ਮੈਂ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਨੈਤਿਕ ਕੰਮ, ਦੇਸ਼ ਨੂੰ ਅੱਗੇ ਲੈ ਜਾਣ ਦੇ ਜਨੂੰਨ ਅਤੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਓਲੰਪਿਕ ਖੇਡਾਂ ਨੂੰ ਲੈਕੇ ਉਨ੍ਹਾਂ ਦੇ ਜਨੂੰਨ ਦਾ ਪ੍ਰਸ਼ੰਸਕ ਹਾਂ। ਉਹ ਪਹਿਲੇ ਐਸੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਦੇਸ਼ ਤੋਂ ਦੂਰ ਗਏ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਜੋ ਕਿ ਭਾਰਤੀ ਖਿਡਾਰੀਆਂ ਨੂੰ ਪ੍ਰੇਰਨਾ ਦੇਣ ਵਾਲਾ ਸੀ।