ਪ੍ਰਧਾਨ ਮੰਤਰੀ ਮੋਦੀ ਨੇ ਸਾਡੇ ਲੋਕਤੰਤਰ ਵਿੱਚ ਦੋ ਪ੍ਰਮੁੱਖ ਯੋਗਦਾਨ ਦਿੱਤੇ ਹਨ। ਇੱਕ ਤਾਂ ਉਨ੍ਹਾਂ ਨੇ ਲੋਕਤਾਂਤਰਿਕ ਵਿਵਸਥਾ ਨੂੰ ਜਾਤੀਵਾਦ, ਭਾਈ-ਭਤੀਜਾਵਾਦ ਅਤੇ ਤੁਸ਼ਟੀਕਰਣ ਤੋਂ ਮੁਕਤ ਕੀਤਾ ਹੈ। ਦੂਸਰਾ, ਉਨ੍ਹਾਂ ਨੇ ਪਦਮ ਪੁਰਸਕਾਰਾਂ ਦਾ ਲੋਕਤੰਤਰੀਕਰਣ ਕੀਤਾ ਹੈ। ਪਹਿਲਾਂ ਪਦਮ ਪੁਰਸਕਾਰ ਸਿਫਾਰਿਸ਼ ਦੇ ਅਧਾਰ 'ਤੇ ਦਿੱਤੇ ਜਾਂਦੇ ਸਨ, ਲੇਕਿਨ ਅੱਜ ਪਦਮ ਪੁਰਸਕਾਰ ਸਮਾਜ ਵਿੱਚ ਵਿਆਪਕ ਯੋਗਦਾਨ ਕਰਨ ਵਾਲਿਆਂ ਨੂੰ ਦਿੱਤੇ ਜਾ ਰਹੇ ਹਨ।