ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਹੀ ਸਨ ਜਦੋਂ ਉਨ੍ਹਾਂ ਨੇ ਕਿਹਾ ਕਿ ਇਹ ਯੁੱਧ ਦਾ ਸਮਾਂ ਨਹੀਂ ਹੈ। ਇਹ ਪੱਛਮ ਤੋਂ ਬਦਲਾ ਲੈਣ ਦੇ ਲਈ ਨਹੀਂ ਹੈ, ਨਾ ਹੀ ਪੂਰਬ ਦੇ ਖ਼ਿਲਾਫ਼ ਪੱਛਮ ਦਾ ਵਿਰੋਧ ਕਰਨ ਦੇ ਲਈ ਹੈ। ਇਹ ਸਮਾਂ ਸਾਡੇ ਸਮਾਨ ਪ੍ਰਭੂਸੱਤਾ ਸੰਪੰਨ ਦੇਸ਼ਾਂ ਨੂੰ ਦਰਪੇਸ਼ ਚੁਣੌਤੀਆਂ ਦਾ ਇਕੱਠੇ ਮਿਲ ਕੇ ਸਾਹਮਣਾ ਕਰਨ ਦਾ ਸਮਾਂ ਹੈ।