ਐੱਨ. ਚੰਦਰਬਾਬੂ ਨਾਇਡੂ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ
ਮੈਂ ਕੇਂਦਰ ਸਰਕਾਰ ਅਤੇ ਮਾਣਯੋਗ ਵਿੱਤ ਮੰਤਰੀ ਸ਼੍ਰੀਮਤੀ @nsitharaman ਜੀ ਨੂੰ ਲੋਕ ਪੱਖੀ ਅਤੇ ਪ੍ਰਗਤੀਸ਼ੀਲ ਬਜਟ ਪੇਸ਼ ਕਰਨ ਦੇ ਲਈ ਦਿਲੋਂ ਵਧਾਈ ਦਿੰਦਾ ਹਾਂ। ਇਹ ਬਜਟ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਦੀ ਅਗਵਾਈ ਵਿੱਚ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਦਰਸਾਉਂਦਾ ਹੈ। ਇਸ ਵਿੱਚ ਮਹਿਲਾਵਾਂ, ਗ਼ਰੀਬਾਂ, ਨੌਜਵਾਨਾਂ ਅਤੇ ਕਿਸਾਨਾਂ ਦੇ ਕਲਿਆਣ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ, ਨਾਲ ਹੀ ਅਗਲੇ ਪੰਜ ਵਰ੍ਹਿਆਂ ਵਿੱਚ ਵਿਕਾਸ ਦੇ ਲਈ ਛੇ ਪ੍ਰਮੁੱਖ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ। ਇਹ ਬਜਟ ਰਾਸ਼ਟਰੀ ਸਮ੍ਰਿੱਧੀ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਇੱਕ ਵਿਆਪਕ ਅਤੇ ਸਮਾਵੇਸ਼ੀ ਖਾਕਾ ਹੈ, ਜੋ ਸਾਡੇ ਦੇਸ਼ ਦੇ ਲਈ ਇੱਕ ਸਮ੍ਰਿੱਧ ਭਵਿੱਖ ਦਾ ਵਾਅਦਾ ਕਰਦਾ ਹੈ। ਇਸ ਤੋਂ ਇਲਾਵਾ, ਇਹ ਸਾਡੇ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ, ਮੱਧ ਵਰਗ ਦੇ ਲਈ ਟੈਕਸ ਰਾਹਤ ਲਿਆਉਂਦਾ ਹੈ। ਮੈਂ ਇਸ ਬਜਟ ਦਾ ਸੁਆਗਤ ਕਰਦਾ ਹਾਂ। #Budget2025