ਭਾਰਤੀ ਇਨੋਵੇਟਰਸ ਨੇ ਇੰਜੀਨੀਅਰਿੰਗ ਅਤੇ ਕੰਪਿਊਟਰ ਪ੍ਰੋਗ੍ਰਾਮਿੰਗ ਵਿੱਚ ਕਾਫੀ ਪ੍ਰਗਤੀ ਕੀਤੀ ਹੈ। ਉਨ੍ਹਾਂ ਨੇ ਮੰਗਲ ਗ੍ਰਹਿ 'ਤੇ ਇੱਕ ਮਿਸ਼ਨ ਭੇਜਿਆ ਹੈ। ਅਤੇ ਉਨ੍ਹਾਂ ਨੇ ਅਜਿਹੀਆਂ ਟੈੱਕ-ਕੰਪਨੀਆਂ ਨੂੰ ਲਾਂਚ ਕੀਤਾ ਹੈ ਅਤੇ ਉਨ੍ਹਾਂ ਦੀ ਅਗਵਾਈ ਕੀਤੀ ਹੈ ਜੋ ਆਟੋਨੋਮਸ ਵ੍ਹੀਕਲਸ, ਰੋਬੋਟਿਕਸ, ਸਾਇਬਰ ਸਕਿਉਰਿਟੀ, ਕਲਾਇਮੇਟ ਡਾਟਾ ਅਤੇ ਡਿਜੀਟਲ ਫਾਇਨੈਂਸ ਦੇ ਖੇਤਰਾਂ ਵਿੱਚ ਗਲੋਬਲ ਲੀਡਰ ਹਨ - ਇਹ ਸਭ ਮਾਨਵ ਸਥਿਤੀ ਵਿੱਚ ਸੁਧਾਰ ਅਤੇ ਲੋਕਾਂ ਦੇ ਉਥਾਨ ਦੇ ਲਈ ਕੰਮ ਕਰ ਸਕਦੇ ਹਨ। ਭਾਰਤ ਦੀ ਆਲਮੀ ਭਾਗੀਦਾਰੀ ਨਾ ਕੇਵਲ ਭਾਰਤ ਦੇ ਲੋਕਾਂ ਦੇ ਲਾਭ ਦੇ ਲਈ ਹੈ, ਬਲਕਿ ਸੰਯੁਕਤ ਰਾਜ ਅਮਰੀਕਾ ਅਤੇ ਦੁਨੀਆ ਭਰ ਦੇ ਲੋਕਾਂ ਦੇ ਲਾਭ ਦੇ ਲਈ ਵੀ ਹੈ।