ਜੀਐੱਸਟੀ ਇੱਕ ਬਹੁਤ ਵੱਡਾ ਸੁਧਾਰ ਹੈ । ਜਿਵੇਂ ਕਿ ਮਾਨਯੋਗ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਾ ਕੇਵਲ ਇੱਕ ਵਿੱਤੀ ਸੁਧਾਰ ਹੈ ਬਲਕਿ ਇੱਕ ਸਮਾਜਕ ਸੁਧਾਰ ਵੀ ਹੈ । ਇਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ ਅਤੇ ਉਮੀਦ ਹੈ ਕਿ ਇਹ ਦੇਸ਼ ਦੇ ਪ੍ਰਮੁੱਖ ਮੌਲਿਕ ਸੁਧਾਰਾਂ ਵਿੱਚੋਂ ਇੱਕ ਹੋਵੇਗਾ । ਸਾਡਾ ਮੰਨਣਾ ਹੈ ਕਿ ਲੰਬੇ ਸਮੇਂ 'ਚ ਨਹੀਂ ਬਲਕਿ ਦਰਮਿਆਨੀ ਮਿਆਦ 'ਚ ਹੀ ਇਸ ਦੇ ਨਤੀਜੇ ਦੇਖਣ ਨੂੰ ਮਿਲਣਗੇ, ਜਿਵੇਂ - ਟੈਕਸੇਸ਼ਨ ਦਰ ਵਿੱਚ ਕਮੀ, ਜ਼ਿਆਦਾ ਉੱਤਪਾਦਨ ਅਤੇ ਇੱਕ ਦਕਸ਼ ਅਤੇ ਕੁਸ਼ਲ ਵਿਵਸਥਾ ।