ਪੀਐੱਮਇੰਡੀਆ

ਸ੍ਰੀਮਤੀ ਇੰਦਰਾ ਗਾਂਧੀ

January 14, 1980 - October 31, 1984 | Congress (I)

ਸ੍ਰੀਮਤੀ ਇੰਦਰਾ ਗਾਂਧੀ

ਇੱਕ ਮੰਨੇ-ਪ੍ਰਮੰਨੇ ਪਰਿਵਾਰ ‘ਚ 19 ਨਵੰਬਰ 1917 ਵਿੱਚ ਜਨਮ ਲੈਣ ਵਾਲੀ ਸ਼੍ਰੀਮਤੀ ਇੰਦਰਾ ਗਾਂਧੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬੇਟੀ ਸੀ। ਉਨ੍ਹਾਂ ਨੇ ਇਕੋਲ ਨਾਓਵੈਲੇ, ਬੈਕਸ (ਸਵਿਟਜ਼ਰਲੈਂਡ), ਇਕੋਲ ਇੰਟਰਨੈਸ਼ਲੇ, ਜੈਨੇਵਾ, ਪਿਊਪਲਜ਼ ਓਨ ਸਕੂਲ, ਪੂਨੇ ਅਤੇ ਬੰਬੇ, ਬੈਡਮਿੰਟਨ ਸਕੂਲ ਬ੍ਰਿਸਟਲ, ਵਿਸ਼ਵ ਭਾਰਤੀ, ਸ਼ਾਂਤੀ ਨਿਕੇਤਨ ਅਤੇ ਸਮਰਵਿਲੇ ਕਾਲਜ ਆਕਸਫੋਰਡ ਵਰਗੇ ਸ਼ਾਨਦਾਰ ਸਕੂਲਾਂ ‘ਚ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਨੂੰ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਨੇ ਅਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਨਿਵਾਜਿਆ। ਸ਼ਾਨਦਾਰ ਅਕਾਦਮਿਕ ਪਿੱਠ ਭੂਮੀ ਕਾਰਨ ਉਨ੍ਹਾਂ ਨੂੰ ਕੋਲੰਬੀਆ ਯੂਨੀਵਰਸਿਟੀ ਨੇ ਸਾਈਟੇਸ਼ਨ ਆਵ੍ ਡਿਸਟਿੰਕਸ਼ਨ ਦੀ ਡਿਗਰੀ ਦਿੱਤੀ। ਸ਼੍ਰੀਮਤੀ ਇੰਦਰਾ ਗਾਂਧੀ ਨੇ ਆਜ਼ਾਦੀ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਆਪਣੇ ਬਚਪਨ ਵਿੱਚ ਉਨ੍ਹਾਂ ਨੇ ਬਾਲ ਚਰਖਾ ਸੰਘ ਬਣਾਇਆ ਅਤੇ 1930 ਵਿੱਚ ਨਾਮਿਲਵਰਤਨ ਲਹਿਰ ਦੌਰਾਨ ਕਾਂਗਰਸ ਪਾਰਟੀ ਦੀ ਮਦਦ ਲਈ ਬੱਚਿਆਂ ਦੀ ਵਾਨਰ ਸੇਨਾ ਬਣਾਈ। ਸਤੰਬਰ 1942 ਵਿੱਚ ਉਨ੍ਹਾਂ ਨੂੰ ਜੇਲ੍ਹ ਹੋਈ ਅਤੇ 1947 ‘ਚ ਉਨ੍ਹਾਂ ਨੇ ਗਾਂਧੀ ਦੀ ਅਗਵਾਈ ਹੇਠ ਦਿੱਲੀ ਦੇ ਦੰਗਾ ਪ੍ਰਭਾਵਿਤ ਖੇਤਰਾਂ ‘ਚ ਕੰਮ ਕੀਤਾ।

ਉਨ੍ਹਾਂ ਦਾ 26 ਮਾਰਚ 1942 ਨੂੰ ਫ਼ਿਰੋਜ਼ ਗਾਂਧੀ ਨਾਲ ਵਿਆਹ ਹੋਇਆ ਅਤੇ 2 ਪੁੱਤਰ ਪੈਦਾ ਹੋਏ। 1955 ਵਿੱਚ ਉਹ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਬਣੇ। ਉਨ੍ਹਾਂ ਨੂੰ 1958 ਵਿੱਚ ਕਾਂਗਰਸ ਦੇ ਕੇਂਦਰੀ ਸੰਸਦੀ ਬੋਰਡ ਦਾ ਮੈਂਬਰ ਬਣਾਇਆ ਗਿਆ। ਉਹ 1956 ਵਿੱਚ ਏ ਆਈ ਸੀ ਸੀ ਦੇ ਨੈਸ਼ਨਲ ਇੰਟੈਗਰੇਸ਼ਨ ਕੌਂਸਲ ਦੇ ਚੇਅਰਪਰਸਨ ਅਤੇ ਆਲ ਇੰਡੀਆ ਯੂਥ ਕਾਂਗਰਸ ਅਤੇ ਏ ਆਈ ਸੀ ਸੀ ਦੇ ਮਹਿਲਾ ਵਿੰਗ ਦੇ ਪ੍ਰਧਾਨ ਬਣੇ। ਉਹ 1959 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਬਣੇ ਅਤੇ ਉਨ੍ਹਾਂ ਨੇ 1960 ਤੱਕ ਇਸ ਅਹੁਦੇ ‘ਤੇ ਕੰਮ ਕੀਤਾ, ਇਸ ਤੋਂ ਬਾਅਦ ਉਹ ਜਨਵਰੀ 1978 ‘ਚ ਫਿਰ ਪ੍ਰਧਾਨ ਬਣੇ।

ਉਹ 1964 ਤੋਂ 1966 ਤੱਕ ਸੂਚਨਾ ਤੇ ਪ੍ਰਸਾਰਣ ਮੰਤਰੀ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਜਨਵਰੀ 1966 ਤੋਂ ਮਾਰਚ 1977 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਦਾ ਸਭ ਤੋਂ ਉੱਚਾ ਅਹੁਦਾ ਸੰਭਾਲ ਲਿਆ। ਇਸ ਦੌਰਾਨ ਉਹ ਸਤੰਬਰ 1967 ਤੋਂ ਮਾਰਚ 1977 ਤੱਕ ਪ੍ਰਮਾਣੂ ਊਰਜਾ ਮੰਤਰੀ ਰਹੇ। ਉਨ੍ਹਾਂ ਨੇ 5 ਸਤੰਬਰ 1967 ਤੋਂ 14 ਫਰਵਰੀ 1969 ਤੱਕ ਵਿਦੇਸ਼ ਮੰਤਰੀ ਦਾ ਵਾਧੂ ਭਾਰ ਵੀ ਸੰਭਾਲਿਆ। ਸ਼੍ਰੀਮਤੀ ਗਾਂਧੀ ਜੂਨ 1970 ਤੋਂ ਨਵੰਬਰ 1973 ਤੱਕ ਗ੍ਰਹਿ ਮੰਤਰੀ ਅਤੇ ਜੂਨ 1972 ਤੋਂ ਮਾਰਚ 1977 ਤੱਕ ਸਪੇਸ ਮੰਤਰੀ ਰਹੇ। ਉਹ ਜਨਵਰੀ 1980 ‘ਚ ਯੋਜਨਾ ਕਮਿਸ਼ਨ ਦੇ ਚੇਅਰਪਰਸਨ ਬਣੇ ਅਤੇ 14 ਜਨਵਰੀ 1980 ਨੂੰ ਉਨ੍ਹਾਂ ਨੇ ਫਿਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ।

ਸ਼੍ਰੀਮਤੀ ਇੰਦਰਾ ਗਾਂਧੀ ਕਈ ਸੰਸਥਾਵਾਂ ਅਤੇ ਸੰਸਥਾ ਨਾਂਅ ਨਾਲ ਜੁੜੇ ਰਹੇ, ਜਿਵੇਂ ਕਿ ਕਮਲਾ ਨਹਿਰੂ ਮੈਮੋਰੀਅਲ ਹਸਪਤਾਲ, ਗਾਂਧੀ ਸਮਾਰਕ ਨਿਧੀ ਅਤੇ ਕਸਤੂਰਬਾ ਗਾਂਧੀ ਮੈਮੋਰੀਅਲ ਟਰੱਸਟ। ਉਹ ਸਵਰਾਜ ਭਵਨ ਟਰੱਸਟ ਦੇ ਚੇਅਰਪਰਸਨ ਰਹੇ। ਉਹ 1955 ਵਿੱਚ ਬਾਲ ਸਹਿਯੋਗ, ਬਾਲ ਭਵਨ ਬੋਰਡ ਅਤੇ ਚਿਲਡਰਨਜ਼ ਨੈਸ਼ਨਲ ਮਿਊਜ਼ੀਅਮ ਨਾਲ ਜੁੜੇ ਰਹੇ। ਉਨ੍ਹਾਂ ਨੇ ਇਲਾਹਾਬਾਦ ‘ਚ ਕਮਲਾ ਨਹਿਰੂ ਵਿਦਿਆਲਿਆ ਦੀ ਸਥਾਪਨਾ ਕੀਤੀ। ਉਹ 1966-77 ਦੌਰਾਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਉੱਤਰ-ਪੂਰਬੀ ਯੂਨੀਵਰਸਿਟੀ ਵਰਗੀਆਂ ਵੱਡੀਆਂ ਸੰਸਥਾਵਾਂ ਨਾਲ ਜੁੜੇ ਰਹੇ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਕੋਰਟ, ਯੂਨੈਸਕੋ ‘ਚ ਭਾਰਤੀ ਦਲ (1960-64) ਯੂਨੈਸਕੋ ਦੇ ਐਗਜੈਕਿਟਿਵ ਬੋਰਡ (1960-64) ਅਤੇ ਨੈਸ਼ਨਲ ਡਿਫ਼ੈਂਸ ਕੌਂਸਲ (1962) ਦੇ ਮੈਂਬਰ ਵਜੋਂ ਵੀ ਕੰਮ ਕੀਤਾ। ਉਹ ਸੰਗੀਤ ਨਾਟਕ ਅਕਾਦਮੀ, ਨੈਸ਼ਨਲ ਇੰਟਾਗਰੇਸ਼ਨ ਕੌਂਸਲ, ਹਿਮਾਲਿਅਨ ਮਾਊਂਟੇਨਿਰਿੰਗ ਇੰਸਟੀਚਿਊਟ, ਦੱਖਣ ਭਾਰਤੀ ਹਿੰਦੀ ਪ੍ਰਚਾਰ ਸਭਾ, ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਈਬ੍ਰੇਰੀ ਸੁਸਾਇਟੀ ਅਤੇ ਜਵਾਹਰ ਲਾਲ ਨਹਿਰੂ ਮੈਮੋਰੀਅਲ ਫੰਡ ਨਾਲ ਵੀ ਜੁੜੇ ਰਹੇ।

ਸ਼੍ਰੀਮਤੀ ਗਾਂਧੀ ਅਗਸਤ 1964 ‘ਚ ਰਾਜ ਸਭਾ ਦੇ ਮੈਂਬਰ ਬਣੇ ਅਤੇ ਫਰਵਰੀ 1967 ਤੱਕ ਕੰਮ ਕੀਤਾ। ਉਹ ਲੋਕ ਸਭਾ ਦੇ ਚੌਥੇ, ਪੰਜਵੇਂ ਅਤੇ ਛੇਵੇਂ ਸ਼ੈਸ਼ਨ ‘ਚ ਮੈਂਬਰ ਰਹੇ। ਜਨਵਰੀ 1980 ਵਿੱਚ ਉਹ ਸੱਤਵੀਂ ਲੋਕ ਸਭਾ ਲਈ ਰਾਏ ਬਰੇਲੀ (ਯੂਪੀ) ਅਤੇ ਮੇਡਕ (ਆਂਧਰਾ ਪ੍ਰਦੇਸ਼) ਤੋਂ ਮੈਂਬਰ ਬਣੇ। ਉਨ੍ਹਾਂ ਨੇ ਮੇਡਕ ਸੀਟ ਰੱਖਣ ਦਾ ਫ਼ੈਸਲਾ ਕੀਤਾ ਅਤੇ ਰਾਏ ਬਰੇਲੀ ਸੀਟ ਛੱਡ ਦਿੱਤੀ। 1967-77 ਵਿੱਚ ਉਨ੍ਹਾਂ ਨੂੰ ਕਾਂਗਰਸੀ ਸੰਸਦੀ ਪਾਰਟੀ ਦਾ ਨੇਤਾ ਚੁਣ ਲਿਆ ਗਿਆ। ਜਨਵਰੀ 1980 ‘ਚ ਉਹ ਇੱਕ ਵਾਰ ਫਿਰ ਨੇਤਾ ਚੁਣੇ ਗਏ।

ਉਨ੍ਹਾਂ ਦੀ ਬਹੁਤ ਸਾਰੇ ਵਿਸ਼ਿਆਂ ‘ਚ ਦਿਲਚਸਪੀ ਸੀ। ਉਹ ਜ਼ਿੰਦਗੀ ਨੂੰ ਸੰਗਠਿਤ ਪ੍ਰਕਿਰਿਆ ਵਜੋਂ ਦੇਖਦੇ ਸਨ,  ਜਿੱਥੇ ਸਾਰੀਆਂ ਕਾਰਵਾਈਆਂ ਅਤੇ ਪਸੰਦਾਂ ਇੱਕ ਸਮੁੱਚ ਦੇ ਹੀ ਵੱਖ ਵੱਖ ਰੂਪ ਹਨ। ਇਹ ਅਲੱਗ ਅਲੱਗ ਨਾਵਾਂ ਹੇਠ ਹਿੱਸਿਆ ਵਿਚ ਨਹੀਂ ਵੰਡੇ ਹੋਏ।

ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਲਿਸਟ ਲੰਬੀ ਹੈ। 1972 ਵਿਚ ਉਨ੍ਹਾਂ ਨੂੰ ਭਾਰਤ ਰਤਨ ਮਿਲਿਆ। ਉਨ੍ਹਾਂ ਨੂੰ ਬੰਗਲਾ ਦੇਸ਼ ਦੀ  ਅਜ਼ਾਦੀ  ਲਈ ਮੈਕਸੀਕਨ ਅਕਾਦਮੀ ਐਵਾਰਡ (1972), ਦੂਜਾ ਸਾਲਾਨਾ ਮੈਡਲ, ਐਫ ਏ ਓ (1973), ਨਗਰੀ ਪ੍ਰਚਾਰਨੀ ਸਭਾ ਵਲੋਂ ਸਾਹਿਤਯ ਵਚਸਪਤੀ (ਹਿੰਦੀ) ਐਵਾਰਡ ਵੀ ਮਿਲਿਆ। ਸ਼੍ਰੀਮਤੀ ਗਾਂਧੀ ਨੂੰ 1953 ਵਿੱਚ ਮਦਰਜ਼ ਐਵਾਰਡ, ਯੂਐੱਸਏ, ਡਿਪਲੋਮੇਸੀ ਦੇ ਖੇਤਰ ‘ਚ ਸ਼ਾਨਦਾਰ ਕੰਮ ਲਈ ਇਟਲੀ ਦਾ ਆਈਸਲਬੈਲਾ ਡੀ   ਐੱਸਟੇ ਐਵਾਰਡ ਅਤੇ ਯੇਲ ਯੂਨੀਵਰਸਿਟੀ ਦਾ ਹਾਓਲੈਂਡ ਮੈਮੋਰੀਅਲ ਪਰਾਈਜ਼ ਵੀ ਮਿਲਿਆ।

ਉਹ 1967-68 ਵਿੱਚ ਲੋਕ ਰਾਏ ਦੇ ਫਰੈਂਚ ਇੰਸਟੀਚਿਊਟ ਵਲੋਂ ਕੀਤੇ ਸਰਵੇਖਣ ‘ਚ ਲਗਾਤਾਰ ਦੋ ਸਾਲ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਮਹਿਲਾ ਵੀ ਰਹੇ। ਅਮਰੀਕਾ ‘ਚ 1971 ਵਿੱਚ ਇੱਕ  ਖ਼ਾਸ ਗੈਲਪ ਪੋਲ ਸਰਵੇ ‘ਚ ਉਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਸ਼ਖ਼ਸੀਅਤ ਘੋਸ਼ਿਤ ਕੀਤਾ ਗਿਆ। ਉਨ੍ਹਾਂ ਨੂੰ 1971 ਵਿੱਚ ਜਾਨਵਰਾਂ ਦੀ ਰੱਖਿਆ ਲਈ ਅਰਜਨਟੀਨਾ ਸੁਸਾਇਟੀ ਵਲੋਂ ਡਿਪਲੋਮਾ  ਆਵ੍ ਆਨਰ ਪ੍ਰਦਾਨ ਕੀਤਾ ਗਿਆ।

ਉਨ੍ਹਾਂ ਦੀਆਂ ਮਸ਼ਹੂਰ ਲਿਖਤਾਂ ਵਿੱਚ ਦਾ ਈਅਰਜ਼  ਆਵ੍ ਚੈਂਲੰਜ (1966-69), ਦਾ ਈਅਰਜ਼ ਆਵ੍ ਐਂਡੈਵਰ (1969-72), ਇੰਡੀਆ (ਲੰਡਨ) 1975, ਇੰਡੈ (ਲੋਸਾਨੇ) 1979 ਅਤੇ ਉਨ੍ਹਾਂ ਦੇ ਭਾਸ਼ਣਾਂ ਅਤੇ ਲਿਖਤਾਂ ਦੇ ਹੋਰ ਕਈ ਸੰਗ੍ਰਹਿ ਸ਼ਾਮਲ ਹਨ। ਉਨ੍ਹਾਂ ਨੇ ਭਾਰਤ ਅਤੇ ਪੂਰੀ ਦੁਨੀਆ ਘੁੰਮੀ। ਸ਼੍ਰੀਮਤੀ ਗਾਂਧੀ ਨੇ ਗਵਾਂਢੀ ਮੁਲਕਾਂ ਅਫ਼ਗ਼ਾਨਿਸਤਾਨ, ਬੰਗਲਾਦੇਸ਼, ਭੂਟਾਨ, ਬਰਮਾ, ਚੀਨ, ਨੇਪਾਲ ਅਤੇ ਸ਼੍ਰੀਲੰਕਾ ਦਾ ਦੌਰਾ ਕੀਤਾ। ਉਨ੍ਹਾਂ ਨੇ ਅਧਿਕਾਰਤ ਤੌਰ ‘ਤੇ ਫਰਾਂਸ, ਜਰਮਨ ਡੈਮੋਕ੍ਰੇਟਿਕ ਰਿਪਬਲਿਕ, ਫੈਡਰਲ ਰਿਪਬਲਿਕ ਆਵ੍ ਜਰਮਨੀ, ਗਿਆਨਾ, ਹੰਗਰੀ, ਈਰਾਨ, ਇਰਾਕ ਅਤੇ ਇਟਲੀ ਦਾ ਦੌਰਾ ਕੀਤਾ। ਉਹ ਅਲਜੀਰੀਆ, ਅਰਜਨਟੀਨਾ, ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਬ੍ਰਾਜ਼ੀਲ, ਬੁਲਗਾਰਿਆ, ਕੈਨੇਡਾ, ਚਿੱਲੀ, ਚੈਕੋਸਲੋਵਾਕੀਆ, ਬੋਲੀਵੀਆ ਅਤੇ ਮਿਸਰ ਵਰਗੇ ਦੇਸ਼ਾਂ ਵਿਚ ਵੀ ਗਏ। ਉਨ੍ਹਾਂ ਨੇ ਕਈ ਯੂਰਪੀਅਨ, ਅਮਰੀਕੀ ਅਤੇ ਏਸ਼ੀਅਨ ਦੇਸ਼ਾਂ ਦਾ ਦੌਰਾ ਕੀਤਾ ਜਿਵੇਂ ਕਿ ਇੰਡੋਨੇਸ਼ੀਆ, ਜਾਪਾਨ, ਜਮਾਇਕਾ, ਕੀਨੀਆ, ਮਲੇਸ਼ੀਆ, ਮੌਰੀਸ਼ਸ਼, ਮੈਕਸੀਕੋ, ਨੀਦਰਲੈਂਡ, ਨਿਊਜ਼ੀਲੈਂਡ, ਨਾਈਜ਼ੀਰੀਆ, ਓਮਾਨ, ਪੋਲੈਂਡ, ਰੋਮਾਨੀਆ, ਸਿੰਘਾਪੁਰ, ਸਵਿਟਜ਼ਰਲੈਂਡ, ਸੀਰੀਆ, ਸਵੀਡਨ, ਤਨਜ਼ਾਨੀਆ, ਥਾਈਲੈਂਡ, ਤ੍ਰਿਨੀਦਾਦ ਐਂਡ ਟੋਬੈਗੋ, ਯੂ ਏ ਈ, ਦ ਯੁਨਾਈਟਿਡ ਕਿੰਗਡਮ, ਯੂ ਐੱਸ ਏ, ਯੂ ਐੱਸ ਐੱਸ ਆਰ, ਉਰੂਗੁਏ, ਵੈਨਜ਼ੂਏਲਾ, ਯੂਗੋਸਲਾਬੀਆ, ਜ਼ਾਂਬੀਆ ਅਤੇ ਜਿ਼ੰਬਾਬਵੇ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਹੈਕਕੁਆਟਰ ‘ਚ ਵੀ ਆਪਣੀ ਹਾਜ਼ਰੀ ਲਵਾਈ।