ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੈਨੂੰ ਵੀ ਅਕਸਰ ਲੋਕਾਂ ਦੀ ਬੜੀ ਭੀੜ ਦੇ ਸਾਹਮਣੇ ਬੋਲਣ ਦਾ ਮੌਕਾ ਮਿਲਦਾ ਹੈ। ਲੇਕਿਨ ਮੈਨੂੰ ਕਹਿਣਾ ਹੋਵੇਗਾ ਕਿ ਅੱਜ ਰਾਤ ਇੱਥੇ ਤੁਹਾਡੇ ਸੁਆਗਤ ਦੇ ਲਈ ਜੋ ਉਤਸ਼ਾਹ ਅਤੇ ਊਰਜਾ ਹੈ, ਉਹ ਅਦੁੱਤੀ ਹੈ। ਮੈਂ ਪਹਿਲਾਂ ਵੀ ਇਸੇ ਸਟੇਜ 'ਤੇ ਬਰੂਸ ਸਪ੍ਰਿੰਗਸਟੀਨ ਨੂੰ ਦੇਖਿਆ ਸੀ, ਲੇਕਿਨ ਉਨ੍ਹਾਂ ਨੂੰ ਉਹ ਸੁਆਗਤ ਨਹੀਂ ਮਿਲਿਆ ਸੀ ਜੋ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਬੌਸ ਹਨ!