ਪਹਿਲਾਂ ਇੱਥੇ ਨਕਾਰਾਤਮਕ ਮਾਹੌਲ ਸੀ ਅਤੇ ਇਸਦਾ ਇਕੋ-ਇਫੈਕਟ ਵੀ ਕਾਫੀ ਜਿਆਦਾ ਸੀ। ਦੇਸ਼ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਬਾਹਰ ਦੇਖਣਾ ਸ਼ੁਰੂ ਕਰ ਦਿੱਤਾ ਸੀ। ਸਰਕਾਰ ਵਿੱਚ ਇੱਕ ਤਰ੍ਹਾਂ ਨਾਲ ਪੈਰਾਲਿਸਿਸ ਦੀ ਸਥਿਤੀ ਸੀ। ਜਦ ਅਸੀਂ ਆਏ ਤਾਂ ਲਗਾਤਾਰ ਸਾਨੂੰ ਦੋ ਸਾਲ ਅਕਾਲ ਦਾ ਸਾਹਮਣਾ ਕਰਨਾ ਪਿਆ,ਪਾਣੀ ਦੀ ਕਮੀ ਸੀ ਵਿਸ਼ਵ ਵਿੱਚ ਆਰਥਿਕ ਮੰਦੀ ਦਾ ਦੌਰ ਇਕਦਮ ਉੱਭਰ ਕੇ ਆ ਗਿਆ । ਸਾਡੇ ਆਉਣ ਦੇ ਬਾਅਦ ਇੱਕ ਤੋਂ ਇੱਕ ਚੁਣੌਤੀਆਂ ਆਉਣਦਿਆਂ ਗਈਆ। ਲੇਕਿਨ ਸਾਡਾ ਇਰਾਦਾ ਨੇਕ ਸੀ। ਨੀਤੀਆਂ ਸਪੱਸ਼ਟ ਸਨ। ਨੀਅਤ ਸਾਫ ਸੀ ।ਨਿਰਣਾ ਕਰਨ ਦਾ ਹੌਸਲਾ ਸੀ ਕਿਉਂਕਿ ਕੋਈ ਵੈਸਟੈਡ ਇੰਨਟਰੈਸਟ ਨਹੀਂ ਸੀ । ਇਸਦੇ ਨਤੀਜੇ ਵਜੋਂ ਸਕਾਰਾਤਮਕ ਵਾਤਾਵਰਣ ਬਹੁਤ ਤੇਜ਼ੀ ਨਾਲ ਵੱਧਣ ਲੱਗਾ। - ਨੈੱਟਵਰਕ18 ਨਾਲ ਇੱਕ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਮੋਦੀ