ਅਭੀਕ ਬਰੂਆ, ਮੁੱਖ ਅਰਥਸ਼ਾਸਤਰੀ, ਐੱਚਡੀਐੱਫਸੀ ਬੈਂਕ
ਅੰਤ੍ਰਿਮ ਬਜਟ ਵਿੱਚ ਇਨਫ੍ਰਾਸਟ੍ਰਕਚਰ ਬਿਲਡਿੰਗ 'ਤੇ ਫੋਕਸ ਨੂੰ ਨਿਰੰਤਰਤਾ ਮਿਲੀ ਹੈ - ਸਮਾਵੇਸ਼ੀ ਵਿਕਾਸ ਨੂੰ ਲਕਸ਼ਿਤ ਕਰਨ ਦੇ ਨਾਲ-ਨਾਲ ਵਿੱਤ ਵਰ੍ਹੇ 25 ਦੇ ਲਈ 11.1 ਲੱਖ ਕਰੋੜ ਰੁਪਏ ਦੀ ਐਲੋਕੇਸ਼ਨ ਨਿਰਧਾਰਿਤ ਕੀਤੀ ਗਈ ਹੈ। ਸਰਕਾਰ, ਵਿੱਤੀ ਤੌਰ 'ਤੇ ਵਿਵੇਕਪੂਰਨ ਬਣੀ ਹੋਈ ਹੈ, ਵਿੱਤ ਵਰ੍ਹੇ 24 ਦੇ ਲਈ ਫਿਸਕਲ ਡੈਫਿਸਿਟ ਨੂੰ 5.8% ਉੱਤੇ ਅਨੁਮਾਨਿਤ ਕਰਦੀ ਹੈ ਅਤੇ ਵਿੱਤ ਵਰ੍ਹੇ 26 ਤੱਕ 4.5% ਦੇ ਮੱਧਮ ਅਵਧੀ ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਆਪਣੇ ਪ੍ਰਯਤਨ ਵਿੱਚ ਵਿੱਤ ਵਰ੍ਹੇ 25 ਦੇ ਲਈ ਫਿਸਕਲ ਡੈਫਿਸਿਟ ਦੇ ਲਕਸ਼ ਨੂੰ 5.1% ਤੱਕ ਘੱਟ ਕਰਦੀ ਹੈ। ਇਹ ਬਾਂਡ ਮਾਰਕਿਟ ਦੇ ਲਈ ਪਾਜ਼ਿਟਿਵ ਹੈ।