ਅਨਿਰੁਧ ਦੇਵਗਨ, ਪ੍ਰੈਜ਼ੀਡੈਂਟ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਕੈਡੈਂਸ
ਇਹ ਦੇਖਣਾ ਵਾਕਈ ਚੰਗਾ ਹੈ ਕਿ ਸਰਕਾਰ ਹੁਣ ਪੂਰੇ (ਸੈਮੀਕੰਡਕਟਰ) ਈਕੋਸਿਸਟਮ ਵਿੱਚ ਨਿਵੇਸ਼ ਕਰ ਰਹੀ ਹੈ। ਇਹ ਕੇਵਲ ਮਲਟੀ-ਨੈਸ਼ਨਲ ਕੰਪਨੀਆਂ ਦੁਆਰਾ ਚਿਪਸ ਡਿਜ਼ਾਈਨ ਕਰਨ ਬਾਰੇ ਨਹੀਂ ਹੈ, ਬਲਕਿ ਇਸ ਵਿੱਚ ਭਾਰਤ ਦੀਆਂ ਸਥਾਨਕ ਸੈਮੀਕੰਡਕਟਰ ਅਤੇ ਪੈਕੇਜਿੰਗ ਨਿਰਮਾਣ ਤੇ ਸਵਦੇਸ਼ੀ ਉਤਪਾਦ ਕੰਪਨੀਆਂ ਵੀ ਹਨ। ਸੈਮੀਕੰਡਕਟਰਾਂ ਦੀ ਮੰਗ ਅਤੇ ਖਪਤ ਨੂੰ ਹੁਲਾਰਾ ਦੇਣ ਦੇ ਲਈ ਸਥਾਨਕ ਉਤਪਾਦ ਕੰਪਨੀਆਂ ਦਾ ਹੋਣਾ ਬਹੁਤ ਮਹੱਤਵਪੂਰਨ ਹੈ।