ਕਮਲਾ ਪ੍ਰਸਾਦ-ਬਿਸੇਸਰ, ਪ੍ਰਧਾਨ ਮੰਤਰੀ, ਤ੍ਰਿਨੀਦਾਦ ਅਤੇ ਟੋਬੈਗੋ
ਪ੍ਰਧਾਨ ਮੰਤਰੀ ਮੋਦੀ, ਤੁਸੀਂ ਇੱਕ ਟ੍ਰਾਂਸਫਾਰਮੇਸ਼ਨਲ ਫੋਰਸ ਹੋ, ਜਿਨ੍ਹਾਂ ਨੇ ਭਾਰਤ ਦੀ ਸ਼ਾਸਨ ਪ੍ਰਣਾਲੀ ਨੂੰ ਬਿਹਤਰ ਬਣਾਇਆ ਹੈ ਅਤੇ ਆਪਣੇ ਦੇਸ਼ ਨੂੰ ਇੱਕ ਪ੍ਰਮੁੱਖ ਅਤੇ ਸ਼ਕਤੀਸ਼ਾਲੀ ਆਲਮੀ ਤਾਕਤ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਆਪਣੀਆਂ ਦੂਰਦਰਸ਼ੀ ਅਤੇ ਭਵਿੱਖ ਦੀ ਸੋਚ ਵਾਲੀਆਂ ਯੋਜਨਾਵਾਂ ਨਾਲ, ਤੁਸੀਂ ਭਾਰਤੀ ਅਰਥਵਿਵਸਥਾ ਨੂੰ ਆਧੁਨਿਕ ਬਣਾਇਆ ਹੈ। ਤੁਸੀਂ ਇੱਕ ਅਰਬ ਤੋਂ ਵੱਧ ਨਾਗਰਿਕਾਂ ਨੂੰ ਸਸ਼ਕਤ ਬਣਾਇਆ ਹੈ ਅਤੇ ਸਭ ਤੋਂ ਵਧ ਕੇ, ਤੁਸੀਂ ਦੁਨੀਆ ਭਰ ਦੇ ਸਾਰੇ ਭਾਰਤੀਆਂ ਦੇ ਦਿਲਾਂ ਵਿੱਚ ਮਾਣ ਦੀ ਭਾਵਨਾ ਪੈਦਾ ਕੀਤੀ ਹੈ।