ਪ੍ਰਧਾਨ ਮੰਤਰੀ ਜੀ ਤੁਹਾਡੀ ਲੀਡਰਸ਼ਿਪ ਵਿੱਚ, ਭ੍ਰਿਸ਼ਟਾਚਾਰ `ਤੇ ਰੋਕਥਾਮ, ਕਾਰੋਬਾਰ ਕਰਨ ਵਿੱਚ ਅਸਾਨੀ (ease of doing business) ਅਤੇ ਗ਼ਰੀਬਾ ਲਈ ਪ੍ਰੋਗਰਾਮਾਂ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਵਿਆਪਕ ਕਦਮ ਚੁੱਕੇ ਗਏ ਹਨ। ਇੱਕ ਟੈਕਨੋਕਰੇਟ ਵਜੋਂ, ਸਾਰੇ ਪ੍ਰੋਗਰਾਮਾਂ ਵਿੱਚ ਟੈਕਨੋਲੋਜੀ ਦੇ ਵਿਆਪਕ ਲਾਭ ਨੂੰ ਦੇਖਣਾ ਕਾਫ਼ੀ ਤਸੱਲੀਬਖ਼ਸ਼ ਹੈ । ਸਹਾਇਕ ਅਤੇ ਤੀਜੇ (Tertiary)ਸੈਕਟਰ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਉਦਯੋਗ ਜਗਤ ਵਿੱਚ ਨਿਸ਼ਚਿਤ ਤੌਰ ਤੇ ਉਮੀਦ ਦੀ ਕਿਰਨ ਜਾਗੀ ਹੈ ।)