ਅੱਜ, ਭਾਰਤ ਵਿਕਾਸ, ਸਥਿਰਤਾ ਅਤੇ ਤਕਨੀਕੀ ਇਨੋਵੇਸ਼ਨ ਦੇ ਲਈ ਇੱਕ ਸਾਹਸਿਕ ਅਤੇ ਸਮਾਵੇਸ਼ੀ ਦ੍ਰਿਸ਼ਟੀਕੋਣ ਦੁਆਰਾ ਨਿਰਦੇਸ਼ਿਤ, ਆਲਮੀ ਤਰੱਕੀ ਦੇ ਮੋਹਰੀ ਪਹਿਰੇ 'ਤੇ ਖੜ੍ਹਾ ਹੈ। ਤੁਹਾਡੀ (ਪ੍ਰਧਾਨ ਮੰਤਰੀ ਮੋਦੀ ਦੀ) ਗਤੀਸ਼ੀਲ ਅਗਵਾਈ ਹੇਠ, ਭਾਰਤ ਗਲੋਬਲ ਸਾਊਥ ਲਈ ਇੱਕ ਮਜ਼ਬੂਤ ਵਕੀਲ ਅਤੇ ਅੰਤਰਰਾਸ਼ਟਰੀ ਮੰਚ 'ਤੇ ਇੱਕ ਸ਼ਕਤੀਸ਼ਾਲੀ ਆਵਾਜ਼ ਵਜੋਂ ਉੱਭਰਿਆ ਹੈ। 2023 ਜੀ20 ਸਮਿਟ ਦੀ ਤੁਹਾਡੀ ਸਫ਼ਲ ਮੇਜ਼ਬਾਨੀ, ਅਤੇ ਨਾਲ ਹੀ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲਾ ਗਲੋਬਲ ਆਰਟੀਫਿਸ਼ਲ ਇੰਟੈਲੀਜੈਂਸ ਸਮਿਟ, ਇਸ ਗਲੋਬਲ ਲੀਡਰਸ਼ਿਪ ਦੀਆਂ ਚਮਕਦਾਰ ਉਦਾਹਰਣਾਂ ਹਨ।