ਉਸ ਸਮੇਂ, ਮੈਨੂੰ ਐਂਕਰਿੰਗ ਕਰਨ ਦਾ ਪਹਿਲਾ ਵੱਡਾ ਮੌਕਾ ਮਿਲਿਆ ਜਦ ਮੈਨੂੰ ਬਿੱਗ ਫਾਈਟ ਦੇ ਇੱਕ ਐਪੀਸੋਡ ਨੂੰ ਐਂਕਰ ਕਰਨ ਲਈ ਕਿਹਾ ਗਿਆ, ਉਹ ਸ਼ੋ ਉਨ੍ਹਾਂ ਦਿਨਾਂ ਵਿੱਚ ਕਾਫੀ ਮਕਬੂਲ ਸੀ। ਵਿਸ਼ਾ ਕਸ਼ਮੀਰ ਸੀ, ਅਤੇ ਮੈਂ ਮੋਦੀ ਜੀ ਨੂੰ ਉਸ ਵਿੱਚ ਹਿੱਸਾ ਲੈਣ ਲਈ ਪੁੱਛਿਆ। ਕਸ਼ਮੀਰ ਦੇ ਉਸ ਵਿਸ਼ੇ 'ਤੇ ਤਿੰਨ ਪੈਨਲਿਸਟ ਸਨ। ਹੁਰੀਅਤ ਦੇ ਮੀਰਵਾਇਜ਼ ਉਮਰ ਫਾਰੂਕ, ਅਨੁਭਵੀ ਰਾਜਦੁੱਤ ਜੀ ਪਾਰਥਸਾਰਥੀ ਅਤੇ ਵਾਜਪੇਈ ਸਰਕਾਰ ਦੇ ਪ੍ਰਤੀਨਿਧੀ ਵਜੋਂ ਸ਼੍ਰੀ ਨਰੇਂਦਰ ਮੋਦੀ। ਸ਼੍ਰੀ ਮੋਦੀ ਨੇ ਜਿਸ ਸਪਸ਼ਟਤਾ ਨਾਲ ਹੁਰੀਅਤ ਦੇ ਨਜ਼ਰੀਏ ਨੂੰ ਚੁਣੌਤੀ ਦਿੱਤੀ ਉਹ ਕਾਫੀ ਪ੍ਰਭਾਵਿਤ ਕਰਨ ਵਾਲਾ ਸੀ। ਮੈਨੂੰ ਉਸ ਐਪੀਸੋਡ ਲਈ ਵੱਡੇ ਪੈਮਾਨੇ ਤੇ ਪ੍ਰਤੀਕਿਰਿਆ ਮਿਲੀ, ਅਤੇ ਹਾਲ ਹੀ ਵਿੱਚ ਮੁੰਬਈ ਤੋਂ ਦਿੱਲੀ ਦੀ ਇੱਕ ਯਾਤਰਾ ਦੌਰਾਨ, ਪਾਰਥਸਾਰਥੀ ਅਤੇ ਮੈਨੂੰ ਉਹ ਐਪੀਸੋਡ ਸ਼੍ਰੀ ਨਰੇਂਦਰ ਮੋਦੀ ਦੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ `ਤੇ ਵਿਚਾਰਾਂ ਦੀ ਗਹਿਰਾਈ ਅਤੇ ਪੱਕੇ ਵਿਸ਼ਵਾਸ ਦੇ ਪ੍ਰਤੀਬਿੰਬ ਵਜੋਂ ਯਾਦ ਆਇਆ।