ਕੇਂਦਰੀ ਬਜਟ, ਡਿਵੈਲਪਮੈਂਟ ਅਤੇ ਇਨੋਵੇਸ਼ਵ ਨੂੰ ਹੁਲਾਰਾ ਦੇਣ, ਭਾਰਤ ਦੇ ਇਨਫ੍ਰਾਸਟ੍ਰਕਚਰ ਨੂੰ ਅਗਲੇ ਪੱਧਰ 'ਤੇ ਲਿਜਾਣ ਅਤੇ ਰੇਲ, ਸੜਕ, ਏਅਰੋਸਪੇਸ ਆਦਿ ਨੂੰ ਮਿਲਾ ਕੇ ਇੰਟੀਗ੍ਰੇਟਿਡ ਟ੍ਰਾਂਸਪੋਰਟ ਈਕੋਸਿਸਟਮ ਬਣਾ ਕੇ ਲੋਕਾਂ ਅਤੇ ਕਾਰੋਬਾਰਾਂ ਦੋਨਾਂ ਨੂੰ ਲਾਭ ਪਹੁੰਚਾਉਂਦਾ ਹੈ। ਵਿੱਤ ਵਰ੍ਹੇ 25 ਇਨਫ੍ਰਾਸਟ੍ਰਕਚਰ 'ਤੇ ਨਿਰੰਤਰ ਧਿਆਨ ਦੇਣ ਦੇ ਨਾਲ 11.11 ਲੱਖ ਕਰੋੜ ਦੇ ਵਧੇ ਹੋਏ ਖਰਚ ਨਾਲ ਭਾਰਤ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।