ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ
ਕੇਂਦਰ ਸਰਕਾਰ ਦਾ ਬਜਟ ਸਾਡੇ ਮਕਬੂਲ ਅਤੇ ਸਮਰੱਥ ਪ੍ਰਧਾਨ ਮੰਤਰੀ ਮਾਣਯੋਗ ਨਰੇਂਦਰ ਮੋਦੀ ਜੀ ਦੇ ਵਿਕਸਿਤ ਭਾਰਤ ਦੇ ਸੁਪਨੇ ਦਾ ਪ੍ਰਮਾਣ ਹੈ। ਇਸ ਬਜਟ ਵਿੱਚ ਮਜ਼ਦੂਰ ਵਰਗ ਨੂੰ ਜੋ ਰਾਹਤ ਦਿੱਤੀ ਗਈ ਹੈ, ਉਹ ਵਾਕਈ ਬੇਮਿਸਾਲ ਹੈ। 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਪੂਰਨ ਟੈਕਸ ਛੂਟ ਮਿਲਣ ਨਾਲ ਨਿਸ਼ਚਿਤ ਤੌਰ ‘ਤੇ ਹਰ ਘਰ 'ਚ ਦੇਵੀ ਲਕਸ਼ਮੀ ਦੀ ਕਿਰਪਾ ਹੋਵੇਗੀ। ਸਮਾਵੇਸ਼ੀ, ਆਤਮਨਿਰਭਰ ਅਤੇ ਸਮ੍ਰਿੱਧ ਭਾਰਤ ਨੂੰ ਮਜ਼ਬੂਤੀ ਦੇਣ ਵਾਲੇ ਇਸ ਪਰਿਵਰਤਨਕਾਰੀ ਬਜਟ ਨੂੰ ਪੇਸ਼ ਕਰਨ ਦੇ ਲਈ ਮੈਂ ਮਾਣਯੋਗ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਜੀ ਨੂੰ ਹਾਰਦਿਕ ਵਧਾਈਆਂ ਦਿੰਦਾ ਹਾਂ। ਮੈਂ ਮਹਾਰਾਸ਼ਟਰ ਦੇ ਮਿਹਨਤਕਸ਼ ਲੋਕਾਂ ਦੀ ਤਰਫ਼ੋਂ ਵੀ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ।