ਫਿਸਕਲ ਕੰਸੌਲੀਡੇਸ਼ਨ ਦੇ ਨਾਲ ਸਰਕਾਰੀ ਕੈਪੀਟਲ ਐਕਸਪੈਂਡਿਚਰ ਦਾ ਉੱਚ ਪੱਧਰ ਨਿਜੀ ਨਿਵੇਸ਼ ਨੂੰ ਵਧਾਉਣ ਦਾ ਸਹੀ ਉਪਾਅ ਹੈ। ਤਿੰਨ ਨਵੇਂ ਇਕਨੌਮਿਕ ਰੇਲਵੇ ਕੌਰੀਡੋਰ, ਇੰਡਸਟ੍ਰੀ ਦੇ ਲਈ ਲੌਜਿਸਟਿਕਸ ਵਿੱਚ ਗੇਮਚੇਂਜਰ ਸਾਬਤ ਹੋਣਗੇ। ਵਿੱਤ ਮੰਤਰੀ ਦਾ ਨੌਜਵਾਨਾਂ ਅਤੇ ਮਹਿਲਾਵਾਂ 'ਤੇ ਧਿਆਨ ਕੇਂਦ੍ਰਿਤ ਕਰਨਾ - ਦੋ ਡੈਮੋਗ੍ਰਾਫਿਕਸ ਜੋ ਭਾਰਤ ਦੇ ਪਰਿਵਰਤਨ ਨੂੰ ਅੱਗੇ ਵਧਾਉਣਗੇ - ਉਤਸ਼ਾਹਜਨਕ ਹੈ।