ਅਸੀਂ ਕਲਪਨਾ ਕਰ ਸਕਦੇ ਹਾਂ ਪਹਿਲੇ ਵਿਸ਼ਵ ਯੁੱਧ ਦੀ, ਦੂਜੇ ਵਿਸ਼ਵ ਯੁੱਧ ਦੀ....., ਇਹ ਦੇਸ਼ ਕਦੇ ਜ਼ਮੀਨ ਦਾ ਭੁੱਖਾ ਨਹੀਂ ਰਿਹਾ। ਇਸ ਦੇਸ਼ ਨੇ ਕਦੇ ਵੀ ਦੁਨੀਆਂ ਵਿੱਚ ਕਿਤੇ ਵੀ ਹਮਲਾ ਨਹੀਂ ਕੀਤਾ। ਲੇਕਿਨ ਇਸ ਦੇ ਬਾਵਜੂਦ ਵੀ ਕਿਸੇ ਹੋਰ ਲਈ ਡੇਢ ਲੱਖ ਤੋਂ ਜ਼ਿਆਦਾ ਸਾਡੇ ਜਵਾਨ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋ ਗਏ। ਵਿਸ਼ਵ ਇਸ ਗੱਲ ਨੂੰ ਮੰਨੇ ਕਿ ਅਸੀਂ ਉਹ ਲੋਕ ਹਾਂ ਜਿਹੜੇ ਕਿਸੀ ਲਈ ਮਰਦੇ ਹਾਂ। ਅਸੀਂ ਉਹ ਲੋਕ ਹਾਂ ਜਿਹੜੇ ਕਿਸੀ ਲਈ ਬਲੀਦਾਨ ਦਿੰਦੇ ਹਾਂ। ਸਾਡੀ ਇਹ ਮਹਾਨ ਪਰੰਪਰਾ ਹੈ ਇਹ ਸਾਡੀ ਉਜੱਲ ਗਾਥਾ ਹੈ। ਇਹ ਸਾਡੀ ਤਾਕਤ ਹੈ। ਇਸਦਾ ਅਹਿਸਾਸ ਦੁਨੀਆ ਨੂੰ ਮਾਨਵਤਾ ਤੋਂ ਲੈ ਕੇ ਸਮੱਰਥਾ ਤੱਕ ਕਰਾਉਂਦੇ ਰਹਿਣਾ ਇਹ ਸਾਡੇ ਲੋਕਾਂ ਦੀ ਜ਼ਿੰਮੇਦਾਰੀ ਹੈ।
–ਪ੍ਰਵਾਸੀ ਭਾਰਤੀ ਕੇਂਦਰ ਦੇ ਉਦਾਘਟਨ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਮੋਦੀ