ਜੀਡੀਪੀ ਵਿੱਚ ਸਾਡੇ ਵਾਧੇ ਦੇ ਮਾਮਲੇ ਵਿੱਚ ਅਸੀਂ ਦੁਨੀਆ ਦੀ ਈਰਖਾ ਦਾ ਵਿਸ਼ਾ ਹਾਂ। ਆਪਣੇ ਭਵਿੱਖ ਵਿੱਚ ਵਿਸ਼ਵਾਸ ਦੇ ਕਾਰਨ ਅਸੀਂ ਨਿਵੇਸ਼ ਦੇ ਲਈ ਦੁਨੀਆ ਦੀ ਪਸੰਦੀਦਾ ਮੰਜ਼ਿਲ ਹਾਂ। ਲੇਕਿਨ ਸਾਡੇ ਲਈ ਅੱਗੇ ਦਾ ਮਹੱਤਵਪੂਰਨ ਕਾਰਜ ਇਹ ਸੁਨਿਸ਼ਚਿਤ ਕਰਨਾ ਹੈ ਕਿ ਇਸ ਵਾਧੇ ਦੇ ਨਾਲ-ਨਾਲ ਰੋਜ਼ਗਾਰ ਸਿਰਜਣਾ ਵਿੱਚ ਵੀ ਤੇਜ਼ੀ ਆਵੇ। ਇਸ ਲਈ ਮੇਰੇ ਲਈ, ਕੱਲ੍ਹ ਦੇ ਬਜਟ ਦਾ ਸਭ ਤੋਂ ਮਹੱਤਵਪੂਰਨ ਤੱਤ ਇਹ ਮਜ਼ਬੂਤ ਸਬੂਤ ਸੀ ਕਿ ਸਰਕਾਰ ਇਸ ਨੂੰ ਆਪਣਾ ਸਭ ਤੋਂ ਮਹੱਤਵਪੂਰਨ ਮਿਸ਼ਨ ਮੰਨਦੀ ਹੈ। ਅਤੇ ਨੌਜਵਾਨਾਂ ਨੂੰ ਰੋਜ਼ਗਾਰ ਯੋਗ ਬਣਾਉਣ ਦੇ ਲਈ ਕੌਸ਼ਲ ਪ੍ਰਦਾਨ ਕਰਨਾ ਰੋਜ਼ਗਾਰ ਜਿਤਨਾ ਹੀ ਮਹੱਤਵਪੂਰਨ ਹੈ।