ਪ੍ਰਧਾਨ ਮੰਤਰੀ ਮੋਦੀ, ਤੁਹਾਡੀ 'ਮੇਕ ਇਨ ਇੰਡੀਆ ' ਪਹਿਲ ਸਾਡੇ 'ਮੇਕ ਵਿਦ ਇੰਡੀਆ ' ਨੀਤੀ ਦੇ ਅਨੁਕੂਲ ਹੈ। ਅਸੀਂ ਦੋਨਾਂ ਦੇਸ਼ਾਂ ਦਰਮਿਆਨ ਤਕਨੀਕ ਦੇ ਖੇਤਰ ਵਿੱਚ ਹੋਰ ਅਧਿਕ ਸਹਿਯੋਗ ਵਧਾਉਣ ਲਈ 40 ਮਿਲੀਅਨ ਡਾਲਰ ਦਾ ਇਨੋਵੇਸ਼ਨ ਫੰਡ ਕਾਇਮ ਕਰ ਰਹੇ ਹਾਂ । ਸਾਡੀ ਭਾਈਵਾਲੀ ਪਾਣੀ, ਖੇਤੀ, ਸੁਰੱਖਿਆ, ਊਰਜਾ ਅਤੇ ਕਈ ਹੋਰ ਖੇਤਰਾਂ ਵਿੱਚ ਹੈ । ਮੇਰਾ ਮੰਨਣਾ ਹੈ ਕਿ ਸਫ਼ਲਤਾ ਦਾ ਸੂਤਰ ਸਰਲ ਹੈ: ‘I2 T2’- ਇੰਡੀਅਨ ਟੈਲੈਂਟ, ਇਜ਼ਰਾਈਲ ਟੇਕਨੋਲੋਜੀ ਅਰਥਾਤ ਭਾਰਤੀ ਪ੍ਰਤਿਭਾ ਅਤੇ ਇਜ਼ਰਾਈਲੀ ਤਕਨੀਕ । ਇਹ ਭੱਵਿਖ ਵਿੱਚ ਇਜ਼ਰਾਈਲ-ਭਾਰਤ ਦੇ ਬਿਹਤਰ ਸਬੰਧਾਂ ਦਾ ਸਬੂਤ ਹੈ ।