ਆਲਮੀ ਪੱਧਰ 'ਤੇ, ਭਾਰਤ ਦੀ 2023 ਦੀ ਜੀ20 ਪ੍ਰੈਜ਼ੀਡੈਂਸੀ ਨੇ ਬਹੁਪੱਖੀ ਨੀਤੀ ਦੀਆਂ ਪ੍ਰਾਥਮਿਕਤਾਵਾਂ ਨੂੰ ਅੱਗੇ ਵਧਾਉਣ ਵਿੱਚ ਦੇਸ਼ ਦੀ ਮਹੱਤਵਪੂਰਨ ਭੂਮਿਕਾ ਦਾ ਪ੍ਰਦਰਸ਼ਨ ਕੀਤਾ ਹੈ। ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਰਿਹਾ ਹੈ। ਭਾਰਤ ਦੀ ਅਰਥਵਿਵਸਥਾ ਆਲਮੀ ਵਿਕਾਸ ਦਾ ਇੱਕ ਮਹੱਤਵਪੂਰਨ ਚਾਲਕ ਬਣਨ ਦੇ ਲਈ ਮਹਾਮਾਰੀ ਤੋਂ ਮਜ਼ਬੂਤੀ ਨਾਲ ਉੱਭਰੀ ਹੈ। ਭਾਰਤੀ ਅਰਥਵਿਵਸਥਾ, ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੋਣ ਦੇ ਨਾਤੇ, ਆਪਣੀ ਯੁਵਾ ਆਬਾਦੀ, ਫਿਜ਼ੀਕਲ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਅਤੇ ਇੱਕ ਯੋਗ ਨੀਤੀ ਵਾਤਾਵਰਣ ਦੇ ਨਾਲ ਆਉਣ ਵਾਲੇ ਵਰ੍ਹਿਆਂ ਵਿੱਚ ਆਲਮੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦੇ ਰਾਹ 'ਤੇ ਹੈ। ਭਾਰਤ ਦਾ ਬਾਹਰੀ ਖੇਤਰ ਸਥਿਰ ਹੈ, ਜਿਵੇਂ ਕਿ ਸੇਵਾਵਾਂ ਦੇ ਵਧਦੇ ਨਿਰਯਾਤ ਵਿੱਚ ਸਪਸ਼ਟ ਹੈ। ਕਰੰਟ ਅਕਾਊਂਟ ਡੈਫਿਸਿਟ (CAD) ਘੱਟ ਅਤੇ ਪ੍ਰਬੰਧਨਯੋਗ ਹੈ, ਅਤੇ ਫੋਰੈਕਸ ਰਿਜ਼ਰਵਸ ਸਥਿਤੀਆਂ ਨਾਲ ਨਜਿੱਠਣ ਲਈ ਮਜ਼ਬੂਤ ਹਨ।