ਤੁਹਾਡੀ (ਪ੍ਰਧਾਨ ਮੰਤਰੀ ਮੋਦੀ) ਦੀ ਅਗਵਾਈ ਵਿੱਚ, ਭਾਰਤ ਨੇ ਦੁਨੀਆ ਦੀ ਤਰਫ਼ ਮਦਦ ਦਾ ਹੱਥ ਵਧਾਇਆ ਹੈ। ਪਰ ਤੁਹਾਡੀ ਕਰੁਣਾ ਅਤੇ ਪਰਉਪਕਾਰੀ ਦਾ ਸਭ ਤੋਂ ਬੜਾ ਪ੍ਰਮਾਣ ਵੈਕਸੀਨ-ਇਨਿਸ਼ਿਏਟਿਵ ਦੇ ਜ਼ਰੀਏ ਮਿਲਿਆ ਹੈ। ਚਾਰ ਸਾਲ ਪਹਿਲਾਂ, ਜਦੋਂ ਕੋਵਿਡ-19 ਮਹਾਮਾਰੀ ਨੇ ਪੂਰੀ ਦੁਨੀਆ ਨੂੰ ਸੰਕਟ ਵਿੱਚ ਪਾ ਦਿੱਤਾ ਸੀ, ਕੁਝ ਹੋਰ ਦੇਸ਼ ਮੈਡੀਕਲ ਸਪਲਾਈ ਨੂੰ ਸਟਾਕ ਕਰ ਰਹੇ ਸਨ, ਤਦ ਤੁਸੀਂ ਇਹ ਸੁਨਿਸ਼ਚਿਤ ਕੀਤਾ ਕਿ ਵੈਕਸੀਨ ਅਤੇ ਹੋਰ ਜ਼ਰੂਰੀ ਚੀਜ਼ਾਂ, ਤ੍ਰਿਨੀਦਾਦ ਅਤੇ ਟੋਬੈਗੋ ਸਹਿਤ ਸਭ ਤੋਂ ਛੋਟੇ ਦੇਸ਼ਾਂ ਤੱਕ ਵੀ ਪਹੁੰਚਣ। ਤੁਹਾਡੀ ਉਦਾਰਤਾ ਨੇ ਡਰ ਦੇ ਮਾਹੌਲ ਵਿੱਚ ਆਸ਼ਾ ਅਤੇ ਸ਼ਾਂਤੀ ਦਾ ਸੰਚਾਰ ਕੀਤਾ। ਮੈਂ ਫਿਰ ਕਹਿੰਦੀ ਹਾਂ, ਇਹ ਕੇਵਲ ਕੂਟਨੀਤੀ ਨਹੀਂ ਸੀ। ਇਹ ਭਾਈਚਾਰੇ ਅਤੇ ਸਾਂਝੀ ਮਾਨਵਤਾ ਦਾ ਕੰਮ ਸੀ।