ਭਾਰਤ ਨੂੰ ਹੁਣ ਤੱਕ ਦੀ ਸਭ ਤੋਂ ਜੀਵੰਤ ਜੀ20 ਲੀਡਰਸ਼ਿਪ ਦੇ ਲਈ ਵਧਾਈਆਂ। ਕੋਈ ਭੀ ਹੋਰ ਦੇਸ਼ ਭਾਰਤ ਦੀ ਤਰ੍ਹਾਂ ਵਿਸ਼ਵ ਮਾਮਲਿਆਂ ਵਿੱਚ ਜੀ20 ਨੂੰ ਕੇਂਦਰ ‘ਚ ਰੱਖਣ ਵਿੱਚ ਕਾਮਯਾਬ ਨਹੀਂ ਹੋਇਆ ਹੈ। ਅਜਿਹੇ ਸਮੇਂ ਵਿੱਚ ਜਦੋਂ ਸੰਯੁਕਤ ਰਾਸ਼ਟਰ ਦੁਖਦ ਤੌਰ 'ਤੇ ਖਰਾਬ ਪ੍ਰਦਰਸ਼ਨ ਕਰ ਰਿਹਾ ਹੈ, ਇਹ ਦਰਸਾਉਂਦਾ ਹੈ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਸੀਟ ਦੇਣਾ ਕਿਤਨਾ ਜ਼ਰੂਰੀ ਹੈ।