ਬਲੂ ਇਕੌਨਮੀ ‘ਤੇ ਫੋਕਸ, ਈਵੀ ਈਕੋਸਿਸਟਮ ਦਾ ਵਿਸਤਾਰ ਅਤੇ ਮਜ਼ਬੂਤੀ, ਘਰੇਲੂ ਟੂਰਿਜ਼ਮ ਅਤੇ ਮਲਟੀ-ਮੋਡਲ ਲੌਜਿਸਟਿਕਸ ਭਾਰਤ ਨੂੰ 2047 ਤੱਕ ਇੱਕ ਵਿਕਸਿਤ ਰਾਸ਼ਟਰ ਦੇ ਦ੍ਰਿਸ਼ਟੀਕੋਣ ਵੱਲ ਲੈ ਜਾਵੇਗਾ। ਅੰਤ੍ਰਿਮ ਬਜਟ ਨੇ ਰਿਸਰਚ ਐਂਡ ਡਿਵੈਲਪਮੈਂਟ ਨੂੰ ਹੁਲਾਰਾ ਦੇਣ ਦੇ ਲਈ 1 ਲੱਖ ਕਰੋੜ ਰੁਪਏ ਦੇ ਬੜੇ ਫੰਡ ਦੀ ਸਥਾਪਨਾ ਦੇ ਜ਼ਰੀਏ ਇਨੋਵੇਸ਼ਨ ਨੂੰ ਵਿਕਾਸ ਦੇ ਪ੍ਰਮੁੱਖ ਕਾਰਕ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ। ਇਹ ਫੰਡ ਉੱਭਰਦੇ ਖੇਤਰਾਂ ਵਿੱਚ ਰਿਸਰਚ ਨੂੰ ਵਧਾਉਣ ਦੇ ਲਈ ਪੰਜਾਹ ਸਾਲ ਦਾ ਵਿਆਜ ਮੁਕਤ ਰਿਣ ਪ੍ਰਦਾਨ ਕਰੇਗਾ। ਵਿੱਤੀ ਪ੍ਰਦਰਸ਼ਨ, ਦੇਸ਼ ਦੀ ਵਿਆਪਕ ਆਰਥਿਕ ਸਥਿਰਤਾ ਅਤੇ ਨਿਵੇਸ਼ਕਾਂ ਦੇ ਵਿਸ਼ਵਾਸ ਦੇ ਲਈ ਸ਼ੁਭ ਸੰਕੇਤ ਹੈ।