ਇਨਫ੍ਰਾਸਟ੍ਰਕਚਰ ਖਰਚ ਵਿੱਚ ਵਾਧੇ ਦਾ ਸਾਡੀ ਅਰਥਵਿਵਸਥਾ ਉੱਤੇ ਕਈ ਗੁਣਾ ਪ੍ਰਭਾਵ ਪਵੇਗਾ। ਮੈਂ ਸਪਸ਼ਟ ਰੇਲਵੇ ਕੌਰੀਡੋਰਸ ਅਤੇ ਰਿਸਰਚ ਐਂਡ ਡਿਵੈਲਪਮੈਂਟ ਅਤੇ ਸਟਾਰਟਅੱਪ ਸੈਕਟਰ ਦੇ ਲਈ 1 ਲੱਖ ਕਰੋੜ ਰੁਪਏ ਦੇ ਫੰਡ ਦੀ ਸ਼ਲਾਘਾ ਕਰਦਾ ਹਾਂ। ਕਲੀਨ ਐਨਰਜੀ, ਟੈਕਨੋਲੋਜੀ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ 'ਤੇ ਜ਼ੋਰ ਭਾਰਤ ਨੂੰ ਵਰਲਡ ਲੀਡਰ ਬਣਾਏਗਾ। ਇਹ ਭਾਰਤ ਦਾ ਪਲ ਹੈ ਅਤੇ ਇਹ ਬਜਟ ਨੀਤੀ ਬਣਾਉਣ ਦੀ ਇੱਕ ਟਿਕਾਊ ਪ੍ਰਕਿਰਿਆ ਦਾ ਹਿੱਸਾ ਹੈ ਜੋ ਭਾਰਤ ਅਤੇ ਭਾਰਤੀਆਂ ਦੇ ਲਈ ਬੜੇ ਪੈਮਾਨੇ 'ਤੇ ਅਵਸਰ ਪ੍ਰਦਾਨ ਕਰੇਗਾ।