ਐੱਨ. ਬੀਰੇਨ ਸਿੰਘ – ਮਣੀਪੁਰ ਦੇ ਮੁੱਖ ਮੰਤਰੀ
12 ਲੱਖ ਰੁਪਏ ਤੱਕ ਦੀ ਆਮਦਨ 'ਤੇ ਇਨਕਮ ਟੈਕਸ ਤੋਂ ਛੂਟ ਦੇਣ ਦਾ ਐਲਾਨ ਕੰਮਕਾਜੀ ਪਰਿਵਾਰਾਂ 'ਤੇ ਵਿੱਤੀ ਬੋਝ ਨੂੰ ਘੱਟ ਕਰਨ ਦੀ ਦਿਸ਼ਾ 'ਚ ਇੱਕ ਮਹੱਤਵਪੂਰਨ ਕਦਮ ਹੈ। ਇਹ ਪਹਿਲ ਇੱਕ ਵਿਆਪਕ ਇਨਕਮ ਟੈਕਸ ਬਿਲ ਦਾ ਹਿੱਸਾ ਹੈ, ਜੋ ਅਗਲੇ ਹਫ਼ਤੇ ਪੇਸ਼ ਕੀਤਾ ਜਾਣਾ ਹੈ। ਇਹ ਸੁਧਾਰ ਮੱਧ ਵਰਗ ਦੀਆਂ ਆਕਾਂਖਿਆਵਾਂ ਅਤੇ ਕਲਿਆਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ, ਜੋ ਵਧੇਰੇ ਸਮਾਵੇਸ਼ੀ ਅਤੇ ਸਮ੍ਰਿੱਧ ਭਵਿੱਖ ਦੀ ਦਿਸ਼ਾ ਵਿੱਚ ਇੱਕ ਕਦਮ ਨੂੰ ਦਰਸਾਉਂਦਾ ਹੈ। ਮੈਂ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਅਤੇ ਮਾਣਯੋਗ ਵਿੱਤ ਮੰਤਰੀ ਸ਼੍ਰੀਮਤੀ @nsitharaman ਜੀ ਦਾ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਅਤੇ ਸਾਡੇ ਰਾਸ਼ਟਰ ਦੇ ਕਲਿਆਣ ਦੇ ਪ੍ਰਤੀ ਪ੍ਰਤੀਬੱਧਤਾ ਦੇ ਲਈ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। #viksitbharatbudget2025