ਭਾਰਤ ਨੇ ਇਹ ਦਿਖਾਇਆ ਹੈ ਕਿ ਉਹ ਹਰ ਕਿਸੇ ਦਾ ਖਿਆਲ ਰੱਖਣ ਵਾਲਾ ਦੇਸ਼ ਹੈ ਅਤੇ ਆਲਮੀ ਸੰਕਟ ਦੇ ਸਮੇਂ ਅੰਤਰਰਾਸ਼ਟਰੀ ਸਹਿਯੋਗ ਵਿੱਚ ਦੁਨੀਆ ਦੇ ਲਈ ਇੱਕ ਉਦਾਹਰਣ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਦੇਸ਼ਾਂ ਦੇ ਪਾਸ ਕੋਈ ਟੀਕਾ ਨਹੀਂ ਹੈ; ਉਨ੍ਹਾਂ ਦੇ ਪ੍ਰਤੀ, ਆਪਣੀ ਉਦਾਰਤਾ ਵਿੱਚ ਭਾਰਤ ਨੇ ਕਿਸੇ ਪ੍ਰਕਾਰ ਦੀ ਕੋਈ ਸ਼ਰਤ ਨਹੀਂ ਰੱਖੀ। ਕੈਰੀਬੀਅਨ ਦੁਆਰਾ ਭਾਰਤ ਨੂੰ ਬੜੀ ਕ੍ਰਿਤੱਗਤਾ ਦੇ ਨਾਲ ਯਾਦ ਕੀਤਾ ਜਾਵੇਗਾ।