ਅਨੁਸ਼ ਅਗਰਵਾਲ, ਘੋੜਸਵਾਰ
“ਐਥਲੀਟਾਂ ਨੂੰ ਪੈਰਿਸ ਓਲੰਪਿਕਸ ਤੋਂ ਮਹੀਨਿਆਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਤੋਂ ਪੱਤਰ ਮਿਲੇ, ਜਿਸ ਵਿੱਚ ਸਾਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਦੇ ਲਈ ਅੱਗੇ ਆਉਣ ਵਾਸਤੇ ਪ੍ਰੋਤਸਾਹਿਤ ਕੀਤਾ ਗਿਆ, ਜਿਸ ਨਾਲ ਸਾਡਾ ਮਨੋਬਲ ਵਧਿਆ।” “ਐਥਲੀਟਾਂ ਦੇ ਦਰਮਿਆਨ ਦੇ ਪਾੜੇ ਨੂੰ ਪੂਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਦੇ ਪਾਸ ਇੱਕ ਵਿਲੱਖਣ ਤਰੀਕਾ ਸੀ। ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਦੇ ਸਵਾਲ ਪੁੱਛੇ, 'ਤੁਹਾਡੇ ਵਿੱਚੋਂ ਸਭ ਤੋਂ ਯੁਵਾ ਕੌਣ ਹੈ? ਤੁਹਾਡੇ ਵਿੱਚੋਂ ਕਿਤਨੇ ਪਹਿਲੀ ਵਾਰ ਓਲੰਪੀਅਨ ਬਣੇ ਹਨ? ਇੱਥੇ ਕਿਸ ਨੂੰ 2 ਜਾਂ 3 ਓਲੰਪਿਕਸ ਦਾ ਅਨੁਭਵ ਹੈ?' ਉਹ ਚਾਹੁੰਦੇ ਸਨ ਕਿ ਅਨੁਭਵੀ ਐਥਲੀਟ ਜੂਨੀਅਰ ਖਿਡਾਰੀਆਂ ਦੇ ਨਾਲ ਆਪਣਾ ਅਨੁਭਵ ਸਾਂਝਾ ਕਰਨ। ਕਮਰਾ ਇੱਕ ਨਵੇਂ ਉਤਸ਼ਾਹ ਨਾਲ ਭਰ ਗਿਆ।”