ਆਦਰਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ! ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ! ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ! ਤੁਸੀਂ ਆਉਣ ਵਾਲੇ ਕਈ ਵਰ੍ਹਿਆਂ ਤੱਕ ਇਸੇ ਸਮਰਪਣ ਅਤੇ ਸਖ਼ਤ ਮਿਹਨਤ ਦੇ ਨਾਲ ਸਾਡੇ ਭਾਰਤ ਦੀ ਅਗਵਾਈ ਕਰਦੇ ਰਹੋ। ਤੁਸੀਂ ਪਿਛਲੇ 9 ਵਰ੍ਹਿਆਂ ਵਿੱਚ ਆਪਣੇ ਦੇਸ਼ ਦੇ ਲਈ ਜੋ ਕੀਤਾ ਹੈ, ਉਸ ਨਾਲ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਸਾਰੇ ਭਾਰਤੀਆਂ ਨੂੰ ਮਾਣ ਮਹਿਸੂਸ ਹੁੰਦਾ ਹੈ। ਤੁਹਾਡੀ ਜੀਵਨਸ਼ੈਲੀ ਬੇਹੱਦ ਪ੍ਰੇਰਣਾਦਾਇਕ ਹੈ। ਮੇਰੀ ਮਾਂ, ਜੋ ਤੁਹਾਨੂੰ ਸੰਤ ਕਹਿੰਦੇ ਹਨ, ਉਹ ਭੀ ਤੁਹਾਨੂੰ ਆਪਣੀਆਂ ਪਿਆਰ ਭਰੀਆਂ ਅਸੀਸਾਂ ਭੇਜ ਰਹੀ ਹੈ। ਜੈ ਹੋ!