ਸਾਰੇ ਮੁੱਦਿਆਂ 'ਤੇ, ਸਾਰੇ ਦੇਸ਼ਾਂ ਦੀ ਸ਼ਤ-ਪ੍ਰਤੀਸ਼ਤ ਸਹਿਮਤੀ ਦੇ ਨਾਲ, ਭਾਰਤ ਦੇ ਜੀ20 ਲੀਡਰਸ ਸਮਿਟ ਦੀ ਸ਼ਾਨਦਾਰ ਸਫ਼ਲਤਾ ਕੇਵਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕੱਦ ਅਤੇ ਆਲਮੀ ਮੰਚ 'ਤੇ ਉਨ੍ਹਾਂ ਦੀ ਉਤਕ੍ਰਿਸ਼ਟਤਾ ਦੇ ਕਾਰਨ ਹੀ ਸੰਭਵ ਹੋ ਸਕੀ ਹੈ। ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੇ ਲਈ, ਉਨ੍ਹਾਂ ਦਾ ਸ਼ੇਰਪਾ ਬਣਨਾ ਅਸਲ ਵਿੱਚ ਮੇਰੇ ਲਈ ਸਨਮਾਨ ਦੀ ਗੱਲ ਹੈ।