ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਕੁਝ ਮਹਿਲਾਂ ਦਾ ਦੇਖਣ ਦੇ ਲਈ ਪ੍ਰੋਤਸਾਹਿਤ ਕੀਤਾ। ਉਹ ਭਾਰਤ ਵਿੱਚ ਹਾਸਪਿਟੈਲਿਟੀ ਇੰਡਸਟ੍ਰੀ ਦੇ ਨਿਰੰਤਰ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਸਾਨੂੰ ਨਾ ਕੇਵਲ ਪ੍ਰਾਇਮਰੀ ਸ਼ਹਿਰਾਂ ਵਿੱਚ ਬਲਕਿ ਦੇਸ਼ ਭਰ ਵਿੱਚ ਸੈਕੰਡਰੀ ਅਤੇ ਤੀਸਰੇ ਦਰਜੇ ਦੇ ਸ਼ਹਿਰਾਂ ਵਿੱਚ ਵਿਕਾਸ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਵਿਭਿੰਨ ਮੰਜ਼ਿਲਾਂ, ਸਥਾਨਾਂ, ਦ੍ਵੀਪਾਂ ਬਾਰੇ ਗੱਲ ਕੀਤੀ, ਇਸ ਵਿਚਾਰ ਦੇ ਨਾਲ ਕਿ ਅਸੀਂ ਅਨਐਕਸਪਲੋਰਡ ਖੇਤਰਾਂ ਵਿੱਚ ਜਾਈਏ ਅਤੇ ਉੱਥੇ ਹੋਟਲ ਇਨਫ੍ਰਾ ਬਣਾਈਏ ਤਾਕਿ ਲੋਕ ਉਨ੍ਹਾਂ ਸਥਾਨਾਂ ‘ਤੇ ਜਾ ਸਕਣ। ਉਨ੍ਹਾਂ ਨੇ ਭਾਰਤੀ ਮੱਧ ਵਰਗ ਦੇ ਵਿਕਾਸ ਅਤੇ ਦੇਸ਼ ਨੂੰ ਐਕਸਪਲੋਰ ਕਰਨ ਦੇ ਲਈ ਇਸ ਦੇ ਵਿਕਾਸ ਬਾਰੇ ਬੜੇ ਉਤਸ਼ਾਹ ਦੇ ਨਾਲ ਗੱਲ ਕੀਤੀ।