ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

71ਵੇਂ ਅਜ਼ਾਦੀ ਦਿਵਸ ਤੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਰਾਸ਼ਟਰ ਨੂੰ ਸੰਬੋਧਨ ਦਾ ਮੁੱਢਲਾ ਮੂਲ ਪਾਠ

71ਵੇਂ ਅਜ਼ਾਦੀ ਦਿਵਸ ਤੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ ਵੱਲੋਂ ਰਾਸ਼ਟਰ ਨੂੰ ਸੰਬੋਧਨ ਦਾ ਮੁੱਢਲਾ ਮੂਲ ਪਾਠ

71ਵੇਂ ਅਜ਼ਾਦੀ ਦਿਵਸ ਤੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ ਵੱਲੋਂ ਰਾਸ਼ਟਰ ਨੂੰ ਸੰਬੋਧਨ ਦਾ ਮੁੱਢਲਾ ਮੂਲ ਪਾਠ

71ਵੇਂ ਅਜ਼ਾਦੀ ਦਿਵਸ ਤੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ ਵੱਲੋਂ ਰਾਸ਼ਟਰ ਨੂੰ ਸੰਬੋਧਨ ਦਾ ਮੁੱਢਲਾ ਮੂਲ ਪਾਠ

ਮੇਰੇ ਪਿਆਰੇ ਦੇਸ਼ ਵਾਸੀਓ, ਅਜ਼ਾਦੀ ਦੇ ਪਵਿੱਤਰ ਦਿਵਸ ‘ਤੇ ਦੇਸ਼ਵਾਸੀਆਂ ਨੂੰ ਕੋਟਿ ਕੋਟਿ ਸ਼ੁਭਕਾਮਨਾਵਾਂ ।

ਅੱਜ ਪੂਰਾ ਦੇਸ਼ ਸੁਤੰਤਰਤਾ ਦਿਵਸ ਦੇ ਨਾਲ ਨਾਲ ਜਨਮ ਅਸ਼ਟਮੀ ਦਾ ਦਿਨ ਵੀ ਮਨਾ ਰਿਹਾ ਹੈ । ਮੈਂ ਆਪਣੇ ਸਾਹਮਣੇ ਦੇਖ ਰਿਹਾ ਹਾਂ, ਬਹੁਤ ਸਾਰੇ ਬਾਲ-ਕਨ੍ਹਈਆ ਵੀ ਏਥੇ ਹਾਜ਼ਰ ਹਨ । ਸੁਦਰਸ਼ਨ ਚੱਕਰਧਾਰੀ ਮੋਹਨ ਤੋਂ ਲੈ ਕੇ ਚਰਖਾਧਾਰੀ ਮੋਹਨ ਤੱਕ, ਸਾਡੀ ਸੱਭਿਆਚਾਰਕ, ਇਤਿਹਾਸਕ ਵਿਰਾਸਤ ਦੇ ਅਸੀਂ ਸਭ ਧਨੀ ਹਾਂ । ਦੇਸ਼ ਦੀ ਅਜ਼ਾਦੀ ਲਈ, ਦੇਸ਼ ਦੀ ਆਣ ਬਾਣ ਅਤੇ ਸ਼ਾਨ ਲਈ, ਦੇਸ਼ ਦੇ ਗੌਰਵ ਲਈ ਜਿਨ੍ਹਾਂ ਲੋਕਾਂ ਨੇ ਯੋਗਦਾਨ ਦਿੱਤਾ ਹੈ, ਯਾਤਨਾਵਾਂ ਝੱਲੀਆਂ ਹਨ, ਬਲੀਦਾਨ ਦਿੱਤਾ ਹੈ, ਤਿਆਗ ਅਤੇ ਤਪੱਸਿਆ ਦੀ ਪਰਕਾਸ਼ਠਾ ਕੀਤੀ ਹੈ, ਐਸੇ ਸਾਰੇ ਮਹਾਨ ਲੋਕਾਂ ਨੂੰ, ਮਾਂਵਾਂ ਅਤੇ ਭੈਣਾਂ ਨੂੰ ਮੈਂ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਤਰਫ ਤੋਂ ਸੌ ਸੌ ਵਾਰ ਸੀਸ ਨਿਵਾਉਂਦਾ ਹਾਂ, ਉਨ੍ਹਾਂ ਦਾ ਆਦਰ ਕਰਦਾ ਹਾਂ ।
 ਕਦੇ-ਕਦੇ ਕੁਦਰਤੀ ਆਫਤਾਂ ਸਾਡੇ ਲੋਕਾਂ ਲਈ ਬਹੁਤ ਵੱਡੀ ਚੁਣੌਤੀ ਬਣ ਜਾਂਦੀਆਂ ਹਨ । ਚੰਗੀ ਵਰਖਾ ਦੇਸ਼ ਨੂੰ ਫਲਣ ਫੁੱਲਣ ਵਿੱਚ ਬਹੁਤ ਹੀ ਯੋਗਦਾਨ ਦੇਂਦੀ ਹੈ, ਪਰੰਤੂ ਜਲਵਾਯੂ ਪਰਿਵਰਤਨ ਦਾ ਨਤੀਜਾ ਹੈ ਕਿ  ਕਦੇ-ਕਦੇ ਇਹ ਕੁਦਰਤੀ ਆਪਦਾ ਸੰਕਟ ਦਾ ਰੂਪ ਲੈ ਲੈਂਦੀ ਹੈ । ਪਿਛਲੇ ਦਿਨੀਂ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਕੁਦਰਤੀ ਆਪਦਾ ਦਾ ਸੰਕਟ ਆਇਆ । ਪਿਛਲੇ ਦਿਨੀਂ ਹਸਪਤਾਲ ਵਿੱਚ ਸਾਡੇ ਮਸੂਮ ਬੱਚਿਆਂ ਦੀ ਮੌਤ ਹੋਈ । ਇਸ ਸੰਕਟ ਦੀ ਘੜੀ ਵਿੱਚ, ਦੁਖ ਦੀ ਘੜੀ ਵਿੱਚ ਸਵਾ ਸੌ ਕਰੋੜ ਦੇਸ਼ਵਾਸੀਆਂ ਦੀਆਂ ਸੰਵੇਦਨਾਵਾਂ, ਇਸ ਬਿਪਤਾ ਵਿੱਚ ਸਭ ਦੇ ਨਾਲ ਹਨ । ਮੈਂ ਦੇਸ਼ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਜਿਹੇ ਸੰਕਟ ਦੇ ਸਮੇਂ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਜਨ-ਸਧਾਰਨ ਦੀ ਭਲਾਈ ਲਈ, ਸੁਰੱਖਿਆ ਲਈ ਅਸੀਂ ਕੁਝ ਵੀ ਕਰਨ ਵਿੱਚ ਕਦੇ ਕਮੀ ਨਹੀਂ ਰਹਿਣ ਦਿਆਂਗੇ ।

ਮੇਰੇ ਪਿਆਰੇ ਦੇਸ਼ ਵਾਸੀਓ, ਇਹ ਸਾਲ ਅਜ਼ਾਦ ਭਾਰਤ ਲਈ ਇੱਕ ਵਿਸ਼ੇਸ਼ ਸਾਲ ਹੈ । ਹਾਲੇ ਪਿਛਲੇ ਹਫਤੇ ਹੀ Quit India Movement ਦੇ 75ਵੇਂ ਸਾਲ ਨੂੰ ਅਸੀਂ ਯਾਦ ਕੀਤਾ । ਇਸ ਸਾਲ ਅਸੀਂ ਚੰਪਾਰਣ ਸਤਿੱਆਗ੍ਰਹਿ ਦੀ ਸ਼ਤਾਬਦੀ ਮਨਾ ਰਹੇ ਹਾਂ । ਇਹ ਸਾਲ ਸਾਬਰਮਤੀ ਆਸ਼ਰਮ ਦੀ ਸ਼ਤਾਬਦੀ ਦਾ ਵੀ ਸਾਲ ਹੈ । ਇਹ ਸਾਲ ਲੋਕਮਾਨਯ ਤਿਲਕ ਜੀ ਜਿਨ੍ਹਾਂ ਨੇ ਕਿਹਾ ਸੀ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਉਨ੍ਹਾਂ ਨੇ ਜਨ-ਚੇਤਨਾ ਜਗਾਉਣ ਲਈ ਜਨਤਕ ਗਣੇਸ਼ ਉਤਸਵ ਦੀ ਪਰੰਪਰਾ ਨੂੰ ਸ਼ੁਰੂ ਕੀਤਾ ਸੀ, ਉਨ੍ਹਾਂ ਦਾ ਵੀ 125ਵਾਂ ਸਾਲ ਹੈ । ਇਸ ਤਰ੍ਹਾਂ ਇਹ ਸਾਲ ਇਤਿਹਾਸ ਦੀ ਇੱਕ ਅਜਿਹੀ ਤਾਰੀਖ ਹੈ, ਜਿਸ ਦੀ ਯਾਦ, ਜਿਸ ਦਾ ਬੋਧ ਸਾਨੂੰ ਦੇਸ਼ ਦੇ ਲਈ ਕੁਝ ਨਾ ਕੁਝ ਕਰਨ ਦੀ ਪ੍ਰੇਰਣਾ ਦੇਂਦਾ ਹੈ । ਅਸੀਂ ਅੱਜ ਅਜ਼ਾਦੀ ਦੇ 70 ਸਾਲ ਅਤੇ 2022 ਵਿੱਚ ਅਜ਼ਾਦੀ ਦੇ 75 ਸਾਲ ਮਨਾਵਾਂਗੇ, ਇਹ ਬਿਲਕੁਲ ਉਂਜ ਹੀ ਹੈ ਜਿਵੇਂ 1942 ਤੋਂ 1947 ਤੱਕ ਦੇਸ਼ ਨੇ ਸਮੂਹਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਸੀ । ਅੰਗ੍ਰੇਜਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ ਅਤੇ ਪੰਜ ਸਾਲ ਦੇ ਵਿੱਚ-ਵਿੱਚ ਅੰਗ੍ਰੇਜ਼ਾਂ ਨੂੰ ਭਾਰਤ ਛੱਡ ਕੇ ਜਾਣਾ ਪਿਆ । ਸਾਡੀ ਅਜ਼ਾਦੀ ਦੇ 75 ਸਾਲ ਹੋਣ ਵਿੱਚ ਹਾਲੇ ਪੰਜ ਸਾਲ ਬਾਕੀ ਹਨ, ਸਾਡੀ ਸਮੂਹਕ ਸੰਕਲਪ ਸ਼ਕਤੀ, ਸਾਡਾ ਸਮੂਹਕ ਪੁਰਸ਼ਾਰਥ, ਸਾਡੀ ਸਮੂਹਕ ਪ੍ਰਤੀਬੱਧਤਾ ਉਨ੍ਹਾਂ ਮਹਾਨ ਦੇਸ਼ ਭਗਤਾਂ ਨੂੰ ਯਾਦ ਕਰਦੇ ਹੋਏ ਮੁਸ਼ੱਕਤ ਦੀ ਪਰਕਾਸ਼ਠਾ, 2022 ਵਿੱਚ ਅਜ਼ਾਦੀ ਦੇ ਦੀਵਾਨਿਆਂ ਦੇ ਸੁਪਨਿਆਂ ਦੇ ਅਨੁਰੂਪ ਭਾਰਤ ਨੂੰ ਬਣਾਉਣ ਦੇ ਕੰਮ ਆ ਸਕਦੀ ਹੈ ਅਤੇ ਇਸ ਲਈ ਨਿਊ ਇੰਡੀਆ (New India) ਦਾ ਇੱਕ ਸੰਕਲਪ ਲੈ ਕੇ ਅਸੀਂ ਦੇਸ਼ ਨੂੰ ਅੱਗੇ ਵਧਾਉਣਾ ਹੈ ।
ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਸੰਕਲਪ ਨਾਲ, ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਪੁਰਸ਼ਾਰਥ ਨਾਲ, ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਤਿਆਗ ਅਤੇ ਤਪੱਸਿਆ ਨਾਲ । ਅਸੀਂ ਜਾਣਦੇ ਹਾਂ ਸਮੂਹਕਤਾ ਦੀ ਸ਼ਕਤੀ ਕੀ ਹੁੰਦੀ ਹੈ । ਭਗਵਾਨ ਸ਼੍ਰੀ ਕ੍ਰਿਸ਼ਨ ਚਾਹੇ ਕਿੰਨੇ ਹੀ ਸਮਰੱਥਾਵਾਨ ਸਨ ਲੇਕਿਨ ਜਦ ਗਵਾਲੇ ਆਪਣੀ ਆਪਣੀ ਲੱਕੜੀ ਲੈ ਕੇ ਨਾਲ ਖੜ੍ਹੇ ਹੋ ਗਏ ਤਾਂ ਇਹ ਇੱਕ ਸਮੂਹਕ ਸ਼ਕਤੀ ਹੀ ਸੀ ਜਿਸ ਨੇ ਗੋਵਰਧਨ ਪਰਬਤ ਉਠਾਇਆ ਸੀ । ਪ੍ਰਭੂ ਰਾਮ ਚੰਦਰ ਜੀ ਨੇ ਲੰਕਾ ਜਾਣਾ ਸੀ, ਵਾਨਰ ਸੈਨਾ ਦੇ ਛੋਟੇ- ਛੋਟੇ ਲੋਕ ਲਗ ਗਏ, ਰਾਮਸੇਤੂ ਬਣ ਗਿਆ, ਰਾਮ ਜੀ ਲੰਕਾ ਪਹੁੰਚ ਗਏ । ਇੱਕ ਮੋਹਨਦਾਸ ਕਰਮਚੰਦ ਗਾਂਧੀ ਸਨ, ਦੇਸ਼ ਦੇ ਕਰੋੜਾਂ ਲੋਕ ਹੱਥ ਵਿੱਚ ਤਕਲੀ ਲੈ ਕੇ, ਰੂੰ ਲੈ ਕੇ ਅਜ਼ਾਦੀ ਦੇ ਤਾਣੇ-ਬਾਣੇ ਬੁਣਦੇ ਸਨ । ਇਹ ਇੱਕ ਸਮੂਹਕ ਸ਼ਕਤੀ ਦੀ ਤਾਕਤ ਸੀ ਕਿ ਦੇਸ਼ ਅਜ਼ਾਦ ਹੋ ਗਿਆ । ਕੋਈ ਛੋਟਾ ਨਹੀਂ ਹੁੰਦਾ, ਕੋਈ ਵੱਡਾ ਨਹੀਂ ਹੁੰਦਾ ।
ਮੈਨੂੰ ਇੱਕ ਗਾਲੜ੍ਹੀ (ਗਲਿਹਰੀ) ਦਾ ਉਦਾਹਰਣ ਯਾਦ ਹੈ । ਇੱਕ ਗਾਲ੍ਹੜੀ ਵੀ ਪਰਿਵਰਤਨ ਦੀ ਪ੍ਰਕਿਰਿਆ ਦਾ ਹਿੱਸੇਦਾਰ ਬਣਦੀ ਹੈ । ਉਹ ਕਥਾ ਅਸੀਂ ਸਾਰੇ ਜਾਣਦੇ ਹਾਂ । ਇਸ ਲਈ ਸਵਾ ਸੌ ਕਰੋੜ ਦੇਸ਼ਵਾਸੀਆਂ ਵਿੱਚ ਨਾ ਕੋਈ ਛੋਟਾ ਹੈ, ਨਾ ਵੱਡਾ । ਹਰ ਕੋਈ ਆਪਣੇ ਵੱਲੋਂ 2022 ਤੱਕ ਅਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਨਵਾਂ ਸੰਕਲਪ, ਇੱਕ ਨਵਾਂ ਇੰਡੀਆ, ਨਵੀਂ ਊਰਜਾ, ਨਵਾਂ ਪੁਰਸ਼ਾਰਥ ਅਤੇ ਸਮੂਹਕ ਸ਼ਕਤੀ ਦੇ ਦੁਆਰਾ ਇਸ ਦੇਸ਼ ਵਿੱਚ ਪਰਿਵਰਤਨ ਲਿਆ ਸਕਦਾ ਹੈ । ‘ਨਿਊ ਇੰਡੀਆ (New India) ਜਿਥੇ ਹਰ ਕਿਸੇ ਨੁੰ ਇੱਕ ਸਮਾਨ ਅਵਸਰ ਪ੍ਰਾਪਤ ਹੋਣ, ਨਿਊ ਇੰਡੀਆ (New India) ਜਿਥੇ ਆਧੁਨਿੱਕ ਵਿਗਿਆਨ ਅਤੇ ਤਕਨੀਕੀ ਖੇਤਰ ਵਿੱਚ ਭਾਰਤ ਦਾ ਪੂਰੇ ਵਿਸ਼ਵ ਵਿੱਚ ਦਬਦਬਾ ਹੋਵੇ ।
ਸੁਤੰਤਰਤਾ ਸੰਗ੍ਰਾਮ ਜ਼ਿਆਦਾ ਕਰਕੇ ਸਾਡੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ । ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਜਦੋਂ ਅਜ਼ਾਦੀ ਦਾ ਅੰਦੋਲਨ ਚਲ ਰਿਹਾ ਸੀ ਉਸ ਸਮੇਂ ਚਾਹੇ ਅਧਿਆਪਕ ਸਕੂਲ ਵਿੱਚ ਪੜ੍ਹਾਉਂਦਾ ਸੀ, ਕਿਸਾਨ ਖੇਤ ਵਿੱਚ ਖੇਤੀ ਕਰਦਾ ਸੀ, ਮਜ਼ਦੂਰ ਮਜ਼ਦੂਰੀ ਕਰਦਾ ਸੀ, ਲੇਕਿਨ ਕੋਈ ਵੀ ਜੋ ਕੁਝ ਵੀ ਕਰਦਾ ਸੀ ਉਸ ਦੇ ਹਿਰਦੇ ਦੇ ਮਨਮੰਦਰ ਵਿੱਚ, ਉਸ ਦੇ ਭਾਵ-ਜਗਤ ਵਿੱਚ ਇੱਕ ਹੀ ਭਾਵ ਸੀ ਕਿ ਮੈਂ ਜੋ ਵੀ ਕੰਮ ਕਰ ਰਿਹਾ ਹਾਂ ਦੇਸ਼ ਦੀ ਅਜ਼ਾਦੀ ਲਈ ਕਰ ਰਿਹਾ ਹਾਂ । ਅਜਿਹਾ ਭਾਵ ਬਹੁਤ ਹੀ ਵੱਡੀ ਅਤੇ ਮਹੱਤਵਪੂਰਨ ਤਾਕਤ ਹੁੰਦਾ ਹੈ । ਪਰਿਵਾਰ ਵਿੱਚ ਵੀ ਰੋਜ਼ ਖਾਣਾ ਪੱਕਦਾ ਹੈ , ਵਿਅੰਜਨ ਵੀ ਸਭ ਪ੍ਰਕਾਰ ਦੇ ਬਣਦੇ ਹਨ ਲੇਕਿਨ ਜੋ ਵਿਅੰਜਨ ਭਗਵਾਨ ਦੇ ਸਾਹਮਣੇ ਭੋਗ ਦੇ ਰੂਪ ਵਿੱਚ ਚੜ੍ਹਾਏ ਜਾਂਦੇ ਹਨ, ਉਹ ਪ੍ਰਸ਼ਾਦ ਬਣ ਜਾਂਦੇ ਹਨ । ਅਸੀਂ ਮਿਹਨਤ ਕਰਦੇ ਹਾਂ ਮਾਂ ਭਾਰਤੀ ਦੀ ਸ਼ਾਨ ਲਈ, ਦਿੱਵਯਤਾ ਲਈ, ਦੇਸ਼ ਵਾਸੀਆਂ ਨੂੰ ਗਰੀਬੀ ਤੋਂ ਮੁਕਤ ਕਰਾਉਣ ਲਈ, ਸਮਾਜਿਕ ਤਾਣੇ-ਬਾਣੇ ਨੂੰ ਸਹੀ ਢੰਗ ਨਾਲ ਬੁਣਨ ਲਈ । ਅਸੀਂ ਹਰ ਕਰਤੱਵ ਨੂੰ ਰਾਸ਼ਟਰੀ ਭਾਵ ਨਾਲ, ਰਾਸ਼ਟਰੀ ਭਗਤੀ ਨਾਲ, ਰਾਸ਼ਟਰ ਨੂੰ ਸਮਰਪਤ ਕਰਦੇ ਹੋਏ ਕਰਦੇ ਹਾਂ ਤਾਂ ਨਤੀਜੇ ਦੀ ਤਾਕਤ ਅਨੇਕਾਂ ਗੁਣਾਂ ਵਧ ਜਾਂਦੀ ਹੈ । ਇਸ ਲਈ ਅਸੀਂ ਸਾਰੇ ਇਸ ਵਿਚਾਰ ਨੂੰ ਲੈ ਕੇ ਅੱਗੇ ਵਧੀਏ ।

ਇਹ ਸਾਲ 2018 ਦਾ, ਆਉਣ ਵਾਲਾ 18 । ਪਹਿਲੀ ਜਨਵਰੀ, ਮੈਂ ਇਸ ਨੂੰ ਇੱਕ ਜਨਵਰੀ ਨਹੀਂ ਮੰਨਦਾ । ਜਿਨ੍ਹਾਂ ਲੋਕਾਂ ਨੇ 21ਵੀਂ ਸਦੀ ਵਿੱਚ ਜਨਮ ਲਿਆ ਹੈ, ਉਨ੍ਹਾਂ ਲਈ ਇਹ ਬਹੁਤ ਮਹੱਤਵਪੂਰਨ ਸਾਲ ਹੈ । 21ਵੀਂ ਸਦੀ ਵਿੱਚ ਜੰਮੇ ਹੋਏ ਨੌਜਵਾਨਾਂ ਲਈ ਇਹ ਸਾਲ ਉਨ੍ਹਾਂ ਦੇ ਜੀਵਨ ਦਾ ਨਿਰਣਾਇਕ ਸਾਲ ਹੈ । ਉਹ ਜਦ 18 ਸਾਲ ਦੇ ਹੋਣਗੇ 21ਵੀਂ ਸਦੀ ਦੇ ਭਾਗ-ਵਿਧਾਤਾ ਹੋਣ ਵਾਲੇ ਹਨ । 21ਵੀਂ ਸਦੀ ਦਾ ਭਾਗ ਇਹ ਨੌਜਵਾਨ ਬਣਾਉਣਗੇ ਜਿਨ੍ਹਾਂ ਦਾ ਜਨਮ 21ਵੀਂ ਸਦੀ ਵਿੱਚ ਹੋਇਆ ਹੈ ਅਤੇ ਹੁਦ 18 ਸਾਲ ਦੇ ਹੋਣ ਵਾਲੇ ਹਨ । ਮੈਂ ਇਨ੍ਹਾਂ ਸਾਰੇ ਨੌਜਵਾਨਾਂ ਦਾ ਹਿਰਦੇ ਤੋਂ ਸੁਆਗਤ ਕਰਦਾ ਹਾਂ, ਸਨਮਾਨ ਕਰਦਾ ਹਾਂ ਅਤੇ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ ਕਿ ਆਓ ਤੁਸੀਂ ਹੁਣ 18 ਸਾਲ ਦੀ ਦਹਿਲੀਜ਼ ਤੇ ਖੜੇ ਹੋ । ਦੇਸ਼ ਦੀ ਕਿਸਮਤ ਦਾ ਨਿਰਮਾਣ ਕਰਨ ਲਈ ਤੁਹਾਨੂੰ ਮੌਕਾ ਮਿਲ ਰਿਹਾ ਹੈ । ਤੁਸੀਂ ਦੇਸ਼ ਦੀ ਵਿਕਾਸ ਯਾਤਰਾ ਵਿੱਚੱ ਬੜੀ ਤੇਜ਼ੀ ਨਾਲ ਹਿੱਸਾ ਪਾਓ, ਦੇਸ਼ ਤੁਹਾਨੂੰ ਸੱਦਾ ਦਿੰਦਾ ਹੈ ।
ਮੇਰੇ ਪਿਆਰੇ ਦੇਸ਼ ਵਾਸੀਓ, ਜਦ ਕੁਰੂਕਸ਼ੇਤਰ ਦੇ ਯੁੱਧ ਵਿੱਚ, ਮੈਦਾਨ ਵਿੱਚ ਅਰਜਨ ਨੇ ਸ਼੍ਰੀ ਕ੍ਰਿਸ਼ਨ ਕੋਲੋਂ ਢੇਰ ਸਾਰੇ ਸਵਾਲ ਪੁੱਛੇ ਤਾਂ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ, ਜੈਸਾ ਮਨ ਦਾ ਭਾਵ ਹੁੰਦਾ ਹੈ ਵੈਸਾ ਹੀ ਕਾਰਜ ਦਾ ਨਤੀਜਾ ਹੁੰਦਾ ਹੈ , ਉਨ੍ਹਾਂ ਨੇ ਕਿਹਾ ਹੈ, ਮਨੁੱਖ ਜਿਸ ਗੱਲ ਤੇ ਵਿਸ਼ਵਾਸ ਕਰਦਾ ਹੈ ਓਹੀ ਉਸ ਨੂੰ ਨਤੀਜਾ ਵੀ ਨਜ਼ਰ ਆਉਂਦਾ ਹੈ, ਓਹੀ ਦਿਸ਼ਾ ਉਸ ਨੂੰ ਨਜ਼ਰ ਆਉਂਦੀ ਹੈ । ਸਾਡੇ ਲਈ ਅਗਰ ਮਨ ਦਾ ਵਿਸ਼ਵਾਸ ਪੱਕਾ ਹੋਏਗਾ, ਉੱਜਲ ਭਾਰਤ ਲਈ ਅਸੀਂ ਸੰਕਲਪਬੱਧ ਹੋਵਾਂਗੇ ਤਾਂ ਮੈਂ ਨਹੀਂ ਮੰਨਦਾ ਕਿ ਅਸੀਂ ਪਹਿਲੇ ਵਾਲੀ ਨਿਰਾਸ਼ਾ ਤੋਂ ਮੁਕਤ ਨਾ ਹੋ ਸਕੀਏ ਜਿਸ ਵਿੱਚ ਅਸੀਂ ਪਲੇ ਅਤੇ ਵੱਡੇ ਹੋਏ ਹਾਂ । ਹੁਣ ਅਸੀਂ ਆਤਮ ਵਿਸ਼ਵਾਸ ਨਾਲ ਅੱਗੇ ਵਧਣਾ ਹੈ, ਅਸੀਂ ਨਿਰਾਸ਼ਾ ਨੂੰ ਤਿਆਗਣਾ ਹੈ । ਚਲਤਾ ਹੈ, ਇਹ ਤਾਂ ਠੀਕ ਹੈ , ਅਰੇ ਚਲਨੇ ਦੋ! ਮੈਂ ਸਮਝਦਾ ਹਾਂ, ਚਲਦਾ ਹੈ ਦਾ ਜ਼ਮਾਨਾ ਚਲਾ ਗਿਆ, ਹੁਣ ਤਾਂ ਏਹੀ ਅਵਾਜ਼ ਉਠਦੀ ਹੈ ਕਿ ਬਦਲਿਆ ਹੈ, ਬਦਲ ਰਿਹਾ ਹੈ, ਬਦਲ ਸਕਦਾ ਹੈ, ਇਹੀ ਵਿਸ਼ਵਾਸ ਸਾਡੇ ਅੰਦਰ ਰਹੇਗਾ ਤਾਂ ਅਸੀਂ ਵੀ ਉਸ ਵਿਸ਼ਵਾਸ ਦੇ ਅਨੁਸਾਰ —- ਸਾਧਕ ਹੋਣ, ਸਾਧਨ ਹੋਣ,, ਸਮਰੱਥਾ ਹੋਵੇ, ਸੰਸਾਧਨ ਹੋਣ ਲੇਕਿਨ ਜਦ ਇਹ ਤਿਆਗ ਅਤੇ ਤਪੱਸਿਆ ਜੁੜ ਜਾਂਦੇ ਹਨ, ਕੁਝ ਕਰਨ ਦੇ ਇਰਾਦੇ ਬਣ ਜਾਂਦੇ ਹਨ ਤਾਂ ਆਪਣੇ ਆਪ ਬਹੁਤ ਵੱਡਾ ਪਰਿਵਰਤਨ ਆਉਂਦਾ ਹੈ ਅਤੇ ਸੰਕਲਪ ਸਿੱਧੀ ਵਿੱਚ ਪਰਿਵਰਤਤ ਹੋ ਜਾਂਦਾ ਹੈ । ।

ਭਰਾਵੋ-ਭੈਣੋ, ਅਜ਼ਾਦ ਦੇਸ਼ ਵਿੱਚ, ਹਰ ਦੇਸ਼ ਵਾਸੀ ਦੇ ਦਿਲ ਵਿੱਚ ਦੇਸ਼ ਦੀ ਰੱਖਿਆ, ਸੁਰੱਖਿਆ ਇੱਕ ਬਹੁਤ ਹੀ ਸੁਭਾਵਕ ਗੱਲ ਹੈ । ਸਾਡਾ ਦੇਸ਼, ਸਾਡੀਆਂ ਸੈਨਾਵਾਂ, ਸਾਡੇ ਵੀਰ ਪੁਰਖ, ਹਰ ਵਰਦੀਧਾਰੀ ਬਲ (Uniformed Forces), ਕੋਈ ਵੀ ਹੋਵੇ ਸਿਰਫ Army, Air Force, Navy ਨਹੀਂ, ਸਾਰੇ ਵਰਦੀਧਾਰੀ ਬਲ(Uniformed Forces), ਉਨ੍ਹਾਂ ਨੇ ਜਦੋਂ-ਜਦੋਂ ਮੌਕਾ ਆਇਆ ਹੈ; ਆਪਣਾ ਕਰਤੱਬ ਦਿਖਾਇਆ ਹੈ, ਆਪਣੀ ਸਮਰੱਥਾ ਦਿਖਾਈ ਹੈ, ਬਲੀਦਾਨ ਦੇਣ ਤੋਂ ਸਾਡੇ ਵੀਰ ਕਦੇ ਪਿੱਛੇ ਨਹੀਂ ਹਟੇ । ਚਾਹੇ ਖੱਬੇ ਪੱਖੀ ਅਤਿਵਾਦ (Left-Wing Extremism) ਹੋਵੇ ਚਾਹੇ ਆਤੰਕਵਾਦ ਹੋਵੇ, ਚਾਹੇ ਘੁਸਪੈਠੀਏ (infiltrators) ਹੋਣ, ਚਾਹੇ ਸਾਡੇ ਅੰਦਰੂਨੀ ਕਠਿਨਾਈਆਂ ਪੈਦਾ ਕਰਨ ਵਾਲੇ ਤੱਤ ਹੋਣ, ਸਾਡੇ ਦੇਸ਼ ਦੇ ਇਨ੍ਹਾਂ ਵਰਦੀਆਂ (uniforms) ਵਿੱਚ ਰਹਿਣ ਵਾਲੇ ਲੋਕਾਂ ਨੇ ਬਲੀਦਾਨ ਦੀ ਪਰਕਾਸ਼ਠਾ ਕੀਤੀ ਹੈ । ਜਦ ਸਰਜੀਕਲ ਸਟ੍ਰਰਾਈਕ ( Surgical Strike) ਹੋਈ, ਦੁਨੀਆਂ ਨੂੰ ਸਾਡਾ ਲੋਹਾ ਮੰਨਣਾ ਪਿਆ, ਸਾਡੇ ਲੋਕਾਂ ਦੀ ਤਾਕਤ ਨੂੰ ਮੰਨਣਾ ਪਿਆ ।
ਮੇਰੇ ਪਿਆਰੇ ਦੇਸ਼ ਵਾਸੀਓ, ਇਹ ਸਪੱਸ਼ਟ ਹੈ ਕਿ ਦੇਸ਼ ਦੀ ਸੁਰੱਖਿਆ ਸਾਡੀ ਪ੍ਰਾਥਮਿਕਤਾ ਹੈ, ਅੰਦਰੂਨੀ ਸੁਰੱਖਿਆ ਸਾਡੀ ਪਹਿਲ ਹੈ । ਸਮੁੰਦਰ ਹੋਵੇ ਜਾਂ ਸਰਹੱਦ, ਸਾਇਬਰ (Cyber) ਹੋਵੇ ਜਾਂ ਸਪੇਸ (Space) ਹੋਵੇ, ਹਰ ਪ੍ਰਕਾਰ ਦੀ ਸੁਰੱਖਿਆ ਲਈ ਭਾਰਤ ਆਪਣੇ ਆਪ ਵਿੱਚ ਸਮਰੱਥ ਹੈ ਅਤੇ ਦੇਸ਼ ਦੇ ਖਿਲਾਫ ਕੁਝ ਵੀ ਕਰਨ ਵਾਲਿਆਂ ਦੇ ਹੌਸਲੇ ਪਸਤ ਕਰਨ ਦੀ ਅਸੀਂ ਤਾਕਤ ਰੱਖਦੇ ਹਾਂ ।
ਮੇਰੇ ਪਿਆਰੇ ਦੇਸ਼ ਵਾਸੀਓ, ਗਰੀਬਾਂ ਨੂੰ ਲੁੱਟ ਕੇ ਤਿਜ਼ੌਰੀ ਭਰਨ ਵਾਲੇ ਲੋਕ ਅੱਜ ਵੀ ਚੈਨ ਦੀ ਨੀਂਦ ਨਹੀਂ ਸੌ ਪਾ ਰਹੇ ਹਨ । ਇਸ ਨਾਲ ਇਮਾਨਦਾਰ ਅਤੇ ਮਿਹਨਤਕਸ਼ ਲੋਕਾਂ ਦਾ ਭਰੋਸਾ ਵਧਦਾ ਹੈ । ਇਮਾਨਦਾਰ ਨੂੰ ਲੱਗਦਾ ਹੈ ਕਿ ਹੁਣ ਮੈਂ ਇਮਾਨਦਾਰ ਦੇ ਰਸਤੇ ਤੇ ਚੱਲਾਂਗਾ ਤਾਂ ਮੇਰੀ ਇਮਾਨਦਾਰ ਦਾ ਵੀ ਕੋਈ ਮੁੱਲ ਹੈ , ਅਜੇਹਾ ਮਾਹੌਲ ਬਣ ਗਿਆ ਹੈ ਕਿ ਇਮਾਨਦਾਰ ਦਾ ਮਹਾਂਉਤਸਵ ਮਨਾਇਆ ਜਾ ਰਿਹਾ ਹੈ, ਇਮਾਨਦਾਰ ਦਾ ਉਤਸਵ ਮਨਾਇਆ ਜਾ ਰਿਹਾ ਹੈ ਅਤੇ ਬੇਈਮਾਨੀ ਲਈ ਸਿਰ ਛੁਪਾਉਣ ਦੀ ਜਗ੍ਹਾ ਨਹੀਂ ਮਿਲ ਰਹੀ । ਇਹ ਕੰਮ ਇੱਕ ਭਰੋਸਾ ਦਿੰਦਾ ਹੈ । 

ਬੇਨਾਮੀ ਸੰਪਤੀ ਰੱਖਣ ਵਾਲੇ, ਕਿੰਨੇ ਸਾਲਾਂ ਤੋਂ ਕਨੂੰਨ ਲਟਕੇ ਹੋਏ ਸਨ । ਹੁਣੇ ਹੁਣੇ ਅਸੀਂ ਕਨੂੰਨ ਦੀ ਵਿਧੀ ਪੂਰਵਕ ਵਿਵਸਥਾ ਅੱਗੇ ਵਧਾਈ । ਏਨੇ ਘੱਟ ਸਮੇਂ ਵਿੱਚ ਸਰਕਾਰ ਨੇ 800 ਕਰੋੜ ਰੁਪਏ ਤੋਂ ਅਧਿਕ ਕੀਮਤ ਦੀ ਬੇਨਾਮੀ ਸੰਪਤੀ ਜ਼ਬਤ ਕਰ ਲਈ ਹੈ । ਜਦ ਅਜਿਹੀਆਂ ਕਾਰਵਾਈਆਂ ਹੁੰਦੀਆਂ ਹਨ ਤਾਂ ਸਧਾਰਣ ਮਨੁੱਖ ਦੇ ਮਨ ਵਿੱਚ ਇੱਕ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਦੇਸ਼ ਇਮਾਨਦਾਰ ਲੋਕਾਂ ਲਈ ਹੈ ।

30-40 ਸਾਲਾਂ ਤੋਂ ਸਾਡੀ ਸੈਨਾ ਲਈ ‘ਵੰਨ ਰੈਂਕ- ਵੰਨ ਪੈਂਨਸ਼ਨ’ ਮਾਮਲਾ ਅਟਕਿਆ ਹੋਇਆ ਸੀ । ਜਦ ‘ਵੰਨ ਰੈਂਕ- ਵੰਨ ਪੈਂਨਸ਼ਨ’ ਦਾ ਅਟਕਿਆ ਹੋਇਆ ਮਸਲਾ, ਸਰਕਾਰ ਪੂਰਾ ਕਰਦੀ ਹੈ, ਸਾਡੇ ਫੌਜੀਆਂ ਦੀਆਂ ਉਮੀਦਾਂ-ਅਕਾਂਖਿਆਵਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਸਹੀ ਕਦਮ ਉਠਾਉਂਦੀ ਹੈ ਤਾਂ ਦੇਸ਼ ਲਈ ਉਨ੍ਹਾਂ ਦੀ ਮਰ-ਮਿਟਣ ਦੀ ਤਾਕਤ ਹੋਰ ਵਧ ਜਾਂਦੀ ਹੈ । ਦੇਸ਼ ਵਿੱਚ ਅਨੇਕਾਂ ਰਾਜ ਹਨ, ਕੇਂਦਰ ਸਰਕਾਰ ਹੈ । ਅਸੀਂ ਦੇਖਿਆ ਹੈ ਕਿ ਜੀਐੱਸਟੀ (GST) ਦੇ ਰਾਹੀਂ ਦੇਸ਼ ਵਿੱਚ ਸਹਿਕਾਰੀ ਸੰਘਵਾਦ (Cooperative Federalism), ਪ੍ਰਤੀਯੋਗੀ ਸਹਿਕਾਰੀ ਸੰਘਵਾਦ (Competitive Cooperative Federalism) ਨੂੰ ਇੱਕ ਨਵੀਂ ਤਾਕਤ ਮਿਲੀ ਹੈ, ਇੱਕ ਨਵਾਂ ਨਤੀਜਾ ਨਜ਼ਰ ਆਇਆ ਹੈ । ਜੀਐੱਸਟੀ (GST) ਜਿਸ ਤਰ੍ਹਾਂ ਨਾਲ ਸਫਲ ਹੋਇਆ ਹੈ, ਕਰੋੜਾਂ ਮਨੁੱਖੀ ਕਾਰਜ ਘੰਟੇ (working hours) ਉਸ ਉੱਤੇ ਲੱਗੇ ਹਨ । ਟੈਕਨੋਲੋਜੀ (Technology) ਵਿੱਚ ਇੱਕ ਕਰਿਸ਼ਮਾ ( miracle) ਹੈ, ਵਿਸ਼ਵ ਦੇ ਲੋਕਾਂ ਨੂੰ ਅਜੂਬਾ ਲਗਦਾ ਹੈ ਕਿ ਏਨੇ ਘੱਟ ਸਮੇਂ ਵਿੱਚ ਏਨੇ ਵੱਡੇ ਦੇਸ਼ ਵਿੱਚ ਜੀਐੱਸਟੀ (GST) ਦਾ ਇਸ ਪ੍ਰਕਾਰ ਲਾਗੂ ਹੋਣਾ (roll-out) ਹੋਣਾ, ਆਪਣੇ ਆਪ ਵਿੱਚ ਹਿੰਦੁਸਤਾਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ ਅਤੇ ਦੇਸ਼ ਦੀ ਹਰ ਪੀੜ੍ਹੀ ਵਿੱਚ ਵਿਸ਼ਵਾਸ ਜਗਾਉਣ ਲਈ ਕੰਮ ਆਉਂਦਾ ਹੈ ।
ਨਵੀਆਂ ਵਿਵਸਥਾਵਾਂ ਜਨਮ ਲੈਂਦੀਆਂ ਹਨ । ਅੱਜ ਦੁੱਗਣੀ ਰਫਤਾਰ ਨਾਲ ਸੜਕਾਂ ਬਣ ਰਹੀਆਂ ਹਨ, ਅੱਜ ਦੁੱਗਣੀ ਰਫਤਾਰ ਨਾਲ ਰੇਲ ਦੀਆਂ ਪਟੜੀਆਂ ਵਿਛਾਈਆਂ ਜਾ ਰਹੀਆਂ ਹਨ, ਅੱਜ 14 ਹਜ਼ਾਰ ਤੋਂ ਜ਼ਿਆਦਾ ਪਿੰਡ ਜੋ ਅਜ਼ਾਦੀ ਤੋਂ ਬਾਅਦ ਵੀ ਹਨੇਰੇ ਵਿੱਚ ਪਏ ਰਹੇ, ਉਥੇ ਬਿਜਲੀ ਪਹੁੰਚਾਈ ਜਾ ਚੁੱਕੀ ਹੈ ਅਤੇ ਦੇਸ਼ ਉਜਾਲੇ ਵੱਲ ਵਧ ਰਿਹਾ ਹੈ, ਇਹ ਅਸੀਂ ਸਾਫ ਦੇਖ ਰਹੇ ਹਾਂ । 29 ਕਰੋੜ ਗਰੀਬਾਂ ਦੇ ਜਦੋਂ ਬੈਂਕ ਖਾਤੇ (Bank Accounts )ਖੁੱਲ੍ਰਦੇ ਹਨ, ਕਿਸਾਨਾਂ ਦੇ ਨੌ ਕਰੋੜ ਤੋਂ ਜ਼ਿਆਦਾ ਭੂਮੀ ਸਿਹਤ ਕਾਰਡ (Soil Health Card) ਬਣਦੇ ਹਨ, ਢਾਈ ਕਰੋੜ ਤੋਂ ਜ਼ਿਆਦਾ ਗਰੀਬ ਮਾਵਾਂ-ਭੈਣਾਂ ਨੂੰ ਲੱਕੜੀ ਦੇ ਚੁੱਲ੍ਹੇ ਤੋਂ ਮੁਕਤੀ ਮਿਲ ਕੇ ਗੈਸ ਦਾ ਚੁੱਲ੍ਹਾ ਮਿਲਦਾ ਹੈ, ਗਰੀਬ ਆਦਿ-ਵਾਸੀ ਦਾ ਹੌਸਲਾ ਬੁਲੰਦ ਹੋ ਜਾਂਦਾ ਹੈ । ਗਰੀਬ ਵਿਅਕਤੀ ਮੁੱਖ-ਧਾਰਾ ਵਿੱਚ ਜੁੜਦਾ ਹੈ ਅਤੇ ਇਸ ਤਰ੍ਹਾਂ ਦੇਸ਼ ਪ੍ਰਗਤੀ ਵੱਲ ਅੱਗੇ ਵਧ ਰਿਹਾ ਹੈ ।  

ਯੁਵਕਾਂ ਨੂੰ ਬਿਨਾਂ ਗਾਰੰਟੀ ਸਵੈ-ਰੋਜ਼ਗਾਰ ਦੇ ਲਈ ਅੱਠ ਕਰੋੜ ਤੋਂ ਜ਼ਿਆਦਾ ਕਰਜ਼ੇ (loan) ਦੀ ਪ੍ਰਵਾਨਗੀ ਮਿਲਦੀ ਹੈ , ਬੈਂਕ ਤੋਂ ਮਿਲਣ ਵਾਲੇ ਕਰਜੇ ਦੀਆਂ ਵਿਆਜ ਦਰਾਂ ਵਿੱਚ ਕਮੀ ਹੁੰਦੀ ਹੈ । ਮਹਿੰਗਾਈ ‘ਤੇ ਕੰਟਰੋਲ ਹੁੰਦਾ ਹੈ । ਮੱਧ ਵਰਗੀ ਆਦਮੀ ਅਗਰ ਆਪਣਾ ਘਰ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਘੱਟ ਵਿਆਜ ਤੇ ਪੈਸੇ ਮੁਹੱਈਆ ਕਰਵਾਏ ਜਾਂਦੇ ਹਨ, ਤਦ ਜਾ ਕੇ ਦੇਸ਼ ਲਈ ਕੁਝ ਕਰ ਸਕਣ ਲਈ ਦੇਸ਼ ਅੱਗੇ ਵਧੇਗਾ । ਇਸ ਵਿਸ਼ਵਾਸ ਨਾਲ ਦੇਸ਼ ਦਾ ਆਮ ਆਦਮੀ ਜੁੜਦਾ ਰਹਿੰਦਾ ਹੈ ।
ਵਕਤ ਬਦਲ ਚੁੱਕਾ ਹੈ । ਅੱਜ ਸਰਕਾਰ ਜੋ ਕਹਿੰਦੀ ਹੈ ਉਹ ਕਰਨ ਲਈ ਸੰਕਲਪਬੱਧ ਨਜ਼ਰ ਆਉਂਦੀ ਹੈ । ਚਾਹੇ ਅਸੀਂ ਇੰਟਰਵਿਊ ਖਤਮ ਕਰਨ ਦੀ ਗੱਲ ਕੀਤੀ ਹੋਵੇ, ਚਾਹੇ ਅਸੀਂ ਪ੍ਰੋਸੈੱਸ (process) ਨੂੰ ਖਤਮ ਕਰਨ ਦੀ ਗੱਲ ਕਹੀ ਹੋਵੇ । ਪਹਿਲਾਂ ਇਕੱਲੇ ਕਿਰਤ ਖੇਤਰ (labour field) ਵਿੱਚ ਹੀ, ਆਮ ਛੋਟੇ ਜਿਹੇ ਕਾਰੋਬਾਰੀ ਨੂੰ ਵੀ 50-60 ਫਾਰਮ (form) ਭਰਨੇ ਪੈਂਦੇ ਸਨ, ਉਨ੍ਹਾਂ ਨੂੰ ਖਤਮ ਕਰਕੇ ਅਸੀਂ ਸਿਰਫ ਪੰਜ ਫਾਰਮ ਲੈ ਆਏ ਹਾਂ । ਕਹਿਣ ਤੋਂ ਭਾਵ ਹੈ ਕਿ ਮੈਂ ਢੇਰ ਸਾਰੇ ਉਦਾਹਰਣ ਦੇ ਸਕਦਾ ਹਾਂ । ਕਹਿਣ ਦਾ ਭਾਵ ਹੈ ਕਿ ਗੁੱਡ ਗਵਰਨੈਂਸ, ਗਵਰਨੈਂਸ (Good Governance, Governance) ਦੇ ਪ੍ਰੋਸੈੱਸ (process) ਨੂੰ ਸਰਲ (simplify) ਕਰਨਾ, ਉਸ ਦਿਸ਼ਾ ਵਿੱਚ ਜ਼ੋਰ ਦੇਣ ਦਾ ਨਤੀਜਾ ਹੈ ਕਿ ਅੱਜ ਤੇਜ਼ ਗਤੀ ਆਈ ਹੈ, ਫੈਸਲੇ ਲੈਣ ਵਿੱਚ ਤੇਜ਼ ਗਤੀ ਆਈ ਹੈ । ਇਸ ਲਈ ਸਵਾ ਸੌ ਕਰੋੜ ਦੇਸ਼ਵਾਸੀ ਇਸ ਵਿਸ਼ਵਾਸ ਨੂੰ ਲੈ ਕੇ ਅੱਗੇ ਵਧ ਰਹੇ ਹਨ ।
ਮੇਰੇ ਪਿਆਰੇ ਦੇ਼ਸ਼ ਵਾਸੀਓ, ਅੱਜ ਭਾਰਤ ਦੀ ਸਾਖ ਵਿਸ਼ਵ ਵਿੱਚ ਵਧ ਰਹੀ ਹੈ , ਆਤੰਕਵਾਦ ਦੇ ਖਿਲਾਫ ਲੜਾਈ ਵਿੱਚ, ਮੇਰੇ ਦੇਸ਼ ਵਾਸੀਓ, ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਅਸੀਂ ਇਸ ਲੜਾਈ ਵਿੱਚ ਇਕੱਲੇ ਨਹੀਂ ਹਾਂ । ਦੁਨੀਆ ਦੇ ਕਈ ਦੇਸ਼ ਜ਼ਾਹਰ ਤੌਰ ਤੇ ਸਾਡੀ ਮਦਦ ਕਰ ਰਹੇ ਹਨ । ਹਵਾਲਾ ਦਾ ਕਾਰੋਬਾਰ ਹੋਵੇ ਤਾਂ ਦੁਨੀਆ ਸਾਨੂੰ ਜਾਣਕਾਰੀ ਦੇ ਰਹੀ ਹੈ । ਦਹਿਸ਼ਤਵਾਦੀਆਂ ਦੀਆਂ ਗਤੀਵਿਧੀਆਂ ਦੇ ਸਬੰਧ ਵਿੱਚ ਵਿਸ਼ਵ ਸਾਨੂੰ ਜਾਣਕਾਰੀਆਂ ਦੇ ਰਿਹਾ ਹੈ । ਅਸੀਂ ਵਿਸ਼ਵ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਤੰਕਵਾਦੀਆਂ ਦੇ ਖਿਲਾਫ ਲੜਾਈ ਲੜ ਰਹੇ ਹਾਂ । ਮੈਂ ਵਿਸ਼ਵ ਦੇ ਉਨ੍ਹਾਂ ਸਾਰੇ ਦੇਸ਼ਾਂ ਦਾ ਜੋ ਇਸ ਕੰਮ ਵਿੱਚ ਸਾਡੀ ਭਲੀਭਾਂਤ ਮਦਦ ਕਰ ਰਹੇ ਹਨ, ਹਿਰਦੇ ਤੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ ਅਤੇ ਸਾਡੇ ਏਹੀ ਵਿਸ਼ਵ ਪੱਧਰੀ ਸਬੰਧ ਭਾਰਤ ਦੀ ਸ਼ਾਂਤੀ ਅਤੇ ਸੁਰੱਖਿਆ ਵਿੱਚ ਵੀ ਇੱਕ ਨਵਾਂ ਅਯਾਮ ਜੋੜ ਰਹੇ ਹਨ, ਇੱਕ ਨਵਾਂ ਬਲ ਬਖਸ਼ ਰਹੇ ਹਨ ।
ਜੰਮੂ-ਕਸ਼ਮੀਰ ਦਾ ਵਿਕਾਸ, ਜੰਮੂ-ਕਸ਼ਮੀਰ ਦੀ ਉੱਨਤੀ, ਜੰਮੂ-ਕਸ਼ਮੀਰ ਦੇ ਆਮ ਨਾਗਰਿਕ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਯਤਨ, ਇਹ ਜੰਮੂ-ਕਸ਼ਮੀਰ ਸਰਕਾਰ ਦੇ ਨਾਲ ਨਾਲ ਸਾਡਾ ਦੇਸ਼ਵਾਸੀਆਂ ਦਾ ਵੀ ਸੰਕਲਪ ਹੈ । ਫਿਰ ਤੋਂ ਇੱਕ ਵਾਰ ਇਸ ਸਵਰਗ ਨੂੰ ਅਸੀਂ ਅਨੁਭਵ ਕਰ ਸਕੀਏ, ਉਸ ਸਥਿਤੀ ਵਿੱਚ ਇਸ ਨੂੰ ਲਿਆਉਣ ਲਈ ਅਸੀਂ ਵਚਨਬੱਧ ਹਾਂ, ਪ੍ਰਤੀਬੱਧ ਹਾਂ, ਇਸੇ ਲਈ ਮੈਂ ਕਹਿਣਾ ਚਾਹੁੰਦਾ ਹਾਂ, ਕਸ਼ਮੀਰ ਦੇ ਅੰਦਰ ਜੋ ਕੁਝ ਵੀ ਹੁੰਦਾ ਹੈ, ਬਿਆਨਬਾਜ਼ੀ ਵੀ ਬਹੁਤ ਹੁੰਦੀ ਹੈ,
ਆਰੋਪ ਪ੍ਰਤੀ-ਆਰੋਪ ਵੀ ਬਹੁਤ ਹੁੰਦੇ ਹਨ, ਹਰ ਕੋਈ ਇੱਕ ਦੂਜੇ ਨੂੰ ਗਾਲਾਂ ਕੱਢਣ ਵਿੱਚ ਲੱਗਾ ਰਹਿੰਦਾ ਹੈ । ਲੇਕਿਨ ਭਰਾਵੋ-ਭੈਣੋਂ, ਮੈਂ ਸਾਫ ਮੰਨਦਾ ਹਾਂ ਕਿ ਕਸ਼ਮੀਰ ਵਿੱਚ ਜੋ ਵੀ ਘਟਨਾਵਾਂ ਘਟਦੀਆਂ ਹਨ ਵੱਖਵਾਦੀ, ਮੁੱਠੀ ਭਰ ਵੱਖਵਾਦੀਆਂ ਕਰਕੇ ਘਟਦੀਆਂ ਹਨ । ਇਹ ਵੱਖਵਾਦੀ ਹਰ ਪ੍ਰਕਾਰ ਨਾਲ ਨਵੇਂ ਨਵੇਂ ਪੈਂਤੜੇ ਬਦਲਦੇ ਰਹਿੰਦੇ ਹਨ । ਲੇਕਿਨ ਉਸ ਲੜਾਈ ਨੂੰ ਜਿੱਤਣ ਲਈ ਮੇਰੇ ਦਿਮਾਗ ਵਿੱਚ ਵਿਚਾਰ ਸਾਫ ਹੈ ।  

‘ਨਾ ਗਾਲ਼ ਨਾਲ ਸਮੱਸਿਆ ਸੁਲਝਣ ਵਾਲੀ ਹੈ, ਨਾ ਗੋਲੀ ਨਾਲ ਸਮੱਸਿਆ ਸੁਲਝਣ ਵਾਲੀ ਹੈ, ਸਮੱਸਿਆ ਸੁਲਝੇਗੀ ਹਰ ਕਸ਼ਮੀਰੀ ਨੂੰ ਗਲੇ ਲਗਾ ਕੇ ਸੁਲਝਣ ਵਾਲੀ ਹੈ ‘ ਅਤੇ ਸਵਾ ਸੌ ਕਰੋੜ ਦੇਸ਼ਵਾਸੀ ਇਸੇ ਪਰੰਪਰਾ ਨਾਲ ਪਲ ਕੇ ਵੱਡਾ ਹੋਇਆ ਹੈ । ਇਸੇ ਲਈ ‘ਨਾ ਗਾਲੀ ਨਾਲ ਨਾ ਗੋਲੀ ਨਾਲ, ਪਰਿਵਰਤਨ ਹੋਏਗਾ ਗਲੇ ਲਗਾ ਕੇ’ ਅਤੇ ਇਸ ਸੰਕਲਪ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ ।

ਦਹਿਸ਼ਤਵਾਦ ਦੇ ਖਿਲਾਫ ਕਿਸੇ ਵੀ ਪ੍ਰਕਾਰ ਦੀ ਨਰਮੀ ਨਹੀਂ ਵਰਤੀ ਜਾਵੇਗੀ । ਦਹਿਸ਼ਤਗਰਦਾਂ ਨੂੰ ਅਸੀਂ ਵਾਰ ਵਾਰ ਕਿਹਾ ਹੈ ਕਿ ਤਸੀਂ ਮੁੱਖ ਧਾਰਾ ਵਿੱਚ ਆਓ । ਭਾਰਤ ਦੇ ਲੋਕਤੰਤਰ ਵਿੱਚ ਤੁਹਾਨੂੰ ਗੱਲ ਕਰਨ ਦਾ ਪੂਰਾ ਅਧਿਕਾਰ ਹੈ, ਪੂਰੀ ਵਿਵਸਥਾ ਹੈ , ਮੁੱਖ-ਧਾਰਾ ਹੀ ਕਿਸੇ ਦੇ ਜੀਵਨ ਵਿੱਚ ਨਵੀਂ ਊਰਜਾ ਭਰ ਸਕਦੀ ਹੈ । ਅਤੇ ਏਸੇ ਲਈ ਮੈਨੂੰ ਖੁਸ਼ੀ ਹੈ ਕਿ ਸਾਡੇ ਸੁਰੱਖਿਆ ਬਲਾਂ ਦੇ ਪ੍ਰਯਤਨਾਂ ਸਦਕਾ ਖੱਬੇ-ਪੱਖੀ ਅਤਿਵਾਦ(Left-Wing Extremism) ਦੇ ਇਲਾਕੇ ਵਿੱਚੋਂ ਬਹੁਤ ਵੱਡੀ ਸੰਖਿਆ ਵਿੱਚ ਨੌਜਵਾਨ ਵਾਪਸ ਆਏ ਅਤੇ ਹੱਥ ਖੜ੍ਹੇ(surrender) ਕੀਤੇ । ਮੁੱਖ ਧਾਰਾ ਵਿੱਚ ਆਉਣ ਦੀ ਦਿਸ਼ਾ ਵਿੱਚ ਉਨ੍ਹਾਂ ਨੇ ਕੋਸ਼ਿਸ਼ ਕੀਤੀ । ਸਰਹੱਦ ਦੀ ਰਾਖੀ ਲਈ ਸਾਡੇ ਜਵਾਨ ਤੈਨਾਤ ਹਨ । ਮੈਨੁੰ ਖੁਸ਼ੀ ਹੈ ਕਿ ਅੱਜ ਭਾਰਤ ਸਰਕਾਰ ਇੱਕ ਐਸੀ ਵੈੱਬਸਾਈਟ ਲਾਂਚ(website launch) ਕਰ ਰਹੀ ਹੈ, ਜੋ ਬਹਾਦਰੀ ਪੁਰਸਕਾਰ (Gallantry Award) ਵਿਜੇਤਾ, ਸਾਡੇ ਦੇਸ਼ ਨੁੰ ਗੌਰਵ ਦਿਵਾਉਣ ਵਾਲੇ ਲੋਕਾਂ ਅਤੇ ਉਨ੍ਹਾਂ ਬਾਰੇ ਪੂਰੀ ਜਾਣਕਾਰੀ ‘ਤੇ ਅਧਾਰਤ ਹੈ । ਬਹਾਦਰੀ ਪੁਰਸਕਾਰ (Gallantry Award)ਪ੍ਰਾਪਤ ਕਰਨ ਵਾਲਿਆਂ ਤੇ ਅਧਾਰਤ ਇੱਕ ਪੋਰਟਲ (Portal) ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਦੇਸ਼ ਦੀ ਨਵੀਂ ਪੀੜ੍ਹੀ ਨੂੰ ਸਾਡੇ ਇਨ੍ਹਾਂ ਵੀਰ ਬਲੀਦਾਨੀਆਂ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ ।
ਟੈਕਨੋਲੋਜੀ (Technology) ਦੀ ਮਦਦ ਨਾਲ, ਦੇਸ਼ ਵਿੱਚ ਇਮਾਨਦਾਰੀ ਨੂੰ ਬਲ ਦੇਣ ਦਾ ਕੰਮ ਸਾਡੇ ਲੋਕਾਂ ਦਾ ਭਰਪੂਰ ਉਪਰਾਲਾ ਹੈ।ਕਾਲੇ ਧਨ ਦੇ ਖਿਲਾਫ਼ ਸਾਡੀ ਲੜਾਈ ਜਾਰੀ ਰਹੇਗੀ। ਭ੍ਰਿਸ਼ਟਾਚਾਰ ਦੇ ਖਿਲਾਫ਼ ਸਾਡੀ ਲੜਾਈ ਜਾਰੀ ਰਹੇਗੀ। ਅਤੇ ਅਸੀਂ ਹੌਲੀ ਹੌਲੀ ਟੈਕਨੋਲੋਜੀ (Technology) ਨੂੰ ਸ਼ਾਮਲ (intervene) ਕਰਦੇ ਹੋਏ ਆਧਾਰ (AADHAR) ਦੀ ਵਿਵਸਥਾ ਨੂੰ ਜੋੜਦੇ ਹੋਏ, ਪਾਰਦਰਸ਼ਤਾ (transparency) ਲਿਆਉਣ ਦੀ ਦਿਸ਼ਾ ਵਿੱਚ ਅਨੇਕ ਸਫਲ ਉਪਰਾਲੇ ਕੀਤੇ ਹਨ ਅਤੇ ਦੁਨੀਆ ਦੇ ਅਨੇਕ ਲੋਕ ਭਾਰਤ ਦੇ ਇਸ ਮਾਡਲ ਦੀ ਚਰਚਾ ਵੀ ਕਰਦੇ ਹਨ ਅਤੇ ਉਸ ਦਾ ਅਧਿਅਨ ਵੀ ਕਰਦੇ ਹਨ।
ਸਰਕਾਰ ਵਿੱਚ ਵੀ ਖਰੀਦ ਕਰਨ ਵਿੱਚ ਹੁਣ ਛੋਟਾ ਜਿਹਾ ਵਿਅਕਤੀ ਵੀ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਪਿੰਡ ਦਾ ਵਿਅਕਤੀ ਵੀ ਸਰਕਾਰ ਨੂੰ ਆਪਣਾ ਮਾਲ ਸਪਲਾਈ ਕਰ ਸਕਦਾ ਹੈ, ਆਪਣਾ ਉਤਪਾਦ ਪ੍ਰਡੋਕਟ ਸਪਲਾਈ ਕਰ ਸਕਦਾ ਹੈ। ਉਸ ਨੂੰ ਵੱਡੇ ਦੀ ਜ਼ਰੂਰਤ ਨਹੀਂ ਹੈ, ਵਿਚੋਲੀਏ ਦੀ ਜ਼ਰੂਰਤ ਨਹੀਂ ਹੈ। ਜੈੱਮ (GEM) ਨਾਮ ਦਾ ਇੱਕ ਪੋਰਟਲ ਬਣਾਇਆ ਹੈ। ਜੈੱਮ (GEM) ਉਸ ਵੱਲੋਂ ਸਰਕਾਰ ਖਰੀਦ (government procure) ਕਰ ਰਹੀ ਹੈ। ਬਹੁਤ ਸਾਰੀ ਪਾਰਦਰਸ਼ਤਾ ਲਿਆਉਣ ਵਿੱਚ ਸਫਲਤਾ ਮਿਲੀ ਹੈ।
ਭਾਈਓ-ਭੈਣੋਂ, ਸਰਕਾਰ ਦੀਆਂ ਯੋਜਨਾਵਾਂ ਵਿੱਚ ਰਫ਼ਤਾਰ ਵਧੀ ਹੈ। ਜਦੋਂ ਸਰਕਾਰ, ਕਿਸੇ ਕੰਮ ਵਿੱਚ ਦੇਰੀ ਹੁੰਦੀ ਹੈ, ਤਾਂ ਸਿਰਫ਼ ਉਸ ਪ੍ਰੋਜੈਕਟ ਵਿੱਚ ਦੇਰੀ ਨਹੀਂ ਹੁੰਦੀ। ਉਹ ਸਿਰਫ਼ ਧਨ ਦੇ ਖਰਚੇ ਨਾਲ ਜੁੜਿਆ ਹੋਇਆ ਵਿਸ਼ਾ ਨਹੀਂ ਹੁੰਦਾ ਹੈ। ਜਦੋਂ ਕੋਈ ਵੀ ਕੰਮ ਅਟਕ ਜਾਂਦਾ ਹੈ, ਰੁਕ ਜਾਂਦਾ ਹੈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਮੇਰੇ ਗਰੀਬ ਪਰਿਵਾਰਾਂ ਦਾ ਹੁੰਦਾ ਹੈ। ਮੇਰੇ ਭਾਈਆਂ-ਭੈਣਾਂ ਨੂੰ ਹੁੰਦਾ ਹੈ। ਅਸੀਂ ਨੌਂ ਮਹੀਨੇ ਦੇ ਅੰਦਰ- ਅੰਦਰ ਮੰਗਲਯਾਨ ਪਹੁੰਚ ਸਕਦੇ ਹਾਂ। ਇਹ ਸਾਡੀ ਸਮਰੱਥਾ ਹੈ। ਨੌਂ ਮਹੀਨੇ ਦੇ ਅੰਦਰ ਅੰਦਰ ਉੱਥੋਂ ਮੰਗਲਯਾਨ ਪਹੁੰਚ ਸਕਦੇ ਹਨ, ਪਰ ਮੈਂ ਕਈ ਵਾਰ ਸਰਕਾਰ ਦੇ ਕੰਮ ਦਾ ਲੇਖਾ ਜੋਖਾ ਹਰ ਮਹੀਨੇ ਲੈਂਦਾ ਰਹਿੰਦਾ ਹਾਂ। ਇੱਕ ਵਾਰ ਅਜਿਹੀ ਗੱਲ ਮੇਰੇ ਧਿਆਨ ਵਿੱਚ ਆਈ, 42 ਸਾਲ ਪੁਰਾਣਾ ਇੱਕ ਪ੍ਰੌਜੈਕਟ, 70-72 ਕਿਲੋਮੀਟਰ ਦਾ ਪ੍ਰੌਜੈਕਟ,, ਰੇਲ ਦਾ 42 ਸਾਲ ਤੋਂ ਅਟਕਿਆ ਹੋਇਆ, ਲਟਕਿਆ ਪਿਆ ਸੀ। ਭਾਈਓ-ਭੈਣੋਂ ਨੌਂ ਮਹੀਨੇ ਵਿੱਚ ਮੰਗਲਯਾਨ ਪਹੁੰਚਣ ਦੀ ਸਮਰੱਥਾ ਰੱਖਣ ਵਾਲਾ ਮੇਰਾ ਦੇਸ਼ 42 ਸਾਲ ਤੱਕ 70-72 ਕਿਲੋਮੀਟਰ ਇੱਕ ਰੇਲ ਦੀ ਪਟੜੀ ਨਾ ਵਿਛਾ ਸਕੇ, ਤਾਂ ਗਰੀਬ ਦੇ ਮਨ ਵਿੱਚ ਸਵਾਲ ਉਠਦਾ ਹੈ ਕਿ ਮੇਰੇ ਦੇਸ਼ ਦਾ ਕੀ ਹੋਵੇਗਾ? ਅਤੇ ਅਜਿਹੀਆਂ ਚੀਜ਼ਾਂ ‘ਤੇ ਹਰ ਮਹੀਨੇ ਧਿਆਨ ਦਿੱਤਾ ਹੈ। ਇਨ੍ਹਾਂ ਚੀਜ਼ਾਂ ਵਿੱਚ ਤਬਦੀਲੀ ਲਿਆਉਣ ਲਈ ਅਸੀਂ ਨਵੀਂ ਨਵੀਂ ਟੈਕਨੋਲੋਜੀ ਜੀਓ-ਟੈਕਨੋਲੋਜੀ (Geo-Technology) ਦਾ ਵਿਸ਼ਾ ਹੋਵੇ, ਸਪੇਸ ਟੈਕਨੋਲੋਜੀ (Space-Technology) ਦਾ ਵਿਸ਼ਾ ਹੋਵੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਅਸੀਂ ਉਸ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।
ਤੁਸੀਂ ਦੇਖਿਆ ਹੋਵੇਗਾ ਇੱਕ ਸਮਾਂ ਸੀ ਜਦੋਂ ਯੂਰੀਆ ਲਈ ਰਾਜ ਅਤੇ ਕੇਂਦਰ ਵਿੱਚ ਤਣਾਅ ਚਲਦਾ ਸੀ। ਕੈਰੋਸੀਨ ਲਈ ਰਾਜਾਂ ਅਤੇ ਕੇਂਦਰ ਲਈ ਤਣਾਅ ਚਲਦਾ ਸੀ। ਇੱਕ ਅਜਿਹਾ ਮਾਹੌਲ ਸੀ ਜਿਵੇਂ ਕੇਂਦਰ ਵੱਡਾ ਭਾਈ, ਰਾਜ ਛੋਟਾ ਭਾਈ ਹੈ। ਅਸੀਂ ਪਹਿਲੇ ਦਿਨ ਤੋਂ ਜਿਸ ਦਿਸ਼ਾ ਵਿੱਚ ਕੰਮ ਕੀਤਾ, ਕਿਉਂਕਿ ਲੰਬੇ ਅਰਸੇ ਤੋਂ ਮੁੱਖ ਮੰਤਰੀ ਰਿਹਾ ਹਾਂ, ਇਸ ਲਈ ਮੈਨੂੰ ਪਤਾ ਸੀ ਕਿ ਦੇਸ਼ ਦੇ ਵਿਕਾਸ ਵਿੱਚ ਰਾਜਾਂ ਦੀ ਕਿੰਨੀ ਅਹਿਮੀਅਤ ਹੈ। ਮੁੱਖ ਮੰਤਰੀਆਂ ਦਾ ਕਿੰਨਾ ਮਹੱਤਵ ਹੈ, ਰਾਜਾਂ ਦੀਆਂ ਸਰਕਾਰਾਂ ਦਾ ਕਿੰਨਾ ਮਹੱਤਵ ਹੈ, ਇਸ ਨੂੰ ਭਲੀਭਾਂਤ ਸਮਝਦਾ ਹਾਂ ਇਸ ਲਈ ਸਹਿਕਾਰੀ ਸੰਘਵਾਦ ਅਤੇ ਹੁਣ ਪ੍ਰਤੀਯੋਗੀ ਸਹਿਕਾਰੀ ਸੰਘਵਾਦ ਉਸ ‘ਤੇ ਅਸੀਂ ਜ਼ੋਰ ਦਿੱਤਾ ਹੈ ਅਤੇ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਮਿਲ ਕੇ ਸਾਰੇ ਫੈਸਲੇ, ਅਸੀਂ ਮਿਲ ਕੇ ਕਰ ਰਹੇ ਹਾਂ।
ਤੁਹਾਨੂੰ ਯਾਦ ਹੋਵੇਗਾ ਇਸੀ ਫ਼ਸੀਲ ਤੋਂ ਇੱਕ ਵਾਰ ਦੇਸ਼ ਦੇ ਰਾਜਾਂ ਦੀ ਬਿਜਲੀ ਕੰਪਨੀਆਂ ਦੀਆਂ ਮਾੜੀ ਹਾਲਤ ਦੀ ਚਰਚਾ ਇਕ ਪ੍ਰਧਾਨ ਮੰਤਰੀ ਨੇ ਕੀਤੀ ਸੀ। ਲਾਲ ਕਿਲ੍ਹੇ ਉੱਤੇ ਚਿੰਤਾ ਪ੍ਰਗਟ ਕਰਨੀ ਪਈ ਸੀ। ਅੱਜ ਅਸੀ ਰਾਜਾਂ ਨੂੰ ਨਾਲ ਲੈਕੇ *ਉਦੈ ਯੋਜਨਾ* ਰਾਹੀਂ ਰਾਜਾ ਨੂੰ ਤਾਕਤ ਦੇ ਕੇ ਉਸ ਬਿਜਲੀ ਦੇ ਕਾਰਖਾਨਿਆਂ ਦੇ ਕਾਰੋਬਾਰ ਵਿੱਚ ਇਹ ਸਮੱਸਿਆਵਾਂ ਸਨ, ਉਨ੍ਹਾਂ ਨੂੰ ਹੱਲ ਕਰਨ ਦਾ ਕੰਮ ਮਿਲ ਕੇ ਕੀਤਾ, ਇਹ ਸੰਘਵਾਦ ਦਾ ਇਕ ਬਹੁਤ ਵੱਡਾ ਪ੍ਰਮਾਣ ਹੈ।
ਜੀਐੱਸਟੀ ਦੇ ਨਾਲ-ਨਾਲ ਭਾਵੇਂ ਸਮਾਰਟ ਸਿਟੀ ਦੇ ਨਿਰਮਾਣ ਦੀ ਗੱਲ ਹੋਵੇ, ਭਾਵੇਂ ਸਵੱਛਤਾ ਦਾ ਅਭਿਆਨ ਹੋਵੇ, ਭਾਵੇਂ ਟਾਇਲਟ ਦੀ ਚਰਚਾ ਹੋਵੇ, Ease of doing businessਦੀ ਗੱਲ ਹੋਵੇ, ਇਹ ਸਾਰੇ ਵਿਸ਼ੇ ਅਜਿਹੇ ਹਨ ਕਿ ਸਾਡੇ ਦੇਸ਼ ਦੇ ਸਾਰੇ ਰਾਜ ਮੋਢੇ ਨਾਲ ਮੋਢਾ ਮਿਲਾ ਕੇ ਕੇਂਦਰ ਦੇ ਨਾਲ ਚਲਣ ਵਿੱਚ ਬਹੁਤ ਸਫਲ ਹੋ ਰਹੇ ਹਨ।
ਮੇਰੇ ਪਿਆਰੇ ਦੇਸ਼ ਵਾਸੀਓ *ਨਿਊ ਇੰਡੀਆ* ਸਾਡੀ ਸਭ ਤੋਂ ਵੱਡੀ ਤਾਕਤ ਹੈ, ਲੋਕਤੰਤਰ ਹੈ। ਪਰ ਅਸੀਂ ਜਾਣਦੇ ਹਾਂ ਕਿ ਲੋਕਤੰਤਰ ਨੂੰ ਵੋਟਾਂ ਤੱਕ ਸੀਮਤ ਕਰ ਦਿੱਤਾ ਹੈ। ਲੋਕਤੰਤਰ ਵੋਟਾਂ ਤੱਕ ਸੀਮਤ ਨਹੀਂ ਹੋ ਸਕਦਾ ਅਤੇ ਇਸ ਲਈ ਅਸੀਂ*ਨਿਊ ਇੰਡੀਆ* ਵਿੱਚ ਉਸ ਲੋਕਤੰਤਰ ਉੱਪਰ ਜ਼ੋਰ ਦੇਣਾ ਚਾਹੁੰਦੇ ਹਾਂ ਜਿਸ ਵਿੱਚ ਤੰਤਰ ਤੋਂ ਲੋਕ ਨਹੀਂ, ਪਰ ਲੋਕਾਂ ਤੋਂ ਤੰਤਰ ਚੱਲੇ, ਅਜਿਹਾ ਲੋਕਤੰਤਰ *ਨਿਊ ਇੰਡੀਆ* ਦੀ ਪਛਾਣ ਬਣੇ, ਉਸ ਦਿਸ਼ਾ ਵਿੱਚ ਜਾਣਾ ਚਾਹੁੰਦੇ ਹਾਂ।
ਲੋਕਮਾਨਯ ਤਿਲਕ ਜੀ ਨੇ ਕਿਹਾ ਸੀ, ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ।* ਆਜਾਦ ਭਾਰਤ ਵਿੱਚ ਸਾਡੇ ਸਾਰਿਆਂ ਦਾ ਮੰਤਰ ਹੋਣਾ ਚਾਹੀਦਾ ਹੈ,*ਸੁਰਾਜ ਮੇਰਾ ਜਨਮਸਿੱਧ ਅਧਿਕਾਰ ਹੈ।*ਸੁਰਾਜ ਸਾਡੇ ਸਾਰਿਆਂ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ, ਸਰਕਾਰਾਂ ਨੂੰ ਆਪਣੀਆਂ ਜਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ।
*ਸਵਰਾਜ ਤੋਂ ਸੁਰਾਜ* ਵੱਲ ਜਦੋਂ ਚਲਣਾ ਹੈ, ਤਾਂ ਦੇਸ਼ ਵਾਸੀ ਪਿੱਛੇ ਨਹੀਂ ਰਹਿੰਦੇ। ਜਦੋਂ ਮੈਂ ਗੈਸ ਸਬਸਿਡੀ ਛੱਡਣ ਲਈ ਕਿਹਾ,ਦੇਸ਼ ਅੱਗੇ ਆਇਆ। ਸਵੱਛਤਾ ਦੀ ਗੱਲ ਕਹੀ, ਅੱਜ ਵੀ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਕੋਈ ਨਾ ਕੋਈ ਸਵੱਛਤਾ ਦੇ ਅਭਿਆਨ ਨੂੰ ਅੱਗੇ ਵਧਾ ਰਿਹਾ ਹੈ। ਜਦੋਂ ਨੋਟਬੰਦੀ ਦੀ ਗੱਲ ਆਈ, ਦੁਨੀਆ ਨੂੰ ਹੈਰਾਨੀ ਹੋਈ ਸੀ,ਇੱਥੋਂ ਤੱਕ ਲੋਕ ਕਹਿ ਰਹੇ ਸਨ, ਹੁਣ ਮੋਦੀ ਗਿਆ। ਪਰ ਨੋਟਬੰਦੀ ਵਿੱਚ ਸਵਾ ਸੋ ਕਰੋੜ ਦੇਸ਼ਵਾਸਿਆਂ ਨੇ ਜਿਸ ਤਰ੍ਹਾਂ ਦਾ ਹੌਸਲਾ ਦਿਖਾਇਆ,ਜਿਸ ਤਰ੍ਹਾਂ ਦਾ ਵਿਸ਼ਵਾਸ ਰੱਖਿਆ ਇਹ ਉਸੇ ਦਾ ਪ੍ਰਮਾਣ ਹੈ ਕਿ ਅੱਜ ਭ੍ਰਿਸ਼ਟਾਚਾਰ ਦੇ ਵਿਰੁੱਧ ਨਕੇਲ ਪਾਉਣ ਵਿੱਚ ਅਸੀਂ ਇੱਕ ਤੋਂ ਬਾਅਦ ਇੱਕ ਕਦਮ ਚੁੱਕਣ ਵਿੱਚ ਸਫਲ ਹੋ ਰਹੇ ਹਾਂ। ਸਾਡੇ ਦੇਸ਼ ਦੇ ਲਈ ਇਸ ਨਵੀਂ ਲੋਕਭਾਗੀਦਾਰੀ ਦੀ ਪਰੰਪਰਾ…ਜਨਭਾਗੀਦਾਰੀ ਨਾਲ ਹੀ ਦੇਸ਼ ਨੂੰ ਅੱਗੇ ਵਧਾਉਣ ਵਿੱਚ ਸਾਡਾ ਯਤਨ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਲਾਲ ਬਹਾਦੁਰ ਸ਼ਾਸਤਰੀ ਨੇ ਜੈ ਜਵਾਨ ਜੈ ਕਿਸਾਨ ਦਾ ਮੰਤਰ ਦਿੱਤਾ ਸੀ। ਸਾਡੇ ਦੇਸ਼ ਦੇ ਕਿਸਾਨ ਨੇ ਪਿੱਛੇ ਮੁੜ ਕੇ ਕਦੇ ਦੇਖਿਆ ਨਹੀਂ,ਰਿਕਾਰਡ ਫਸਲ ਉਤਪਾਦਨ ਅੱਜ ਸਾਡਾ ਦੇਸ਼ ਕਰਕੇ ਦੇ ਰਿਹਾ ਹੈ। ਕੁਦਰਤੀ ਆਫ਼ਤਾਂ ਦੇ ਵਿੱਚ ਨਵੀਂਆਂ-ਨਵੀਂਆਂ ਉਪਲੱਬਧੀਆਂ ਹਾਸਲ ਕਰ ਰਿਹਾ ਹੈ। ਦਾਲ ਦਾ ਰਿਕਾਰਡ ਉਤਪਾਦਨ ਹੋਇਆ ਹੈ ਅਤੇ ਮੇਰੇ ਪਿਆਰੇ ਭਰਾਵੋ-ਭੈਣੋਂ, ਮੇਰੇ ਕਿਸਾਨ ਭਰਾਵੋ-ਭੈਣੋਂ ਭਾਰਤ ਵਿੱਚ ਸਰਕਾਰ ਨੇ ਦਾਲ ਖਰੀਦਣ ਦੀ ਪਰੰਪਰਾ ਹੀ ਨਹੀ ਰਹੀ ਹੈ ਅਤੇ ਕਦੇ ਇੱਕ-ਅੱਧੀ ਵਾਰ ਕੀਤਾ ਹੈ ਤਾਂ ਹਜ਼ਾਰਾ ਵਿੱਚ ਹੀ ਹਜ਼ਾਰਾ ਟਨ ਦੇ ਹਿਸਾਬ ਨਾਲ ਹੁੰਦਾ ਸੀ, ਇਸ ਵਾਰ ਜਦੋਂ ਮੇਰੇ ਦੇਸ਼ ਦੇ ਕਿਸਾਨਾਂ ਨੇ ਦਾਲ ਉਤਪਾਦਨ ਕਰਕੇ ਗਰੀਬ ਨੂੰ ਪੌਸ਼ਟਿਕ ਆਹਾਰ ਦੇਣ ਦਾ ਕੰਮ ਕੀਤਾ, ਤਾਂ 16 ਲੱਖ ਟਨ ਦਾਲ, ਸਰਕਾਰ ਨੇ ਖਰੀਦਣ ਦਾ ਇਤਿਹਾਸਕ ਕੰਮ ਕਰ ਕੇ ਇਸ ਸਾਲ ਨੂੰ ਹੁਲਾਰਾ ਦਿੱਤਾ।
ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਇੱਕ ਸੁਰੱਖਿਆਂ ਕਵਚ ਮੇਰੇ ਕਿਸਾਨ ਭਰਾਵਾਂ ਨੂੰ ਮਿਲਿਆ ਹੈ। ਤਿੰਨ ਸਾਲ ਪਹਿਲਾਂ ਸਿਰਫ ਸਵਾ ਤਿੰਨ ਕਰੋੜ ਕਿਸਾਨ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਜੋ ਪਹਿਲਾਂ ਦੂਸਰੇ ਨਾਮ ਨਾਲ ਚਲਦੀ ਸੀ ਉਸ ਦਾ ਲਾਭ ਲੈਂਦੇ ਸਨ। ਅੱਜ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਿੱਚ ਐਨੇ ਘੱਟ ਸਮੇਂ ਵਿੱਚ ਐਨੇ ਨਵੇਂ ਕਿਸਾਨ ਜੁੜ ਗਏ ਹਨ ਅਤੇ ਲੱਗਭਗ ਇਹ ਸੰਖਿਆ ਅੱਗੇ ਚਲ ਕੇ ਪੌਣੇ ਛੇ ਕਰੋੜ ਤੱਕ ਪਹੁੰਚੀ ਹੈ।
ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ,ਕਿਸਾਨ ਨੂੰ ਜੇਕਰ ਪਾਣੀ ਨਾ ਮਿਲੇ ਤਾਂ ਮਿੱਟੀ ਵਿੱਚੋਂ ਹੀ ਸੋਨਾ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਅਤੇ ਇਸ ਲਈ ਕਿਸਾਨ ਨੂੰ ਪਾਣੀ ਪਹੁੰਚਾਉਣ ਲਈ ਮੈਂ ਪਿਛਲੀ ਵਾਰ ਲਾਲ ਕਿਲ੍ਹੇ ਤੋਂ ਕਿਹਾ ਸੀ, ਉਨ੍ਹਾਂ ਯੋਜਨਾਵਾਂ ਵਿੱਚੋਂ 21 ਯੋਜਨਾਵਾਂ ਅਸੀ ਪੂਰੀਆਂ ਕਰ ਚੁੱਕੇ ਹਾਂ ਅਤੇ ਬਾਕੀ 50 ਯੋਜਨਾਵਾਂ ਆਉਣ ਵਾਲੇ ਕੁਝ ਸਮੇਂ ਵਿੱਚ ਪੂਰੀਆਂ ਹੋ ਜਾਣਗੀਆਂ ਅਤੇ ਕੁੱਲ 99 ਵੱਡੀਆਂ-ਵੱਡੀਆਂ ਯੋਜਨਾਵਾਂ ਨੂੰ ਪੂਰਾ ਕਰ ਕੇ, ਕਿਸਾਨ ਦੇ ਖੇਤ ਤੱਕ ਪਾਣੀ ਪਹੁੰਚਾਉਣ ਦਾ ਕੰਮ ਪੂਰਾ ਕਰ ਦੇਵਾਂਗੇ। ਅਤੇ ਕਿਸਾਨ ਨੂੰ ਬੀਜ ਤੋਂ ਬਜ਼ਾਰ ਤੱਕ ਜਦ ਅਸੀਂ ਵਿਵਸਥਾ ਨਹੀਂ ਦਿੰਦੇ,ਸਾਡੇ ਕਿਸਾਨ ਦੀ ਕਿਸਮਤ ਨੂੰ ਅਸੀਂ ਨਹੀਂ ਬਦਲ ਸਕਦੇ ਹਾਂ। ਅਤੇ ਉਸ ਦੇ ਲਈ ਬੁਨਿਆਦੀ ਢਾਂਚਾ ( infrastructure) ਚਾਹੀਦਾ ਹੈ,ਉਸ ਦੇ ਲਈ ਸਪਲਾਈ ਚੇਨ (supply-chain) ਚਾਹੀਦੀ ਹੈ। ਹਰ ਸਾਲ ਲੱਖਾਂ-ਕਰੋੜਾਂ ਦੀ ਸਾਡੀ ਸਬਜ਼ੀ,ਸਾਡੇ ਫ਼ਲ,ਸਾਡੀ ਫ਼ਸਲ ਨਸ਼ਟ ਹੋ ਜਾਂਦੀ ਹੈ ਅਤੇ ਇਸ ਲਈ ਉਸ ਨੂੰ ਬਦਲਣ ਲਈ ਇੱਕ ਤਾਂ ਵਿਦੇਸ਼ੀ ਪ੍ਰਤੱਖ ਨਿਵੇਸ਼ (Foreign Direct Investment )ਨੂੰ ਹੁਲਾਰਾ ਦਿੱਤਾ ਤਾਂਕਿ ਫੂਡ ਪ੍ਰੋਸੈਸਿੰਗ ( food processing )ਅੰਦਰ ਦੁਨੀਆਂ ਸਾਡੇ ਨਾਲ ਜੁੜੇ।
(Infrastructure) ਬੁਨਿਆਦੀ ਢਾਂਚਾ ਨੂੰ ਹੁਲਾਰਾ ਦਿੱਤਾ ਅਤੇ ਭਾਰਤ ਸਰਕਾਰ ਨੇ ‘ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ* ਲਾਗੂ ਕੀਤੀ ਹੈ। ਜਿਸ ਦੇ ਕਾਰਨ ਉਨ੍ਹਾਂ ਵਿਵਸਥਾਵਾਂ ਦਾ ਨਿਰਮਾਣ ਕੀਤਾ ਜਾਵੇਗਾ ਜੋ ਬੀਜ ਤੋਂ ਬਜ਼ਾਰ ਤੱਕ ਕਿਸਾਨ ਨੂੰ ਦਾ ਹੱਥ ਫੜ੍ਹਾਂਗੇ(hand-holding) ਕਰਾਂਗੇ, ਵਿਵਸਥਾਵਾਂ ਵਿਕਸਿਤ ਕਰਾਂਗੇ ਅਤੇ ਸਾਡੇ ਕਰੋੜਾਂ ਕਿਸਾਨਾਂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਬਦਲਾਅ ਲਿਆਉਣ ਵਿੱਚ ਅਸੀਂ ਸਫਲ ਹੋਵਾਂਗੇ।
ਮੰਗ (Demand) ਅਤੇ ਟੈਕਨੋਲੋਜੀ (Technology) ਦੇ ਕਾਰਨ, ਸਾਡੇ ਦੇਸ਼ ਵਿੱਚ ਨੌਕਰੀ ਦੇ ਸਰੂਪ (nature of job) ਵਿੱਚ ਵੀ ਬਹੁਤ ਵੱਡਾ ਬਦਲਾਅ ਆ ਰਿਹਾ ਹੈ। ਰੁਜ਼ਗਾਰ ਨਾਲ ਜੁੜੀਆਂ ਯੋਜਨਾਵਾਂ ਵਿੱਚ ਟਰੇਨਿੰਗ( training) ਦੇ ਤਰੀਕਿਆਂ ਵਿੱਚ 21ਵੀਂ ਸਦੀ ਦੀਆਂ ਜ਼ਰੂਰਤਾਂ ਅਨੁਸਾਰ, ਮਨੁੱਖੀ ਸੰਸਾਧਨਾਂ ਦੇ ਵਿਕਾਸ ਦੇ ਲਈ ਭਾਰਤ ਸਰਕਾਰ ਨੇ ਕਈ ਨਵੀਆਂ ਯੋਜਨਾਵਾਂ ਹੱਥ ਵਿੱਚ ਲਈਆਂ ਹਨ। ਨੌਜਵਾਨਾਂ ਨੂੰ ਬਿਨਾ ਕਿਸੇ ਗਰੰਟੀ ਬੈਂਕਾਂ ਵਿੱਚੋਂ ਪੈਸੇ ਮਿਲਣ ਇਸ ਲਈ ਬਹੁਤ ਵੱਡਾ ਅਭਿਆਨ ਚਲਾਇਆ ਹੈ। ਸਾਡਾ ਨੌਜਵਾਨ ਆਪਣੇ ਪੈਰਾਂ ਉੱਤੇ ਖੜ੍ਹਾ ਹੋਵੇ,ਅਤੇ ਪਿਛਲੇ ਤਿੰਨ ਸਾਲਾਂ ਵਿੱਚ ਦੇਖਿਆ ਗਿਆ ਹੈ ਕਿ *ਪ੍ਰਧਾਨ ਮੰਤਰੀ ਮੁਦਰਾ ਯੋਜਨਾ* ਦੇ ਕਾਰਨ ਕਰੋੜਾਂ ਨੌਜਵਾਨ ਆਪਣੇ ਪੈਰਾਂ ਉੱਤੇ ਖੜ੍ਹੇ ਵੀ ਹੋਏ ਹਨ। ਐਨਾ ਹੀ ਨਹੀਂ, ਇੱਕ ਨੌਜਵਾਨ ਇੱਕ ਜਾਂ ਦੋ ਤਿੰਨ ਹੋਰ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਹੈ।
ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਪੱਧਰ ਦੀਆਂ ਯੂਨੀਵਰਸਿਟੀਆਂ (World Class Universities) ਬਣਾਉਣ ਲਈ ਸਾਨੂੰ ਬੰਧਨਾਂ ਤੋਂ ਮੁਕਤੀ ਦੇਣ ਦਾ ਇੱਕ ਬੜਾ ਹੀ ਅਹਿਮ ਕਦਮ ਚੁੱਕਿਆ ਹੈ। 20 ਯੂਨੀਵਰਸਿਟੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਆਪਣੀ ਕਿਸਮਤ ਦਾ ਫੈਸਲਾ ਕਰਨ, ਸਰਕਾਰ ਕਿਤੇ ਵੀ ਦਖਲ ਨਹੀਂ ਦੇਵੇਗੀ। ਉਪਰੋ ਸਰਕਾਰ 1000 ਕਰੋੜ ਦੀ ਸਹਾਇਤਾ ਕਰਨ ਲਈ ਵੀ ਤਿਆਰ ਹੈ। ਸੱਦਾ ਦਿੱਤਾ ਹੈ, ਮੈਨੂੰ ਵਿਸ਼ਵਾਸ ਹੈ ਮੇਰੇ ਦੇਸ਼ ਦੀਆਂ ਸਿੱਖਿਆ ਸੰਸਥਾਵਾਂ ਜ਼ਰੂਰ ਅੱਗੇ ਆਉਣਗੀਆਂ ਅਤੇ ਇਸ ਕਾਰਜ ਨੂੰ ਸਫ਼ਲ ਕਰਣਗੀਆਂ।
ਪਿਛਲੇ ਤਿੰਨ ਸਾਲਾਂ ਵਿੱਚ 6IIT, 7 ਨਵੇਂ IIM, 8 ਨਵੇਂ IIT, ਇਸ ਦਾ ਨਿਰਮਾਣ ਕੀਤਾ ਹੈ ਅਤੇ ਇਸ ਨੂੰ ਸਿੱਖਿਆ ਦੇ ਮੌਕਿਆਂ ਨਾਲ ਜੋੜਨ ਦਾ ਕੰਮ ਵੀ ਅਸੀਂ ਕੀਤਾ ਹੈ।
ਮੇਰੀਆਂ ਮਾਤਾਵਾਂ, ਭੈਣਾਂ ਅੱਜ ਵੀ ਵੱਡੀ ਮਾਤਰਾ ਵਿੱਚ, ਪਰਿਵਾਰ ਵਿੱਚ ਔਰਤਾਂ ਵੀ ਰੋਜ਼ਗਾਰ ਲਈ ਜਾਂਦੀਆਂ ਹਨ। ਅਤੇ ਇਸ ਲਈ ਰਾਤ ਨੂੰ ਵੀ ਉਨ੍ਹਾਂ ਨੂੰ ਰੋਜ਼ਗਾਰ ਦਾ ਮੌਕਾ ਮਿਲੇ, ਫੈਕਟਰੀਆਂ ਵਿੱਚ ਕੰਮ ਕਰਨ ਦਾ ਮੌਕਾ ਮਿਲੇ, ਇਸ ਲਈ ਕਿਰਤ ਕਾਨੂੰਨ (Labour Law) ਵਿੱਚ ਤਬਦੀਲੀ ਕਰਨ ਦਾ ਬਹੁਤ ਵੱਡਾ ਮੁੱਖ ਕਦਮ ਚੁੱਕਿਆ ਹੈ।
ਸਾਡੀਆਂ ਮਾਤਾਵਾਂ, ਭੈਣਾਂ ਪਰਿਵਾਰ ਦੀਆਂ ਵੀ ਇੱਕ ਮੁੱਖ ਇਕਾਈ ਹਨ। ਸਾਡਾ ਭਵਿੱਖ ਨਿਰਮਾਣ ਕਰਨ ਲਈ ਸਾਡੀਆਂ ਮਾਤਾਵਾਂ, ਭੈਣਾਂ ਦਾ ਯੋਗਦਾਨ ਬਹੁਤ ਵੱਡਾ ਹੁੰਦਾ ਹੈ, ਅਤੇ ਇਸ ਲਈ ਜਣੇਪਾ ਛੁੱਟੀ (Maternity Leave) ਜੋ 12 ਹਫ਼ਤਿਆਂ ਦੀ ਸੀ, ਉਹ 26 ਹਫ਼ਤੇ, ਉਸ ਵਿੱਚ ਆਮਦਨ ਚੱਲਦੀ ਰਹੇਗੀ, ਇਸ ਪ੍ਰਕਾਰ ਦੇਣ ਦਾ ਕੰਮ ਕੀਤਾ ਹੈ।
ਸਾਡੀਆਂ ਮਾਤਾਵਾਂ ਭੈਣਾਂ ਦੇ ਸਸ਼ਕਤੀਕਰਨ ਦੇ ਕੰਮ ਦੇ ਸਬੰਧ ਵਿੱਚ, ਮੈਂ ਖਾਸ ਕਰਕੇ, ਮੈਂ ਉਨ੍ਹਾਂ ਭੈਣਾਂ ਨੂੰ ਵਧਾਈ ਦਿੰਦਾ ਹਾਂ ਜੋ ਕਿ ਤਿੰਨ ਤਲਾਕ ਕਾਰਨ ਬਹੁਤ ਹੀ ਬਦਕਿਸਮਤੀ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਕੋਈ ਸਹਾਰਾ ਨਹੀਂ ਬਚਿਆ ਹੈ, ਅਤੇ ਅਜਿਹੀਆਂ ਪੀੜਤ,ਤਿੰਨ –ਤਲਾਕ ਨਾਲ ਪੀੜਤ ਭੈਣਾਂ ਨੇ ਪੂਰੇ ਦੇਸ਼ ਵਿੱਚ ਇੱਕ ਨਵਾਂ ਅੰਦੋਲਨ ਸ਼ੁਰੂ ਕੀਤਾ ਹੈ। ਦੇਸ਼ ਦੇ ਬੁੱਧੀਜੀਵੀ ਵਰਗ ਨੂੰ ਹਿਲਾ ਦਿੱਤਾ,ਦੇਸ਼ ਦੇ ਮੀਡੀਆ ਨੇ ਵੀ ਉਨ੍ਹਾਂ ਦੀ ਮਦਦ ਕੀਤੀ, ਪੂਰੇ ਦੇਸ਼ ਵਿੱਚ ਤਿੰਨ-ਤਲਾਕ ਦੇ ਵਿਰੁੱਧ ਇੱਕ ਮਾਹੌਲ ਦਾ ਨਿਰਮਾਣ ਹੋਇਆ। ਇਸ ਅੰਦੋਲਨ ਨੂੰ ਚਲਾਉਣ ਵਾਲੀਆਂ ਮੇਰੀਆਂ ਉਨ੍ਹਾਂ ਭੈਣਾਂ ਨੂੰ, ਜੋ ਤਿੰਨ-ਤਲਾਕ ਦੇ ਵਿਰੁੱਧ ਲੜਾਈ ਲੜ ਰਹੀਆਂ ਹਨ, ਮੈਂ ਦਿਲੋਂ ਨਾਲ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਮਾਤਾਵਾਂ-ਭੈਣਾਂ ਨੂੰ ਅਧਿਕਾਰ ਦਿਲਾਉਣ ਵਿੱਚ ਉਨ੍ਹਾਂ ਦੀ ਇਸ ਲੜਾਈ ਵਿੱਚ ਭਾਰਤ ਉਨ੍ਹਾਂ ਦੀ ਪੂਰੀ ਮਦਦ ਕਰੇਗਾ ਅਤੇ ਮਹਿਲਾ ਸਸ਼ਕਤੀਕਰਨ (Women Empowerment) ਦੇ ਇਸ ਮਹੱਤਵਪੂਰਨ ਕਦਮ ਵਿੱਚ ਉਹ ਸਫ਼ਲ ਹੋ ਕੇ ਰਹਿਣਗੀਆਂ;ਅਜਿਹਾ ਮੈਨੂੰ ਪੂਰਾ ਭਰੋਸਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ,ਕਦੇ-ਕਦੇ ਆਸਥਾ ਦੇ ਨਾਮ ਉੱਤੇ ਹੌਸਲੇ ਦੀ ਕਮੀ ਵਿੱਚ ਕੁਝ ਲੋਕ ਅਜਿਹੀਆਂ ਚੀਜ਼ਾਂ ਕਰ ਬੈਠਦੇ ਹਨ, ਜੋ ਸਮਾਜ ਦੇ ਤਾਣੇ-ਬਾਣੇ ਨੂੰ ਬਿਖੇਰ ਦਿੰਦੀਆਂ ਹਨ। ਦੇਸ਼ ਸ਼ਾਂਤੀ,ਸਦਭਾਵਨਾ ਅਤੇ ਏਕਤਾ ਨਾਲ ਚਲਦਾ ਹੈ। ਜਾਤੀਵਾਦ ਦਾ ਜ਼ਹਿਰ, ਦੇਸ਼ ਦਾ ਕਦੇ ਵੀ ਭਲਾ ਨਹੀਂ ਕਰ ਸਕਦਾ। ਇਹ ਤਾਂ ਗਾਂਧੀ ਦੀ ਧਰਤੀ ਹੈ, ਬੁੱਧ ਦੀ ਧਰਤੀ ਹੈ, ਸਭ ਨੂੰ ਨਾਲ ਲੈਕੇ ਚਲਣਾ ਹੈ; ਇਹ ਦੇਸ਼ ਦੀ ਸੰਸਕ੍ਰਿਤੀ ਅਤੇ ਪਰੰਪਰਾ ਦਾ ਭਾਗ ਹੈ। ਸਾਨੂੰ ਇਸ ਨੂੰ ਸਫ਼ਲਤਾ ਨਾਲ ਅੱਗੇ ਵਧਾਉਣਾ ਹੈ, ਅਤੇ ਇਸ ਲਈ ਆਸਥਾ ਦੇ ਨਾਮ ਉੱਤੇ ਹਿੰਸਾ ਨੂੰ ਬਲ ਨਹੀਂ ਦਿੱਤਾ ਜਾ ਸਕਦਾ ਹੈ।
ਹਸਪਤਾਲ ਵਿੱਚ ਮਰੀਜ਼ ਦੇ ਨਾਲ ਕੁਝ ਵੀ ਹੋ ਜਾਵੇ, ਹਸਪਤਾਲ ਜਲਾ ਦਿੱਤੇ ਜਾਣ; ਅੰਦੋਲਨ ਕਰੋ, ਸਰਕਾਰੀ ਸੰਪਤੀ ਨੂੰ ਜਲਾ ਦਿੱਤਾ ਜਾਵੇ; ਅਜ਼ਾਦ ਭਾਰਤ ਲਈ ਇਹ ਕਿਸਦਾ ਹੈ?ਸਾਡੇ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਸੰਪਤੀ ਹੈ। ਇਹ ਸੱਭਿਆਚਾਰਕ ਵਿਰਾਸਤ ਕਿਸਦੀ ਹੈ? ਇਹ ਸਾਡੇ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਸੱਭਿਆਚਾਰਕ ਵਿਰਾਸਤ ਹੈ। ਇਹ ਆਸਥਾ ਕਿਸਦੀ ਹੈ? ਸਾਡੇ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਆਸਥਾ ਹੈ; ਅਤੇ ਇਸੇ ਆਸਥਾ ਦੇ ਨਾਮ ਉੱਤੇ ਹਿੰਸਾ ਦਾ ਰਸਤਾ, ਇਸ ਦੇਸ਼ ਵਿੱਚ ਕਦੇ ਵੀ ਚੱਲ ਨਹੀਂ ਸਕਦਾ, ਇਹ ਦੇਸ਼ ਕਦੇ ਵੀ ਸਵੀਕਾਰ ਨਹੀਂ ਕਰ ਸਕਦਾ ਹੈ। ਇਸ ਲਈ ਦੇਸ਼ਵਾਸੀਆਂ ਨੂੰ ਬੇਨਤੀ ਕਰਾਂਗਾ, ਉਸ ਸਮੇਂ *ਭਾਰਤ ਛੋੜੋ* ਦਾ ਨਾਅਰਾ ਸੀ,ਅੱਜ ਨਾਅਰਾ ਹੈ *ਭਾਰਤ ਜੋੜੋ*। ਵਿਅਕਤੀ-ਵਿਅਕਤੀ ਨੂੰ ਅਸੀਂ ਨਾਲ ਲੈਣਾ ਹੈ, ਜਨ-ਜਨ ਨੂੰ ਨਾਲ ਲੈਣਾ ਹੈ, ਸਮਾਜ ਦੇ ਹਰ ਭਾਗ ਨੂੰ ਨਾਲ ਲੈਣਾ ਹੈ, ਅਤੇ ਉਸ ਨੂੰ ਨਾਲ ਲੈ ਕੇ ਸਾਨੂੰ ਦੇਸ਼ ਨੂੰ ਅੱਗੇ ਵਧਾਉਣਾ ਹੈ।
ਖ਼ੁਸ਼ਹਾਲ ਭਾਰਤ ਬਣਾਉਣ ਲਈ ਸਾਡੀ ਮਜਬੂਤ ਅਰਥਵਿਵਸਥਾ ਚਾਹੀਦੀ ਹੈ। ਸੰਤੁਲਿਤ ਵਿਕਾਸ ਚਾਹੀਦਾ ਹੈ,ਅਗਵੀ ਪੀੜ੍ਹੀ ਲਈ ਬੁਨਿਆਦੀ ਢਾਂਚਾ (next generation infrastructure) ਚਾਹੀਦਾ ਹੈ,ਤਦ ਕਿਤੇ ਜਾ ਕੇ ਸਾਡੇ ਸੁਪਨਿਆਂ ਦੇ ਭਾਰਤ ਨੂੰ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਸਕਦੇ ਹਾਂ।
ਭੈਣੋਂ-ਭਰਾਵੋ, ਅਣਗਿਣਤ ਫ਼ੈਸਲੇ ਅਸੀਂ ਤਿੰਨ ਸਾਲਾਂ ਵਿੱਚ ਲਏ। ਕੁਝ ਚੀਜ਼ਾਂ ਨੂੰ ਨੋਟਿਸ ਕੀਤਾ ਗਿਆ ਹੈ ਅਤੇ ਕੁਝ ਚੀਜ਼ਾਂ ਸ਼ਾਇਦ ਨੋਟਿਸ ਵਿੱਚ ਨਹੀਂ ਆਈਆਂ। ਪਰ ਇਕ ਗੱਲ ਮਹੱਤਵਪੂਰਨ ਹੈ। ਜਦੋਂ ਤੁਸੀ ਐਨੀ ਵੱਡੀ ਤਬਦੀਲੀ ਕਰ ਸਕਦੇ ਹੋ ਤਾਂ ਰੁਕਾਵਟਾਂ ਤਾਂ ਆਉਂਦੀਆਂ ਹਨ, ਗਤੀ ਰੁੱਤ ਜਾਂਦੀ ਹੈ। ਪਰ ਇਸ ਸਰਕਾਰ ਦੀ ਕਾਰਜ-ਪ੍ਰਣਾਲੀ ਦੇਖੋ, ਜੇਕਰ ਰੇਲ-ਗੱਡੀ ਵੀ ਕਿਸੇ ਸ਼ਟੇਸ਼ਨ ਕੋਲੋ ਲੰਘਦੀ ਹੈ,ਜਦੋਂ ਟਰੈਕ ਬਦਲਦੀ ਹੈ ਤਾਂ 60 ਉੱਤੇ ਚਲਣ ਵਾਲੀ ਸਪੀਡ ਨੂੰ ਉਸਨੂੰ 30 ਦੀ ਸਪੀਡ ਉੱਤੇ ਲੈਕੇ ਆਉਣਾ ਪੈਂਦਾ ਹੈ। ਟਰੈਕ ਬਦਲਣ ‘ਤੇ ਰੇਲ ਗੱਡੀ ਦੀ ਸਪੀਡ ਘੱਟ ਹੋ ਜਾਂਦੀ ਹੈ। ਅਸੀਂ ਪੂਰੇ ਦੇਸ਼ ਨੂੰ ਇੱਕ ਨਵੇਂ ਟਰੈਕ ਉੱਤੇ ਲੈਕੇ ਆਉਣ ਦਾ ਯਤਨ ਕਰ ਰਹੇ ਹਾਂ, ਪਰ ਅਸੀਂ ਉਸ ਦੀ ਸਪੀਡ ਘੱਟ ਨਹੀਂ ਹੋਣ ਦਿੱਤੀ ਹੈ, ਅਸੀਂ ਉਸ ਦੀ ਗਤੀ ਨੂੰ ਬਰਾਬਰ ਰੱਖਿਆ ਹੈ। ਭਾਵੇਂ GST ਲੈਕੇ ਆਏ ਹਾਂ, ਕੋਈ ਵੀ ਕਾਨੂੰਨ ਲੈਕੇ ਆਏ ਹਾਂ, ਕੋਈ ਨਵੀਂ ਵਿਵਸਥਾ ਲੈਕੇ ਆਏ ਹੋ,ਅਸੀਂ ਉਸ ਨੂੰ ਕਰਨ ਵਿੱਚ ਸਫ਼ਲ ਹੋਏ ਹਾਂ ਅਤੇ ਅੱਗੇ ਵੀ ਇਸ ਨੂੰ ਅਸੀਂ ਕਰਾਂਗੇ।
ਅਸੀਂ infrastructure ਉੱਤੇ ਜ਼ੋਰ ਦਿੱਤਾ ਹੈ। ਬੇਮਿਸਾਲ ਖਰਚ infrastructure ਉੱਤੇ ਕੀਤੇ ਜਾ ਰਹੇ ਹਨ। ਰੇਲਵੇ ਸਟੇਸ਼ਨ ਦਾ ਆਧੁਨਿਕੀਕਰਨ ਹੋਵੇ, ਛੋਟੇ ਸ਼ਹਿਰ ਵਿੱਚ , ਭਾਵੇਂ ਏਅਰਪੋਰਟ ਬਣਾਉਣਾ ਹੋਵੇ, ਭਾਵੇਂ water-way ਦਾ ਪ੍ਰਬੰਧ ਕਰਨਾ ਹੋਵੇ, ਭਾਵੇਂ
roadways ਦੀ ਵਿਵਸਥਾ ਕਰਨੀ ਹੋਵੇ, ਭਾਵੇਂ ਗੈਸ grid ਬਣਾਉਣੀ ਹੋਵੇ, ਭਾਵੇਂ ਪਾਣੀ ਦੀ grid ਬਣਾਉਣੀ ਹੋਵੇ, ਭਾਵੇਂ optical fibre network ਕਰਨਾ ਹੋਵੇ, ਹਰ ਤਰ੍ਹਾਂ ਦੇ ਆਧੁਨਿਕ infrastructure ਉੱਤੇ ਅਸੀਂ ਪੂਰਾ ਜ਼ੋਰ ਦੇ ਰਹੇ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ, 21ਵੀਂ ਸਦੀ ਵਿੱਚ ਭਾਰਤ ਨੂੰ ਅੱਗੇ ਵਧਾਉਣ ਦਾ ਸਭ ਤੋਂ ਊਰਜਾਵਾਨ ਖੇਤਰ ਹੈ, ਸਾਡਾ ਪੂਰਬੀ ਹਿੰਦੁਸਤਾਨ। ਏਨਾ potential ਹੈ, ਸਮਰੱਥਾ ਭਰੇ ਮਨੁੱਖੀ ਸੰਸਾਧਨਹਨ, ਅਥਾਹ ਪ੍ਰਾਕਿਰਤਕ ਸੰਪਦਾ ਹੈ, ਮਿਹਨਤ ਦੇ ਧਨੀ ਹਨ, ਸੰਕਲਪ ਕਰ ਕੇ ਜ਼ਿੰਦਗੀ ਬਦਲਣ ਦੀ ਸਮਰੱਥਾ ਰੱਖਦੇ ਹਨ। ਸਾਡਾ ਪੂਰਾ ਧਿਆਨ ਪੂਰਬੀ ਉੱਤਰ , ਬਿਹਾਰ, ਬੰਗਾਲ, ਅਸਾਮ, ਨਾਰਥ ਈਸਟ, ਓਡੀਸ਼ਾ, ਸਾਡੇ ਅਜਿਹੇ ਸਮਰੱਥਾਵਾਨ ਸੂਬੇ ਹਨ ਜਿਥੇ ਕੁਦਰਤੀ ਸਾਧਨ ਭਰਪੂਰ ਹਨ, ਉਸ ਨੂੰ ਅੱਗੇ ਵਧਾ ਕੇ ਦੇਸ਼ ਨੂੰ ਇਕ ਨਵੀਂ ਉਚਾਈ ਉੱਤੇ ਲਿਜਾਣ ਦੀ ਦਿਸ਼ਾ ਵਿੱਚ ਅਸੀਂ ਯਤਨਸ਼ੀਲ ਹਾਂ।

ਭਰਾਵੋ-ਭੈਣੋ , ਭ੍ਰਿਸ਼ਟਾਚਾਰ ਮੁਕਤ ਭਾਰਤ ਬੜਾ ਅਹਿਮ ਕਦਮ ਹੈ , ਉਸ ਉੱਤੇ ਅਸੀਂ ਜ਼ੋਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਰਕਾਰ ਬਣਨ ਤੋਂ ਬਾਅਦ ਪਹਿਲਾ ਕੰਮ ਅਸੀਂ SIT ਬਣਾਉਣ ਦਾ ਕੀਤਾ । ਅੱਜ ਤਿੰਨ ਸਾਲ ਬਾਅਦ ਮੈਂ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ, ਮਾਣ ਨਾਲ ਦੱਸਣਾ ਚਾਹੁੰਦਾ ਹਾਂ ਕਿ ਤਿੰਨ ਸਾਲ ਦੇ ਅੰਦਰ ਅੰਦਰ , ਕਰੀਬ ਕਰੀਬ ਸਵਾ ਲੱਖ ਕਰੋੜ ਰੁਪਏ ਤੋਂ ਵੱਧ ਦੇ ਕਾਲੇ ਧਨ ਨੂੰ ਅਸੀਂ ਲੱਭ ਲਿਆ ਹੈ, ਉਸ ਨੂੰ ਫੜਿਆ ਹੈ ਅਤੇ ਉਸ ਨੂੰ surrender ਕਰਨ ਲਈ ਮਜਬੂਰ ਕੀਤਾ ਹੈ।

ਉਸ ਤੋਂ ਬਾਅਦ ਅਸੀਂ ਨੋਟਬੰਦੀ ਦਾ ਫੈਸਲਾ ਕੀਤਾ । ਨੋਟਬੰਦੀ ਰਾਹੀਂ ਅਸੀਂ ਕਈ ਅਹਿਮ ਸਫਲਤਾਵਾਂ ਹਾਸਲ ਕੀਤੀਆਂ ਹਨ। ਜੋ ਕਾਲਾ ਧਨ ਲੁਕਿਆ ਹੋਇਆ ਸੀ ਉਸ ਨੂੰ ਮੁੱਖ ਧਾਰਾ ਵਿੱਚ ਆਉਣਾ ਪਿਆ। ਤੁਸੀਂ ਵੇਖਿਆ ਹੋਵੇਗਾ ਕਿ ਅਸੀਂ ਕਦੇ 7 ਦਿਨ, 10 ਦਿਨ, 15 ਦਿਨ ਵਧਾਉਂਦੇ ਜਾਂਦੇ ਸੀ, ਕਦੀ ਪੈਟਰੋਲ ਪੰਪਾਂ ਉੱਤੇ, ਕਦੇ ਦਵਾਈ ਦੀਆਂ ਦੁਕਾਨਾਂ ਉੱਤੇ , ਕਦੇ ਰੇਲਵੇ ਸਟੇਸ਼ਨ ਉੱਤੇ ਪੁਰਾਣੇ ਨੋਟ ਲੈਣ ਦਾ ਸਿਲਸਿਲਾ ਜਾਰੀ ਰੱਖਦੇ ਸੀ, ਕਿਉਂਕਿ ਸਾਡੀ ਕੋਸ਼ਿਸ ਸੀ ਕਿ ਇਕ ਵਾਰੀ ਜੋ ਵੀ ਪੈਸਾ ਆਵੇ ਉਹ ਬੈਂਕਾਂ ਵਿੱਚ formal economy ਦਾ ਹਿੱਸਾ ਬਣ ਜਾਵੇ ਅਤੇ ਉਸ ਕੰਮ ਨੂੰ ਅਸੀਂ ਸਫਲਤਾ ਨਾਲ ਨੇਪਰੇ ਚਾੜ੍ਹਿਆ ਹੈ। ਅਤੇ ਉਸ ਦਾ ਕਾਰਨ ਇਹ ਹੈ ਕਿ ਹੁਣੇ ਜਿਹੇ ਜੋ research ਹੋਈ ਹੈ, ਕਰੀਬ 3 ਲੱਖ ਕਰੋੜ ਰੁਪਏ ….ਇਹ ਸਰਕਾਰ ਨੇ research ਨਹੀਂ ਕੀਤੀ, ਬਾਹਰ ਦੇ expert ਨੇ ਕੀਤੀ ਹੈ। ਨੋਟਬੰਦੀ ਤੋਂ ਬਾਅਦ ਤਿੰਨ ਲੱਖ ਕਰੋੜ ਰੁਪਏ , ਜੋ ਵਾਧੂ, ਜੋ ਕਦੀ banking system ਵਿੱਚ ਵਾਪਸ ਨਹੀਂ ਆਉਂਦਾ ਸੀ, ਉਹ ਆਇਆ ਹੈ।

ਬੈਂਕਾਂ ਵਿੱਚ ਜਮ੍ਹਾ ਕੀਤੀ ਗਈ ਰਕਮ ਵਿਚੋਂ ਪੌਣੇ ਦੋ ਲੱਖ ਕਰੋੜ ਤੋਂ ਵੱਧ ਰਕਮ ਸ਼ੱਕ ਦੇ ਘੇਰੇ ਵਿੱਚ ਹੈ। ਘੱਟੋ ਘੱਟ ਦੋ ਲੱਖ ਕਰੋੜ ਤੋਂ ਵੱਧ ਦਾ ਕਾਲਾ ਧਨ ਉਸ ਨੂੰ ਬੈਂਕਾਂ ਤੱਕ ਪਹੁੰਚਣਾ ਪਿਆ ਹੈ ਅਤੇ ਹੁਣ ਵਿਵਸਥਾ ਨਾਲ ਉਹ ਆਪਣਾ ਜਵਾਬ ਦੇਣ ਲਈ ਮਜਬੂਰ ਹੋਏ ਹਨ, ਨਵੇਂ ਕਾਲੇ ਧਨ ਬਾਰੇ ਵੀ ਬਹੁਤ ਵੱਡੀ ਰੁਕਾਵਟ ਆ ਗਈ ਹੈ। ਇਸ ਸਾਲ ਇਸ ਦਾ ਨਤੀਜਾ ਵੇਖੋ, 1 ਅਪ੍ਰੈਲ ਤੋਂ 5 ਅਗਸਤ ਤੱਕ income tax return ਭਰਨ ਵਾਲੇ ਨਵੇਂ ਨਿਜੀ ਟੈਕਸ ਦਾਤਿਆਂ ਦੀ ਗਿਣਤੀ 56 ਲੱਖ। ਪਿਛਲੇ ਸਾਲ ਉਸੇ ਮਿਆਦ ਵਿੱਚ ਇਹ ਗਿਣਤੀ ਸਿਰਫ 22 ਲੱਖ ਸੀ। Double ਤੋਂ ਵੀ ਜ਼ਿਆਦਾ। ਇਸ ਦਾ ਕਾਰਨ ਕਾਲੇ ਧਨ ਵਿਰੁੱਧ ਸਾਡੀ ਲੜਾਈ ਦਾ ਸਿੱਟਾ ਹੈ।

18 ਲੱਖ ਤੋਂ ਜ਼ਿਆਦਾ ਅਜਿਹੇ ਲੋਕਾਂ ਨੂੰ ਪਛਾਣ ਲਿਆ ਗਿਆ ਹੈ ਜਿਨ੍ਹਾਂ ਦੀ ਆਮਦਨ ਉਨ੍ਹਾਂ ਦੇ ਹਿਸਾਬ ਨਾਲੋਂ ਕੁਝ ਜ਼ਿਆਦਾ ਹੈ, ਬੇਸ਼ੁਮਾਰ ਜ਼ਿਆਦਾ ਹੈ ਅਤੇ ਇਸ ਲਈ ਇਸ ਫਰਕ ਦਾ ਉਨ੍ਹਾਂ ਨੂੰ ਜਵਾਬ ਦੇਣਾ ਪੈ ਰਿਹਾ ਹੈ। 4.5 ਲੱਖ ਲੋਕ ਇਸ ਵਿੱਚੋਂ ਹੁਣ ਮੈਦਾਨ ਵਿੱਚ ਆਏ ਹਨ, ਆਪਣੀ ਗਲਤੀ ਸਵੀਕਾਰ ਕਰਕੇ ਰਾਹ ‘ਤੇ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। 1 ਲੱਖ ਲੱਖ ਲੋਕ ਅਜਿਹੇ ਸਾਹਮਣੇ ਆਏ ਹਨ ਜਿਨ੍ਹਾਂ ਨੇ ਕਦੀ ਜ਼ਿੰਦਗੀ ਵਿੱਚ Income Tax ਕਦੇ ਨਾਂ ਵੀ ਨਹੀਂ ਸੁਣਿਆ ਸੀ, ਨਾ Income Tax ਕਦੇ ਦਿੱਤਾ ਸੀ, ਨਾ ਕਦੇ ਉਨ੍ਹਾਂ ਨੇ ਇਸ ਬਾਰੇ ਸੋਚਿਆ ਸੀ, ਪਰ ਅੱਜ ਉਨ੍ਹਾਂ ਨੂੰ ਵੀ ਉਹ ਕਰਨਾ ਪੈ ਰਿਹਾ ਹੈ।

ਭਰਾਵੋ ਭੈਣੋ, ਸਾਡੇ ਦੇਸ਼ ਵਿੱਚ ਜੇ 2-4 ਕੰਪਨੀਆਂ ਵੀ ਕਿਤੇ ਬੰਦ ਹੋ ਜਾਣ ਤੋਂ 24 ਘੰਟੇ ਉਨ੍ਹਾਂ ਬਾਰੇ ਚਰਚਾ ਹੁੰਦੀ ਹੈ, debates ਹੁੰਦੀਆਂ ਹਨ। ਅਰਥ ਨੀਤੀ ਖਤਮ ਹੋ ਗਈ, … ਇਹ ਹੋ ਗਿਆ, ਪਤਾ ਨਹੀਂ ਕੀ ਕੀ ਹੁੰਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ, ਕਾਲੇ ਧਨ ਦੇ ਕਾਰੋਬਾਰੀ, Shell ਕੰਪਨੀਆਂ ਚਲਾਉਂਦੇ ਸਨ ਅਤੇ ਨੋਟਬੰਦੀ ਤੋਂ ਬਾਅਦ ਜਦੋਂ data-mining ਕੀਤੀ ਗਈ ਤਾਂ 3 ਲੱਖ ਅਜਿਹੀਆਂ ਕੰਪਨੀਆਂ ਸਾਹਮਣੇ ਆਈਆਂ ਜੋ ਸਿਰਫ਼ ਅਤੇ ਸਿਰਫ਼ Shell ਕੰਪਨੀਆਂ ਹਨ, ਹਵਾਲਾ ਦਾ ਕਾਰੋਬਾਰ ਕਰਦੀਆਂ ਹਨ। 3 ਲੱਖ, ਕੋਈ ਕਲਪਨਾ ਕਰ ਸਕਦਾ ਹੈ ਅਤੇ ਉਨ੍ਹਾਂ ਵਿੱਚੋਂ 1.75 ਦੀ ਰਜਿਸਟ੍ਰੇਸ਼ਨ ਅਸੀਂ Cancel ਕਰ ਦਿੱਤੀ ਹੈ। 5 ਕੰਪਨੀਆਂ ਬੰਦ ਹੋ ਜਾਣ ਤਾਂ ਹਿੰਦੁਸਤਾਨ ਵਿੱਚ ਤੁਫਾਨ ਮਚ ਜਾਂਦਾ ਹੈ। 1.75 ਲੱਖ ਕੰਪਨੀਆਂ ਨੂੰ ਤਾਲੇ ਲਗਾ ਦਿੱਤੇ। ਦੇਸ਼ ਦਾ ਮਾਲ ਲੁੱਟਣ ਵਾਲਿਆਂ ਨੂੰ ਜਵਾਬ ਦੇਣਾ ਪਵੇਗਾ, ਇਹ ਕੰਮ ਅਸੀਂ ਕਰਕੇ ਵਿਖਾਇਆ।

ਤੁਹਾਨੂੰ ਹੈਰਾਨੀ ਹੋਵੇਗੀ। ਕੁਝ ਤਾਂ Shell ਕੰਪਨੀਆਂ ਅਜਿਹੀਆਂ ਹਨ ਜੋ ਇੱਕ ਹੀ Address ਉੱਤੇ 400-400 ਕੰਪਨੀਆਂ ਚਲ ਰਹੀਆਂ ਸਨ, ਭਰਾਵੋ ਭੈਣੋ। 400-400 ਕੰਪਨੀਆਂ ਚੱਲ ਰਹੀਆਂ ਹਨ। ਕੋਈ ਵੇਖਣ ਵਾਲਾ ਨਹੀਂ ਸੀ, ਕੋਈ ਪੁੱਛਣ ਵਾਲਾ ਨਹੀਂ ਸੀ। ਸਾਰੀ ਮਿਲੀਭੁਗਤ ਚਲ ਰਹੀ ਸੀ ਅਤੇ ਇਸ ਲਈ ਮੇਰੇ ਭਰਾਵੋ ਭੈਣੋ ਮੈਂ ਭ੍ਰਿਸ਼ਟਾਚਾਰ, ਕਾਲੇ ਧਨ ਵਿਰੁੱਧ ਇੱਕ ਬਹੁਤ ਵੱਡੀ ਲੜਾਈ ਛੇੜੀ ਹੈ। ਦੇਸ਼ ਦੀ ਭਲਾਈ ਲਈ, ਦੇਸ਼ ਦੇ ਗਰੀਬਾਂ ਦੀ ਭਲਾਈ ਲਈ, ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਬਣਾਉਣ ਲਈ।

ਭਰਾਵੋ ਭੈਣੋ ਇੱਕ ਤੋਂ ਬਾਅਦ ਇੱਕ ਕਦਮ ਅਤੇ ਮੈਨੂੰ ਵਿਸ਼ਵਾਸ ਹੈ ਕਿ “GST“ ਤੋਂ ਬਾਅਦ ਉਸ ਵਿੱਚ ਹੋਰ ਵਾਧਾ ਹੋਣ ਵਾਲਾ ਹੈ। ਅਤੇ Transparency ਆਉਣ ਵਾਲੀ ਹੈ। ਇਕੱਲੇ Transportation ਸਾਡਾ ਟਰੱਕ ਵਾਲਾ ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾਂਦਾ ਸੀ। ਇਹ GST ਤੋਂ ਬਾਅਦ 30% ਉਸ ਦਾ ਸਮਾਂ ਬਚ ਗਿਆ ਹੈ। check-post ਖਤਮ ਹੋਣ ਕਾਰਨ ਹਜ਼ਾਰਾਂ ਕਰੋੜਾਂ ਰੁਪਏ ਦੀ ਤਾਂ ਬੱਚਤ ਹੋਈ ਹੈ। ਸਭ ਤੋਂ ਵੱਡੀ ਬੱਚਤ ਸਮੇਂ ਦੀ ਹੋਈ ਹੈ। ਇੱਕ ਤਰ੍ਹਾਂ ਨਾਲ ਉਸ ਦੀ 30% Efficiency ਵਧ ਗਈ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਹਿੰਦੁਸਤਾਨ ਦੇ Transport ਜਗਤ ਵਿੱਚ 30% Efficiency ਵਧਣ ਦਾ ਮਤਲਬ ਕੀ ਹੁੰਦਾ ਹੈ। ਇੱਕ GST ਕਾਰਨ ਏਨੀ ਵੱਡੀ ਤਬਦੀਲੀ ਆਈ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਨੋਟਬੰਦੀ ਕਾਰਨ ਬੈਂਕਾਂ ਕੋਲ ਪੈਸਾ ਆਇਆ ਹੈ। ਬੈਂਕ ਆਪਣੀ ਵਿਆਜ ਦਰ ਘੱਟ ਕਰ ਰਹੇ ਹਨ। ਕਰੰਸੀ ਰਾਹੀਂ ਆਮ ਮਨੁੱਖ ਨੂੰ ਬੈਂਕਾਂ ਤੋਂ ਪੈਸਾ ਮਿਲ ਰਿਹਾ ਹੈ। ਆਮ ਮਨੁੱਖ ਨੂੰ ਆਪਣੇ ਪੈਰਾਂ ‘ਤੇ ਖੜੇ ਹੋਣ ਲਈ ਮੌਕਾ ਮਿਲ ਰਿਹਾ ਹੈ। ਗਰੀਬ ਹੋਵੇ, ਦਰਮਿਆਨੇ ਵਰਗ ਦਾ ਵਿਅਕਤੀ ਹੋਵੇ, ਘਰ ਬਣਾਉਣਾ ਚਾਹੁੰਦਾ ਹੋਵੇ ਤਾਂ ਬੈਂਕ ਉਸ ਦੀ ਮਦਦ ਲਈ ਅੱਗੇ ਆ ਰਹੇ ਹਨ, ਘੱਟ ਵਿਆਜ ਦੀ ਦਰ ਨਾਲ ਅੱਗੇ ਆ ਰਹੇ ਹਨ। ਇਹ ਸਾਰਾ ਦੇਸ਼ ਦੇ ਅਰਥ-ਤੰਤਰ ਨੂੰ ਗਤੀ ਦੇਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਹੁਣ ਸਮਾਂ ਬਦਲ ਚੁੱਕਾ ਹੈ। ਅਸੀਂ 21ਵੀਂ ਸਦੀ ਵਿੱਚ ਹਾਂ। ਦੁਨੀਆ ਦਾ ਸਭ ਤੋਂ ਵੱਡਾ ਨੌਜਵਾਨ ਵਰਗ ਸਾਡੇ ਦੇਸ਼ ਵਿੱਚ ਹੈ। ਦੁਨੀਆ ਵਿੱਚ ਸਾਡੀ ਪਛਾਣ IT ਰਾਹੀਂ ਹੈ, Digital World ਰਾਹੀਂ ਹੈ। ਕੀ ਹੁਣ ਵੀ ਅਸੀਂ ਉਸੇ ਪੁਰਾਣੀ ਸੋਚ ਵਿੱਚ ਰਹਾਂਗੇ? ਬਈ, ਇੱਕ ਜ਼ਮਾਨੇ ਵਿੱਚ ਚਮੜੇ ਦੇ ਸਿੱਕੇ ਚਲਦੇ ਸਨ, ਹੌਲੀ ਹੌਲੀ ਗਾਇਬ ਹੋ ਗਏ, ਕੋਈ ਪੁੱਛਣ ਵਾਲਾ ਨਾ ਰਿਹਾ, ਅੱਜ ਜੋ ਕਾਗਜ਼ ਦੇ ਨੋਟ ਹਨ, ਸਮਾਂ ਆਉਣ ਦੇ ਨਾਲ ਨਾਲ ਉਹ ਸਾਰੇ Digital Currency ਵਿੱਚ Convert ਹੋਣ ਵਾਲੇ ਹਨ। ਅਸੀਂ ਅਗਵਾਈ ਕਰੀਏ, ਅਸੀਂ ਜ਼ਿੰਮੇਵਾਰੀ ਲਈਏ, ਅਸੀਂ Digital Transaction ਵੱਲ ਜਾਈਏ। ਅਸੀਂ BHIM APP ਨੂੰ ਅਪਣਾਈਏ, ਆਰਥਿਕ ਕਾਰੋਬਾਰ ਦਾ ਹਿੱਸਾ ਬਣਾਈਏ। ਅਸੀਂ Prepaid ਰਾਹੀਂ ਵੀ ਕੰਮ ਕਰੀਏ ਅਤੇ ਮੈਨੂੰ ਖੁਸ਼ੀ ਹੈ ਕਿ Digital ਲੈਣ-ਦੇਣ ਵਧਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਉਸ ਵਿੱਚ 34% ਦਾ ਵਾਧਾ ਹੋਇਆ ਹੈ ਅਤੇ Prepaid ਭੁਗਤਾਨ ਵਿੱਚ ਕਰੀਬ 44% ਦਾ। ਅਤੇ ਇਸ ਲਈ ਘੱਟ cash ਵਾਲੀ ਅਰਥ-ਵਿਵਸਥਾ ਨੂੰ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਸਰਕਾਰ ਦੀਆਂ ਕੁਝ ਯੋਜਨਾਵਾਂ ਅਜਿਹੀਆਂ ਹਨ ਜੋ ਹਿੰਦੁਸਤਾਨ ਦੇ ਜਨ ਸਧਾਰਨ ਦੀ ਜੇਬ ਵਿੱਚ ਪੈਸੇ ਬਚਾ ਸਕਣ। ਜੇ ਤੁਸੀਂ LED Bulb ਲਗਾਉਂਦੇ ਹੋ ਤਾਂ ਸਾਲ ਭਰ ਦਾ ਹਜ਼ਾਰ ਦੋ ਹਜ਼ਾਰ, ਪੰਜ ਹਜ਼ਾਰ ਰੁਪਈਆ ਤੁਹਾਡਾ ਬਚਣ ਵਾਲਾ ਹੈ। ਜੇ ਤੁਸੀਂ ਸਵੱਛ ਭਾਰਤ ਵਿੱਚ ਸਫਲ ਹੁੰਦੇ ਹੋ ਤਾਂ ਗਰੀਬ ਦੀਆਂ 7,000 ਰੁਪਏ ਦੀਆਂ ਦਵਾਈਆਂ ਬੰਦ ਹੁੰਦੀਆਂ ਹਨ। ਮਹਿੰਗਾਈ ਉੱਤੇ ਕੰਟਰੋਲ, ਤੁਹਾਡੇ ਵਧਦੇ ਹੋਏ ਖਰਚੇ ਨੂੰ ਰੋਕਣ ਵਿੱਚ ਸਫਲ ਹੋਇਆ ਹੈ, ਇੱਕ ਤਰ੍ਹਾਂ ਨਾਲ ਤੁਹਾਡੀ ਬੱਚਤ ਹੈ।

‘ਜਨ ਔਸ਼ਧੀ ਕੇਂਦਰਾਂ’ ਰਾਹੀਂ ਸਸਤੀਆਂ ਦਵਾਈਆਂ ਦੀਆਂ ਦੁਕਾਨਾਂ ਗਰੀਬਾਂ ਲਈ ਇੱਕ ਬਹੁਤ ਵੱਡਾ ਅਸ਼ੀਰਵਾਦ ਬਣੀਆਂ ਹਨ। ਸਾਡੇ ਦੇਸ਼ ਵਿੱਚ Operation ਦੇ ਪਿੱਛੇ, stent ਦੇ ਪਿੱਛੇ ਜੋ ਖਰਚ ਹੁੰਦੇ ਸਨ, ਉਹ ਘੱਟ ਹੋਏ। ਆਉਣ ਵਾਲੇ ਦਿਨਾਂ ਵਿੱਚ Knee ਦੇ Operation ਲਈ ਵੀ ਸਾਰੀਆਂ ਸਹੂਲਤਾਂ ਮਿਲਣਗੀਆਂ। ਸਾਡੀ ਕੋਸ਼ਿਸ਼ ਹੈ ਕਿ ਗਰੀਬ ਅਤੇ ਦਰਮਿਆਨੇ ਵਰਗ ਦੇ ਵਿਅਕਤੀ ਲਈ ਇਹ ਖਰਚ ਘੱਟ ਹੋਣ ਅਤੇ ਇਸ ਦੇ ਲਈ ਅਸੀਂ ਇੱਕ ਤੋਂ ਬਾਅਦ ਇੱਕ ਕਦਮ ਚੁੱਕ ਰਹੇ ਹਾਂ।

ਪਹਿਲਾਂ ਸਾਡੇ ਦੇਸ਼ ਵਿੱਚ ਰਾਜਾਂ ਦੇ ਹੈੱਡਕੁਆਰਟਰਾਂ ਵਿੱਚ Dialysis ਹੁੰਦਾ ਸੀ, ਅਸੀਂ ਤੈਅ ਕੀਤਾ ਕਿ ਹਿੰਦੁਸਤਾਨ ਦੇ ਜ਼ਿਲ੍ਹਾ ਕੇਂਦਰਾਂ ਤੱਕ Dialysis ਪਹੁੰਚਾਵਾਂਗੇ। ਕਰੀਬ 350-400 ਜ਼ਿਲ੍ਹਿਆਂ ਤੱਕ ਪਹੁੰਚਾ ਦਿੱਤਾ ਅਤੇ ਮੁਫਤ ਵਿੱਚ Dialysis ਕਰਕੇ ਗਰੀਬ ਦੀ ਜ਼ਿੰਦਗੀ ਬਚਾਉਣ ਦਾ ਕੰਮ ਕਰ ਰਹੇ ਹਾਂ।

ਅੱਜ ਦੇਸ਼ ਮਾਣ ਕਰ ਸਕਦਾ ਹੈ ਕਿ ਅਸੀਂ ਦੁਨੀਆ ਦੇ ਸਾਹਮਣੇ ਆਪਣੀਆਂ ਵਿਵਸਥਾਵਾਂ ਨੂੰ ਵਿਕਸਿਤ ਕੀਤਾ ਹੈ। GPS System ਰਾਹੀਂ NAVIC Navigation ਦੀ ਵਿਵਸਥਾ ਕਰਨ ਵਿੱਚ ਅੱਜ ਅਸੀਂ ਸਫਲ ਹੋਏ ਹਾਂ। ਅਸੀਂ SAARC Satellite ਰਾਹੀਂ ਆਪਣੇ ਗੁਆਂਢੀ ਦੇਸ਼ਾਂ ਨਾਲ ਮਦਦ ਕਰਨ ਦੀ ਸਫਲ ਮੁਹਿੰਮ ਚਲਾਈ ਹੋਈ ਹੈ।

ਅਸੀਂ ‘ਤੇਜਸ’ ਹਵਾਈ ਜਹਾਜ਼ ਰਾਹੀਂ ਅੱਜ ਦੁਨੀਆ ਦੇ ਅੰਦਰ ਆਪਣੀ ਅਹਿਮੀਅਤ ਪਹੁੰਚਾ ਰਹੇ ਹਾਂ। ‘BHIM-AADHAR App’ ਦੁਨੀਆ ਦੇ ਅੰਦਰ Digital Transaction ਲਈ ਇੱਕ ਅਜੂਬਾ ਬਣਿਆ ਹੈ। RuPay Card … ਹਿੰਦੁਸਤਾਨ ਵਿੱਚ RuPay card ਕਰੋੜਾਂ ਦੀ ਗਿਣਤੀ ਵਿੱਚ ਹਨ ਅਤੇ ਜੇ ਉਹ operational ਹੋ ਜਾਣਗੇ ਉਹ ਜੇ ਗਰੀਬ ਦੀ ਜੇਬ ਵਿੱਚ ਹਨ, ਤਾਂ ਦੁਨੀਆ ਦਾ ਇਹ ਸਭ ਤੋਂ ਵੱਡਾ ਅਜੂਬਾ ਹੋ ਜਾਵੇਗਾ।

ਅਤੇ ਇਸ ਲਈ ਮੇਰੇ ਪਿਆਰੇ ਦੇਸ਼ ਵਾਸੀਓ, ਮੇਰੀ ਤੁਹਾਨੂੰ ਇਹੋ ਬੇਨਤੀ ਹੈ ਕਿ ਅਸੀਂ ‘New India’ ਦਾ ਸੰਕਲਪ ਲੈ ਕੇ ਅੱਗੇ ਵਧੀਏ, ਸਮਾਂ ਰਹਿੰਦੇ ਹੋਏ ਕਰੀਏ। ਸਾਡੇ ਦੇਸ਼ ਵਿੱਚ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ अनियत काल:, अनियत कालः प्रभुतयो विप्लवन्ते, प्रभुतयो विप्लवन्ते। ਅਨਿਯਤ ਕਾਲ: ਅਨਿਯਤ ਕਾਲ: ਪ੍ਰਭੁਤਯੋ ਵਿਪਲਵੰਤੇ, ਪ੍ਰਭੁਤਯੋ ਵਿਪਲਵੰਤੇ। ਸਹੀ ਸਮੇਂ ਉੱਤੇ ਜੇ ਕੋਈ ਕੰਮ ਪੂਰਾ ਨਹੀਂ ਕੀਤਾ ਗਿਆ ਤਾਂ ਫਿਰ ਲੋੜੀਂਦੇ ਨਤੀਜੇ ਕਦੇ ਨਹੀਂ ਨਿਕਲਣਗੇ ਅਤੇ ਇਸੇ ਲਈ ‘Team India’ ਲਈ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ‘Team India’ ਬਣਾਉਣ ਲਈ, ਸਾਨੂੰ ਅੱਜ ਸੰਕਲਪ ਲੈਣਾ ਪਵੇਗਾ ਕਿ 2022 ਤੱਕ ‘New India’ ਬਣਾਉਣ ਦਾ ਅਤੇ ਇਹ ਕੰਮ ਅਸੀਂ ਆਪ ਕਰਾਂਗੇ , ਕੋਈ ਕਰੇਗਾ ਅਜਿਹਾ ਨਹੀਂ ਹੈ, ਅਸੀਂ ਖੁਦ ਕਰਾਂਗੇ। ਦੇਸ਼ ਲਈ ਕਰਾਂਗੇ, ਪਹਿਲਾਂ ਤੋਂ ਚੰਗਾ ਕਰਾਂਗੇ, ਪਹਿਲਾਂ ਤੋਂ ਜ਼ਿਆਦਾ ਕਰਾਂਗੇ, ਸਮਰਪਣ ਭਾਵ ਨਾਲ ਕਰਾਂਗੇ, 2022 ਵਿੱਚ ‘ਭਵਯ ਦਿੱਵਯ’ ਭਾਰਤ ਵੇਖਣ ਲਈ ਕਰਾਂਗੇ।

ਅਤੇ ਇਸ ਲਈ ਅਸੀਂ ਸਾਰੇ ਮਿਲ ਕੇ ਇਕ ਅਜਿਹਾ ਸ਼ਕਤੀਸਾਲੀ ਭਾਰਤ ਬਣਾਵਾਂਗੇ ਜਿਥੇ ਗਰੀਬ ਕੋਲ ਪੱਕਾ ਘਰ ਹੋਵੇ, ਬਿਜਲੀ ਹੋਵੇ, ਪਾਣੀ ਹੋਵੇ।

ਅਸੀਂ ਸਭ ਮਿਲ ਕੇ ਇਕ ਅਜਿਹਾ ਭਾਰਤ ਬਣਾਵਾਂਗੇ, ਜਿੱਥੇ ਦੇਸ਼ ਦਾ ਕਿਸਾਨ ਚਿੰਤਾ ਵਿੱਚ ਨਹੀਂ ਚੈਨ ਨਾਲ ਸੌਂਵੇਗਾ। ਅੱਜ ਉਹ ਜਿੰਨਾ ਕਮਾ ਰਿਹਾ ਹੈ, ਉਸ ਤੋਂ 2022 ਤੱਕ ਦੁੱਗਣਾ ਕਮਾਵੇਗਾ।

ਅਸੀਂ ਸਭ ਮਿਲ ਕੇ ਇੱਕ ਅਜਿਹਾ ਭਾਰਤ ਬਣਾਵਾਂਗੇ ਜਿੱਥੇ ਨੌਜਵਾਨਾਂ, ਔਰਤਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਭਰਪੂਰ ਮੌਕਾ ਮੁਹੱਈਆ ਹੋਵੇਗਾ।

ਅਸੀਂ ਸਭ ਮਿਲਕੇ ਇੱਕ ਅਜਿਹਾ ਭਾਰਤ ਬਣਾਵਾਂਗੇ ਜੋ ਦਹਿਸ਼ਤਵਾਦ, ਫਿਰਕਾਪ੍ਰਸਤੀ ਅਤੇ ਜਾਤੀਵਾਦ ਤੋਂ ਮੁਕਤ ਹੋਵੇਗਾ।

ਅਸੀਂ ਸਭ ਮਿਲਕੇ ਇੱਕ ਅਜਿਹਾ ਭਾਰਤ ਬਣਾਵਾਂਗੇ ਜਿੱਥੇ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ।

ਅਸੀਂ ਸਭ ਮਿਲਕੇ ਇਕ ਅਜਿਹਾ ਭਾਰਤ ਬਣਾਵਾਂਗੇ ਜੋ ਸਵੱਛ ਹੋਵੇਗਾ, ਸਿਹਤਮੰਦ ਹੋਵੇਗਾ ਅਤੇ ਸਵਰਾਜ ਦੇ ਸੁਪਨੇ ਨੂੰ ਪੂਰਾ ਕਰੇਗਾ।

ਅਤੇ ਇਸ ਲਈ ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਭ ਮਿਲ ਕੇ ਵਿਕਾਸ ਦੀ ਇਸ ਦੌੜ ਵਿੱਚ ਅੱਗੇ ਚਲਣ ਦੀ ਕੋਸ਼ਿਸ਼ ਕਰਾਂਗੇ।

ਅੱਜ ਅਜ਼ਾਦੀ ਦੇ 70 ਸਾਲ ਬਾਅਦ, ਅਜ਼ਾਦੀ ਦੇ 75 ਸਾਲ ਦੀ ਉਡੀਕ ਦੇ ਪੰਜ ਸਾਲ ਦੇ ਅਹਿਮ ਕਾਰਜਕਾਲ ਵਿੱਚ ਇੱਕ ”ਦਿਵਯ-ਭਵਯ ਭਾਰਤ” ਦੇ ਸੁਪਨੇ ਨੂੰ ਲੈ ਕੇ ਅਸੀਂ ਸਾਰੇ ਦੇਸ਼ ਵਾਸੀ ਚੱਲੀਏ, ਇਸੇ ਇੱਕ ਭਾਵ ਨਾਲ ਮੈਂ ਫਿਰ ਇੱਕ ਵਾਰੀ ਅਜ਼ਾਦੀ ਦੇ ਦੀਵਾਨਿਆਂ ਨੂੰ ਪ੍ਰਣਾਮ ਕਰਦਾ ਹਾਂ।

ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਨਵੇਂ ਵਿਸ਼ਵਾਸ, ਨਵੀਂ ਉਮੰਗ ਅੱਗੇ ਸਿਰ ਝੁਕਾਉਂਦਾ ਹਾਂ ਅਤੇ ਨਵੇਂ ਸੰਕਲਪ ਨਾਲ ਅੱਗੇ ਚਲਣ ਲਈ ‘Team India’ ਟੀਮ ਇੰਡੀਆ ਨੂੰ ਸੱਦਾ ਦਿੰਦਾ ਹਾਂ।

ਇਸੇ ਭਾਵਨਾ ਨਾਲ ਤੁਹਾਨੂੰ ਸਭ ਨੂੰ ਦਿਲੋਂ ਮੇਰੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ।

ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ, ਜੈ ਹਿੰਦ।

ਜੈ ਹਿੰਦ, ਜੈ ਹਿੰਦ, ਜੈ ਹਿੰਦ, ਜੈ ਹਿੰਦ।

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ।

ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ।

ਸਭ ਦਾ ਬਹੁਤ ਬਹੁਤ ਧੰਨਵਾਦ।

****

AKT/VLK/AK/HJ/NS/Mamta/Tara/SA/Manisha