੈਂ ਇਸ ਨਾਲ ਕਿਵੇਂ?ਤਾਂ ਕੁਝ ਪਲ ਸਾਡੇ ਸਭ ਲਈ ਵੀ, ਖਾਸ ਤੌਰ ਤੇ ਇਸ ਸਦਨ ਦੇ ਮੈਂਬਰਾਂ ਲਈ, ਜਿਨ੍ਹਾਂ ਨੇ ਏਨੇ ਸਾਲ ਉਨ੍ਹਾਂ ਨਾਲ ਦੋਸਤਾਨਾ ਰੂਪ ਵਿੱਚ ਕੰਮ ਕੀਤਾ ਹੈ ਅਤੇ ਜਦੋਂ ਇਸ ਅਹੁਦੇ ‘ਤੇ ਬੇਠੇ ਹਨ ਤਾਂ ਅਸੀਂ ਵੀ… ਅਤੇ ਸਾਡੇ ਲੋਕਤੰਤਰ ਦੀ ਵਿਸ਼ੇਸ਼ਤਾ ਹੈ ਕਿ ਵਿਵਸਥਾ ਅਨੁਸਾਰ ਅਸੀਂ ਆਪਣੀ ਕਾਰਜਸ਼ੈਲੀ ਨੂੰ ਵੀ ਬਣਾਉਂਦੇ ਹਾਂ।

ਅਤੇ ਮੈਨੂੰ ਵਿਸ਼ਵਾਸ ਹੈ ਕਿ ਭਾਵੇਂ ਸਾਡੇ ਦਰਮਿਆਨ ਏਨੇ ਲੰਬੇ ਸਮੇਂ ਤੋਂ ਰਾਜ ਸਭਾ ਦੇ ਮੈਂਬਰ ਰਹਿ ਕੇ, ਹਰ ਬਰੀਕੀ ਤੋਂ ਨਿਕਲੇ ਹੋਏ, ਇੱਕ ਪੱਕੇ-ਪਕਾਏ ਵਿਅਕਤੀ, ਉਪ-ਰਾਸ਼ਟਰਪਤੀ ਅਤੇ ਇਸ ਸਦਨ ਦੇ ਚੇਅਰਮੈਨ ਵਜੋਂ ਜਦੋਂ ਉਹ ਸਾਡੇ ਲੋਕਾਂ ਦਾ ਮਾਰਗ ਦਰਸ਼ਨ ਕਰਨਗੇ, ਸਾਨੂੰ ਦਿਸ਼ਾ ਦੇਣਗੇ, ਇਸ ਦੇ ਵੱਕਾਰ ਨੂੰ ਹੋਰ ਉੱਚਾ ਚੁੱਕਣ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੋਵੇਗਾ। ਮੈਨੂੰ ਪੂਰਾ ਯਕੀਨ ਹੈ ਕਿ ਇੱਕ ਬਹੁਤ ਵੱਡੀ ਤਬਦੀਲੀ ਦੇ ਸੰਕੇਤ ਮੈਂ ਵੇਖ ਰਿਹਾ ਹਾਂ ਅਤੇ ਇਹ ਸੰਕੇਤ ਚੰਗੇ ਲਈ ਹੋਣਗੇ, ਅੱਛਾਈ ਲਈ ਹੋਣਗੇ ਅਤੇ ਅੱਜ ਜਦੋਂ ਵੈਂਕਈਆ ਜੀ ਇਸ ਵੱਕਾਰੀ ਅਹੁਦੇ ਨੂੰ ਗ੍ਰਹਿਣ ਕਰ ਰਹੇ ਹਨ ਤਾਂ ਮੈਂ ਉਸੇ ਗੱਲ ਨੂੰ ਯਾਦ ਕਰਨਾ ਚਾਹਾਂਗਾ-

”ਅਮਲ ਕਰੋ ਐਸਾ ਅਮਨ ਮੇਂ.

ਅਮਲ ਕਰੋ ਐਸਾ ਅਮਨ ਮੇਂ,

ਜਹਾਂ ਸੇ ਗੁਜ਼ਰੇਂ ਤੁਮਹਾਰੀ ਨਜ਼ਰੇਂ,

ਉਧਰ ਸੇ ਤੁਮਹੇਂ ਸਲਾਮ ਆਏ।”

ਅਤੇ ਉਸੇ ਨੂੰ ਜੋੜਦੇ ਹੋਏ ਮੈਂ ਕਹਿਣਾ ਚਾਹਾਂਗਾ —

”ਅਮਲ ਕਰੋ ਐਸਾ ਸਦਨ ਮੇਂ,

ਜਹਾਂ ਸੇ ਗੁਜ਼ਰੇਂ ਤੁਮਹਾਰੀ ਨਜ਼ਰੇਂ,

ਉਧਰ ਸੇ ਤੁਮਹੇਂ ਸਲਾਮ ਆਏ।”

ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ ।

****

AKT/AK/Tara