ਐਡਮਿਰਲ ਆਰ ਕੇ ਧਵਨ, ਸਾਬਕਾ ਜਲ ਸੈਨਾ ਮੁਖੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇਸ ਗੱਲ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਸਾਨੂੰ ਆਪਣੀ ਵਿਸ਼ਾਲ ਸਮੁੰਦਰੀ ਖੇਤਰ ਦੀ ਸੁਰੱਖਿਆ ਕਰਨ ਲਈ ਇੱਕ ਤਾਕਤਵਰ ਜਲ ਸੈਨਾ ਦੀ ਜ਼ਰੂਰਤ ਹੈ ਜਿਸ ਦਾ ਦੇਸ਼ ਦੇ ਆਰਥਿਕ ਵਿਕਾਸ ਨਾਲ ਗਹਿਰਾ ਸਬੰਧ ਹੈ ਅਤੇ ਇਸ ਨੂੰ ਹਰ ਸਮੇਂ ਨਿਰਵਿਘਨ ਵਿਕਸਿਤ ਕਰਨ ਲਈ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ‘ਬਲੂ ਇਕੌਨਮੀ’ ਦੇ ਵਿਜ਼ਨ ਨੂੰ ਮਜ਼ਬੂਤੀ ਦੇਣ ਲਈ, ਇਹ ਜ਼ਰੂਰੀ ਹੈ ਕਿ ਭਾਰਤ ਨੂੰ ਇੱਕ ਵਾਰ ਫੇਰ ਸਮੁੰਦਰ ਦਾ ਰੁਖ ਕਰਨਾ ਹੋਵੇਗਾ ਅਤੇ ਨਿਸ਼ਚਿਤ ਤੌਰ `ਤੇ 21ਵੀ ਸਦੀ ਦੇ ਉੱਭਰਦੇ ਸਮੁੰਦਰੀ ਰਾਸ਼ਟਰ ਵਜੋਂ ਦੁਨੀਆ ਦੇ ਸਾਹਮਣੇ ਆਵੇਗਾ।