ਏਪੀਐੱਮ ਟਰਮੀਨਲਸ ਦੇ ਮੁੱਖ ਕਾਰਜਕਾਰੀ ਅਧਿਕਾਰੀ, ਕੀਥ ਸਵੈਂਡਸਨ
ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਜਦੋਂ ਮੈਂ ਪਹਿਲੀ ਵਾਰ ਵਾਈਬ੍ਰੈਂਟ ਗੁਜਰਾਤ ਸਮਿਟ ਵਿੱਚ ਮਿਲਿਆ ਸਾਂ, ਤਦ ਜਿਨ੍ਹਾਂ ਗੱਲਾਂ ਨੇ ਮੈਨੂੰ ਅਤਿਅੰਤ ਪ੍ਰਭਾਵਿਤ ਕੀਤਾ, ਉਨ੍ਹਾਂ ਵਿੱਚੋਂ ਇੱਕ ਪੋਰਟ ਸੈਕਟਰ ਬਾਰੇ ਉਨ੍ਹਾਂ ਦਾ ਵਿਸਤ੍ਰਿਤ ਗਿਆਨ ਅਤੇ ਆਰਥਿਕ ਪ੍ਰਗਤੀ ਨੂੰ ਅੱਗੇ ਵਧਾਉਣ ਵਿੱਚ ਟ੍ਰਾਂਸਪੋਰਟ ਸੈਕਟਰ ਦੇ ਮਹੱਤਵ ਦੀ ਉਨ੍ਹਾਂ ਦੀ ਗਹਿਰੀ ਸਮਝ ਸੀ। ਗੁਜਰਾਤ ਦੇ ਮੁੱਖ ਮੰਤਰੀ ਰਹਿਣ ਦੇ ਸਮੇਂ ਤੋਂ ਹੀ ਉਨ੍ਹਾਂ ਨੂੰ ਪੋਰਟ ਸੈਕਟਰ ਦਾ ਬੇਹੱਦ ਵਿਸ਼ੇਸ਼ ਅਤੇ ਡੂੰਘਾ ਗਿਆਨ ਸੀ।