ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ ਵਿਖੇ ਆਪਣੇ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨੇ 92ਵੇਂ ਫਾਊਂਡੇਸ਼ਨ ਕੋਰਸ ਦੇ ਅਫਸਰ ਟ੍ਰੇਨੀਆਂ ਨੂੰ ਸੰਬੋਧਨ ਕੀਤਾ

ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ ਵਿਖੇ ਆਪਣੇ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨੇ 92ਵੇਂ ਫਾਊਂਡੇਸ਼ਨ ਕੋਰਸ ਦੇ ਅਫਸਰ ਟ੍ਰੇਨੀਆਂ ਨੂੰ ਸੰਬੋਧਨ ਕੀਤਾ

ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ ਵਿਖੇ ਆਪਣੇ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨੇ 92ਵੇਂ ਫਾਊਂਡੇਸ਼ਨ ਕੋਰਸ ਦੇ ਅਫਸਰ ਟ੍ਰੇਨੀਆਂ ਨੂੰ ਸੰਬੋਧਨ ਕੀਤਾ

ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ ਵਿਖੇ ਆਪਣੇ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨੇ 92ਵੇਂ ਫਾਊਂਡੇਸ਼ਨ ਕੋਰਸ ਦੇ ਅਫਸਰ ਟ੍ਰੇਨੀਆਂ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ ਵਿਖੇ ਆਪਣੇ ਦੌਰੇ ਦੇ ਦੂਜੇ ਦਿਨ 92ਵੇਂ ਫਾਊਂਡੇਸ਼ਨ ਕੋਰਸ ਦੇ 360 ਦੇ ਕਰੀਬ ਅਫਸਰ ਟ੍ਰੇਨੀਆਂ ਨੂੰ ਸੰਬੋਧਨ ਕੀਤਾ । ਇਹ ਅਫਸਰ ਟ੍ਰੇਨੀ 17 ਸਿਵਲ ਸੇਵਾਵਾਂ ਅਤੇ 3 ਰੌਇਲ  ਭੂਟਾਨ ਸਿਵਲ ਸੇਵਾਵਾਂ ਤੋਂ ਹਨ ।

ਭਾਸ਼ਣ ਤੋਂ ਪਹਿਲਾਂ ਅਫਸਰ ਟ੍ਰੇਨੀਆਂ ਨੇ ‘ਮੈਂ ਸਿਵਲ ਸੇਵਾਵਾਂ ਵਿੱਚ ਕਿਉਂ ਆਇਆ’ ਵਿਸ਼ੇ ਅਤੇ ਹੋਰ ਵਿਸ਼ਾ-ਵਸਤੂਆਂ ਜਿਵੇਂ ਕਿ ਆਵਾਸ, ਸਿੱਖਿਆ, ਏਕੀਕ੍ਰਿਤ ਆਵਾਜਾਈ ਪ੍ਰਣਾਲੀ, ਅਸੰਤੁਲਿਤ  ਭੋਜਨ, ਠੋਸ ਕੂੜਾ ਪ੍ਰਬੰਧ, ਹੁਨਰ ਵਿਕਾਸ, ਡਿਜੀਟਲ ਕਾਰਵਾਈ ਦਾ ਵੇਰਵਾ, ਏਕ ਭਾਰਤ-ਸ੍ਰੇਸ਼ਠ ਭਾਰਤ  ਅਤੇ ਨਿਊ ਇੰਡੀਆ-2022 ਆਦਿ ‘ਤੇ ਲਿਖੇ ਲੇਖਾਂ ਬਾਰੇ ਪੇਸ਼ਕਾਰੀਆਂ ਦਿੱਤੀਆਂ । ਅਫਸਰ ਟ੍ਰੇਨੀਆਂ ਨੇ ਸਵੱਛ ਭਾਰਤ ਮਿਸ਼ਨ ‘ਤੇ ਆਪਣੇ ਵਿਚਾਰ ਰੱਖੇ ।

ਪ੍ਰਧਾਨ ਮੰਤਰੀ ਨੇ ਅਫਸਰ ਟ੍ਰੇਨੀਆਂ ਨੂੰ ਸੰਬੋਧਨ ਕਰਨ ਦੀ ਸ਼ੁਰੂਆਤ ਉਨ੍ਹਾਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕੀਤੀ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੇ ਸੀਨੀਅਰ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਇਹਨਾਂ ਪੇਸ਼ਕਾਰੀਆਂ ਦਾ ਗਹਿਰਾਈ ਨਾਲ ਅਧਿਐਨ ਕਰਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਅਤੇ ਪ੍ਰਤੀਕਰਮ ਇਸ ਫਾਊਂਡੇਸ਼ਨ ਕੋਰਸ ਦੇ ਸਮਾਪਤ ਹੋਣ ਤੋਂ  ਪਹਿਲਾਂ ਅਫਸਰ ਟ੍ਰੇਨੀਆਂ ਨਾਲ ਸਾਂਝੇ ਕੀਤੇ ਜਾਣੇ ਚਾਹੀਦੇ ਹਨ । ਟ੍ਰੇਨਿੰਗ ਸਮਾਪਤ ਹੋਣ ਦੇ ਤੁਰੰਤ  ਬਾਅਦ ਵਾਲੀ ਜ਼ਿੰਦਗੀ ਲਈ ਤਿਆਰ ਰਹਿਣ ਬਾਰੇ ਟਿਪਸ ਦੱਸਦੇ ਹੋਏ ਪ੍ਰਧਾਨ  ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਪ੍ਰਤੀ ਹਮੇਸ਼ਾ ਚੌਕਸ ਅਤੇ ਚੇਤੰਨ ਰਹਿਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਕਿਤਾਬਾਂ ਦੀ ਪੜ੍ਹਾਈ ਬੇਸ਼ੱਕ ਉਨ੍ਹਾਂ ਨੂੰ ਗਲਤ ਰਸਤੇ ਜਾਣੋਂ ਰੋਕਦੀ ਹੈ ਪਰੰਤੂ ਉਨ੍ਹਾਂ  ਦੀ ਟੀਮ ਅਤੇ ਲੋਕਾਂ ਦਰਮਿਆਨ ਸੰਪਰਕ ਅਤੇ ਰਾਬਤਾ ਹੀ ਉਨ੍ਹਾਂ ਨੂੰ ਕਾਮਯਾਬ ਹੋਣ ਵਿੱਚ  ਸਹਾਈ ਹੋਵੇਗਾ ।

ਪ੍ਰਧਾਨ ਮੰਤਰੀ ਨੇ ਨੀਤੀ ਸਬੰਧੀ ਪਹਿਲਕਦਮੀਆਂ ਨੂੰ ਸਫਲਤਾ ਪੂਰਵਕ ਲਾਗੂ ਕਰਨ ਵਿੱਚ ਜਨ-ਭਾਗੀਦਾਰੀ ਜਾਂ ਜਨ-ਸਹਿਭਾਗਤਾ ਦੇ ਮਹੱਤਵ `ਤੇ ਜ਼ੋਰ ਦਿੱਤਾ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜ਼ਾਦੀ ਤੋਂ ਪਹਿਲਾਂ ਸਿਵਲ ਸੇਵਾਵਾਂ ਦਾ ਮਕਸਦ ਬ੍ਰਿਟਿਸ਼ ਰਾਜ ਨੂੰ  ਸੰਭਾਲਣਾ ਸੀ । ਹੁਣ ਸਿਵਲ ਸੇਵਾਵਾਂ ਦਾ ਉਦੇਸ਼ ਲੋਕਾਂ ਦੀ ਖੁਸ਼ਹਾਲੀ ਅਤੇ ਭਲਾਈ ਹੈ । ਉਨ੍ਹਾਂ ਕਿਹਾ ਕਿ ਅਗਰ ਸਿਵਲ ਅਧਿਕਾਰੀ ਇਹ ਉਦੇਸ਼ ਪੂਰਾ ਕਰ ਲੈਂਦੇ ਹਨ ਤਾਂ ਸਰਕਾਰੀ ਮਸ਼ੀਨਰੀ ਅਤੇ ਲੋਕਾਂ ਵਿਚਲਾ ਫਾਸਲਾ ਮਿਟਾਇਆ ਜਾ ਸਕਦਾ ਹੈ ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਵਲ ਅਧਿਕਾਰੀਆਂ ਵਿਚਲੀ ਟੀਮ ਭਾਵਨਾ ਦੀ ਕਮੀ ਅਤੇ ਖੱਤਿਆਂ ਦੀ ਸਮੱਸਿਆ ਨਾਲ ਮਸੂਰੀ ਵਿਖੇ ਮੁੱਢਲੀ ਟ੍ਰੇਨਿੰਗ ਦੌਰਾਨ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕਦਾ ਹੈ । ਫਾਊਂਡੇਸ਼ਨ ਕੋਰਸ ਦੌਰਾਨ ਅਫਸਰ ਟ੍ਰੇਨੀਆਂ ਵੱਲੋਂ ਕੀਤੀਆਂ ਗਈਆਂ ਯਾਤਰਾਵਾਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਯਾਤਰਾ ਤੋਂ ਸਿੱਖੀ ਟੀਮ ਭਾਵਨਾ ਅਤੇ ਅਗਵਾਈ ਨੂੰ ਗ੍ਰਹਿਣ ਕਰਨ ਅਤੇ ਇਸ ਨੂੰ ਸਮੁੱਚੀ ਜੀਵਨ-ਯਾਤਰਾ ਵਿੱਚ ਲਾਗੂ ਕਰਨ ਲਈ ਕਿਹਾ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਕ ਅੰਦੋਲਨ ਲੋਕਤੰਤਰ ਵਿੱਚ ਬਦਲਾਅ ਲਿਆਉਂਦੇ ਹਨ ਅਤੇ ਸਿਵਲ ਸੇਵਾਵਾਂ ਇਸ ਦੀਆਂ ਉਤਪ੍ਰੇਰਕ ਹੋਣੀਆਂ ਚਾਹੀਦੀਆਂ ਹਨ । ਕੱਲ੍ਹ ਦੇ ਸਭਿਆਚਾਰਕ ਪ੍ਰੋਗਰਾਮ  ਦੌਰਾਨ ਅਫਸਰ ਟ੍ਰੇਨੀਆਂ ਵੱਲੋਂ ਪੇਸ਼ ਕੀਤੇ ਗਏ ਦੇਸ਼ ਦੇ ਭਗਤੀ ਗੀਤ ‘ਵੈਸ਼ਨਵ ਜਨ’ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਫਸਰ ਟ੍ਰੇਨੀਆਂ ਨੂੰ ਇਸ ਗੀਤ ਵਿਚਲੇ ਸ਼ਬਦਾਂ ‘ਵੈਸ਼ਨਵ ਜਨ’ ਦੀ ਜਗ੍ਹਾ ਤੇ ‘ਸਿਵਲ ਅਧਿਕਾਰੀ’ ਸ਼ਬਦ ਲਗਾ ਕੇ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਿਆਤਵਾਸ, ਸਿਵਲ ਅਧਿਕਾਰੀ ਦੀ ਸਭ ਤੋਂ ਵੱਡੀ ਤਾਕਤ ਹੈ । ਉਨ੍ਹਾਂ ਨੇ ਸਿਵਲ ਸੇਵਾਵਾਂ  ਦੀ ਤੁਲਨਾ ਅਸ਼ੋਕ ਚਿੰਨ੍ਹ ਦੇ ਚੌਥੇ ਸ਼ੇਰ ਨਾਲ ਕੀਤੀ ਜੋ ਅਦ੍ਰਿਸ਼ ਹੋਣ ਦੇ ਬਾਵਜੂਦ ਸਮੇਂ-ਸਮੇਂ ਸਿਰ ਆਪਣੀ ਹੋਂਦ ਦਾ ਅਹਿਸਾਸ ਕਰਾਉਂਦਾ ਰਹਿੰਦਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਫਰ ਕਰਨਾ ਮਹਾਨ ਭਾਰਤੀ ਪਰੰਪਰਾ ਹੈ ਅਤੇ ਸਫਰ ਦੌਰਾਨ ਲੋਕਾਂ ਨਾਲ ਗੱਲਬਾਤ ਕਰਨਾ ਮਹਾਨ ਸਿੱਖਿਆ ਅਨੁਭਵ ਹੈ । ਉਨ੍ਹਾਂ ਅਫਸਰ ਟ੍ਰੇਨੀਆਂ ਨੂੰ ਨੌਕਰੀ ਦੌਰਾਨ ਆਪਣੇ ਆਸ-ਪਾਸ ਦੇ ਖੇਤਰਾਂ ਦਾ ਦੌਰਾ ਕਰਦੇ ਰਹਿਣ ਲਈ  ਕਿਹਾ ।

ਅਫਸਰ ਟ੍ਰੇਨੀਆਂ ਨੂੰ ਨਸੀਹਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਕਰੀਅਰ ਦੀ ਜਾਣਕਾਰੀ’ ਜੋ ਉਨ੍ਹਾਂ ਨੂੰ ਸਫਲਤਾ ਪੂਰਵਕ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਲੈ ਆਈ ਹੈ, ਹੁਣ ਭਾਰਤ ਦੇ ਲੋਕਾਂ ਦੀ ਸੇਵਾ ਲਈ ‘ਮਿਸ਼ਨ ਦੀ ਜਾਣਕਾਰੀ’ ਬਣ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਆਪਣੇ ਖੇਤਰ ਦੀ ਸੇਵਾ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਉਦੇਸ਼ ਬਣ ਜਾਣਾ ਚਾਹੀਦਾ ਹੈ ।

ਪ੍ਰਧਾਨ ਮੰਤਰੀ ਨੇ ਨਵੀਂ ਹੋਸਟਲ ਇਮਾਰਤ ਅਤੇ 200 ਮੀਟਰ ਬਹੁ-ਉਦੇਸ਼ੀ ਸਿੰਥੈਟਿਕ ਅਥਲੈਟਿਕ ਟਰੈਕ  ਦਾ ਨੀਂਹ ਪੱਥਰ ਰੱਖਣ ਲਈ ਸਬੰਧਤ ਬੈਜ ਤੋਂ ਪਰਦਾ ਹਟਾਇਆ ।

ਪ੍ਰਧਾਨ ਮੰਤਰੀ ਅਕਾਦਮੀ ਵਿਚਲੀ ਬਾਲ-ਵਾੜੀ ਵੀ ਗਏ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ । ਉਨ੍ਹਾਂ ਅਕਾਦਮੀ ਵਿਚਲੇ ਜਿਮਨੇਜ਼ੀਅਮ ਅਤੇ ਹੋਰ ਸੁਵਿਧਾਵਾਂ ਦਾ ਵੀ ਦੌਰਾ ਕੀਤਾ ।

***

ਏਕੇਟੀ/ਐੱਚਐੱਸ