ਅਰਜੁਨ ਰੰਗਾ, ਮੈਨੇਜਿੰਗ ਡਾਇਰੈਕਟਰ, ਸਾਈਕਲ ਪਿਓਰ ਅਗਰਬੱਤੀ
ਅਸੀਂ ਮਹਿਲਾ ਸਸ਼ਕਤੀਕਰਣ ਦੇ ਲਈ ਸਰਕਾਰ ਦੇ ਸਮਰਪਣ ਨੂੰ ਦੇਖ ਕੇ ਉਤਸ਼ਾਹਿਤ ਹਾਂ। ਸਾਡਾ ਵਰਕਫੋਰਸ, ਜਿਸ ਵਿੱਚ ਮੁੱਖ ਤੌਰ 'ਤੇ ਮਹਿਲਾਵਾਂ ਸ਼ਾਮਲ ਹਨ, ਸਾਡੀ ਸਫ਼ਲਤਾ ਵਿੱਚ ਉਨ੍ਹਾਂ ਦੇ ਪ੍ਰਭਾਵਸ਼ਾਲੀ ਯੋਗਦਾਨ ਦਾ ਪ੍ਰਮਾਣ ਹੈ। ਇਹ ਬਜਟ ਨਾ ਕੇਵਲ ਵਰਕਫੋਰਸ ਵਿੱਚ ਮਹਿਲਾਵਾਂ ਦੀ ਅਹਿਮ ਭੂਮਿਕਾ ਨੂੰ ਪਹਿਚਾਣਦਾ ਹੈ ਬਲਕਿ ਉਸ ਨੂੰ ਪੁਸ਼ਟ ਭੀ ਕਰਦਾ ਹੈ।