ਅੰਤ੍ਰਿਮ ਬਜਟ ਭਾਸ਼ਣ ਸਪਸ਼ਟ ਤੌਰ 'ਤੇ ਫਿਸਕਲ ਕੰਸੌਲੀਡੇਸ਼ਨ, ਇਨਫ੍ਰਾਸਟ੍ਰਕਚਰ ਖਰਚ, ਕੰਜ਼ੰਪਸ਼ਨ ਅਤੇ ਕੈਪੀਟਲ ਐਕਸਪੈਂਡਿਚਰ 'ਤੇ ਕੇਂਦ੍ਰਿਤ ਹੈ। ਨੌਜਵਾਨਾਂ ਨੂੰ ਟੈਕਨੋਲੋਜੀ ਖਰਚ ਦੇ ਲਈ ਵਿਆਜ ਮੁਕਤ ਰਿਣ ਉਪਲਬਧ ਕਰਵਾਉਣਾ ਇੱਕ ਬੜੀ ਸਕਾਰਾਤਮਕ ਗੱਲ ਹੈ। ਨਾਲ ਹੀ, ਖੇਤੀ ਅਰਥਵਿਵਸਥਾ 'ਤੇ ਧਿਆਨ ਕੇਂਦ੍ਰਿਤ ਕਰਨ ਨਾਲ ਕੰਜ਼ੰਪਸ਼ਨ ਨੂੰ ਭੀ ਹੁਲਾਰਾ ਮਿਲਣ ਦੀ ਸੰਭਾਵਨਾ ਹੈ।